ATM ਤੋਂ ਕਢਵਾ ਸਕੋਗੇ PF 'ਚ ਜਮ੍ਹਾ ਪੈਸਾ, ਜਾਣੋ ਸ਼ਰਤਾਂ ਅਤੇ ਪੂਰਾ ਪ੍ਰੋਸੈਸ
EPFO ATM Withdrawal: ਨਵੀਂ ਸਹੂਲਤ ਦੇ ਤਹਿਤ, EPFO ਮੈਂਬਰ ਸਿੱਧੇ ਏ.ਟੀ.ਐੱਮ. ਤੋਂ ਦਾਅਵੇ ਦੀ ਰਕਮ ਕਢਵਾ ਸਕਣਗੇ। ਪਰ ਇਸ ਦੀ ਸੀਮਾ ਤੈਅ ਕੀਤੀ ਜਾਵੇਗੀ।
EPFO News update: ਕਰਮਚਾਰੀ ਭਵਿੱਖ ਨਿਧੀ ਸੰਗਠਨ (EPFO) ਦੇ ਮੈਂਬਰ ਅਗਲੇ ਸਾਲ ਤੋਂ EPFO ਵਿੱਚ ਜਮ੍ਹਾ ਆਪਣੀ ਮਿਹਨਤ ਦੀ ਕਮਾਈ ਨੂੰ ਸਿੱਧਾ ATM ਤੋਂ ਕਢਵਾ ਸਕਣਗੇ। ਕੇਂਦਰੀ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦੀ ਸਕੱਤਰ ਸੁਮਿਤਾ ਡਾਵਰਾ ਨੇ ਇਹ ਐਲਾਨ ਕੀਤਾ ਹੈ। ਹਾਲਾਂਕਿ, ਇਸ ਬਾਰੇ ਦਿਸ਼ਾ-ਨਿਰਦੇਸ਼ ਅਜੇ ਸਾਹਮਣੇ ਆਉਣੇ ਬਾਕੀ ਹਨ।
ਨਵੀਂ ਸੁਵਿਧਾ ਦੇ ਤਹਿਤ EPFO ਮੈਂਬਰ ਸਿੱਧਾ ਏ.ਟੀ.ਐੱਮ. ਤੋਂ ਕਲੇਮ ਦੀ ਰਕਮ ਕਢਵਾ ਸਕਣਗੇ। ਇਸ ਦੇ ਲਈ EPFO ਦੇ IT ਸਿਸਟਮ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਸ ਫੈਸਲੇ ਨਾਲ EPFO ਦੇ ਕਰੀਬ 7 ਕਰੋੜ ਮੈਂਬਰਾਂ ਨੂੰ ਫਾਇਦਾ ਹੋਵੇਗਾ।
ਤੈਅ ਹੋ ਸਕਦੀ ਲਿਮਿਟ
EPFO (Employees Provident Fund Organisation)ਖਾਤਾਧਾਰਕਾਂ, ਲਾਭਪਾਤਰੀਆਂ ਜਾਂ ਜਿਨ੍ਹਾਂ ਦਾ ਬੀਮਾ ਕੀਤਾ ਗਿਆ ਹੈ, ਨੂੰ ਏਟੀਐਮ ਤੋਂ ਪ੍ਰਾਵੀਡੈਂਟ ਫੰਡ ਦੇ ਪੈਸੇ ਕਢਵਾਉਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਕਢਾਈ ਜਾਣ ਵਾਲੀ ਰਕਮ 'ਤੇ ਲਿਮਿਟ ਲਗਾ ਸਕਦੀ ਹੈ। EPFO ਮੈਂਬਰ ਫੰਡ ਵਿੱਚ ਜਮ੍ਹਾ ਕੁੱਲ ਰਕਮ ਦਾ 50 ਫੀਸਦੀ ਤੋਂ ਵੱਧ ਨਹੀਂ ਕੱਢ ਸਕਣਗੇ।
ATM ਤੋਂ ਕਿਵੇਂ ਨਿਕਲੇਗਾ PF ਦਾ ਪੈਸਾ?
EPFO ਨਿਯਮਾਂ ਤਹਿਤ ਬੈਂਕ ਖਾਤੇ ਨੂੰ ਲਿੰਕ ਕਰਨਾ ਜ਼ਰੂਰੀ ਹੈ। ਗਾਹਕਾਂ ਦਾ ਬੈਂਕ ਖਾਤਾ ਵੀ EPF ਖਾਤੇ ਨਾਲ ਜੁੜਿਆ ਹੋਇਆ ਹੈ। ਪਰ ਇਹ ਸਪੱਸ਼ਟ ਨਹੀਂ ਹੈ ਕਿ ਪ੍ਰਾਵੀਡੈਂਟ ਫੰਡ ਵਿੱਚ ਜਮ੍ਹਾ ਪੈਸੇ ਕਢਵਾਉਣ ਲਈ ਬੈਂਕ ਦੇ ਏਟੀਐਮ ਜਾਂ ਡੈਬਿਟ ਕਾਰਡ ਦੀ ਵਰਤੋਂ ਕੀਤੀ ਜਾਵੇਗੀ ਜਾਂ ਕੋਈ ਹੋਰ ਕਾਰਡ ਜਾਰੀ ਕੀਤਾ ਜਾਵੇਗਾ।
ਨਾਮਿਨੀ ਨੂੰ ਵੀ ਮਿਲੇਗੀ ATM ਤੋਂ ਪੈਸੇ ਕਢਵਾਉਣ ਦੀ ਸੁਵਿਧਾ
ਈਪੀਐਫ ਗਾਹਕਾਂ ਦੀ ਮੌਤ ਦੇ ਮਾਮਲੇ ਵਿੱਚ ਲਾਭਪਾਤਰੀ ਨੂੰ ਏਟੀਐਮ ਤੋਂ ਪੈਸੇ ਕਢਵਾਉਣ ਦੀ ਸਹੂਲਤ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ। ਇਸ ਦੇ ਲਈ, ਨਾਮਜ਼ਦ ਵਿਅਕਤੀ ਨੂੰ ਆਪਣੇ ਬੈਂਕ ਖਾਤੇ ਨੂੰ ਉਨ੍ਹਾਂ ਗਾਹਕਾਂ ਦੇ ਈਪੀਐਫ ਖਾਤੇ ਨਾਲ ਲਿੰਕ ਕਰਨਾ ਹੋਵੇਗਾ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਬਾਰੇ ਵੀ ਸਪੱਸ਼ਟੀਕਰਨ ਜਾਰੀ ਕੀਤਾ ਜਾਵੇਗਾ। ਇਮਪਲੋਏ ਡਿਪਾਜ਼ਿਟ ਲਿੰਕਡ ਇੰਸ਼ੋਰੈਂਸ (EDLI) ਸਕੀਮ EPFO ਮੈਂਬਰ ਦੀ ਮੌਤ ਹੋਣ 'ਤੇ 7 ਲੱਖ ਰੁਪਏ ਤੱਕ ਦਾ ਬੀਮਾ ਲਾਭ ਪ੍ਰਦਾਨ ਕਰਦੀ ਹੈ। ਕਿਰਤ ਮੰਤਰਾਲੇ ਦੇ ਸਕੱਤਰ ਨੇ ਕਿਹਾ ਕਿ ਏਟੀਐਮ ਤੋਂ ਬੀਮਾ ਕਲੇਮ ਕਢਵਾਉਣਾ ਸੰਭਵ ਹੋਵੇਗਾ। ਇਸ ਦਾ ਮਤਲਬ ਹੈ ਕਿ ਨਾਮਜ਼ਦ ਵਿਅਕਤੀ ਜਾਂ ਵਾਰਸ ਵੀ ਏਟੀਐਮ ਤੋਂ ਪੈਸੇ ਕਢਵਾ ਸਕਣਗੇ। ਹਾਲਾਂਕਿ, ਇਸਦੇ ਲਈ ਨਾਮਜ਼ਦ ਵਿਅਕਤੀ ਨੂੰ ਖਾਤੇ ਨੂੰ ਗਾਹਕਾਂ ਦੇ ਈਪੀਐਫ ਖਾਤੇ ਨਾਲ ਲਿੰਕ ਕਰਨਾ ਹੋਵੇਗਾ।
EPFO 3.0 ਨਵੇਂ ਸਾਲ ਵਿੱਚ ਹੋਵੇਗਾ ਲਾਗੂ
ਨਵੰਬਰ ਦੇ ਆਖ਼ਰੀ ਹਫ਼ਤੇ ਵਿੱਚ ਇਹ ਖਬਰ ਆਈ ਸੀ ਕਿ ਸਰਕਾਰ ਈਪੀਐਫ ਗਾਹਕਾਂ ਨੂੰ ਪ੍ਰੋਵੀਡੈਂਟ ਫੰਡ ਵਿੱਚ ਜਮ੍ਹਾ ਕੀਤੀ ਆਪਣੀ ਮਿਹਨਤ ਦੀ ਕਮਾਈ ਨੂੰ ਏਟੀਐਮ ਤੋਂ ਕਢਵਾਉਣ ਦੀ ਸਹੂਲਤ ਪ੍ਰਦਾਨ ਕਰਨ ਦੀ ਤਿਆਰੀ ਕਰ ਰਹੀ ਹੈ। ਇਸ 'ਚ ਗਾਹਕਾਂ ਨੂੰ ਪ੍ਰਾਵੀਡੈਂਟ ਫੰਡ 'ਚ ਜਮ੍ਹਾ ਰਾਸ਼ੀ ਦਾ 50 ਫੀਸਦੀ ਕਢਵਾਉਣ ਦਾ ਵਿਕਲਪ ਦਿੱਤਾ ਜਾ ਸਕਦਾ ਹੈ। ਸਰਕਾਰ EPFO ਦੀ ਇਸ ਨਵੀਂ ਨੀਤੀ ਦਾ ਐਲਾਨ ਨਵੇਂ ਸਾਲ 2025 ਵਿੱਚ ਕਰ ਸਕਦੀ ਹੈ ਅਤੇ EPFO 3.0 ਨੂੰ ਮਈ-ਜੂਨ 2025 ਵਿੱਚ ਲਾਗੂ ਕੀਤਾ ਜਾ ਸਕਦਾ ਹੈ।