Agriculture Production: ਕਿਸਾਨਾਂ ਦੀ ਬੱਲੇ-ਬੱਲੇ! ਕਣਕ, ਝੋਨੇ ਤੇ ਮੱਕੀ ਬਾਰੇ ਖੇਤੀਬਾੜੀ ਮਹਿਕਮੇ ਦਾ ਵੱਡਾ ਖੁਲਾਸਾ
Agriculture Production: ਭਾਰਤ ਅੰਦਰ 2024-25 ਦੇ ਸਾਉਣੀ ਸੀਜ਼ਨ ਵਿੱਚ ਰਿਕਾਰਡ ਚੌਲ, ਕਣਕ ਤੇ ਮੱਕੀ ਦੇ ਉਤਪਾਦਨ ਦਾ ਅਨੁਮਾਨ ਹੈ। ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਪ੍ਰਮੁੱਖ ਖੇਤੀਬਾੜੀ ਫਸਲਾਂ ਦੇ ਉਤਪਾਦਨ ਦੇ ਦੂਜੇ ਅਗਾਊਂ ਅਨੁਮਾਨਾਂ ਵਿੱਚ ਦਿੱਤੀ ਗਈ ਹੈ।

Agriculture Production: ਭਾਰਤ ਅੰਦਰ 2024-25 ਦੇ ਸਾਉਣੀ ਸੀਜ਼ਨ ਵਿੱਚ ਰਿਕਾਰਡ ਚੌਲ, ਕਣਕ ਤੇ ਮੱਕੀ ਦੇ ਉਤਪਾਦਨ ਦਾ ਅਨੁਮਾਨ ਹੈ। ਇਹ ਜਾਣਕਾਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਪ੍ਰਮੁੱਖ ਖੇਤੀਬਾੜੀ ਫਸਲਾਂ ਦੇ ਉਤਪਾਦਨ ਦੇ ਦੂਜੇ ਅਗਾਊਂ ਅਨੁਮਾਨਾਂ ਵਿੱਚ ਦਿੱਤੀ ਗਈ ਹੈ। ਖੇਤੀ ਮਹਿਕਮੇ ਦੇ ਅਨੁਮਾਨਾਂ ਅਨੁਸਾਰ 2024-25 ਵਿੱਚ ਭਾਰਤ ਅੰਦਰ ਸਾਉਣੀ ਸੀਜਨ ਵਿੱਚ ਅਨਾਜ ਦਾ ਉਤਪਾਦਨ 1,663.91 ਲੱਖ ਟਨ ਤੇ ਹਾੜੀ ਸੀਜਨ ਵਿੱਚ ਅਨਾਜ (ਗਰਮੀਆਂ ਦੀਆਂ ਫਸਲਾਂ ਨੂੰ ਛੱਡ ਕੇ) 1,645.27 ਲੱਖ ਟਨ ਰਹਿ ਸਕਦਾ ਹੈ।
ਇਸ ਸਮੇਂ ਦੌਰਾਨ ਸਾਉਣੀ ਵਿੱਚ ਚੌਲਾਂ ਦਾ ਉਤਪਾਦਨ 1,206.79 ਲੱਖ ਟਨ ਤੇ ਹਾੜੀ ਵਿੱਚ ਚੌਲਾਂ ਦਾ ਉਤਪਾਦਨ (ਗਰਮੀਆਂ ਨੂੰ ਛੱਡ ਕੇ) 157.58 ਲੱਖ ਟਨ ਹੋਣ ਦਾ ਅਨੁਮਾਨ ਹੈ। ਖੇਤੀ ਮਹਿਕਮੇ ਦੇ ਅਨੁਮਾਨਾਂ ਅਨੁਸਾਰ ਕਣਕ ਦਾ ਉਤਪਾਦਨ 1,154.30 ਲੱਖ ਟਨ ਹੋ ਸਕਦਾ ਹੈ, ਜਦੋਂਕਿ ਸਾਉਣੀ ਵਿੱਚ ਮੱਕੀ ਦੀ ਪੈਦਾਵਾਰ 248.11 ਲੱਖ ਟਨ ਤੇ ਹਾੜੀ ਵਿੱਚ ਮੱਕੀ ਦੀ ਪੈਦਾਵਾਰ (ਗਰਮੀਆਂ ਨੂੰ ਛੱਡ ਕੇ) 124.38 ਲੱਖ ਟਨ ਰਹਿ ਸਕਦੀ ਹੈ।
ਰਿਪੋਰਟ ਮੁਤਾਬਕ 2023-24 ਵਿੱਚ 1,132.59 ਲੱਖ ਟਨ ਦੇ ਮੁਕਾਬਲੇ 2024-25 ਵਿੱਚ ਸਾਉਣੀ ਸੀਜਨ ਵਿੱਚ ਚੌਲਾਂ ਦਾ ਉਤਪਾਦਨ 1,206.79 ਲੱਖ ਟਨ ਹੋਣ ਦਾ ਅਨੁਮਾਨ ਹੈ। ਇਸ ਵਿੱਚ 74.20 ਲੱਖ ਟਨ ਦਾ ਵਾਧਾ ਹੋ ਸਕਦਾ ਹੈ। ਹਾੜੀ ਸਜਨ ਦੌਰਾਨ ਚੌਲਾਂ ਦਾ ਉਤਪਾਦਨ 157.58 ਲੱਖ ਟਨ ਹੋਣ ਦਾ ਅਨੁਮਾਨ ਹੈ। ਕਣਕ ਦਾ ਉਤਪਾਦਨ 1154.30 ਲੱਖ ਟਨ ਹੋਣ ਦਾ ਅਨੁਮਾਨ ਹੈ, ਜੋ ਪਿਛਲੇ ਸਾਲ ਦੇ 1,132.92 ਲੱਖ ਟਨ ਉਤਪਾਦਨ ਨਾਲੋਂ 21.38 ਲੱਖ ਟਨ ਵੱਧ ਹੈ।
ਅਨੁਮਾਨਾਂ ਵਿੱਚ ਅੱਗੇ ਕਿਹਾ ਗਿਆ ਹੈ ਕਿ ਬਾਜਰੇ (ਸਾਉਣੀ) ਦਾ ਉਤਪਾਦਨ 137.52 ਲੱਖ ਟਨ ਤੇ ਬਾਜਰੇ (ਹਾੜੀ) ਦਾ ਉਤਪਾਦਨ 30.81 ਲੱਖ ਟਨ ਹੋ ਸਕਦਾ ਹੈ। ਇਸ ਤੋਂ ਇਲਾਵਾ ਮੋਟੇ ਅਨਾਜ (ਖਰੀਫ਼) ਦਾ ਉਤਪਾਦਨ 385.63 ਲੱਖ ਟਨ ਤੇ ਮੋਟੇ ਅਨਾਜ (ਰੱਬੀ) ਦਾ ਉਤਪਾਦਨ 174.65 ਲੱਖ ਟਨ ਹੋਣ ਦਾ ਅਨੁਮਾਨ ਹੈ। ਅਰਹਰ ਤੇ ਛੋਲਿਆਂ ਦਾ ਉਤਪਾਦਨ ਕ੍ਰਮਵਾਰ 35.11 ਲੱਖ ਟਨ ਤੇ 115.35 ਲੱਖ ਟਨ ਹੋ ਸਕਦਾ ਹੈ।
ਦਾਲਾਂ ਦਾ ਉਤਪਾਦਨ 18.17 ਲੱਖ ਟਨ ਹੋਣ ਦਾ ਅਨੁਮਾਨ ਹੈ। ਸਾਉਣੀ ਤੇ ਹਾੜੀ ਸੀਜਨ ਵਿੱਚ ਮੂੰਗਫਲੀ ਦਾ ਉਤਪਾਦਨ ਕ੍ਰਮਵਾਰ 104.26 ਲੱਖ ਟਨ ਤੇ 8.87 ਲੱਖ ਟਨ ਹੋਣ ਦਾ ਅਨੁਮਾਨ ਹੈ। ਸਾਉਣੀ ਵਿੱਚ ਮੂੰਗਫਲੀ ਦਾ ਉਤਪਾਦਨ ਪਿਛਲੇ ਸਾਲ ਦੇ 86.60 ਲੱਖ ਟਨ ਦੇ ਮੁਕਾਬਲੇ 17.66 ਲੱਖ ਟਨ ਵੱਧ ਹੋਏਗਾ। ਸੋਇਆਬੀਨ ਦਾ ਉਤਪਾਦਨ 151.32 ਲੱਖ ਟਨ ਹੋ ਸਕਦਾ ਹੈ ਜੋ ਪਿਛਲੇ ਸਾਲ ਦੇ 130.62 ਲੱਖ ਟਨ ਉਤਪਾਦਨ ਨਾਲੋਂ 20.70 ਲੱਖ ਟਨ ਵੱਧ ਹੈ। ਰੇਪਸੀਡ ਤੇ ਸਰ੍ਹੋਂ ਦਾ ਉਤਪਾਦਨ 128.73 ਲੱਖ ਟਨ ਹੋ ਸਕਦਾ ਹੈ।
ਸਰਕਾਰੀ ਅਨੁਮਾਨਾਂ ਅਨੁਸਾਰ ਕਪਾਹ ਦਾ ਉਤਪਾਦਨ 294.25 ਲੱਖ ਗੰਢਾਂ (ਹਰੇਕ ਗੰਢ 170 ਕਿਲੋਗ੍ਰਾਮ) ਤੇ ਗੰਨੇ ਦਾ ਉਤਪਾਦਨ 4350.79 ਲੱਖ ਟਨ ਹੋ ਸਕਦਾ ਹੈ। ਇਹ ਅਨੁਮਾਨ ਮੁੱਖ ਤੌਰ 'ਤੇ ਰਾਜਾਂ ਤੋਂ ਪ੍ਰਾਪਤ ਜਾਣਕਾਰੀ ਦੇ ਆਧਾਰ 'ਤੇ ਤਿਆਰ ਕੀਤੇ ਗਏ ਹਨ। ਭਾਰਤ ਵਿੱਚ ਤਿੰਨ ਫ਼ਸਲੀ ਮੌਸਮ ਹਨ। ਗਰਮੀਆਂ, ਸਾਉਣੀ ਤੇ ਹਾੜੀ। ਜੂਨ-ਜੁਲਾਈ ਦੌਰਾਨ ਬੀਜੀਆਂ ਗਈਆਂ ਤੇ ਮੌਨਸੂਨ ਦੀ ਬਾਰਸ਼ 'ਤੇ ਨਿਰਭਰ ਸਾਉਣੀ ਦੀਆਂ ਫਸਲਾਂ ਦੀ ਕਟਾਈ ਅਕਤੂਬਰ-ਨਵੰਬਰ ਵਿੱਚ ਕੀਤੀ ਜਾਂਦੀ ਹੈ।






















