ਪੜਚੋਲ ਕਰੋ

ਕਦੇ ਆਪ ਮਜ਼ਦੂਰੀ ਕਰਦੇ ਸੀ, ਅੱਜ ਸੈਂਕੜੇ ਲੋਕਾਂ ਨੂੰ ਦਿੱਤਾ ਰੁਜ਼ਗਾਰ

ਚੰਡੀਗੜ੍ਹ: ਲੱਕੜਾਂ ਵੱਢ ਕੇ ਤੇ ਹੋਰ ਤਰ੍ਹਾਂ ਦੀ ਮਜ਼ਦੂਰੀ ਕਰਕੇ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨ ਵਾਲੇ ਸਤਪਾਲ ਨੇ ਆਪਣੀ ਮਿਹਨਤ ਤੇ ਜ਼ਿੱਦ ਨਾਲ ਸਾਰੇ ਪਿੰਡ ਦੀ ਹੀ ਰੂਹ ਬਦਲ ਦਿੱਤੀ ਹੈ। ਮਿਹਨਤ ਤੇ ਨਵੀਂ ਸੋਚ ਸਦਕਾ ਅੱਜ ਸਤਪਾਲ ਦੇ ਪਿੰਡ ਨੂੰ ਸ਼ਹਿਦ ਵਾਲੇ ਪਿੰਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਉਹ ਹਰ ਮਹੀਨੇ ਦੋ ਸੌ ਕੁਇੰਟਲ ਸ਼ਹਿਦ ਦੀ ਸਪਲਾਈ ਕਰਦੇ ਹਨ।

ਹਰਿਆਣਾ ਦੇ ਜ਼ਿਲ੍ਹਾ ਕੈਥਲ ਦੇ ਪਿੰਡ ਗੋਹਰਾ ਦੇ ਸਤਪਾਲ ਮਜ਼ਦੂਰੀ ਕਰਦੇ ਸਨ। ਕਦੇ ਕਿਸੇ ਨਾਲ ਖੇਤਾਂ ‘ਚ ਜਾ ਕੇ ਕੰਮ ਕਰ ਲਿਆ ਤੇ ਕਦੇ ਲੱਕੜਾਂ ਵੱਢ ਕੇ ਸ਼ਹਿਰ ਵੇਚ ਆਉਣੀਆਂ। ਉਸ ਕੋਲ ਇਹੋ ਰੁਜ਼ਗਾਰ ਸੀ ਪਰ ਉਸ ਨੇ ਇਸ ਤਰੀਕੇ ਨੂੰ ਬਦਲ ਲੈਣ ਦਾ ਫ਼ੈਸਲਾ ਕਰ ਲਿਆ। ਸਾਲ 1996 ਵਿੱਚ ਉਨ੍ਹਾਂ ਨੇ ਸ਼ਹਿਦ ਦੀ ਮੱਖੀ ਪਾਲਨ ਦਾ ਕੰਮ ਸ਼ੁਰੂ ਕੀਤਾ। untitled-10_1463948766 ਉਨ੍ਹਾਂ ਨੇ ਪੰਜ ਡੱਬੇ ਲੈ ਕੇ ਕੰਮ ਸ਼ੁਰੂ ਕੀਤਾ। ਆਪਣੀ ਜ਼ਮੀਨ ਵੀ ਨਹੀਂ ਸੀ। ਇਸ ਕਰਕੇ ਹੋਰ ਲੋਕਾਂ ਦੇ ਖੇਤਾਂ ਦੇ ਡੋਲਿਆਂ ‘ਤੇ ਡੱਬੇ ਰੱਖ ਕੇ ਕੰਮ ਸ਼ੁਰੂ ਕੀਤਾ। ਇੱਕ-ਅੱਧੀ ਵਾਰ ਮੱਖੀਆਂ ਨੇ ਵੱਢ ਵੀ ਲਿਆ ਪਰ ਹੌਸਲਾ ਕਰਕੇ ਕੰਮ ‘ਚ ਲੱਗਾ ਰਿਹਾ। ਸਤਪਾਲ ਨੇ ਦੱਸਿਆ-"ਮੈਂ ਤੇ ਪਿੰਡ ‘ਚ ਹੀ ਇੱਕ ਹੋਰ ਗੁਆਂਢੀ ਨੇ ਇਹ ਕੰਮ ਸਿੱਖਿਆ ਸੀ। ਕੈਥਲ ਦੇ ਖੇਤੀ ਵਿਗਿਆਨ ਕੇਂਦਰ ਨੇ ਇਸ ਕੰਮ ਲਈ ਮਦਦ ਕੀਤੀ। ਅੱਜ ਪਿੰਡ ਦਾ ਹਰ ਨਿਵਾਸੀ ਸ਼ਹਿਦ ਦੀ ਪੈਦਾਵਾਰ ਕਰਦਾ ਹੈ ਤੇ ਤਰੱਕੀ ਕਰ ਰਿਹਾ ਹੈ।"

ਸਤਪਾਲ ਨੇ ਪਿੰਡ ਦੇ ਹੋਰ ਲੋਕਾਂ ਦੀ ਵੀ ਮਦਦ ਕੀਤੀ ਤੇ ਉਨ੍ਹਾਂ ਨੂੰ ਇਸ ਕੰਮ ‘ਤੇ ਲਾਇਆ। ਵੀਹ ਸਾਲ ਪਹਿਲਾਂ ਇਕੱਲਿਆਂ ਹੀ ਸ਼ੁਰੂ ਕੀਤੇ ਇਸ ਕੰਮ ‘ਚ ਉਨ੍ਹਾਂ ਨੇ ਇੱਕ ਸੌ ਲੋਕਾਂ ਨੂੰ ਰੁਜ਼ਗਾਰ ਦੇ ਰੱਖਿਆ ਹੈ। ਮਾਤਰ ਪੰਜ ਡੱਬੇ ਲੈ ਕੇ ਸ਼ੁਰੂ ਕੀਤੇ ਕੰਮ ਨਾਲ ਅੱਜ ਉਨ੍ਹਾਂ ਕੋਲ ਦਸ ਹਜ਼ਾਰ ਡੱਬੇ ਹਨ। ਇਸ ਕੰਮ ਨਾਲ ਉਨ੍ਹਾਂ ਨੂੰ ਹਰ ਮਹੀਨੇ 10 ਲੱਖ ਰੁਪਏ ਦੀ ਆਮਦਨ ਹੁੰਦੀ ਹੈ। ਸਤਪਾਲ ਤੋਂ ਪ੍ਰੇਰਨਾ ਲੈ ਕੇ ਤੇ ਕੰਮ ਸਿੱਖ ਕੇ ਅੱਜ ਪਿੰਡ ਦਾ ਹਰ ਨਿਵਾਸੀ ਸ਼ਹਿਦ ਦੀ ਮੱਖੀ ਪਾਲਨ ਦਾ ਕੰਮ ਕਰ ਰਿਹਾ ਹੈ। ਪਿੰਡ ਦੇ ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਨੇ ਰਕਬਾ ਹੁੰਦਿਆਂ ਵੀ ਖੇਤੀਬਾੜੀ ਛੱਡ ਕੇ ਸ਼ਹਿਦ ਮੱਖੀ ਪਾਲਨ ਦਾ ਕੰਮ ਅਪਣਾ ਲਿਆ ਹੈ। untitled-80_1463948766 ਇਸ ਪਿੰਡ ਦੇ ਹੀ ਇਸ਼ਾਨ ਸਿੰਘ ਦੱਸਦੇ ਹਨ-"ਮੇਰੇ ਕੋਲ ਸ਼ਹਿਦ ਦੀ ਮੱਖੀ ਪਾਲਨ ਦੇ ਇੱਕ ਸੌ ਡੱਬੇ ਹਨ। ਮੈਂ ਇਨ੍ਹਾਂ ਦੀ ਆਮਦਨ ਤੋਂ ਆਪਣੀਆਂ ਦੋ ਧੀਆਂ ਨੂੰ ਨਰਸਿੰਗ ਦਾ ਕੋਰਸ ਕਰਾਇਆ। ਉਹ ਹੁਣ ਸਰਕਾਰੀ ਨੌਕਰੀ ‘ਚ ਹਨ। ਇੱਕ ਮੁੰਡਾ ਐਮਸੀਏ ਕਰ ਰਿਹਾ ਹੈ ਤੇ ਦੂਜਾ ਸੀਏ ਦੀ ਪੜ੍ਹਾਈ ਕਰ ਰਿਹਾ ਹੈ।" ਇਸ ਪਿੰਡ ਦੇ ਲੋਕਾਂ ਦੀ ਮਿਹਨਤ ਤੇ ਕਾਮਯਾਬੀ ਵੇਖਦਿਆਂ ਪਿੰਡ ਦੇ ਲੋਕਾਂ ਦੇ ਰਿਸ਼ਤੇਦਾਰ ਵੀ ਇੱਥੇ ਆ ਕੇ ਟਰੇਨਿੰਗ ਲੈਂਦੇ ਹਨ। ਉਨ੍ਹਾਂ ਨੇ ਆਪਣੇ-ਆਪਣੇ ਪਿੰਡਾਂ ‘ਚ ਜਾ ਕੇ ਇਹ ਕੰਮ ਸ਼ੁਰੂ ਕਰ ਲਿਆ ਹੈ।

ਪਿੰਡ ਦੇ ਹੀ ਇੱਕ ਹੋਰ ਕਿਸਾਨ ਨਰੇਸ਼ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ 145 ਡੱਬੇ ਹਨ। ਉਹ ਹਰ ਸਾਲ ਇਨ੍ਹਾਂ ਤੋਂ ਤਿੰਨ ਲੱਖ ਰੁਪਏ ਦਾ ਸ਼ਹਿਦ ਵੇਚਦੇ ਹਨ। ਉਨ੍ਹਾਂ ਨੇ ਆਪਣੀ ਧੀ ਨੂੰ ਵੀ ਇਹ ਕੰਮ ਸ਼ੁਰੂ ਕਰਨ ਲਈ ਇੱਕ ਸੌ ਡੱਬੇ ਤੋਹਫ਼ੇ ਦੇ ਤੌਰ 'ਤੇ ਦਿੱਤੇ ਹਨ। ਪਿੰਡ ਦੀ ਗ੍ਰਾਮ ਪ੍ਰਧਾਨ ਰੇਖਾ ਰਾਣੀ ਦਾ ਕਹਿਣਾ ਹੈ ਕਿ ਇਸ ਕਾਰੋਬਾਰ ਨੇ ਪਿੰਡ ਦੀ ਸੂਰਤ ਹੀ ਬਦਲ ਦਿੱਤੀ ਹੈ, ਜਿਨ੍ਹਾਂ ਕੋਲ ਕਦੇ ਸਾਈਕਲ ਵੀ ਨਹੀਂ ਸੀ ਹੁੰਦਾ, ਉਨ੍ਹਾਂ ਕੋਲ ਅੱਜ ਕਾਰਾਂ ਹਨ। ਇਹ ਪਿੰਡ ਦੀ ਤਰੱਕੀ ਦਾ ਸਬੂਤ ਹੈ।
ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
Advertisement
ABP Premium

ਵੀਡੀਓਜ਼

ਦਿਲਜੀਤ ਦੋਸਾਂਝ ਦਾ ਲੁਧਿਆਣਾ 'ਚ ਗ੍ਰੈਂਡ ਸ਼ੋਅ , ਪੰਜਾਬੀ ਘਰ ਆ ਗਏ ਓਏਦੋਸਾਂਝਾਵਾਲੇ ਵਾਲੇ ਦਾ ਇੱਕ ਹੋਰ ਟੈਲੇੰਟ , ਬੱਲੇ ਓਏ ਦਿਲਜੀਤ ਹੈ ਪੱਕਾ ਪੰਜਾਬੀਛੋਟੇ ਸਾਹਿਬਜ਼ਾਦਿਆਂ ਲਈ ਦਿਲਜੀਤ ਦੇ ਬੋਲ , ਦਿਲ ਛੂਹ ਜਾਏਗੀ ਦੋਸਾਂਝਾਵਾਲੇ ਦੀ ਗਾਇਕੀਦਿਲਜੀਤ ਨੇ ਕੀਤਾ ਲੁਧਿਆਣਾ ਸ਼ੋਅ ਦਾ ਐਲਾਨ ,  ਮਿੰਟਾ 'ਚ ਹੀ ਵੇਖੋ ਆਖ਼ਰ ਕੀ ਹੋ ਗਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Punjab News: ਪੰਜਾਬ ਬਿਜਲੀ ਵਿਭਾਗ ਦੀ ਵੱਡੀ ਕਾਰਵਾਈ, ਮੱਚ ਗਈ ਤਰਥੱਲੀ, ਲੋਕਾਂ ਨੂੰ ਭੇਜੇ ਜਾ ਰਹੇ ਸੰਮਨ
Ranjeet Singh Neeta: ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਕੌਣ ਹੈ ਖਾਲਿਸਤਾਨੀ ਰਣਜੀਤ ਸਿੰਘ ਨੀਟਾ? ਕਈ ਮੁਲਕਾਂ 'ਚ ਫੈਲਾਈਆਂ ਜੜ੍ਹਾਂ, ਵਿਦੇਸ਼ਾਂ 'ਚੋਂ ਹੀ ਕਰਵਾ ਰਿਹਾ ਬਲਾਸਟ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਡੱਲੇਵਾਲ ਦਾ ਇਲਾਜ ਕਰ ਰਹੀ ਸਿਹਤ ਵਿਭਾਗ ਦੀ ਟੀਮ ਨਾਲ ਵਾਪਰਿਆ ਹਾਦਸਾ, ਡਾਕਟਰ ਹੋਏ ਜ਼ਖ਼ਮੀ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
Embed widget