Tadgola Ki Kheti: ਬਰਫ਼ ਵਰਗੇ ਨਜ਼ਰ ਆਉਣ ਵਾਲੇ ਇਸ ਫਲ ਦੀ ਖੇਤੀ ਕਰਕੇ ਬੰਪਰ ਮੁਨਾਫ਼ਾ ਕਮਾ ਸਕਦੇ ਕਿਸਾਨ
ਕਿਸਾਨ ਵਧ ਮੁਨਾਫ਼ਾ ਕਮਾਉਣ ਲਈ ਵੱਖ-ਵੱਖ ਫ਼ਸਲਾਂ ਦੀ ਖੇਤੀ ਵੱਲ ਰੁਖ ਕਰ ਰਹੇ ਹਨ। ਟਾੜਗੋਲਾ ਵੀ ਇਨ੍ਹਾਂ ਫ਼ਸਲਾਂ ਵਿੱਚੋਂ ਇੱਕ ਹੈ। ਬਰਫ਼ ਵਰਗਾ ਦਿਖਣ ਵਾਲਾ ਇਹ ਫਲ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਆਈਸ ਐਪਲ ਦੇ ਨਾਂ
Ice Apple Farming: ਖੇਤੀ 'ਚ ਵੱਧ ਮੁਨਾਫ਼ਾ ਕਮਾਉਣ ਲਈ ਕਿਸਾਨ ਵੱਖ-ਵੱਖ ਫ਼ਸਲਾਂ ਦੀ ਖੇਤੀ ਵੱਲ ਰੁਖ ਕਰ ਰਹੇ ਹਨ। ਟਾੜਗੋਲਾ ਵੀ ਇਨ੍ਹਾਂ ਫ਼ਸਲਾਂ ਵਿੱਚੋਂ ਇੱਕ ਹੈ। ਬਰਫ਼ ਵਰਗਾ ਦਿਖਣ ਵਾਲਾ ਇਹ ਫਲ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਆਈਸ ਐਪਲ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਆਮ ਤੌਰ 'ਤੇ ਇਸ ਦੀ ਖੇਤੀ ਕਿਸੇ ਵੀ ਕਿਸਮ ਦੀ ਮਿੱਟੀ 'ਚ ਕੀਤੀ ਜਾ ਸਕਦੀ ਹੈ। ਹਾਲਾਂਕਿ ਜੈਵਿਕ ਪਦਾਰਥਾਂ ਨਾਲ ਭਰਪੂਰ ਸੁੱਕੀ ਡੂੰਘੀ ਦੋਮਟ ਤੇ ਕਾਰਬਨਿਕ ਪਦਾਰਥਾਂ ਨਾਲ ਭਰਪੂਰ ਮਿੱਟੀ ਇਸ ਲਈ ਸਭ ਤੋਂ ਅਨੁਕੂਲ ਮੰਨੀ ਜਾਂਦੀ ਹੈ।
ਟਾੜਗੋਲਾ ਦੀ ਖੇਤੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਕਿਸਾਨਾਂ ਨੂੰ ਇਹ ਧਿਆਨ 'ਚ ਰੱਖਣਾ ਚਾਹੀਦਾ ਹੈ ਕਿ ਟਾੜਗੋਲਾ ਦੀ ਖੇਤੀ ਕਰਦੇ ਸਮੇਂ ਤੱਟਵਰਤੀ ਰੇਤਲੀ ਮਿੱਟੀ ਦੀ ਚੋਣ ਨਾ ਕਰੋ। ਇਸ ਦਾ ਪੌਦਾ 33 ਤੋਂ 35 ਡਿਗਰੀ ਸੈਲਸੀਅਸ ਤਾਪਮਾਨ 'ਚ ਚੰਗੀ ਤਰ੍ਹਾਂ ਵਧਦਾ ਹੈ। ਇਸ ਦੌਰਾਨ ਚੰਗੀ ਬਾਰਿਸ਼ ਦੀ ਲੋੜ ਹੁੰਦੀ ਹੈ। ਇਸ ਲਈ ਜੁਲਾਈ-ਅਗਸਤ ਦਾ ਮਹੀਨਾ ਇਸ ਰੁੱਖ ਦੀ ਖੇਤੀ ਲਈ ਸਭ ਤੋਂ ਵਧੀਆ ਸਮਾਂ ਮੰਨਿਆ ਜਾਂਦਾ ਹੈ।
ਕਮਾ ਸਕਦੇ ਬੰਪਰ ਮੁਨਾਫ਼ਾ
ਮਹਾਰਾਸ਼ਟਰ, ਤਾਮਿਲਨਾਡੂ ਤੇ ਉੜੀਸਾ ਦੇ ਜ਼ਿਆਦਾਤਰ ਇਲਾਕਿਆਂ 'ਚ ਕਿਸਾਨ ਟਾੜਗੋਲਾ ਉਗਾ ਕੇ ਚੰਗੀ ਆਮਦਨ ਕਮਾ ਰਹੇ ਹਨ। ਇਸ ਦੀ ਖੇਤੀ ਭਾਰਤ ਦੇ ਕਈ ਹੋਰ ਸੂਬਿਆਂ 'ਚ ਵੀ ਦੇਖੀ ਜਾ ਸਕਦੀ ਹੈ। ਪਰ ਇਨ੍ਹਾਂ ਸੂਬਿਆਂ ਦੇ ਕਿਸਾਨ ਇਸ ਦੀ ਵਪਾਰਕ ਵਰਤੋਂ ਕਰਦੇ ਨਜ਼ਰ ਨਹੀਂ ਆ ਰਹੇ। ਮਾਹਿਰਾਂ ਅਨੁਸਾਰ ਟਾੜਗੋਲਾ ਦੀ ਖੇਤੀ ਕਰਕੇ ਕਿਸਾਨ ਬੰਪਰ ਮੁਨਾਫ਼ਾ ਕਮਾ ਸਕਦੇ ਹਨ। ਇਹੀ ਕਾਰਨ ਹੈ ਕਿ ਸਰਕਾਰ ਵੱਲੋਂ ਵੀ ਕਿਸਾਨਾਂ ਨੂੰ ਇਸ ਦੀ ਖੇਤੀ ਕਰਨ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਕਈ ਬਿਮਾਰੀਆਂ ਖ਼ਿਲਾਫ਼ ਮਦਦਗਾਰ
ਟਾੜਗੋਲਾ 'ਚ ਕੈਲੋਰੀ, ਫੈਟ, ਸੋਡੀਅਮ, ਕਾਰਬੋਹਾਈਡਰੇਟ, ਫਾਈਬਰ, ਸ਼ੂਗਰ, ਪ੍ਰੋਟੀਨ, ਪੋਟਾਸ਼ੀਅਮ, ਕਾਪਰ, ਵਿਟਾਮਿਨ-ਬੀ6 ਅਤੇ ਜ਼ਿੰਕ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਦੇ ਚਿਕਿਤਸਕ ਗੁਣ ਤੁਹਾਡੇ ਸਰੀਰ 'ਚੋਂ ਹਾਨੀਕਾਰਕ ਚੀਜ਼ਾਂ ਨੂੰ ਬਾਹਰ ਕੱਢਣ ਅਤੇ ਵੀਰਜ ਦੀ ਗਿਣਤੀ ਵਧਾਉਣ 'ਚ ਮਦਦ ਕਰਦੇ ਹਨ। ਇਹ ਸਰੀਰ 'ਚ ਖੂਨ ਨੂੰ ਸਾਫ਼ ਰੱਖਣ 'ਚ ਵੀ ਮਦਦਗਾਰ ਹੈ। ਇਸ ਤੋਂ ਇਲਾਵਾ ਇਸ ਦੇ ਫਲ ਦਾ ਸੇਵਨ ਪਾਚਨ ਤੇ ਬੁਖਾਰ 'ਚ ਵੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਦੱਸ ਦੇਈਏ ਕਿ ਦਿਲ ਤੇ ਸ਼ੂਗਰ ਵਰਗੀਆਂ ਬਿਮਾਰੀਆਂ 'ਚ ਡਾਕਟਰ ਮਰੀਜ਼ਾਂ ਨੂੰ ਇਸ ਦੇ ਜੂਸ ਦਾ ਸੇਵਨ ਕਰਨ ਦੀ ਸਲਾਹ ਦਿੰਦੇ ਹਨ।