ਪੜਚੋਲ ਕਰੋ
Advertisement
21 ਦਿਨ ਬਾਅਦ ਆਵੇਗੀ ਖਾਤਿਆਂ 'ਚ 6ਵੀਂ ਕਿਸ਼ਤ, ਪ੍ਰੇਸ਼ਾਨੀ ਹੋਵੇ ਤਾਂ ਇਨ੍ਹਾਂ ਨੰਬਰਾਂ 'ਤੇ ਕਰੋ ਕਾਲ
ਕੇਂਦਰੀ ਖੇਤੀਬਾੜੀ ਮੰਤਰਾਲੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਹਾਲੇ ਤਕ ਅਪਲਾਈ ਨਹੀਂ ਕੀਤਾ ਹੈ, ਉਹ ਵੀ ਅਪਲਾਈ ਕਰ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਹੀ ਅਪਲਾਈ ਕਰ ਦਿੱਤਾ ਸੀ, ਉਹ ਆਪਣਾ ਸਟੇਟਸ ਚੈੱਕ ਕਰ ਸਕਦੇ ਹਨ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PMKSNY) ਦੀ ਅਗਲੀ ਕਿਸ਼ਤ 21 ਦਿਨ ਬਾਅਦ ਯਾਨੀ 1 ਅਗਸਤ ਤੋਂ ਆਉਣੀ ਸ਼ੁਰੂ ਹੋ ਜਾਵੇਗੀ। ਇਸ ਕਿਸ਼ਤ ਤਹਿਤ ਕਰੀਬ 10 ਕਰੋੜ ਕਿਸਾਨਾਂ ਦੇ ਖਾਤੇ 'ਚ ਪੈਸਾ ਆਵੇਗਾ। ਹੁਣ 4.5 ਕਰੋੜ ਕਿਸਾਨਾਂ ਨੇ ਹੀ ਇਸ ਵਿਚ ਅਪਲਾਈ ਕਰਨਾ ਹੈ।
ਕੇਂਦਰੀ ਖੇਤੀਬਾੜੀ ਮੰਤਰਾਲੇ ਮੁਤਾਬਕ ਜਿਨ੍ਹਾਂ ਲੋਕਾਂ ਨੇ ਹਾਲੇ ਤਕ ਅਪਲਾਈ ਨਹੀਂ ਕੀਤਾ ਹੈ, ਉਹ ਵੀ ਅਪਲਾਈ ਕਰ ਕੇ ਇਸ ਯੋਜਨਾ ਦਾ ਲਾਭ ਲੈ ਸਕਦੇ ਹਨ। ਜਿਨ੍ਹਾਂ ਕਿਸਾਨਾਂ ਨੇ ਪਹਿਲਾਂ ਹੀ ਅਪਲਾਈ ਕਰ ਦਿੱਤਾ ਸੀ, ਉਹ ਆਪਣਾ ਸਟੇਟਸ ਚੈੱਕ ਕਰ ਸਕਦੇ ਹਨ। ਇਸ ਯੋਜਨਾ ਤਹਿਤ ਹੁਣ ਤਕ ਕਰੀਬ 74 ਹਜ਼ਾਰ ਕਰੋੜ ਦੀ ਰਕਮ ਕਿਸਾਨਾਂ ਨੂੰ ਮੁਹੱਈਆ ਕਰਵਾਈ ਜਾ ਚੁੱਕੀ ਹੈ।
ਇਸ ਵਾਰ ਕਿਸਾਨਾਂ ਦੇ ਖਾਤਿਆਂ ‘ਚ 6ਵੀਂ ਕਿਸ਼ਤ ਦੇ 2000 ਰੁਪਏ ਇੱਕ ਅਗਸਤ ਤੋਂ ਆਉਣੇ ਸ਼ੁਰੂ ਹੋ ਜਾਣਗੇ। ਇਸ ਯੋਜਨਾ 'ਚ ਇਕ ਕਰੋੜ ਤੋਂ ਜ਼ਿਆਦਾ ਕਿਸਾਨਾਂ ਨੂੰ ਅਪਲਾਈ ਕਰਨ ਦੇ ਬਵਜੂਦ ਦਸਤਾਵੇਜ਼ਾਂ 'ਚ ਗੜਬੜੀ ਕਰਕੇ ਪੈਸਾ ਨਹੀਂ ਮਿਲ ਸਕਿਆ ਸੀ। ਇਸ ਸਥਿਤੀ ਤੋਂ ਬਚਣ ਲਈ ਜਿਨ੍ਹਾਂ ਕਿਸਾਨਾਂ ਨੇ ਕੁਝ ਸਮਾਂ ਪਹਿਲਾਂ ਹੀ ਅਪਲਾਈ ਕੀਤਾ ਸੀ, ਉਹ ਆਪਣੇ ਦਸਤਾਵੇਜ਼ ਚੈੱਕ ਕਰ ਲੈਣ। ਆਧਾਰ ਕਾਰਡ, ਬੈਂਕ ਅਕਾਊਂਡ ਨੰਬਰ ਤੇ ਬੈਂਕ 'ਚ ਦਰਜ ਨਾਂ ਦੀ ਜਾਂਚ ਕਰ ਲਓ।
ਪ੍ਰੇਸ਼ਾਨੀ ਦੀ ਸੂਰਤ 'ਚ ਇਨ੍ਹਾਂ Phone Numbers 'ਤੇ ਸੰਪਰਕ ਕਰੋ:
ਦੇਸ਼ ਦਾ ਕੋਈ ਵੀ ਕਿਸਾਨ ਸਿੱਧਾ ਖੇਤੀਬਾੜੀ ਮੰਤਰਾਲੇ ਨਾਲ ਸੰਪਰਕ ਕਰ ਕੇ ਆਪਣੀ ਪ੍ਰੇਸ਼ਾਨੀ ਦੱਸ ਸਕਦਾ ਹੈ। PM Kisan Yojana ਦਾ ਹੈਲਪਲਾਈਨ ਨੰਬਰ 011-24300606 ਹੈ। ਇਸ ਤੋਂ ਇਲਾਵਾ PM Kisan Yojana ਦਾ ਟੋਲ ਫ੍ਰੀ ਨੰਬਰ 18001155266 ਹੈ। ਇਨ੍ਹਾਂ ਨੰਬਰਾਂ ਤੋਂ ਇਲਾਵਾ ਪੀਐਮ ਕਿਸਾਨ ਹੈਲਪਲਾਈਨ ਨੰਬਰ 155261 ਤੋਂ ਵੀ ਮਦਦ ਲਈ ਜਾ ਸਕਦੀ ਹੈ।
ਖੇਤੀਬਾੜੀ ਮੰਤਰਾਲੇ ਨੇ ਇਸ ਤੋਂ ਇਲਾਵਾ ਦੇਸ਼ ਦੇ ਕਿਸਾਨਾਂ ਲਈ ਦੋ ਹੋਰ ਲੈਂਡਲਾਈਨ ਨੰਬਰ 011-23381092 ਤੇ 011-23382401 ਵੀ ਦਿੱਤੇ ਹੋਏ ਹਨ। ਇਸ ਤੋਂ ਇਲਾਵਾ ਇਕ ਹੋਰ ਨੰਬਰ 0120-6025109 ਵੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਵਿਸ਼ਵ
Advertisement