Haryana News : ਜਪਾਨ ਦੀ ਕੰਪਨੀ ਹਰਿਆਣਾ 'ਚ ਲਗਾਉਣ ਜਾ ਰਹੀ ਵੱਡਾ ਪ੍ਰੋਜੈਕਟ, ਇਹਨਾਂ ਕਿਸਾਨਾਂ ਨੂੰ ਮਿਲੇਗਾ ਲਾਭ
JP Dalal ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਦੀ ਪਹਿਲ 'ਤੇ ਜਾਪਾਨ ਇੰਟਰਨੈਸ਼ਨਲ ਕੋਓਪਰੇਸ਼ਨ ਏਜੰਸੀ (ਜੇਆਈਸੀਏ) ਨੇ ਹਰਿਆਣਾ..
Haryana News - ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਜੇ ਪੀ ਦਲਾਲ ਦੀ ਪਹਿਲ 'ਤੇ ਜਾਪਾਨ ਇੰਟਰਨੈਸ਼ਨਲ ਕੋਓਪਰੇਸ਼ਨ ਏਜੰਸੀ (ਜੇਆਈਸੀਏ) ਨੇ ਹਰਿਆਣਾ ਵਿਚ ਲਗਭਗ 400 ਪੈਕ ਹਾਊਸ ਬਨਾਉਣ ਦੇ ਪ੍ਰਸਤਾਵ 'ਤੇ ਸਹਿਮਤੀ ਜਤਾਈ ਹੈ। ਇਸ ਵੱਡੀ ਪਰਿਯੋਜਨਾ ਤਹਿਤ ਜੇਆਈਸੀਏ ਨੇ 1900 ਕਰੋੜ ਰੁਪਏ ਦੇ ਲੰਬੇ ਸਮੇਂ ਦੇ ਕਰਜ਼ੇ ਲਈ ਸਮਝੌਤਾ ਪ੍ਰਸਤਾਵ ਨੂੰ ਆਖਰੀ ਰੂਪ ਦਿੱਤਾ।
ਇਸ ਲੜੀ ਵਿਚ ਜੇਆਈਸੀਏ ਦੇ ਇਕ ਪੰਜ ਮੈਂਬਰੀ ਵਫਦ ਨੇ ਜੇ ਪੀ ਦਲਾਲ ਨਾਲ ਮੁਲਾਕਾਤ ਕੀਤੀ ਅਤੇ ਪੈਕ ਹਾਊਸ ਬਣਾਉਣ ਲਈ ਕੀਤੇ ਗਏ ਸਰਵੇ ਦੇ ਆਧਾਰ 'ਤੇ ਫੈਕਟ ਫਾਈਡਿੰਗ ਰਿਪੋਰਅ 'ਤੇ ਪੇਸ਼ਗੀ ਦਿੱਤੀ। ਫਸਲ ਵਿਵਿਧੀਕਰਣ ਦੀ ਦਿਸ਼ਾ ਵਿਚ ਇਹ ਹਰਿਆਣਾ ਸਰਕਾਰ ਦੀ ਵੱਡੀ ਪਹਿਲ ਹੈ।
ਪਿਛਲੇ ਦਿਨਾਂ ਜੇ ਪੀ ਦਲਾਲ ਦੀ ਅਗਵਾਈ ਹੇਠ ਇਕ ਵਫਦ ਜਾਪਾਨ ਗਿਆ ਸੀ ਅਤੇ ਉੱਥੇ ਦੀ ਫੱਲ ਅਤੇ ਸਬਜ਼ੀਆਂ ਦੀ ਮੰਡੀਆਂ ਦਾ ਅਧਿਐਨ ਕੀਤਾ ਸੀ। ਹੁਣ ਜੇਆਈਸੀਏ ਨੇ ਹਰਿਆਣਾ ਵਿਚ ਕੋਲਡ ਚੇਨ ਪੈਕ ਹਾਊਸਿਸ, ਈ-ਮਾਰਕਟਿੰਗ ਅਤੇ ਇਨਫਾਰਮੇਸ਼ਨ ਸ਼ੇਰਿੰਗ, ਕੋਪ ਈ ਮਾਰਕਿਟ ਅਤੇ ਡਾਟਾ ਕੰਮਿਊਨਿਟੀ ਪਲੇਟਫਾਰਮ ਦਾ ਪ੍ਰਸਤਾਵ ਤਿਆਰ ਕੀਤਾ ਹੈ।
ਕੇਰਲ ਦੀ ਇੱਕ ਯੂਨੀਵਰਸਿਟੀ ਦੇ ਸਹਿਯੋਗ ਨਾਲ ਮਹਾਰਾਣਾ ਪ੍ਰਤਾਪ ਬਾਗਬਾਨੀ ਯੂਨੀਵਰਸਿਟੀ, ਕਰਨਾਲ ਵਿਚ ਇੰਟਰਨੈਟ ਆਫ ਪਲਾਂਟਸ 'ਤੇ ਕੰਮ ਕੀਤਾ ਜਾਵੇਗਾ। ਕਿਸਾਨਾਂ ਦਾ ਰੁਝਾਨ ਝੋਨਾ, ਕਣਕ ਵਰਗੀ ਰਿਵਾਇਤੀ ਫਸਲਾਂ ਤੋਂ ਫੱਲ ਅਤੇ ਸਬਜੀਆਂ ਨੂੰ ਹੋਰ ਵਧਾਉਣਾ ਹੈ ਤਾਂ ਜੋ ਆਪਣੀ ਆਮਦਨੀ ਵਧਾ ਸਕਣ।
ਖੇਤੀਬਾੜੀ ਮੰਤਰੀ ਜੇ ਪੀ ਦਲਾਲ ਨੇ ਕਿਹਾ ਕਿ ਪੈਕ ਹਾਊਸ ਲਈ ਕੌਮਾਂਤਰੀ ਪੱਧਰ 'ਤੇ ਪਰਿਯੋਜਨਾ ਪ੍ਰਬੰਧਕ ਸਲਾਹਕਾਰ ਦੀ ਨਿਯੁਕਤੀ ਕੀਤੀ ਜਾਵੇਗੀ। ਪਰਿਯੋਜਨਾ ਦਾ ਪਹਿਲਾ ਪੜਾਅ 2024 ਤੋਂ 2028 ਤਕ ਹੋਵੇਗਾ ਅਤ ਦੂਜਾ ਪੜਾਅ 2029 ਤੋਂ 2033 ਤਕ ਹੋਵੇਗਾ।
ਉਨ੍ਹਾਂ ਨੇ ਕਿਹਾ ਕਿ ਸਾਡਾ ਟੀਚਾ ਕਿਸਾਨ ਦਾ ਉਤਪਾਦ ਖੇਤ ਤੋਂ ਸਿੱਧੇ ਕੌਮਾਂਤਰੀ ਬਾਜਾਰ ਤਕ ਪਹੁੰਚਾਉਣ ਦਾ ਹੈ, ਇਸ ਦੇ ਲਈ ਪੈਕੇਜਿੰਗ , ਬ੍ਰਾਂਡਿੰਗ ਤੇ ਟ੍ਰਾਂਸਪੋਰਟ ਦੀ ਵਿਵਸਥਾ 'ਤੇ ਜੋਰ ਦੇਣਾ ਹੋਵੇਗਾ ਅਤੇ ਪੈਕ ਹਾਊ ਕੋਲਡ ਚੇਨ ਤੇ ਵੇਲਯੂ ਚੇਨ ਸਥਾਪਿਤ ਕੀਤੇ ਬਿਨ੍ਹਾਂ ਇਹ ਸੰਭਵ ਨਹੀਂ ਹੋ ਸਕਦਾ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial