(Source: ECI/ABP News/ABP Majha)
ਤੁਰਕੀ ਨੇ ਭਾਰਤ ਤੋਂ ਭੇਜੀ 15 ਮਿਲੀਅਨ ਟਨ ਕਣਕ ਵਾਪਸ ਕੀਤੀ, ਬੋਲਿਆ- ਇਸ ‘ਚ ਤਾਂ ਵਾਇਰਸ ਹੈ...
ਤੁਰਕੀ ਦੇ ਅਧਿਕਾਰੀਆਂ ਨੇ ਭਾਰਤੀ ਕਣਕ ਦੀ ਖੇਪ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਤੁਰਕੀ ਦਾ ਕਹਿਣਾ ਹੈ ਕਿ ਇਨ੍ਹਾਂ ਕਣਕਾਂ ਵਿੱਚ ਰੁਬੇਲਾ ਵਾਇਰਸ ਪਾਇਆ ਗਿਆ ਹੈ।
ਅੰਕਾਰਾ: ਤੁਰਕੀ ਦੇ ਅਧਿਕਾਰੀਆਂ ਨੇ ਭਾਰਤੀ ਕਣਕ ਦੀ ਖੇਪ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਤੁਰਕੀ ਦਾ ਕਹਿਣਾ ਹੈ ਕਿ ਇਨ੍ਹਾਂ ਕਣਕਾਂ ਵਿੱਚ ਰੁਬੇਲਾ ਵਾਇਰਸ ਪਾਇਆ ਗਿਆ ਹੈ। ਰੂਸ-ਯੂਕਰੇਨ ਯੁੱਧ ਤੋਂ ਬਾਅਦ ਤੁਰਕੀ ਵਿੱਚ ਕਣਕ ਦੇ ਸੰਕਟ ਦੇ ਬਾਵਜੂਦ ਤੁਰਕੀ ਨੇ 29 ਮਈ ਨੂੰ ਭਾਰਤੀ ਕਣਕ ਦੀ ਇੱਕ ਖੇਪ ਵਾਪਸ ਕਰ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਖੇਪ ਦੀ ਕਣਕ ਵਿੱਚ ਫਾਈਟੋਸੈਨੇਟਰੀ ਦੀ ਸਮੱਸਿਆ ਹੈ। ਤੁਰਕੀ ਇਸ ਸਮੇਂ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਦੇਸ਼ 'ਚ ਮਹਿੰਗਾਈ ਦਾ ਪੱਧਰ 70 ਫੀਸਦੀ ਨੂੰ ਪਾਰ ਕਰ ਗਿਆ ਹੈ ਅਤੇ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਇਬ ਏਰਦੋਗਨ ਦੀਆਂ ਆਰਥਿਕ ਨੀਤੀਆਂ ਦੀ ਚਾਰੇ ਪਾਸੇ ਆਲੋਚਨਾ ਹੋ ਰਹੀ ਹੈ।
ਤੁਰਕੀ ਨੇ ਆਪਣੇ ਜਹਾਜ਼ ਨੂੰ 56,877 ਟਨ ਕਣਕ ਦੀ ਖੇਪ ਦੇ ਨਾਲ ਗੁਜਰਾਤ ਦੇ ਕੰਧਲਾ ਬੰਦਰਗਾਹ 'ਤੇ ਵਾਪਸ ਕਰ ਦਿੱਤਾ ਹੈ। S&P ਗਲੋਬਲ ਕਮੋਡਿਟੀ ਇਨਸਾਈਟਸ ਨੇ ਆਪਣੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਹੈ। ਰਿਪੋਰਟਾਂ ਅਨੁਸਾਰ ਤੁਰਕੀ ਦੇ ਇੱਕ ਵਪਾਰੀ ਨੇ ਦੱਸਿਆ ਕਿ ਭਾਰਤੀ ਕਣਕ ਵਿੱਚ ਰੁਬੇਲਾ ਵਾਇਰਸ ਪਾਇਆ ਗਿਆ ਹੈ, ਜਿਸ ਕਾਰਨ ਦੇਸ਼ ਦੇ ਖੇਤੀਬਾੜੀ ਮੰਤਰਾਲੇ ਨੇ ਇਸ ਨੂੰ ਵਾਪਸ ਕਰਨ ਦਾ ਫੈਸਲਾ ਕੀਤਾ ਹੈ। ਜਹਾਜ਼ ਜੂਨ ਦੇ ਅੱਧ ਤੱਕ ਗੁਜਰਾਤ ਵਾਪਸ ਆ ਜਾਵੇਗਾ।
ਨਿਰਯਾਤ 'ਤੇ ਪਾਬੰਦੀ ਦੇ ਬਾਵਜੂਦ, ਭਾਰਤ ਬਣਿਐ ਸੰਕਟਮੋਚਨ
ਤੁਰਕੀ ਕਣਕ ਦੇ ਗੰਭੀਰ ਸੰਕਟ ਨਾਲ ਜੂਝ ਰਿਹਾ ਹੈ। ਏਰਦੋਗਨ ਸਰਕਾਰ ਵਿਦੇਸ਼ਾਂ ਤੋਂ ਕਣਕ ਖਰੀਦਣ ਲਈ ਵਿਕਲਪਾਂ ਦੀ ਖੋਜ ਕਰ ਰਹੀ ਹੈ। ਘਰੇਲੂ ਮੰਗ ਦੇ ਮੱਦੇਨਜ਼ਰ, ਭਾਰਤ ਨੇ ਕਣਕ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਦਾ ਫੈਸਲਾ ਕੀਤਾ ਹੈ। ਪਰ ਇਸ ਤੋਂ ਬਾਅਦ ਵੀ 12 ਦੇਸ਼ਾਂ ਨੇ ਭਾਰਤ ਤੋਂ ਮਦਦ ਦੀ ਅਪੀਲ ਕੀਤੀ ਹੈ। ਬਰਾਮਦ 'ਤੇ ਪਾਬੰਦੀ ਦੇ ਬਾਵਜੂਦ, ਭਾਰਤ ਨੇ ਮਿਸਰ ਨੂੰ 60,000 ਟਨ ਕਣਕ ਦੀ ਖੇਪ ਭੇਜੀ ਹੈ। ਰੂਸ ਯੂਕਰੇਨ ਯੁੱਧ ਕਾਰਨ ਨਾ ਸਿਰਫ ਤੁਰਕੀ ਬਲਕਿ ਪੂਰੀ ਦੁਨੀਆ ਇਸ ਸਮੇਂ ਕਣਕ ਦੇ ਵੱਡੇ ਅਤੇ ਛੋਟੇ ਸੰਕਟ ਨਾਲ ਜੂਝ ਰਹੀ ਹੈ ਜਿਸ ਨੇ ਵਿਸ਼ਵ ਸਪਲਾਈ ਲੜੀ ਨੂੰ ਪ੍ਰਭਾਵਿਤ ਕੀਤਾ ਹੈ।
ਬਾਕੀ ਦੇਸ਼ ਤੁਰਕੀ ਦੇ ਫੈਸਲੇ ਤੋਂ ਚਿੰਤਤ
ਰੂਸ ਅਤੇ ਯੂਕਰੇਨ ਦੋਵੇਂ ਕਣਕ ਦੇ ਵੱਡੇ ਉਤਪਾਦਕ ਹਨ। ਗਲੋਬਲ ਹੰਗਰ ਇੰਡੈਕਸ ਦੇ ਅਨੁਸਾਰ, ਅਫਰੀਕਾ ਅਤੇ ਮੱਧ ਪੂਰਬ ਵਿੱਚ ਖਾਧੀ ਜਾਣ ਵਾਲੀ ਹਰ ਦੂਜੀ ਤੋਂ ਤੀਜੀ ਰੋਟੀ ਯੂਕਰੇਨੀ ਕਣਕ ਤੋਂ ਬਣੀ ਹੈ। ਆਲਮੀ ਮੰਡੀ ਵਿੱਚ ਵਿਸ਼ਵ ਦੀ ਇੱਕ ਚੌਥਾਈ ਕਣਕ ਰੂਸ ਅਤੇ ਯੂਕਰੇਨ ਤੋਂ ਆਉਂਦੀ ਹੈ। ਤੁਰਕੀ ਦੇ ਇਸ ਫੈਸਲੇ ਨੇ ਮਿਸਰ ਸਮੇਤ ਹੋਰ ਮੁਲਕਾਂ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ ਜਿੱਥੇ ਭਾਰਤੀ ਕਣਕ ਕੁਝ ਦਿਨਾਂ ਵਿੱਚ ਪੁੱਜਣ ਵਾਲੀ ਹੈ। ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਹੁਣ ਕਣਕ ਲਈ ਭਾਰਤ 'ਤੇ ਨਿਰਭਰ ਹਨ। ਅਜਿਹੇ 'ਚ ਭਾਰਤੀ ਕਣਕ ਨੂੰ ਲੈ ਕੇ ਤੁਰਕੀ ਦੀਆਂ ਸ਼ਿਕਾਇਤਾਂ ਪਰੇਸ਼ਾਨ ਦੇਸ਼ਾਂ ਦੀਆਂ ਮੁਸ਼ਕਿਲਾਂ ਵਧਾ ਸਕਦੀਆਂ ਹਨ।