(Source: Poll of Polls)
Weather Forecast Updates: ਦਿੱਲੀ 'ਚ ਚੱਲਣਗੀਆਂ ਠੰਢੀਆਂ ਹਵਾਵਾਂ, ਪੰਜਾਬ ਨੂੰ ਨਹੀਂ ਮਿਲੇਗੀ ਅਜੇ ਠੰਢ ਤੋਂ ਰਾਹਤ, ਜਾਣੋ ਉੱਤਰੀ ਭਾਰਤ ਦਾ ਮੌਸਮ
Weather Update: ਪੰਜਾਬ ਦੇ ਲੋਕਾਂ ਨੂੰ ਫਿਲਹਾਲ ਠੰਢ ਤੋਂ ਰਾਹਤ ਨਹੀਂ ਮਿਲਦੀ ਨਜ਼ਰ ਆ ਰਹੀ। ਦਰਅਸਲ, ਪੰਜਾਬ 'ਚ ਸਵੇਰ ਵੇਲੇ ਪਈ ਧੁੰਦ ਤੋਂ ਬਾਅਦ ਦਿਨ ਵੇਲੇ ਮੌਸਮ ਯਕੀਨੀ ਤੌਰ 'ਤੇ ਸਾਫ਼ ਹੁੰਦਾ ਨਜ਼ਰ ਆ ਰਿਹਾ ਹੈ।
Weather Update: ਉੱਤਰੀ ਭਾਰਤ ਦੇ ਕਈ ਸੂਬਿਆਂ ਵਿੱਚ ਪਿਛਲੇ 2-3 ਦਿਨਾਂ ਤੋਂ ਲੋਕਾਂ ਨੂੰ ਠੰਢ ਦੇ ਮੌਸਮ ਤੋਂ ਰਾਹਤ ਮਿਲੀ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਝਾਰਖੰਡ ਅਤੇ ਬਿਹਾਰ ਵਿੱਚ ਇੱਕ ਵਾਰ ਫਿਰ ਮੀਂਹ ਪੈਣ ਦੀ ਸੰਭਾਵਨਾ ਹੈ। ਇੱਥੇ ਦੱਸ ਦੇਈਏ ਕਿ ਦਿੱਲੀ ਅਤੇ ਯੂਪੀ ਵਿੱਚ ਅਗਲੇ 5 ਦਿਨਾਂ ਦੌਰਾਨ ਰਾਤ ਜਾਂ ਸਵੇਰ ਦੇ ਸਮੇਂ ਵੱਖ-ਵੱਖ ਇਲਾਕਿਆਂ ਵਿੱਚ ਸੰਘਣੀ ਧੁੰਦ ਦੀ ਸਥਿਤੀ ਬਣ ਸਕਦੀ ਹੈ।
ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਇਸ ਸਮੇਂ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ। ਦਿਨ ਵੇਲੇ ਤਾਪਮਾਨ ਵਧ ਸਕਦਾ ਹੈ, ਜਿਸ ਕਾਰਨ ਠੰਢ ਘੱਟ ਜਾਵੇਗੀ ਅਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ। ਇਸ ਦੇ ਨਾਲ ਹੀ ਸ਼ਾਮ ਨੂੰ ਠੰਢ ਵਧ ਸਕਦੀ ਹੈ। ਆਈਐਮਡੀ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਦਿੱਲੀ ਵਿੱਚ ਵੀ ਠੰਢੀਆਂ ਹਵਾਵਾਂ ਵਾਪਸੀ ਕਰ ਸਕਦੀਆਂ ਹਨ। ਇਸ ਦੇ ਨਾਲ ਹੀ ਪੰਜਾਬ, ਹਰਿਆਣਾ ਅਤੇ ਦਿੱਲੀ ਦੇ ਨਾਲ ਲੱਗਦੇ ਸੂਬਿਆਂ ਸਮੇਤ ਪੱਛਮੀ ਯੂਪੀ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਪੱਛਮੀ ਗਰਜ਼ ਦੇ ਕਾਰਨ ਅੱਜ ਅਤੇ ਕੱਲ੍ਹ ਬੰਗਾਲ ਵਿੱਚ ਕਈ ਥਾਵਾਂ 'ਤੇ ਭਾਰੀ ਮੀਂਹ ਪੈ ਸਕਦਾ ਹੈ। ਬਾਰਸ਼ ਰੁਕਣ ਤੋਂ ਬਾਅਦ ਸੂਬੇ 'ਚ ਠੰਢ ਵਧ ਸਕਦੀ ਹੈ।
ਪੰਜਾਬ 'ਚ ਠੰਢ ਤੋਂ ਰਾਹਤ ਨਹੀਂ
ਪੰਜਾਬ ਦੇ ਲੋਕਾਂ ਨੂੰ ਅਜੇ ਤੱਕ ਠੰਢ ਤੋਂ ਰਾਹਤ ਨਹੀਂ ਮਿਲਦੀ ਨਜ਼ਰ ਆ ਰਹੀ। ਦਰਅਸਲ, ਪੰਜਾਬ ਵਿੱਚ ਸਵੇਰ ਵੇਲੇ ਧੁੰਦ ਪੈਣ ਤੋਂ ਬਾਅਦ ਦਿਨ ਵੇਲੇ ਮੌਸਮ ਸਾਫ਼ ਹੋ ਰਿਹਾ ਹੈ ਪਰ ਠੰਢ ਬਰਕਰਾਰ ਹੈ। ਹਾਲਾਂਕਿ ਧੁੱਪ ਕਾਰਨ ਦਿਨ ਵੇਲੇ ਠੰਢ ਘੱਟ ਮਹਿਸੂਸ ਹੁੰਦੀ ਹੈ। ਇਸ ਦੌਰਾਨ ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿੱਚ ਕੋਈ ਵੱਡੀ ਤਬਦੀਲੀ ਨਹੀਂ ਆਈ ਹੈ।
ਇਸ ਸਮੇਂ ਸੂਬੇ ਵਿੱਚ ਔਸਤ ਵੱਧ ਤੋਂ ਵੱਧ ਤਾਪਮਾਨ 20 ਅਤੇ ਘੱਟੋ-ਘੱਟ ਤਾਪਮਾਨ 8 ਡਿਗਰੀ ਸੈਲਸੀਅਸ ਦੇ ਆਸ-ਪਾਸ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਦੀ ਮੰਨੀਏ ਤਾਂ ਜੰਮੂ-ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ ਅਤੇ ਮੁਜ਼ੱਫਰਾਬਾਦ, ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ 'ਚ ਆਉਣ ਵਾਲੇ ਦੋ-ਤਿੰਨ ਦਿਨਾਂ ਤੱਕ ਬਾਰਿਸ਼ ਹੋ ਸਕਦੀ ਹੈ। ਪਹਾੜੀ ਇਲਾਕਿਆਂ 'ਚ ਮੀਂਹ ਅਤੇ ਬਰਫਬਾਰੀ ਦੀ ਵੀ ਸੰਭਾਵਨਾ ਹੈ।
ਇਹ ਵੀ ਪੜ੍ਹੋ: IAS ਪ੍ਰੀਖਿਆ ਦੇਣ ਲਈ 22 ਫਰਵਰੀ ਤੱਕ ਕਰੋ ਰਜਿਸਟਰ, ਪੜ੍ਹੋ ਵਧੇਰੇ ਜਾਣਕਾਰੀ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin