ਡ੍ਰੈਗਨ ਫਰੂਟ ਦੀ ਖੇਤੀ ਕਰ ਕਮਾ ਸਕਦੇ ਹੋ ਮੋਟਾ ਮੁਨਾਫਾ, 300 ਤੋਂ 400 ਰੁਪਏ ਕਿਲੋ ਵਿਕਦਾ ਇਹ ਫਲ
ਹੁਣ ਗਰਮ ਤੇ ਅਨੁਕੂਲ ਵਾਤਾਵਰਨ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਦੀ ਤਿਆਰੀ ਹੈ। ਡ੍ਰੈਗਨ ਫਰੂਟ ਦਾ ਅਸਲ ਨਾਮ ਹਾਅਲੋਸਿਰਸ ਅਨਡੇਟਸ ਹੈ। ਦੂਜਾ ਨਾਮ ਪਿਥਾਇਆ ਵੀ ਹੈ।
ਚੰਡੀਗੜ੍ਹ: ਹੁਣ ਗਰਮ ਤੇ ਅਨੁਕੂਲ ਵਾਤਾਵਰਨ ਵਿੱਚ ਡ੍ਰੈਗਨ ਫਰੂਟ ਦੀ ਖੇਤੀ ਦੀ ਤਿਆਰੀ ਹੈ। ਡ੍ਰੈਗਨ ਫਰੂਟ ਦਾ ਅਸਲ ਨਾਮ ਹਾਅਲੋਸਿਰਸ ਅਨਡੇਟਸ ਹੈ। ਦੂਜਾ ਨਾਮ ਪਿਥਾਇਆ ਵੀ ਹੈ। ਇਸ ਦੀ ਉੱਤਰ ਭਾਰਤ ਵਿੱਚ ਪਹਿਲੀ ਵਾਰ ਖੇਤੀ ਜੈਪੁਰ ਨੇੜੇ ਬੱਸੀ ਸਥਿਤ ਸੈਂਟਰ ਆਫ਼ ਐਕਸੀਲੈਂਸ ਤੇ ਟੋਂਕ ਜ਼ਿਲ੍ਹੇ ਦੇ ਦੇਵੜਾਵਾਸ ਵਿੱਚ ਕੀਤੀ ਗਈ ਸੀ। ਬਾਅਦ ਵਿੱਚ ਵਾਤਾਵਰਨ ਅਨੁਸਾਰ ਢੁਕਵੀਂ ਹੋਣ ਕਾਰਨ ਦੂਜੇ ਜ਼ਿਲ੍ਹਿਆਂ ਖ਼ਾਸਕਰ ਰੇਤਲੀ ਜ਼ਮੀਨ ਵਿੱਚ ਇਸ ਦੀ ਖੇਤੀ ਕੀਤੀ ਜਾਵੇਗੀ।
ਇਹ ਫਲ ਮੂਲ ਰੂਪ ਤੋਂ ਮੱਧ ਅਮਰੀਕਾ ਦਾ ਫਲ ਹੈ ਤੇ ਇਸ ਤੋਂ ਇਲਾਵਾ ਇਹ ਥਾਈਲੈਂਡ, ਵੀਅਤਨਾਮ, ਇਸਰਾਈਲ ਤੇ ਸ੍ਰੀਲੰਕਾ ਵਿੱਚ ਵੀ ਇਸ ਦੀ ਪੈਦਾਵਾਰ ਹੁੰਦੀ ਹੈ। ਚੀਨ ਵਿੱਚ ਇਸ ਦੀ ਸਭ ਤੋਂ ਜ਼ਿਆਦਾ ਮੰਗ ਹੋਣ ਕਾਰਨ ਇਸ ਨੂੰ ਡ੍ਰੈਗਨ ਫਰੂਟ ਦਾ ਨਾਮ ਮਿਲਿਆ ਹੈ। ਕੈਕਟਸ ਵਰਗੇ ਪੌਦੇ ਹੋਣ ਤੇ ਡ੍ਰੈਗਨ ਵਰਗੀ ਦਿਖ ਕਾਰਨ ਇਸ ਫਲ ਨੂੰ ਡ੍ਰੈਗਨ ਫਰੂਟ ਕਿਹਾ ਜਾਂਦਾ ਹੈ। ਇਹ ਅੰਬ ਤੋਂ ਥੋੜ੍ਹਾ ਵੱਡਾ ਤੇ ਪਾਈਨਐਪਲ ਦੇ ਆਕਾਰ ਦਾ ਹੁੰਦਾ ਹੈ। ਇਸ ਨੂੰ ਤਾਜ਼ਾ ਫਲ ਦੇ ਰੂਪ ਵਿੱਚ ਹੀ ਖਾਧਾ ਜਾਂਦਾ ਹੈ। ਇਸ ਫਲ਼ ਨੂੰ ਜੈਮ, ਜੈਲੀ ਆਈਸਕ੍ਰੀਮ ਤੇ ਬਾਈਨ ਬਣਾਉਣ ਦੇ ਕੰਮ ਵਿੱਚ ਲਿਆ ਜਾਂਦਾ ਹੈ। ਇੰਨਾ ਹੀ ਨਹੀਂ ਇਸ ਦੇ ਸਿਹਤ ਨੂੰ ਵੀ ਬੜੇ ਫਾਇਦੇ ਹਨ। ਇਹ ਡਾਈਬਡੀਜ਼, ਕੋਲੇਸਟ੍ਰੋਲ, ਆਰਥਾਰਾਈਟਸ, ਮੋਟਾਪਾ, ਦਮਾ ਤੇ ਏਜੀਂਗ ਦੇ ਰੋਗੀਆਂ ਲਈ ਲਾਹੇਵੰਦ ਸਾਬਤ ਹੋ ਰਿਹਾ ਹੈ।
40 ਡਿਗਰੀ ਤੱਕ ਤਾਪਮਾਨ ਸਹਿਣ ਦੀ ਸਮਰੱਥਾ-
ਡ੍ਰੈਗਨ ਫਰੂਟ ਦੇ ਪੌਦੇ ਨੂੰ ਇਸ ਦੇ ਬੀਜਾਂ ਤੋਂ ਵੀ ਤਿਆਰ ਕੀਤਾ ਜਾਂਦਾ ਹੈ। ਬਿਜਾਈ ਤੋਂ ਬਾਅਦ 11 ਤੋਂ 14 ਦਿਨ ਦੇ ਫਰਕ ਨਾਲ ਇਹ ਪੌਦਾ ਉੱਗਣਾ ਸ਼ੁਰੂ ਹੋ ਜਾਂਦਾ ਹੈ। ਚੰਗੇ ਫਲਾਂ ਲਈ ਪੌਦੇ ਵਿੱਚ 20 ਸੈਂਟੀਮੀਟਰ ਕਟਿੰਗ ਲੈ ਕੇ ਨਰਸਰੀ ਵਿੱਚ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਜੜ੍ਹਾਂ ਨਿਕਲਣ ਤੋਂ ਬਾਅਦ ਖੇਤ ਤੇ ਘਰਾਂ ਵਿੱਚ ਲਾਇਆ ਜਾ ਸਕਦਾ ਹੈ। ਦਸ ਪੌਂਡ ਵਜ਼ਨੀ ਹੋਣ 'ਤੇ ਇਸ ਪੌਦੇ ਵਿੱਚੋਂ ਫੁੱਲ ਆਉਣ ਲੱਗਦੇ ਹਨ ਤੇ ਇਸ ਦੇ ਬਾਅਦ ਫਲ। ਇਹ ਪੌਦਾ 30 ਤੋਂ 40 ਡਿਗਰੀ ਤੱਕ ਤਾਪਮਾਨ ਸਹਿ ਸਕਦਾ ਹੈ ਪਰ ਜ਼ਿਆਦਾ ਠੰਢ ਇਸ ਲਈ ਠੀਕ ਨਹੀਂ ਹੁੰਦੀ। ਰਾਜਸਥਾਨ ਦਾ ਤਾਪਮਾਨ ਇਸ ਫਲ ਦੀ ਪੈਦਾਵਾਰ ਲਈ ਢੁਕਵਾਂ ਮੰਨਿਆ ਜਾ ਰਿਹਾ ਹੈ।
ਵੱਧ ਰਹੀ ਹੈ ਮੰਗ-
ਦੇਸ਼ ਵਿੱਚ ਹੁਣ ਮਹਾਰਾਸ਼ਟਰ, ਗੁਜਰਾਤ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਵਿੱਚ ਇਸ ਦੀ ਖੇਤੀ ਹੁੰਦੀ ਹੈ। ਰਾਜਸਥਾਨ ਵਿੱਚ ਵੀ ਇਹ ਸਟਾਰ ਹੋਟਲਾਂ ਵਿੱਚ ਫਰੂਟ ਚਾਟ ਵਿੱਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੀ ਵਧਦੀ ਮੰਗ ਤੇ ਪੌਸ਼ਟਿਕ ਰੂਪ ਤੋਂ ਫ਼ਾਇਦੇਮੰਦ ਹੋਣ ਕਾਰਨ ਇਸ ਨੂੰ ਸੂਬੇ ਵਿੱਚ ਪ੍ਰੀਖਣ ਵਜੋਂ ਲਾਇਆ ਜਾ ਰਿਹਾ ਹੈ। ਬਾਅਦ ਵਿੱਚ ਦੂਜੇ ਕਿਸਾਨਾਂ ਨੂੰ ਵੀ ਇਸ ਦੀ ਖੇਤੀ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ।
3 ਤਰ੍ਹਾਂ ਦਾ ਫਲ-
ਇਹ ਫਲ ਆਪਣੇ ਰੰਗ ਤੇ ਆਕਾਰ ਦੇ ਕਾਰਨ ਤਿੰਨ ਪ੍ਰਕਾਰ ਦਾ ਹੁੰਦਾ ਹੈ। ਲਾਲ ਰੰਗ ਦੇ ਫਲ ਦਾ ਗੁੱਦਾ ਵੀ ਲਾਲ ਹੁੰਦਾ ਹੈ। ਦੂਸਰਾ ਲਾਲ ਰੰਗ ਦੇ ਫਲ ਵਿੱਚ ਸਫ਼ੇਦ ਰੰਗ ਦਾ ਗੁੱਦਾ ਹੁੰਦਾ ਹੈ ਤੇ ਤੀਸਰਾ ਪੀਲੇ ਰੰਗ ਦੇ ਫਲ ਵਿੱਚ ਵੀ ਹੁੰਦਾ ਹੈ। ਸਫ਼ੇਦ ਰੰਗ ਦਾ ਗੁੱਦਾ। ਆਮ ਤੌਰ 'ਤੇ ਲਾਲ ਰੰਗ ਗੁੱਦੇ ਵਾਲੇ ਫਲ ਨੂੰ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ।
ਸੇਬ ਨੂੰ ਦੇ ਰਿਹਾ ਚੁਣੌਤੀ-
ਮੌਸਮ ਦੇ ਨਾਲ ਰੇਟ ਤੇ ਰੰਗ ਬਦਲਣ ਵਾਲੇ ਸੇਬ ਨੂੰ ਬਾਜ਼ਾਰ ਵਿੱਚ ਡ੍ਰੈਗਨ ਫਰੂਟ ਨਿਗਲ ਰਿਹਾ ਹੈ। ਨਾਮ ਤੋਂ ਹੀ ਨਹੀਂ ਸ਼ਕਲ ਤੋਂ ਵੀ ਡ੍ਰੈਗਨ ਵਰਗਾ ਨਜ਼ਰ ਆਉਣ ਵਾਲਾ ਇਹ ਫਲ ਤਮਾਮ ਖੂਬੀਆਂ ਦੇ ਨਾਲ ਲਗਾਤਾਰ ਹਾਈਪ੍ਰੋਫਾਈਲ ਪਾਰਟੀਆਂ ਦੇ ਬਾਅਦ ਸ਼ਾਦੀਆਂ ਤੇ ਘਰਾਂ ਵਿੱਚ ਜਗ੍ਹਾ ਬਣਾ ਰਿਹਾ ਹੈ। ਦੁਕਾਨਦਾਰ ਦੱਸਦੇ ਹਨ ਕਿ ਹਾਲੇ ਇਸ ਦੀ ਸਪਲਾਈ ਦਿੱਲੀ ਤੋਂ ਹੋ ਰਹੀ ਹੈ। ਸੇਬ ਖਰੀਦਣ ਵਾਲੇ ਹੀ ਇਸ ਦੇ ਗਾਹਕ ਹੁੰਦੇ ਹਨ। ਰੇਟ 300 ਤੋਂ 400 ਰੁਪਏ ਕਿੱਲੋ ਹੋਣ ਕਾਰਨ ਹੀ ਹਾਈਪ੍ਰੋਫਾਈਲ ਗਾਹਕ ਹੀ ਇਸ ਦੀ ਡਿਮਾਂਡ ਕਰ ਰਹੇ ਹਨ ਪਰ ਇਸ ਨੂੰ ਦੇਖਣ ਵਾਲੇ ਗਾਹਕ ਇਸ ਬਾਰੇ ਜਾਣਨਾ ਜਰੂਰ ਚਾਹੁੰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :