ਪੜਚੋਲ ਕਰੋ
Advertisement
ਬੀਜੇਪੀ ਨਾਲੋਂ ਯਾਰੀ ਟੁੱਟਣ ਮਗਰੋਂ ਅਕਾਲੀ ਦਲ ਨੇ ਬਦਲੀ ਰਣਨੀਤੀ, ਹੁਣ ਇਨ੍ਹਾਂ ਧਿਰਾਂ ਨਾਲ ਹੱਥ ਮਿਲਾਉਣ ਦੀ ਤਿਆਰੀ
ਬਾਦਲ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਖੇਤਰੀ ਪਾਰਟੀਆਂ 'ਚ ਪਹੁੰਚ ਲਈ ਤਿੰਨ ਮੈਂਬਰੀ ਕਮੇਟੀ ਵੀ ਤਿਆਰ ਕੀਤੀ ਹੈ। ਇਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹਨ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕਿਸੇ ਸਮੇਂ ਪੰਜਾਬ ਦੀ ਸਭ ਤੋਂ ਮਜ਼ਬੂਤ ਸਿਆਸੀ ਧਿਰ ਮੰਨੀ ਜਾਣ ਵਾਲਾ ਅਕਾਲੀ ਦਲ ਅੱਜ ਕਿਸ ਹਾਲ 'ਚ ਹੈ, ਇਹ ਕਿਸੇ ਤੋਂ ਲੁਕਿਆ ਨਹੀਂ। 2017 'ਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਕਰਕੇ ਅਕਾਲੀ ਦਲ ਦੇ ਪੈਰ ਨਹੀਂ ਲੱਗ ਰਹੇ। ਇੱਕ-ਇੱਕ ਕਰਕੇ ਸੀਨੀਅਰ ਲੀਡਰਾਂ ਦਾ ਸ਼੍ਰੋਮਣੀ ਅਕਾਲੀ ਨੂੰ ਛੱਡਣਾ ਤੇ ਫਿਰ ਟਕਸਾਲੀ ਲੀਡਰ ਸੁਖਦੇਵ ਸਿੰਘ ਢੀਂਡਸਾ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਉਣਾ ਇੱਕ ਵੱਡਾ ਝਟਕਾ ਸਾਬਤ ਹੋਇਆ ਹੈ।
ਪਹਿਲਾਂ ਹੀ ਵੈਂਟੀਲੇਟਰ 'ਤੇ ਚੱਲ ਰਹੇ ਅਕਾਲੀ ਦਲ ਨੇ ਖੇਤੀ ਕਾਨੂੰਨਾਂ ਬਣਨ ਤੋਂ ਬਾਅਦ ਆਪਣੀ ਭਾਈਵਾਲ ਬੀਜੇਪੀ ਨਾਲ ਵੀ ਗਠਜੋੜ ਤੋੜ ਦਿੱਤਾ ਹੈ। ਇਸ ਤੋਂ ਬਾਅਦ ਅਕਾਲੀ ਦਲ ਹੋਰ ਵੀ ਕਮਜ਼ੋਰ ਜਾਪ ਰਿਹਾ ਹੈ। 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕੁਝ ਹੀ ਸਮਾਂ ਬਾਕੀ ਹੈ ਪਰ ਇਨ੍ਹਾਂ ਚੋਣਾਂ ਨੂੰ ਅਕਾਲੀ ਦਲ ਮੌਜੂਦਾ ਹਾਲਾਤ 'ਚ ਕਿਵੇਂ ਜਿੱਤੇਗਾ, ਇਹ ਵੱਡਾ ਸਵਾਲ ਹੈ। ਅਕਾਲੀ ਦਲ ਦੀ ਮਜ਼ਬੂਤੀ ਲਈ ਹੁਣ ਪਾਰਟੀ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਹਮਖਿਆਲੀ ਪਾਰਟੀਆਂ ਦੇ ਲੀਡਰਾਂ ਨਾਲ ਮੁਲਾਕਾਤ ਕੀਤੀ ਜਾ ਰਹੀ ਹੈ। ਅਕਾਲੀ ਦਲ ਐਨਸੀਪੀ ਤੇ ਸ਼ਿਵ ਸੈਨਾ ਵਰਗੀਆਂ ਖੇਤਰੀ ਪਾਰਟੀਆਂ ਤੱਕ ਵੀ ਆਪਣਾ ਸੰਦੇਸ਼ ਪਹੁੰਚਾ ਰਿਹਾ ਹੈ।
ਬਾਦਲ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਦਲ ਨੇ ਖੇਤਰੀ ਪਾਰਟੀਆਂ 'ਚ ਪਹੁੰਚ ਲਈ ਤਿੰਨ ਮੈਂਬਰੀ ਕਮੇਟੀ ਵੀ ਤਿਆਰ ਕੀਤੀ ਹੈ। ਇਸ ਵਿੱਚ ਪਾਰਟੀ ਦੇ ਜਨਰਲ ਸਕੱਤਰ ਪ੍ਰੇਮ ਸਿੰਘ ਚੰਦੂਮਾਜਰਾ, ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਤੇ ਬਲਵਿੰਦਰ ਸਿੰਘ ਭੂੰਦੜ ਸ਼ਾਮਲ ਹਨ। ਇੰਨਾ ਹੀ ਨਹੀਂ, ਕਮੇਟੀ ਨੇ ਸੀਨੀਅਰ ਆਗੂਆਂ ਜਿਵੇਂ ਐਨਸੀਪੀ ਦੇ ਸ਼ਰਦ ਪਵਾਰ, ਬੀਜੇਡੀ ਦੇ ਭਰਥੁਰੀ ਮਹਿਤਾਬ, ਡੀਐਮਕੇ ਦੇ ਤਿਰੂਚੀ ਸਿਵਾ, ਸ਼ਿਵ ਸੈਨਾ ਦੇ ਸੰਜੇ ਰਾਉਤ ਤੇ ਟੀਡੀਪੀ ਦੇ ਨੇਤਾਵਾਂ ਨਾਲ ਵਿਚਾਰ-ਵਟਾਂਦਰਾ ਸ਼ੁਰੂ ਕਰ ਦਿੱਤਾ ਹੈ।
ਅਕਾਲੀ ਦਲ ਦੀ ਹੋਰ ਖੇਤਰੀ ਪਾਰਟੀਆਂ ਜਿਵੇਂ ਬਸਪਾ, ਟੀਐਮਸੀ, ਟੀਆਰਐਸ ਤੇ ਖੱਬੇ ਪੱਖੀਆਂ 'ਤੇ ਵੀ ਨਜ਼ਰ ਹੈ। ਅਕਾਲੀ ਦਲ ਦੇ ਸੂਤਰ ਦੱਸਦੇ ਹਨ ਕਿ ਪਾਰਟੀ ਬੇਸ਼ੱਕ ਬਸਪਾ ਤੇ ਖੱਬੇਪੱਖੀ ਗਠਜੋੜ ਬਾਰੇ ਵਿਚਾਰ ਕਰੇਗੀ। ਦੋਵਾਂ ਪਾਰਟੀਆਂ ਦਾ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਚੰਗਾ ਪ੍ਰਭਾਵ ਹੈ।
ਚੰਦੂਮਾਜਰਾ ਦਾ ਕਹਿਣਾ ਹੈ ਕਿ,
" ‘ਸੰਘੀਕਰਨ ਭਾਰਤੀ ਰਾਜਾਂ ਦਾ ਮੁੱਖ ਸਿਧਾਂਤ ਹੈ, ਪਰ ਭਾਜਪਾ ਤੇ ਕੇਂਦਰ ਸਰਕਾਰ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਕਮਜ਼ੋਰ ਕਰਨ 'ਤੇ ਤੁਲੀ ਹੋਈ ਹੈ। ਕੇਂਦਰ ਦੀ ਖੇਤਰੀ ਪਾਰਟੀਆਂ ਤੇ ਭਾਵਨਾਵਾਂ 'ਚ ਕੋਈ ਰੁਚੀ ਨਹੀਂ ਹੈ। ਉਨ੍ਹਾਂ ਦੀ ਕੋਸ਼ਿਸ਼ ਸੰਘੀ ਵਿਵਸਥਾ ਨੂੰ ਇਕਸਾਰ ਪ੍ਰਣਾਲੀ (ਇਕਸਾਰ ਪ੍ਰਣਾਲੀ) ਨਾਲ ਤਬਦੀਲ ਕਰਨ ਤੇ ਹਾਲ ਹੀ ਦੇ ਖੇਤੀਬਾੜੀ ਕਾਨੂੰਨਾਂ ਦੁਆਰਾ ਰਾਜਾਂ ਦੀਆਂ ਸ਼ਕਤੀਆਂ ਤੇ ਪ੍ਰਦੇਸ਼ਾਂ ਨੂੰ ਘੇਰਨ, ਰਾਜਾਂ ਨੂੰ ਜੀਐਸਟੀ ਦੇਣ ਤੋਂ ਇਨਕਾਰ ਕਰਨ ਤੇ ਐਨਆਈਏ ਵਰਗੀਆਂ ਕੇਂਦਰੀ ਜਾਂਚ ਏਜੰਸੀਆਂ ਨੂੰ ਸਾਈਬਰ ਕ੍ਰਾਈਮ ਦੇ ਨਾਮ ‘ਤੇ ਵਾਧੂ ਅਧਿਕਾਰ ਦੇਣ ਦੀ ਹੈ।' "
-ਪ੍ਰੇਮ ਸਿੰਘ ਚੰਦੂਮਾਜਰਾ
ਅਕਾਲੀ ਲੀਡਰਾਂ ਦਾ ਮੰਨਣਾ ਹੈ ਕਿ, ‘ਸੰਘੀ ਸਿਧਾਂਤਾਂ ਤੇ ਖੇਤਰੀ ਭਾਵਨਾਵਾਂ ਦੀ ਰਾਖੀ ਲਈ ਖੇਤਰੀ ਪਾਰਟੀਆਂ ਨਾਲ ਹੱਥ ਮਿਲਾਉਣ ਦੀ ਲੋੜ ਹੈ ਤੇ ਅਕਾਲੀ ਦਲ ਇਸ ਦਿਸ਼ਾ ਵਿੱਚ ਗੱਲਬਾਤ ਕਰ ਰਿਹਾ ਹੈ। ਅਸੀਂ ਐਨਸੀਪੀ ਤੋਂ ਪਵਾਰ, ਬੀਜੇਡੀ ਤੋਂ ਮਹਿਤਾਬਅਤੇ ਡੀਐਮਕੇ ਤੇ ਸ਼ਿਵ ਸੈਨਾ ਦੇ ਆਗੂਆਂ ਨਾਲ ਗੱਲਬਾਤ ਕੀਤੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਸਿੱਖਿਆ
ਖ਼ਬਰਾਂ
ਸਿਹਤ
ਧਰਮ
Advertisement