ਪੜਚੋਲ ਕਰੋ
(Source: ECI/ABP News)
ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚਿਆ ਖ਼ਤਰਨਾਕ ਅੱਤਵਾਦੀ, ਡਿਪੋਰਟ 167 ਭਾਰਤੀਆਂ 'ਚ ਸੀ ਸ਼ਾਮਲ
ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਵਿਅਕਤੀ ਪੁਲਿਸ ਨੂੰ ਲੋੜੀਂਦਾ ਨਹੀਂ ਹੈ ਤੇ ਮੀਡੀਆ ਵਿੱਚ ਇਸ ਦੇ ਅਲਕਾਇਦਾ ਨਾਲ ਕਥਿਤ ਸਬੰਧ ਬਾਰੇ ਚਰਚਾ ਚੱਲ ਰਹੀ ਪਰ ਉਨ੍ਹਾਂ ਕੋਲ ਇਸ ਬਾਰੇ ਵੀ ਕੋਈ ਰਿਕਾਰਡ ਨਹੀਂ ਹੈ।
![ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚਿਆ ਖ਼ਤਰਨਾਕ ਅੱਤਵਾਦੀ, ਡਿਪੋਰਟ 167 ਭਾਰਤੀਆਂ 'ਚ ਸੀ ਸ਼ਾਮਲ Al Qaeda terror funding convicted from usa reached amritsar ਅਮਰੀਕਾ ਤੋਂ ਅੰਮ੍ਰਿਤਸਰ ਪਹੁੰਚਿਆ ਖ਼ਤਰਨਾਕ ਅੱਤਵਾਦੀ, ਡਿਪੋਰਟ 167 ਭਾਰਤੀਆਂ 'ਚ ਸੀ ਸ਼ਾਮਲ](https://static.abplive.com/wp-content/uploads/sites/5/2020/05/22015957/Zubair.jpg?impolicy=abp_cdn&imwidth=1200&height=675)
ਅੰਮ੍ਰਿਤਸਰ: ਅਮਰੀਕਾ ਤੋਂ ਭਾਰਤ ਵਾਪਸ ਭੇਜੇ ਗਏ 167 ਭਾਰਤੀਆਂ ਵਿੱਚੋਂ ਇੱਕ ਮੁਸਾਫਰ ਇਬ੍ਰਾਹਿਮ ਜ਼ੁਬੇਰ ਮੁਹੰਮਦ ਦਾ ਅੱਤਵਾਦੀ ਜਥੇਬੰਦੀ ਅਲਕਾਇਦਾ ਨਾਲ ਸਬੰਧ ਨਿਕਲੇ ਹਨ। ਉਸ ਨੂੰ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦਾ ਦੋਸ਼ੀ ਕਰਾਰ ਦੇਣ ਤੋਂ ਬਾਅਦ ਡਿਪੋਰਟ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਤੇਲੰਗਾਨਾ ਨਾਲ ਸਬੰਧ ਜ਼ੁਬੈਰ ਅਲਕਾਇਦਾ ਦਾ ਵਿੱਤੀ ਲੈਣ-ਦੇਣ ਸੰਭਾਲਦਾ ਸੀ। ਅਮਰੀਕਾ ਨੇ 19 ਮਈ ਨੂੰ 167 ਭਾਰਤੀਆਂ ਨਾਲ ਭਰਿਆ ਵਿਸ਼ੇਸ਼ ਜਹਾਜ਼ ਭਾਰਤ ਨੂੰ ਸੌਂਪਿਆ ਸੀ, ਜਿਸ ਵਿੱਚ ਜ਼ੁਬੈਰ ਵੀ ਸਵਾਰ ਸੀ। ਉਸ ਨੂੰ ਅੰਮ੍ਰਿਤਸਰ ਦੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਊ ਕੇਂਦਰ ਵਿੱਚ ਏਕਾਂਤਵਾਸ ਕੀਤਾ ਗਿਆ ਹੈ।
ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਹ ਵਿਅਕਤੀ ਪੁਲਿਸ ਨੂੰ ਲੋੜੀਂਦਾ ਨਹੀਂ ਹੈ ਤੇ ਮੀਡੀਆ ਵਿੱਚ ਇਸ ਦੇ ਅਲਕਾਇਦਾ ਨਾਲ ਕਥਿਤ ਸਬੰਧ ਬਾਰੇ ਚਰਚਾ ਚੱਲ ਰਹੀ ਪਰ ਉਨ੍ਹਾਂ ਕੋਲ ਇਸ ਬਾਰੇ ਵੀ ਕੋਈ ਰਿਕਾਰਡ ਨਹੀਂ ਹੈ। ਜ਼ੁਬੈਰ ਪੇਸ਼ੇ ਵਜੋਂ ਇੰਜਨੀਅਰ ਹੈ ਤੇ ਸਾਲ 2001 ਵਿੱਚ ਉਹ ਅਮਰੀਕਾ ਚਲਿਆ ਗਿਆ ਸੀ।
ਉੱਥੇ ਉਸ ਨੇ ਕੋਲੰਬਰ ਸਥਿਤ ਓਹੀਓ ਵਿੱਚ ਆਪਣੀ ਪੜ੍ਹਾਈ ਕੀਤੀ ਅਤੇ ਫਿਰ ਅਲਕਾਇਦਾ ਦੇ ਸੰਪਰਕ ਵਿੱਚ ਆ ਗਿਆ। ਇਸ ਤੋਂ ਬਾਅਦ ਉਸ ਨੇ ਅਰਬ ਦੇਸ਼ਾਂ ਦਾ ਦੌਰਾ ਵੀ ਕੀਤਾ ਤੇ ਸਾਲ 2006 ਵਿੱਚ ਉਸ ਨੇ ਅਮਰੀਕੀ ਔਰਤ ਨਾਲ ਵਿਆਹ ਕਰ ਲਿਆ।
ਹੁਣ ਚਰਚਾ ਹੈ ਕਿ ਜ਼ੁਬੈਰ ਤੇ ਉਸ ਦੇ ਭਰਾ ਸਮੇਤ ਚਾਰ ਵਿਅਕਤੀਆਂ ਨੂੰ ਅਮਰੀਕੀ ਅਦਾਲਤ ਵੱਲੋਂ ਅਤਿਵਾਦੀ ਜਥੇਬੰਦੀ ਦੀ ਵਿੱਤੀ ਮਦਦ ਦੇ ਦੋਸ਼ ਹੇਠ ਦੋਸ਼ੀ ਠਹਿਰਾਉਣ ਮਗਰੋਂ ਸਜ਼ਾ ਸੁਣਾਈ ਗਈ ਸੀ ਜੋ ਪੂਰੀ ਹੋਣ ਮਗਰੋਂ ਉਸ ਨੂੰ ਭਾਰਤ ਵਾਪਸ ਭੇਜ ਦਿੱਤਾ ਗਿਆ ਹੈ।
ਹੋਰ ਖ਼ਬਰਾਂ-
- ਤਾਲਾਬੰਦੀ ਦੌਰਾਨ ਪੰਜਾਬ 'ਚ ਵੱਡਾ ਪ੍ਰਸ਼ਾਸਨਿਕ ਫੇਰਬਦਲ
- ਸੋਸ਼ਲ ਡਿਸਟੈਸਿੰਗ ਬਣਾਉਣ ਲਈ ਸ਼ਰਾਬੀਆਂ ਨੇ ਲਾਈ ਵੱਖਰਾ ਜੁਗਾੜ
- ਕਾਂਗਰਸ ਦੀ ਵੱਡੀ ਕਾਰਵਾਈ, ਨਵਾਂ ਸ਼ਹਿਰ ਦੇ MLA ਦੀ ਵਿਧਾਇਕ ਪਤਨੀ ਅਦਿਤੀ ਸਿੰਘ ਪਾਰਟੀ 'ਚੋਂ ਮੁਅੱਤਲ
- ਪਤਨੀ ਦੇ ਨਾਜਾਇਜ਼ ਸਬੰਧਾਂ ਦਾ ਸੱਚ ਜਾਣਨ ਲਈ ਪਤੀ ਨੇ 4 ਲੋਕਾਂ ਨੂੰ ਲਵਾਇਆ 'ਕੋਰੋਨਾ' ਵਾਲਾ ਟੀਕਾ
- ਵਿਆਹਾਂ 'ਤੇ ਲੱਖਾਂ ਲਾਉਣ ਵਾਲੇ ਪੰਜਾਬੀਆਂ ਨੂੰ ਕੋਰੋਨਾ ਨੇ ਸਿਖਾਇਆ ਚੰਗਾ ਸਬਕ
- ਵਾਹ ਸਰਕਾਰ! ਮਾਸਟਰਾਂ ਨੂੰ ਸਕੂਲਾਂ 'ਚੋਂ ਕੱਢ ਸ਼ਰਾਬ ਦੀਆਂ ਫੈਕਟਰੀਆਂ 'ਚ ਤਾਇਨਾਤ ਕਰਨ ਦੇ ਹੁਕਮ
- ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਸਿਹਤ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)