Gujarat Election: 'ਚਾਣਕਿਆ' ਨੇ ਦੱਸਿਆ ਕਿੰਨੀਆਂ ਸੀਟਾਂ ਜਿੱਤੇਗੀ ਭਾਜਪਾ
ਅਮਿਤ ਸ਼ਾਹ ਨੇ ਕਿਹਾ ਕਿ ਸੁਪਨੇ ਵੇਚਣ ਵਾਲੇ ਕਦੇ ਵੀ ਗੁਜਰਾਤ ਵਿੱਚ ਜਿੱਤ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਜਾਣਗੇ ਹਨ, ਇੱਥੋਂ ਦੇ ਲੋਕ ਸਿਰਫ਼ ਉਹਦਾ ਸਾਥ ਦਿੰਦੇ ਨੇ ਜੋ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ।
Gujarat Election: ਗੁਜਾਰਤ ਵਿੱਚ ਇਸ ਸਾਲ ਦਸੰਬਰ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ 'ਚ ਸਾਰੀਆਂ ਸਿਆਸੀ ਪਾਰਟੀਆਂ ਇੱਥੋਂ ਦੇ ਲੋਕਾਂ ਨਾਲ ਵਾਅਦੇ ਤੇ ਦੂਜਿਆਂ ਤੇ ਦੂਸ਼ਣਬਾਜ਼ੀ ਕਰਨ ਵਿੱਚ ਕੋਈ ਵੀ ਕਸਰ ਨਹੀਂ ਛੱਡ ਰਹੀਆਂ ਇਸ ਦੌਰਾਨ ਭਾਜਪਾ ਦੇ ਸੀਨੀਅਰ ਆਗੂ ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ(Amit Shah) ਨੇ ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ (AAP) ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ(Arvind kejriwal) 'ਤੇ ਜਮ ਕੇ ਸ਼ਬਦੀ ਵਾਰ ਕੀਤੇ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੰਗਲਵਾਰ ਨੂੰ ਕਿਹਾ ਕਿ ਜੋ ਲੋਕ ਸੁਪਨੇ ਵੇਚਦੇ ਹਨ ਉਹ ਗੁਜਰਾਤ ਵਿੱਚ ਕਦੇ ਨਹੀਂ ਜਿੱਤਣਗੇ। ਦੱਸ ਦੇਈਏ ਕਿ ਮੁੱਖ ਮੰਤਰੀ ਕੇਜਰੀਵਾਲ ਗੁਜਰਾਤ ਵਿੱਚ ਮੁਫਤ ਬਿਜਲੀ, ਮੁਫਤ ਸਿੱਖਿਆ ਅਤੇ ਕਿਸਾਨਾਂ ਦੀ ਕਰਜ਼ਾ ਮੁਆਫੀ ਵਰਗੇ ਵਾਅਦੇ ਕਰ ਰਹੇ ਹਨ। ਅਮਿਤ ਸ਼ਾਹ ਨੇ ਕਿਹਾ ਕਿ ਸੱਤਾ 'ਚ ਕਾਬਜ਼ ਭਾਜਪਾ ਇਸ ਵਾਰ ਦੋ ਤਿਹਾਈ ਬਹੁਮਤ ਨਾਲ ਗੁਜਰਾਤ 'ਚ ਇੱਕ ਵਾਰ ਫਿਰ ਸਰਕਾਰ ਬਣਾਏਗੀ।
ਭਾਜਪਾ ਸ਼ਾਨਦਾਰ ਜਿੱਤ ਦੀ ਰਾਹ 'ਤੇ
ਅਮਿਤ ਸ਼ਾਹ ਨੇ ਕਿਹਾ ਕਿ ਸੁਪਨੇ ਵੇਚਣ ਵਾਲੇ ਕਦੇ ਵੀ ਗੁਜਰਾਤ ਵਿੱਚ ਜਿੱਤ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਦੇ ਲੋਕ ਜਾਣਗੇ ਹਨ, ਇੱਥੋਂ ਦੇ ਲੋਕ ਸਿਰਫ਼ ਉਹਦਾ ਸਾਥ ਦਿੰਦੇ ਨੇ ਜੋ ਕੰਮ ਕਰਨ ਵਿੱਚ ਵਿਸ਼ਵਾਸ਼ ਰੱਖਦੇ ਹਨ। ਭਾਜਪਾ ਇਸ ਵਾਰ ਵੀ ਚੋਖੇ ਬਹੁਮਤ ਨਾਲ ਵਾਪਸੀ ਕਰ ਰਹੀ ਹੈ।
ਇਹ ਵੀ ਪੜ੍ਹੋ: Gujarat Election: ਆ ਰਹੀ ਹੈ ਆਮ ਆਦਮੀ ਪਾਰਟੀ...
ਉਨ੍ਹਾਂ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰਭਾਈ ਪਟੇਲ ਦੀ ਤਾਰੀਫ਼ ਕਰਦਿਆਂ ਕਿਹਾ ਕਿ ਇਸ ਵਾਰ ਵੀ ਗੁਜਰਾਤ ਦੇ ਲੋਕ ਉਨ੍ਹਾਂ ਦੇ ਨਾਲ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਇੱਕ ਵਾਰ ਫਿਰ ਦੋ ਤਿਹਾਈ ਬਹੁਮਤ ਨਾਲ ਸਰਕਾਰ ਬਣਾਏਗੀ।
'ਆਪ' ਨੇ ਆਟੋ ਰਿਕਸ਼ਾ ਚਾਲਕਾਂ ਨਾਲ ਕੀਤੇ ਵਾਅਦੇ
ਦੱਸ ਦੇਈਏ ਕਿ ਆਮ ਆਦਮੀ ਪਾਰਟੀ ਨੇ ਸੋਮਵਾਰ ਨੂੰ ਅਹਿਮਦਾਬਾਦ ਸ਼ਹਿਰ ਵਿੱਚ ਆਟੋਰਿਕਸ਼ਾ ਚਾਲਕਾਂ ਦੇ ਇੱਕ ਸਮੂਹ ਨੂੰ ਸੰਬੋਧਨ ਕੀਤਾ ਸੀ। ਇਸ ਦੌਰਾਨ ਉਨ੍ਹਾਂ ਸਟੇਜ ਤੋਂ ਕਈ ਚੋਣ ਵਾਅਦੇ ਵੀ ਕੀਤੇ ਸਨ। ਨੇ ਗੁਜਰਾਤ ਦੇ ਆਟੋਰਿਕਸ਼ਾ ਚਾਲਕਾਂ ਨੂੰ ਵੀ ‘ਆਪ’ ਦਾ ਪ੍ਰਚਾਰ ਕਰਨ ਦੀ ਅਪੀਲ ਕੀਤੀ।