ਪੜਚੋਲ ਕਰੋ
(Source: ECI/ABP News)
ਅਨਮੋਲ ਗਗਨ ਮਾਨ ਦਾ ਕੈਪਟਨ ਨੂੰ ਚੁਣੌਤੀ ਦਿੰਦਿਆਂ ਵੱਡਾ ਐਲਾਨ
ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਬਣਦਿਆਂ ਹੀ ਐਕਸ਼ਨ ਮੋਡ 'ਚ ਆ ਗਏ ਹਨ। ਅਨਮੋਲ ਗਗਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਨੌਤੀ ਦਿੰਦਿਆਂ ਇੱਕ ਵੱਡਾ ਐਲਾਨ ਕੀਤਾ ਹੈ।

ਚੰਡੀਗੜ੍ਹ: ਅਨਮੋਲ ਗਗਨ ਮਾਨ ਆਮ ਆਦਮੀ ਪਾਰਟੀ ਪੰਜਾਬ ਦੇ ਯੂਥ ਵਿੰਗ ਦੀ ਸੂਬਾ ਸਹਿ ਪ੍ਰਧਾਨ ਬਣਦਿਆਂ ਹੀ ਐਕਸ਼ਨ ਮੋਡ 'ਚ ਆ ਗਏ ਹਨ। ਅਨਮੋਲ ਗਗਨ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੀ ਚੁਨੌਤੀ ਦਿੰਦਿਆਂ ਇੱਕ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਬਣਦਿਆਂ ਹੀ ਸ਼ਾਮ ਤੱਕ ਐਮਐਸਪੀ 'ਤੇ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾ ਦੇਵੇਗੀ।
ਅਨਮੋਲ ਗਗਨ ਮਾਨ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਆਪਣੇ ਕਿਸਾਨਾਂ ਨੂੰ ਬਚਾਉਣ ਲਈ ਐਮਐਸਪੀ 'ਤੇ ਫ਼ਸਲਾਂ ਦੀ ਖ਼ਰੀਦ ਦੀ ਗਰੰਟੀ ਵਾਲਾ ਪੰਜਾਬ ਦਾ ਆਪਣਾ ਕਾਨੂੰਨ ਬਣਾਉਣ, ਜੇ ਅਜਿਹਾ ਨਹੀਂ ਕਰ ਸਕਦੇ ਤਾਂ ਤੁਰੰਤ ਗੱਦੀ ਛੱਡਣ। ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਮ ਤੱਕ ਐਮਐਸਪੀ 'ਤੇ ਖ਼ਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾ ਦੇਵੇਗੀ ਅਤੇ ਨਾ ਕੇਵਲ ਕਣਕ-ਝੋਨੇ ਬਲਕਿ ਬਾਸਮਤੀ ਤੋਂ ਲੈ ਕੇ ਸਾਰੀਆਂ ਫ਼ਸਲਾਂ ਅਤੇ ਸਬਜ਼ੀਆਂ ਇਸ ਕਾਨੂੰਨ ਦੇ ਦਾਇਰੇ 'ਚ ਲਿਆਵੇਗੀ।
ਅਨਮੋਲ ਗਗਨ ਮਾਨ ਨੇ ਕਿਹਾ, ''ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੰਕਾਰੀ ਅਤੇ ਬਦਲਾਖੋਰੀ ਵਾਲੇ ਰਵੱਈਏ ਤੋਂ ਸਪਸ਼ਟ ਝਲਕ ਰਿਹਾ ਹੈ ਕਿ ਉਹ ਕਿਸਾਨਾਂ ਨੂੰ ਐਮਐਸਪੀ 'ਤੇ ਫ਼ਸਲਾਂ ਦੀ ਗਰੰਟੀ ਨਾਲ ਖ਼ਰੀਦ ਤੋਂ ਭੱਜ ਚੁੱਕੇ ਹਨ। ਅਜਿਹੇ ਹਲਾਤ 'ਚ ਕੈਪਟਨ ਅਮਰਿੰਦਰ ਸਿੰਘ ਨੂੰ ਭੱਜਣ ਨਹੀਂ ਦਿੱਤਾ ਜਾਵੇਗਾ। ਹੁਣ ਜਾਂ ਤਾਂ ਅਮਰਿੰਦਰ ਸਿੰਘ ਐਮਐਸਪੀ 'ਤੇ ਗਰੰਟੀ ਨਾਲ ਖ਼ਰੀਦ ਦਾ ਕਾਨੂੰਨ ਬਣਾਉਣ ਲਈ ਤੁਰੰਤ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਨਹੀਂ ਤਾਂ ਫਿਰ ਗੱਦੀ ਛੱਡ ਦੇਣ।''
ਅਨਮੋਲ ਗਗਨ ਮਾਨ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹਰ ਫ਼ਰੰਟ 'ਤੇ ਬੁਰੀ ਤਰਾਂ ਫ਼ੇਲ੍ਹ ਹੋਏ। ਜਿਸ ਪੰਜਾਬ ਦੀ ਸਰਜਮੀਂ ਉੱਪਰ ਬਾਬੇ ਨਾਨਕ ਨੇ ਹੱਥੀ ਹਲ ਚਲਾ ਕੇ ਕਿਸਾਨੀ ਨੂੰ ਹੱਥੀ ਕਿਰਤ ਅਤੇ ਅੰਨਭੰਡਾਰਾਂ ਦੀ ਦਾਦ ਬਖ਼ਸ਼ੀ ਹੋਵੇ। ਜਿਸ ਪੰਜਾਬ ਦੀ ਧਰਤੀ 'ਤੇ ਵੱਖ-ਵੱਖ ਤਰਾਂ ਦੇ ਮੇਲੇ ਲੱਗਦੇ ਹੋਣ ਅੱਜ ਉਸ ਪੰਜਾਬ ਦਾ ਅੰਨਦਾਤਾ ਖੁਦਕੁਸ਼ੀਆਂ ਕਰਨ ਲਈ ਬੇਵੱਸ ਹੈ।
ਅੱਜ ਉਸ ਪੰਜਾਬ ਦਾ ਕਿਸਾਨ-ਮਜ਼ਦੂਰ ਆਪਣੀ ਹੋਂਦ ਬਚਾਉਣ ਲਈ ਸੜਕਾਂ ਅਤੇ ਰੇਲਾਂ ਦੀਆਂ ਪਟੜੀਆਂ 'ਤੇ ਬਜ਼ੁਰਗਾਂ, ਮਾਵਾਂ, ਬੱਚਿਆਂ ਨਾਲ ਧਰਨੇ ਮੁਜ਼ਾਹਰਿਆਂ 'ਤੇ ਬੈਠਾ ਹੈ। ਜਿਸ ਲਈ ਜਿੰਨਾ ਗੁਨਾਹਗਾਰ ਮੋਦੀ ਹੈ, ਉਨ੍ਹਾਂ ਹੀ ਕੈਪਟਨ ਅਮਰਿੰਦਰ ਸਿੰਘ ਹੈ, ਜੋ ਸੂਬਾ ਪੱਧਰ 'ਤੇ ਐਮਐਸਪੀ ਉੱਪਰ ਖ਼ਰੀਦ ਨੂੰ ਕਾਨੂੰਨੀ ਦਾਇਰੇ 'ਚ ਲਿਆਉਣ ਤੋਂ ਭੱਜ ਰਹੇ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੂੰ ਸਾਰੀਆਂ ਡਰਾਮੇਬਾਜੀਆਂ ਛੱਡ ਕੇ ਇਸ ਅਸਲੀ ਮੁੱਦੇ 'ਤੇ ਆਉਣਾ ਪਵੇਗਾ ਜਾਂ ਫਿਰ ਗੱਦੀ ਛੱਡਣੀ ਪਵੇਗੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
