ਪੜਚੋਲ ਕਰੋ
Advertisement
ਥਾਣੇਦਾਰ ਦੇ ਵੱਢੇ ਹੱਥ 'ਚ ਖੂਨ ਦਾ ਸੰਚਾਰ, ਅਜੇ 10 ਦਿਨ ਪੀਜੀਆਈ ਦੇ ਡਾਕਟਰਾਂ ਦੀ ਨਿਗਰਾਨੀ ਹੇਠ
ਐਤਵਾਰ ਨੂੰ ਪਟਿਆਲਾ ‘ਚ ਨਿਹੰਗਾਂ ਨੇ ਕਰਫਿਊ ਪਾਸ ਦੀ ਮੰਗ ਨੂੰ ਲੈ ਕੇ ਪੁਲਿਸ ‘ਤੇ ਹਮਲਾ ਕੀਤਾ ਸੀ ਤੇ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ (50) ਦਾ ਹੱਥ ਕੱਟ ਦਿੱਤਾ ਸੀ। ਇਸ ਨੂੰ ਪੀਜੀਆਈ ਡਾਕਟਰਾਂ ਨੇ ਸੱਤ ਘੰਟੇ ਤੇ 50 ਮਿੰਟ ਦੀ ਸਰਜਰੀ ਤੋਂ ਬਾਅਦ ਫੇਰ ਜੋੜ ਦਿੱਤਾ।
ਚੰਡੀਗੜ੍ਹ: ਐਤਵਾਰ ਨੂੰ ਪਟਿਆਲਾ ‘ਚ ਨਿਹੰਗਾਂ ਨੇ ਕਰਫਿਊ ਪਾਸ ਦੀ ਮੰਗ ਨੂੰ ਲੈ ਕੇ ਪੁਲਿਸ ‘ਤੇ ਹਮਲਾ ਕੀਤਾ ਸੀ ਤੇ ਪੰਜਾਬ ਪੁਲਿਸ ਦੇ ਏਐਸਆਈ ਹਰਜੀਤ ਸਿੰਘ (50) ਦਾ ਹੱਥ ਕੱਟ ਦਿੱਤਾ ਸੀ। ਇਸ ਨੂੰ ਪੀਜੀਆਈ ਡਾਕਟਰਾਂ ਨੇ ਸੱਤ ਘੰਟੇ ਤੇ 50 ਮਿੰਟ ਦੀ ਸਰਜਰੀ ਤੋਂ ਬਾਅਦ ਫੇਰ ਜੋੜ ਦਿੱਤਾ। ਸਰਜਰੀ ਤੋਂ ਬਾਅਦ ਏਐਸਆਈ ਹਰਜੀਤ ਸਿੰਘ ਦੀ ਹਾਲਤ ਹੁਣ ਸੁਧਰ ਗਈ ਹੈ। ਹਾਲਾਂਕਿ, ਡਾਕਟਰਾਂ ਦਾ ਕਹਿਣਾ ਹੈ ਕਿ ਏਐਸਆਈ ਨੂੰ ਅਜੇ ਵੀ 10 ਦਿਨਾਂ ਲਈ ਪੀਜੀਆਈ ਰਹਿਣਾ ਪਏਗਾ।
ਡਾਕਟਰਾਂ ਦਾ ਕਹਿਣਾ ਹੈ ਕਿ ਸਰਜਰੀ ਤੋਂ ਬਾਅਦ ਏਐਸਆਈ ਦੇ ਹੱਥ ਵਿੱਚ ਖੂਨ ਦਾ ਗੇੜ ਚੰਗੀ ਤਰ੍ਹਾਂ ਵੱਧ ਰਿਹਾ ਹੈ। ਇਸ ਤੋਂ ਇਲਾਵਾ ਹਰਜੀਤ ਸਿੰਘ ਨੇ ਖਾਣਾ-ਪੀਣਾ ਵੀ ਸ਼ੁਰੂ ਕਰ ਦਿੱਤਾ ਹੈ। ਸ਼ੁਰੂਆਤੀ 24 ਘੰਟਿਆਂ ਦੀ ਸਰਜਰੀ ਤੋਂ ਬਾਅਦ, ਪਲਾਸਟਿਕ ਸਰਜਰੀ ਦੇ ਪੀਜੀਆਈ ਵਿਭਾਗ ਦੇ ਐਚਓਡੀ ਪ੍ਰੋ. ਆਰਕੇ ਸ਼ਰਮਾ ਦਾ ਕਹਿਣਾ ਹੈ ਕਿ ਜੇ ਸਭ ਕੁਝ ਠੀਕ ਰਿਹਾ ਤਾਂ ਏਐਸਆਈ ਨੂੰ 10 ਦਿਨਾਂ ਦੇ ਅੰਦਰ ਪੀਜੀਆਈ ਤੋਂ ਛੁੱਟੀ ਦੇ ਦਿੱਤੀ ਜਾਵੇਗੀ।
ਦੱਸ ਦਈਏ ਕਿ ਐਤਵਾਰ ਸਵੇਰੇ ਸੱਤ ਵਜੇ ਤੋਂ ਅੱਠ ਨਿਹੰਗ ਸਿੱਖਾਂ ਨੇ ਪਟਿਆਲਾ ਦੇ ਸਨੌਰ ਰੋਡ 'ਤੇ ਕਰਫਿਊ ਪਾਸ ਦੀ ਮੰਗ ਕਰਨ ‘ਤੇ ਬਹਿਸ ਦੌਰਾਨ ਡਿਊਟੀ ‘ਤੇ ਲੱਗੇ ਏਐਸਆਈ ਦਾ ਹੱਥ ਕੱਟ ਦਿੱਤਾ। ਘਟਨਾ ਤੋਂ ਬਾਅਦ ਏਐਸਆਈ ਨੂੰ ਤੁਰੰਤ ਪੀਜੀਆਈ ਚੰਡੀਗੜ੍ਹ ਦੇ ਐਡਵਾਂਸਡ ਟਰੌਮਾ ਸੈਂਟਰ ਲਿਆਂਦਾ ਗਿਆ। ਜਿੱਥੇ 7 ਘੰਟੇ 50 ਮਿੰਟ ਦੀ ਸਖ਼ਤ ਮਿਹਨਤ ਤੋਂ ਬਾਅਦ, ਸਰਜਨ ਦੀ ਟੀਮ ਮੁੜ ਬਾਂਹ ‘ਚ ਆ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਪੰਜਾਬ
Advertisement