ਨਵੀਂ ਦਿੱਲੀ: ਹਾਲ ਹੀ ‘ਚ ਅਜਿਹੀਆਂ ਖਬਰਾਂ ਆਈਆਂ ਹਨ ਕਿ ਕਈ ਥਾਵਾਂ 'ਤੇ ਕੋਰੋਨਾ ਦਾ ਇਲਾਜ ਕਰ ਰਹੇ ਡਾਕਟਰਾਂ ਤੇ ਹੋਰ ਸਟਾਫ ਨੂੰ ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ) ਕਿੱਟ ਨਹੀਂ ਮਿਲ ਰਹੀਆਂ।  ਇਸ ਮਹਾਮਾਰੀ ਦੇ ਫੈਲਣ ਤੋਂ ਪਹਿਲਾਂ ਦੇਸ਼ ‘ਚ ਪੀਪੀਈ ਕਵਰਆਉਲਸ  ਦੀ ਸਾਲਾਨਾ ਖਪਤ 50 ਹਜ਼ਾਰ ਸੀ।


ਮਾਹਰਾਂ ਅਨੁਸਾਰ ਕੋਰੋਨਾ ਕਾਰਨ ਹਰ ਦਿਨ ਇੱਕ ਲੱਖ ਤੋਂ ਵੱਧ ਪੀਪੀਈ ਦੀ ਜ਼ਰੂਰਤ ਹੁੰਦੀ ਹੈ। ਜਦੋਂ ਕੋਰੋਨਾ ਦਾ ਸੰਕਰਮਣ ਵਧਣਾ ਸ਼ੁਰੂ ਹੋਇਆ, ਤਾਂ ਡਬਲਿਊਐਚਓ ਨੇ ਚਿਤਾਵਨੀ ਦਿੱਤੀ ਸੀ ਕਿ ਵਿਸ਼ਵ ਭਰ ਵਿੱਚ ਪੀਪੀਈ ਦੀ ਘਾਟ ਹੈ। ਪਰ ਭਾਰਤ ਨੇ ਇਸ ਦੇ ਨਿਰਯਾਤ 'ਤੇ 19 ਮਾਰਚ ਨੂੰ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਸਰਕਾਰ ਨੇ 30 ਜਨਵਰੀ ਨੂੰ ਪੀਪੀਈ ਦੇ ਨਿਰਯਾਤ 'ਤੇ ਰੋਕ ਲਗਾ ਦਿੱਤਾ ਸੀ।

ਦੇਸ਼ ‘ਚ ਪਹਿਲਾ ਕੇਸ ਤੋਂ ਅਗਲੇ ਹੀ ਦਿਨ 8 ਫਰਵਰੀ ਨੂੰ ਦੁਬਾਰਾ ਮਾਸਕ ਤੇ ਦਸਤਾਨਿਆਂ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ। ਸੰਯੁਕਤ ਸਕੱਤਰ (ਟੈਕਸਟਾਈਲ ਮੰਤਰਾਲੇ) ਨਿਹਾਰ ਰੰਜਨ ਦਾਸ ਦਾ ਕਹਿਣਾ ਹੈ ਕਿ ਇਸ ਵੇਲੇ ਹਰ ਰੋਜ਼ 12 ਹਜ਼ਾਰ ਪੀਪੀਈ ਕਿੱਟਾਂ ਤੇ 1.25 ਲੱਖ ਐਨ -95 ਮਾਸਕ ਬਣ ਰਹੇ ਹਨ। 25 ਅਪ੍ਰੈਲ ਤੱਕ ਰੋਜ਼ਾਨਾ 30 ਹਜ਼ਾਰ ਪੀਪੀਈ ਕਰਨ ਦੀ ਉਮੀਦ ਹੈ।

ਇਹ ਵੀ ਪੜ੍ਹੋ :

ਦਿਲ ਦਹਿਲਾ ਦੇਵੇਗਾ ਕੋਰੋਨਾ ਦਾ ਇਹ ਸੱਚ! ਮੋਦੀ ਸਰਕਾਰ ਦਾ ਕਬੂਲਨਾਮਾ

ਭਾਰਤ ‘ਚ ਕੋਰੋਨਾ ਫੈਲਾਉਣ ਪਿੱਛੇ ਪਾਕਿਸਤਾਨੀ ਸਾਜਿਸ਼ ਦਾ ਭਾਂਡਾਫੋੜ, ਨੇਪਾਲ ਦੀ ਮਸਜਿਦ ਤੋਂ ਫੜੇ 24 ਜਮਾਤੀ