ਕੈਨੇਡਾ ਤੋਂ ਬੁਰੀ ਖਬਰ, ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦੇ ਵਾਲਮਾਰਟ ਪਾਰਕਿੰਗ ਵਿੱਚ ਪੰਜਾਬੀ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਿਕਰਮਦੀਪ ਸਿੰਘ ਰੰਧਾਵਾ (29) ਵਜੋਂ ਹੋਈ ਹੈ। ਉਹ ਕੈਨੇਡਾ ਦੇ ਜੇਲ੍ਹ ਵਿਭਾਗ ਵਿੱਚ ਅਫ਼ਸਰ ਸੀ।
ਚੰਡੀਗੜ੍ਹ: ਕੈਨੇਡਾ ਤੋਂ ਬੁਰੀ ਖਬਰ ਆਈ ਹੈ। ਸਰੀ ਦੇ ਨਾਲ ਲੱਗਦੇ ਸ਼ਹਿਰ ਡੈਲਟਾ ਦੇ ਵਾਲਮਾਰਟ ਪਾਰਕਿੰਗ ਵਿੱਚ ਪੰਜਾਬੀ ਮੁੰਡੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਬਿਕਰਮਦੀਪ ਸਿੰਘ ਰੰਧਾਵਾ (29) ਵਜੋਂ ਹੋਈ ਹੈ। ਉਹ ਕੈਨੇਡਾ ਦੇ ਜੇਲ੍ਹ ਵਿਭਾਗ ਵਿੱਚ ਅਫ਼ਸਰ ਸੀ।
ਅਜੇ ਤੱਕ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗਾ ਪਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਸ਼ਾਮ ਵੇਲੇ ਵਾਲਮਾਰਟ ਸਾਹਮਣੇ ਗੈਸ ਸਟੇਸ਼ਨ ਕੋਲ ਗੋਲੀਆਂ ਚੱਲਣ ਕਾਰਨ ਹਫੜਾ-ਦਫੜੀ ਮੱਚ ਗਈ। ਮੁਲਜ਼ਮਾਂ ਦੀ ਕਾਰਵਾਈ ਸੀਸੀਟੀਵੀ ਵਿੱਚ ਕੈਦ ਹੋ ਗਈ।
ਅਹਿਮ ਗੱਲ ਹੈ ਕਿ ਘਟਨਾ ਦੇ ਘੰਟੇ ਕੁ ਬਾਅਦ ਬਰਨਬੀ ਸ਼ਹਿਰ ਵਿੱਚ ਪੁਲਿਸ ਨੂੰ ਕਾਰ ਨੂੰ ਅੱਗ ਲੱਗਣ ਦਾ ਪਤਾ ਲੱਗਿਆ। ਸਮਝਿਆ ਜਾ ਰਿਹਾ ਹੈ ਕਿ ਮੁਲਜ਼ਮਾਂ ਨੇ ਉਹ ਕਾਰ ਵਰਤੀ ਹੋਵੇਗੀ ਤੇ ਸਬੂਤ ਮਿਟਾਉਣ ਲਈ ਕਾਰ ਸਾੜ ਦਿੱਤੀ।
ਪੁਲਿਸ ਇੰਸਪੈਕਟਰ ਗਾਇ ਲੀਸਨ ਨੇ ਕਿਹਾ ਕਿ ਰੰਧਾਵਾ ਮੈਪਲ ਰਿੱਜ ਜੇਲ੍ਹ ਵਿਚ ਅਫ਼ਸਰ ਸੀ। ਘਟਨਾ ਉਪਰੰਤ ਪੁਲਿਸ ਵੱਲੋਂ ਪਾਰਕਿੰਗ ਨੂੰ ਘੇਰੇ ਜਾਣ ਕਾਰਨ ਲੋਕਾਂ ਨੂੰ ਕਾਰਾਂ ਰਾਤ ਭਰ ਉੱਥੇ ਛੱਡਣ ਲਈ ਮਜਬੂਰ ਹੋਣਾ ਪਿਆ।