ਪੜਚੋਲ ਕਰੋ
Advertisement
(Source: ECI/ABP News/ABP Majha)
EXCLUSIVE: ਮਨੋਜ ਤਿਵਾੜੀ- ਜੇ ਦਿੱਲੀ ਚੋਣਾਂ 'ਚ ਕਿਸੇ ਚਿਹਰੇ ਨਾਲ ਉਤਰਦੇ ਤਾਂ ਨਤੀਜੇ ਕੁਝ ਹੋਰ ਹੁੰਦੇ
ਮਨੋਜ ਤਿਵਾੜੀ ਨੇ ਕਿਹਾ ਕਿ ਜੇ ਅਸੀਂ ਇੱਕ ਚਿਹਰੇ ਨਾਲ ਦਿੱਲੀ ਚੋਣਾਂ 'ਚ ਉਤਰਦੇ ਤਾਂ ਨਤੀਜੇ ਵੱਖਰੇ ਹੁੰਦੇ। ਉਨ੍ਹਾਂ ਕਿਹਾ ਕਿ ਇਹ ਪਾਰਟੀ ਦਾ ਸਮੂਹਕ ਫੈਸਲਾ ਸੀ ਕਿ ਉਹ ਬਗੈਰ ਕਿਸੇ ਚਿਹਰੇ ਦੇ ਚੋਣ 'ਚ ਦਾਖਲ ਹੋਏ। ਉਨ੍ਹਾਂ ਕਿਹਾ ਕਿ ਨਤੀਜਿਆਂ ਦੀ ਸਮੀਖਿਆ ਕੀਤੀ ਜਾ ਰਹੀ ਹੈ।
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਦਿੱਲੀ ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਨੋਜ ਤਿਵਾੜੀ ਨੇ ਏਬੀਪੀ ਨਿਊਜ਼ ਨਾਲ ਖਾਸ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਚੋਣ ਚਿਹਰਾ ਲੈ ਕੇ ਆਉਂਦੀ ਤਾਂ ਨਤੀਜੇ ਵੱਖਰੇ ਹੁੰਦੇ। ਇਸਦੇ ਨਾਲ ਉਨ੍ਹਾਂ ਨੇ ਕਿਹਾ ਕਿ ਮੈਨੀਫੈਸਟੋ ਪਹਿਲਾਂ ਆਉਣਾ ਚਾਹੀਦਾ ਸੀ। ਮਨੋਜ ਤਿਵਾੜੀ ਨੇ ਕਿਹਾ ਕਿ ਨਾ ਤਾਂ ਪਾਰਟੀ ਨੇ ਉਸ ਤੋਂ ਅਸਤੀਫਾ ਮੰਗਿਆ ਹੈ ਅਤੇ ਨਾ ਹੀ ਉਸਨੇ ਅਸਤੀਫਾ ਦਿੱਤਾ ਹੈ।
ਚੋਣ ਨਤੀਜਿਆਂ 'ਤੇ ਉਨ੍ਹਾਂ ਕਿਹਾ ਕਿ ਚੋਣਾਂ ਹਾਰ ਗਈਆਂ ਪਰ ਨਿਰਾਸ਼ ਨਹੀਂ ਹੋਏ। ਤਕਰੀਬਨ 40 ਫ਼ੀਸਦੀ ਵੋਟ ਹਿੱਸੇਦਾਰੀ ਆਈ ਹੈ। ਇਹ ਪਹਿਲੀ ਵਾਰ ਹੋਇਆ ਹੈ। ਨਤੀਜਿਆਂ ਤੋਂ ਬਾਅਦ ਸਮੀਖਿਆ ਕੀਤੀ ਜਾ ਰਹੀ ਹੈ। ਮਨੋਜ ਤਿਵਾੜੀ ਨੇ ਕਿਹਾ, “ਮੈਨੂੰ 48 ਸੀਟਾਂ ਦੀ ਜਿੱਤ ਦੀ ਉਮੀਦ ਸੀ। ਉਹ ਕਿਤੇ ਵੀ ਗਲਤ ਨਹੀਂ ਸੀ। ਅੱਠ ਪ੍ਰਤੀਸ਼ਤ ਵੋਟ ਸ਼ੇਅਰ ਵਧਾਉਣਾ ਕੋਈ ਮਾਮੂਲੀ ਗੱਲ ਨਹੀਂ ਹੈ। ਅਸੀਂ ਵਧੀਆਂ ਵੋਟਾਂ ਨੂੰ ਅੱਠ ਪ੍ਰਤੀਸ਼ਤ ਤੋਂ ਵਧਾ ਕੇ 51 ਪ੍ਰਤੀਸ਼ਤ ਕਰਨ ਦੀ ਕੋਸ਼ਿਸ਼ ਕਰਾਂਗੇ।"
ਬਿਨਾਂ ਕਿਸੇ ਵੱਡੇ ਚਿਹਰੇ ਤੋਂ ਚੋਣ ਲੜਨ ਦੇ ਸਵਾਲ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ ਹਰ ਪਾਰਟੀ ਦੀ ਇੱਕ ਰਣਨੀਤੀ ਹੈ। ਇਹ ਇੱਕ ਸਮੂਹਕ ਫੈਸਲਾ ਸੀ। ਜੇ ਕੇਈ ਚਿਹਰੇ ਹੁੰਦਾ ਤਾਂ ਨਤੀਜੇ ਕੁਝ ਹੋਰ ਹੀ ਹੁੰਦੇ। ਕੀ ਪਾਰਟੀ ਦੇ ਕੁਝ ਨੇਤਾ ਤੁਹਾਨੂੰ ਪਾਰਟੀ ਦਾ ਸੂਬਾ ਪ੍ਰਧਾਨ ਬਣਾਏ ਜਾਣ 'ਤੇ ਨਾਰਾਜ਼ ਹਨ, ਜਿਸ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ ਇਹ ਬਿਲਕੁਲ ਨਹੀਂ ਹੈ। ਸੂਬਾ ਪ੍ਰਧਾਨ ਬਣਨ ਤੋਂ ਬਾਅਦ ਉਸਨੇ ਦਿੱਲੀ 'ਚ ਦੋ ਚੋਣਾਂ ਜਿੱਤੀਆਂ ਸੀ।
ਸ਼ਾਹੀਨ ਬਾਗ 'ਤੇ ਮਨੋਜ ਤਿਵਾੜੀ ਨੇ ਕਿਹਾ ਕਿ 'ਗੋਲੀ ਮਾਰੋ ਵਾਲੇ' ਨਾਅਰੇ ਲਗਾਉਣਾ ਭਾਜਪਾ ਦੀ ਸੋਚ ਨਹੀਂ ਹੇ। ਭਾਜਪਾ ਅਜਿਹੇ ਨਾਅਰਿਆਂ ਦਾ ਸਮਰਥਨ ਨਹੀਂ ਕਰਦੀ। ਹਾਲਾਂਕਿ, ਅਸੀਂ ਅੱਜ ਵੀ ਸ਼ਾਹੀਨ ਬਾਗ ਨੂੰ ਸਹੀ ਨਹੀਂ ਮੰਨਦੇ ਅਤੇ ਕੱਲ੍ਹ ਨੂੰ ਸਵੀਕਾਰ ਨਹੀਂ ਕਰਾਂਗੇ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸੰਗਰੂਰ
ਦੇਸ਼
ਦੇਸ਼
Advertisement