ਜੰਮੂ-ਕਸ਼ਮੀਰ ਤੇ ਲੱਦਾਖ 'ਚ ਹੱਡ ਕੰਬਾਊ ਠੰਡ, ਘੱਟੋਂ-ਘੱਟ ਤਾਪਮਾਨ 'ਚ ਹੋਰ ਗਿਰਾਵਟ
ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਘੱਟੋ-ਘੱਟ ਤਾਪਮਾਨ 'ਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਕਾਰਗਿਲ ਜ਼ਿਲ੍ਹੇ ਦੇ ਦਰਾਸ ਸ਼ਹਿਰ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10.4 ਦਰਜ ਕੀਤਾ ਗਿਆ।
Jammu Kashmir Cold News: ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਘੱਟੋ-ਘੱਟ ਤਾਪਮਾਨ 'ਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਕਾਰਗਿਲ ਜ਼ਿਲ੍ਹੇ ਦੇ ਦਰਾਸ ਸ਼ਹਿਰ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10.4 ਦਰਜ ਕੀਤਾ ਗਿਆ। ਜਿਸ ਕਾਰਨ ਅਕਤੂਬਰ ਦੀ ਸਭ ਤੋਂ ਠੰਢੀ ਰਾਤ ਬਣ ਗਈ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਰਾਤ ਨੂੰ ਆਸਮਾਨ ਸਾਫ ਹੋਣ ਕਾਰਨ ਜੰਮੂ-ਕਸ਼ਮੀਰ ਅਤੇ ਲੱਦਾਖ ਦੋਵਾਂ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ 'ਚ ਗਿਰਾਵਟ ਦੇ ਨਾਲ ਠੰਡ ਦਾ ਦੌਰ ਜਾਰੀ ਰਿਹਾ।
ਕਾਰਗਿਲ ਜ਼ਿਲ੍ਹੇ ਦੇ ਦਰਾਸ ਸ਼ਹਿਰ ਵਿੱਚ ਅੱਜ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 10.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਗਲੇ ਸੱਤ ਦਿਨਾਂ ਤੱਕ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ 7.4, ਪਹਿਲਗਾਮ ਵਿੱਚ ਜ਼ੀਰੋ ਤੋਂ 1.7 ਅਤੇ ਗੁਲਮਰਗ ਵਿੱਚ ਜ਼ੀਰੋ ਤੋਂ 1.4 ਦਰਜ ਕੀਤਾ ਗਿਆ। ਲੱਦਾਖ ਦੇ ਲੇਹ ਸ਼ਹਿਰ ਵਿੱਚ ਰਾਤ ਦਾ ਘੱਟੋ-ਘੱਟ ਤਾਪਮਾਨ ਜ਼ੀਰੋ ਤੋਂ 4.7 ਅਤੇ ਕਾਰਗਿਲ ਵਿੱਚ ਜ਼ੀਰੋ ਤੋਂ 1.6 ਹੇਠਾਂ ਰਿਹਾ। ਜੰਮੂ ਸ਼ਹਿਰ ਵਿੱਚ ਘੱਟੋ-ਘੱਟ 13.0, ਕਟੜਾ ਵਿੱਚ 11.8, ਬਨਿਹਾਲ ਵਿੱਚ 7.0, ਬਟੋਤੇ ਵਿੱਚ 5.9 ਅਤੇ ਭਦਰਵਾਹ ਵਿੱਚ 4.8 ਸੀ।
ਮੌਸਮ ਵਿਭਾਗ ਅਨੁਸਾਰ ਪਿਛਲੇ ਦਿਨੀਂ ਹੋਈ ਭਾਰੀ ਬਰਫ਼ਬਾਰੀ ਤੋਂ ਬਾਅਦ ਤਾਪਮਾਨ ਦਾ ਡਿੱਗਣਾ ਸੁਭਾਵਿਕ ਹੈ। ਮੌਸਮ ਵਿਭਾਗ ਦੀ ਭਵਿੱਖਬਾਣੀ ਮੁਤਾਬਕ ਉੱਤਰੀ ਭਾਰਤ ਵਿੱਚ ਅਗਲੇ ਦਸ ਦਿਨਾਂ ਤੱਕ ਮੌਸਮ ਵਿੱਚ ਬਹੁਤੀ ਤਬਦੀਲੀ ਦੀ ਕੋਈ ਸੰਭਾਵਨਾ ਨਹੀਂ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਠੰਡ ਦੇ ਨਾਲ-ਨਾਲ ਲੋਕਾਂ ਨੂੰ ਧੁੰਦ ਅਤੇ ਕੋਰੇ ਨਾਲ ਵੀ ਜੂਝਣਾ ਪੈ ਸਕਦਾ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਕਈ ਥਾਵਾਂ 'ਤੇ ਮੌਸਮ ਵਿਭਾਗ ਵੱਲੋਂ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ।