ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Breaking News LIVE: ਮੋਦੀ ਦੇ ਬਜਟ ਤੋਂ ਪੰਜਾਬੀ ਨਿਰਾਸ਼, 45,000 ਮਰੇ ਹੋਏ ਲੋਕ ਵੀ ਲੈ ਰਹੇ ਆਟ-ਦਾਲ ਸਕੀਮ ਦਾ ਫਾਇਦਾ, ਠੰਢੀਆਂ ਹਵਾਵਾਂ ਨੇ ਵਧਾਇਆ ਠੰਢ

Punjab Breaking News LIVE 01 February, 2023: ਮੋਦੀ ਦੇ ਬਜਟ ਤੋਂ ਪੰਜਾਬੀ ਨਿਰਾਸ਼, 45,000 ਮਰੇ ਹੋਏ ਲੋਕ ਵੀ ਲੈ ਰਹੇ ਆਟ-ਦਾਲ ਸਕੀਮ ਦਾ ਫਾਇਦਾ, ਠੰਢੀਆਂ ਹਵਾਵਾਂ ਨੇ ਵਧਾਇਆ ਠੰਢ

LIVE

Key Events
Punjab Breaking News LIVE: ਮੋਦੀ ਦੇ ਬਜਟ ਤੋਂ ਪੰਜਾਬੀ ਨਿਰਾਸ਼, 45,000 ਮਰੇ ਹੋਏ ਲੋਕ ਵੀ ਲੈ ਰਹੇ ਆਟ-ਦਾਲ ਸਕੀਮ ਦਾ ਫਾਇਦਾ, ਠੰਢੀਆਂ ਹਵਾਵਾਂ ਨੇ ਵਧਾਇਆ ਠੰਢ

Background

Punjab Breaking News LIVE 02 February, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੁੱਧਵਾਰ ਨੂੰ ਪੇਸ਼ ਕੀਤੇ ਗਏ ਆਮ ਬਜਟ ਨੂੰ ਪੰਜਾਬ ਵਿਰੋਧੀ, ਲੋਕ ਵਿਰੋਧੀ, ਕਿਸਾਨ ਵਿਰੋਧੀ ਅਤੇ ਦਿਸ਼ਾਹੀਣ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੇ ਆਪਣੇ ਟਵਿੱਟਰ ਹੈਂਡਲ 'ਤੇ ਲਿਖਿਆ-ਪਹਿਲਾਂ ਪੰਜਾਬ ਨੂੰ ਗਣਤੰਤਰ ਦਿਵਸ ਸਮਾਰੋਹ 'ਚੋਂ ਹਟਾਇਆ ਗਿਆ ਅਤੇ ਹੁਣ ਬਜਟ 'ਚੋਂ ਪੰਜਾਬ ਗਾਇਬ ਹੈ। ਭਾਵੇਂ ਕੇਂਦਰੀ ਵਿੱਤ ਮੰਤਰੀ ਨੇ ਨਵੇਂ ਨਰਸਿੰਗ ਕਾਲਜ ਖੋਲ੍ਹਣ ਬਾਰੇ ਅਸਪਸ਼ਟ ਐਲਾਨ ਕੀਤਾ ਹੈ ਪਰ ਇਸ ਲਈ ਵੀ ਕੋਈ ਸਮਾਂ ਸੀਮਾ ਤੈਅ ਨਹੀਂ ਕੀਤੀ ਗਈ ਹੈ। ਦੇਸ਼ ਦੇ ਬਜਟ ‘ਚੋਂ ਪੰਜਾਬ ਗਾਇਬ…ਪੰਜਾਬੀਆਂ ਦੇ ਸੁਝਾਆਂ ਵੀ ਕੀਤੇ ਨਜ਼ਰਅੰਦਾਜ਼

ਪੰਜਾਬ 'ਚ 45,000 ਮਰੇ ਹੋਏ ਲੋਕ ਵੀ ਲੈ ਰਹੇ ਆਟ-ਦਾਲ ਸਕੀਮ ਦਾ ਫਾਇਦਾ, ਤੱਥ ਸਾਹਮਣੇ ਆਉਣ ਮਗਰੋਂ ਹੜਕੰਪ

Punjab News: ਪੰਜਾਬ ਵਿੱਚ ਹਜ਼ਾਰਾਂ ਮ੍ਰਿਤਕ ਲੋਕ ਆਟਾ ਦਾਲ ਸਕੀਮ ਤਹਿਤ ਰਾਸ਼ਨ ਲੈ ਰਹੇ ਹਨ। ਇਹ ਖੁਲਾਸਾ ਹੋਣ ਮਗਰੋਂ ਅਫਸਰਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ। ਪਤਾ ਲੱਗਦਿਆਂ ਹੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਮੁਤਾਬਕ ਇਹ ਸਿਲਸਿਲਾ ਕਾਫੀ ਸਮੇਂ ਤੋਂ ਚੱਲ ਰਿਹਾ ਸੀ ਪਰ ਪੰਜਾਬ ਸਰਕਾਰ ਵੱਲੋਂ ਆਟਾ-ਦਾਲ ਸਕੀਮ ਦੇ ਲਾਭਪਾਤਰੀਆਂ ਦਾ ਬਿਓਰਾ ਆਧਾਰ ਕਾਰਡਾਂ ਨਾਲ ਲਿੰਕ ਕਰਨ ’ਤੇ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਸਮਾਜਿਕ ਸੁਰੱਖਿਆ ਵਿਭਾਗ ਪੰਜਾਬ ਵੱਲੋਂ 89,967 ਲਾਭਪਾਤਰੀਆਂ ਦਾ ਵੇਰਵਾ ਤੇ ਆਧਾਰ ਕਾਰਡ ਮੁਹੱਈਆ ਕਰਾਏ ਗਏ ਸਨ, ਜਿਸ ਮਗਰੋਂ ਪਤਾ ਲੱਗਿਆ ਕਿ ਇਸ ਸਕੀਮ ਤਹਿਤ ਰਾਸ਼ਨ ਲੈ ਰਹੇ 45,844 ਲਾਭਪਾਤਰੀਆਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਪੰਜਾਬ 'ਚ 45,000 ਮਰੇ ਹੋਏ ਲੋਕ ਵੀ ਲੈ ਰਹੇ ਆਟ-ਦਾਲ ਸਕੀਮ ਦਾ ਫਾਇਦਾ, ਤੱਥ ਸਾਹਮਣੇ ਆਉਣ ਮਗਰੋਂ ਹੜਕੰਪ

ਠੰਢੀਆਂ ਹਵਾਵਾਂ ਨੇ ਵਧਾਇਆ ਠੰਢ, ਅੱਜ ਵੀ ਰਹੇਗਾ ਘੱਟੋ-ਘੱਟ ਰਹੇਗਾ ਤਾਪਮਾਨ

Weather Today : ਦੇਸ਼ ਦੀ ਰਾਜਧਾਨੀ ਦਿੱਲੀ ਦੇ ਲੋਕਾਂ ਨੂੰ ਫਿਲਹਾਲ ਠੰਢ ਤੋਂ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਹੈ। ਮੌਸਮ ਵਿਭਾਗ (IMD) ਦੇ ਅਧਿਕਾਰੀਆਂ ਨੇ ਵੀਰਵਾਰ ਨੂੰ ਮੁੱਖ ਤੌਰ 'ਤੇ ਆਸਮਾਨ ਸਾਫ ਰਹਿਣ ਦੀ ਭਵਿੱਖਬਾਣੀ ਕੀਤੀ ਹੈ, ਜਦੋਂ ਕਿ ਘੱਟੋ-ਘੱਟ ਤਾਪਮਾਨ 9 ਅਤੇ ਵੱਧ ਤੋਂ ਵੱਧ ਤਾਪਮਾਨ 22 ਡਿਗਰੀ ਸੈਲਸੀਅਸ ਦੇ ਆਸ-ਪਾਸ ਹੋ ਸਕਦਾ ਹੈ। ਰਾਸ਼ਟਰੀ ਰਾਜਧਾਨੀ 'ਚ ਬੁੱਧਵਾਰ ਨੂੰ ਠੰਡੀਆਂ ਹਵਾਵਾਂ ਕਾਰਨ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਇਕ ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ। ਦਿੱਲੀ ਵਿੱਚ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 21.6 ਡਿਗਰੀ ਸੈਲਸੀਅਸ ਸੀ, ਜੋ ਸੀਜ਼ਨ ਦੇ ਔਸਤ ਤਾਪਮਾਨ ਨਾਲੋਂ ਇੱਕ ਡਿਗਰੀ ਸੈਲਸੀਅਸ ਘੱਟ ਸੀ। ਹਾਲਾਂਕਿ, ਘੱਟੋ-ਘੱਟ ਤਾਪਮਾਨ 8.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਸਾਲ ਦੇ ਇਸ ਸਮੇਂ ਲਈ ਆਮ ਹੈ। ਦਿੱਲੀ ਵਿੱਚ ਸਾਪੇਖਿਕ ਨਮੀ ਦਾ ਪੱਧਰ 53 ਤੋਂ 100 ਫੀਸਦੀ ਦੇ ਵਿਚਕਾਰ ਰਿਹਾ। ਠੰਢੀਆਂ ਹਵਾਵਾਂ ਨੇ ਵਧਾਇਆ ਠੰਢ, ਅੱਜ ਵੀ ਰਹੇਗਾ ਘੱਟੋ-ਘੱਟ ਰਹੇਗਾ ਤਾਪਮਾਨ

ਮੋਦੀ ਸਰਕਾਰ ਨੇ ਬਜਟ 'ਚ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ, ਯੋਗੇਂਦਰ ਯਾਦਵ ਦਾ ਦਾਅਵਾ

Budget 2023: ਮੋਦੀ ਸਰਕਾਰ ਵੱਲੋਂ ਪੇਸ਼ ਬਜਟ ਬਾਰੇ ਸਿਆਸੀ ਵਿਸ਼ਲੇਸ਼ਕ ਯੋਗੇਂਦਰ ਯਾਦਵ ਨੇ ਵੱਡਾ ਦਾਅਵਾ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕੇਂਦਰੀ ਵਿੱਤ ਮੰਤਰੀ ਦੇ ਬਜਟ ਭਾਸ਼ਣ ਵਿੱਚ ਕਿਸਾਨਾਂ ਤੋਂ ਬਿਨਾਂ ਕਾਰਪੋਰੇਟਾਂ ਤੇ ਸਨਅਤਕਾਰਾਂ ਸਮੇਤ ਹੋਰ ਸਭ ਕੁਝ ਮੌਜੂਦ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਹਰ ਕੇਂਦਰੀ ਵਿੱਤ ਮੰਤਰੀ ਕਿਸਾਨਾਂ ਦੀ ਝੋਲੀ ਕੁਝ ਨਾ ਕੁਝ ਹਿੱਸਾ ਪਾਉਂਦਾ ਰਿਹਾ ਹੈ, ਪਰ ਐਤਕੀਂ ਅਜਿਹਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਬਜਟ ਦੇ ਕੁੱਲ ਖ਼ਰਚੇ ਦਾ 3.84 ਫ਼ੀਸਦੀ ਖੇਤੀ ਲਈ ਜੁੜੀਆਂ ਯੋਜਨਾਵਾਂ ਲਈ ਰੱਖਿਆ ਗਿਆ ਸੀ, ਜੋ ਇਸ ਵਾਰ ਘਟਾ ਕੇ 3.20 ਫ਼ੀਸਦ ਕਰ ਦਿੱਤਾ ਗਿਆ ਹੈ। ਕਿਸਾਨ ਨਿਧੀ ਯੋਜਨਾ ਦੀ ਰਾਸ਼ੀ ’ਚ ਅੱਠ ਹਜ਼ਾਰ ਕਰੋੜ ਦੀ ਕਟੌਤੀ ਕੀਤੀ ਗਈ ਹੈ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਲਈ ਬਜਟ 15,500 ਕਰੋੜ ਤੋਂ ਘਟਾ ਕੇ 13,625 ਕਰੋੜ ਕਰ ਦਿੱਤਾ ਹੈ। ਖਾਦ ਸਬਸਿਡੀ ਨੂੰ ਵੀ ਘਟਾਇਆ ਗਿਆ ਹੈ।  ਮੋਦੀ ਸਰਕਾਰ ਨੇ ਬਜਟ 'ਚ ਕਿਸਾਨਾਂ ਨੂੰ ਦਿੱਤਾ ਵੱਡਾ ਝਟਕਾ, ਯੋਗੇਂਦਰ ਯਾਦਵ ਦਾ ਦਾਅਵਾ

ਟੀਮ ਇੰਡੀਆ ਨੇ ਦਰਜ ਕੀਤੀ ਟੀ-20 ਇਤਿਹਾਸ ਦੀ ਸਭ ਤੋਂ ਵੱਡੀ ਜਿੱਤ

India vs New Zealand 3rd T20I : ਭਾਰਤ ਨੇ ਤੀਜੇ ਟੀ-20 ਮੈਚ ਵਿੱਚ ਨਿਊਜ਼ੀਲੈਂਡ ਨੂੰ 168 ਦੌੜਾਂ ਨਾਲ ਹਰਾਇਆ ਹੈ। ਇਸ ਤਰ੍ਹਾਂ ਟੀਮ ਇੰਡੀਆ ਨੇ 3 ਟੀ-20 ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤ ਲਈ। ਨਿਊਜ਼ੀਲੈਂਡ ਨੂੰ ਜਿੱਤ ਲਈ 235 ਦੌੜਾਂ ਦਾ ਟੀਚਾ ਮਿਲਿਆ ਸੀ ਪਰ ਪੂਰੀ ਟੀਮ ਸਿਰਫ਼ 66 ਦੌੜਾਂ 'ਤੇ ਹੀ ਸਿਮਟ ਗਈ। ਭਾਰਤ ਲਈ ਕਪਤਾਨ ਹਾਰਦਿਕ ਪੰਡਯਾ ਨੇ ਸਭ ਤੋਂ ਵੱਧ 4 ਵਿਕਟਾਂ ਲਈਆਂ। ਜਦਕਿ ਅਰਸ਼ਦੀਪ ਸਿੰਘ, ਉਮਰਾਨ ਮਲਿਕ ਅਤੇ ਸ਼ਿਵਮ ਮਾਵੀ ਨੂੰ 2-2 ਸਫਲਤਾ ਮਿਲੀ। ਇਹ ਟੀ-20 ਫਾਰਮੈਟ ਵਿੱਚ ਭਾਰਤ ਦੀ ਸਭ ਤੋਂ ਵੱਡੀ ਜਿੱਤ ਹੈ। ਟੀਮ ਇੰਡੀਆ ਨੇ ਦਰਜ ਕੀਤੀ ਟੀ-20 ਇਤਿਹਾਸ ਦੀ ਸਭ ਤੋਂ ਵੱਡੀ ਜਿੱਤ

16:19 PM (IST)  •  02 Feb 2023

Sidharth Malhotra Kiara Advani Wedding: ਰਾਜਸਥਾਨ ਦੇ ਸ਼ਾਨਦਾਰ ਕਿਲੇ 'ਚ ਹੋਵੇਗਾ ਸਿਧਾਰਥ ਕਿਆਰਾ ਦਾ ਵਿਆਹ

ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਅਤੇ ਕਿਆਰਾ ਅਡਵਾਨੀ ਇਨ੍ਹੀਂ ਦਿਨੀਂ ਆਪਣੇ ਰਿਸ਼ਤੇ ਨੂੰ ਲੈ ਕੇ ਸੁਰਖੀਆਂ 'ਚ ਹਨ। ਮੀਡੀਆ ਰਿਪੋਰਟਾਂ ਮੁਤਾਬਕ ਦੋਵੇਂ 6 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਹੁਣ ਇਸ ਸ਼ਾਨਦਾਰ ਵਿਆਹ ਦੀ ਮਹਿਮਾਨ ਲਿਸਟ ਸਾਹਮਣੇ ਆ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਪੂਰੀ ਤਰ੍ਹਾਂ ਇੱਕ ਪ੍ਰਾਇਵੇਟ ਸਮਾਰੋਹ ਹੋਵੇਗਾ। ਅਤੇ ਇਸ 'ਚ ਸਿਰਫ 100-125 ਮਹਿਮਾਨ ਹੀ ਸ਼ਾਮਲ ਹੋਣਗੇ।

15:16 PM (IST)  •  02 Feb 2023

Gangster in Punjab: ਗੈਂਗਸਟਰ ਲਖਬੀਰ ਲੰਡਾ ਦੀ ਪੁਲਿਸ ਨੂੰ ਧਮਕੀ, ਕਿਹਾ ਪਰਿਵਾਰ ਵਾਲਿਆਂ ਨੂੰ ਛੱਡ ਦਿਓ ਨਹੀਂ ਤਾਂ..

ਤਰਨ ਤਾਰਨ ਦੇ ਪੁਲਿਸ ਅਫਸਰਾਂ ਨੂੰ ਧਮਕੀ ਦੇਣ ਵਾਲੇ ਅੱਤਵਾਦੀ ਲਖਬੀਰ ਲੰਡਾ ਦੀ ਆਡੀਓ ਵਾਇਰਲ ਹੋਈ ਹੈ। ਇਸ ਆਡੀਓ ਵਿੱਚ ਜਿੱਥੇ ਲੰਡਾ ਪੁਲਿਸ ਮੁਲਾਜ਼ਮਾਂ ਨੂੰ ਧਮਕੀਆਂ ਦਿੰਦਾ ਨਜ਼ਰ ਆ ਰਿਹਾ ਹੈ, ਉੱਥੇ ਹੀ ਉਹ ਮੋਹਾਲੀ ਅਤੇ ਤਰਨਤਾਰਨ ਆਰਪੀਜੀ ਹਮਲਿਆਂ ਅਤੇ ਹੋਰ ਦਹਿਸ਼ਤੀ ਘਟਨਾਵਾਂ ਵਿੱਚ ਸ਼ਾਮਲ ਮੁਲਜ਼ਮਾਂ ਦੇ ਪਰਿਵਾਰਕ ਮੈਂਬਰਾਂ ਨੂੰ ਪ੍ਰੇਸ਼ਾਨ ਨਾ ਕਰਨ ਲਈ ਵੀ ਕਹਿ ਰਿਹਾ ਹੈ।

14:54 PM (IST)  •  02 Feb 2023

Barnala News: ਪੰਜਾਬ ਰੋਡਵੇਜ਼/ਪੀਆਰਟੀਸੀ/ਪਨਬੱਸ ਕੰਟਰੈਕਟ ਵਰਕਰ ਮੁਲਾਜ਼ਮਾਂ ਨੇ ਖੋਲ੍ਹਿਆ ਸਰਕਾਰ ਖਿਲਾਫ ਮੋਰਚਾ

ਪੰਜਾਬ ਰੋਡਵੇਜ਼/ਪੀਆਰਟੀਸੀ/ਪਨਬੱਸ ਕੰਟਰੈਕਟ ਵਰਕਰ ਮੁਲਾਜ਼ਮਾਂ ਨੇ ਅੱਜ ਬਰਨਾਲਾ ਵਿਖੇ ਦੁਪਹਿਰ 1 ਵਜੇ ਤੱਕ ਗੇਟ ਰੈਲੀ ਕਰਕੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਤੇ ਆਪਣੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨੂੰ ਜਿੰਮੇਦਾਰ ਦੱਸਿਆ ਹੈ। ਕੱਚੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਈ ਵੱਡੇ ਵਾਅਦੇ ਕੀਤੇ ਸਨ, ਪਾਰਟੀ ਸਾਰੇ ਵਾਅਦਿਆਂ ਤੋਂ ਪਿੱਛੇ ਹਟ ਗਈ ਹੈ।

13:58 PM (IST)  •  02 Feb 2023

Neeru Bajwa Meets Punjab CM Bhagwant Mann:  ਨੀਰੂ ਬਾਜਵਾ ਨੇ CM ਮਾਨ ਨਾਲ ਕੀਤੀ ਮੁਲਾਕਾਤ, ਤਸਵੀਰਾਂ ਸੋਸ਼ਲ ਮੀਡੀਆ 'ਤੇ ਕੀਤੀਆਂ ਸ਼ੇਅਰ

ਪੰਜਾਬੀ ਅਦਾਕਾਰਾ ਨੀਰੂ ਬਾਜਵਾ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦਰਅਸਲ, ਉਹ ਆਪਣੀ ਆਉਣ ਵਾਲੀ ਫਿਲਮ 'ਕਲੀ ਜੋਟਾ' ਕਰਕੇ ਚਰਚਾ 'ਚ ਹੈ। ਇਸ ਫਿਲਮ 'ਚ ਨੀਰੂ ਨੇ ਰਾਬੀਆ ਬਣ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਫਿਲਮ ਦੇ ਟਰੇਲਰ 'ਚ ਨੀਰੂ ਦੀ ਐਕਟਿੰਗ ਦੇ ਨਾਲ ਨਾਲ ਨੀਰੂ ਤੇ ਸਰਤਾਜ ਦੀ ਕੈਮਿਸਟਰੀ ਤੇ ਵਾਮਿਕਾ ਗੱਬੀ ਦੀ ਐਕਟਿੰਗ ਦੀ ਵੀ ਕਾਫੀ ਪ੍ਰਸ਼ੰਸਾ ਹੋ ਰਹੀ ਹੈ।

13:11 PM (IST)  •  02 Feb 2023

Navjot Sidhu: ਹੁਣ ਅਪਰੈਲ ਦੇ ਪਹਿਲੇ ਹਫਤੇ ਰਿਹਾਅ ਹੋਣਗੇ ਨਵਜੋਤ ਸਿੱਧੂ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਹੁਣ ਸਜ਼ਾ ਪੂਰੀ ਕਰਕੇ ਹੀ ਜੇਲ੍ਹ ਤੋਂ ਬਾਹਰ ਆਉਣਾ ਪਵੇਗਾ। ਉਨ੍ਹਾਂ ਨੂੰ 26 ਜਨਵਰੀ ਨੂੰ ਰਿਹਾਅ ਨਹੀਂ ਕੀਤਾ ਗਿਆ। ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਪ੍ਰਸ਼ਾਸਨ ਇਸ 'ਤੇ ਚੁੱਪ ਧਾਰੀ ਬੈਠਾ ਹੈ। ਹੁਣ ਨਵਜੋਤ ਸਿੱਧੂ ਨੂੰ ਕਦੋਂ ਰਿਹਾਅ ਕੀਤਾ ਜਾਵੇਗਾ, ਇਹ ਸਵਾਲ ਹਰ ਕਿਸੇ ਦੇ ਦਿਮਾਗ 'ਚ ਘੁੰਮ ਰਿਹਾ ਹੈ। ਆਮ ਰਿਆਇਤ ਵਾਲੇ ਦਿਨਾਂ ਨੂੰ ਕੱਟ ਦਿੱਤਾ ਜਾਏ ਤਾਂ ਸਿੱਧੂ ਅਪ੍ਰੈਲ ਮਹੀਨੇ 'ਚ ਜੇਲ੍ਹ ਤੋਂ ਬਾਹਰ ਆ ਸਕਦੇ ਹਨ। 26 ਜਨਵਰੀ ਨੂੰ ਰਿਹਾਈ ਦੀ ਉਮੀਦ ਟੁੱਟਣ ਤੋਂ ਬਾਅਦ ਹੁਣ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਸਿੱਧੂ ਇੱਕ ਸਾਲ ਦੀ ਸਜ਼ਾ ਪੂਰੀ ਕਰਨ ਤੋਂ ਬਾਅਦ ਹੀ ਬਾਹਰ ਆਉਣਗੇ। ਸਿੱਧੂ 20 ਮਈ 2022 ਨੂੰ ਜੇਲ੍ਹ ਗਏ ਸਨ, ਪਰ ਉਨ੍ਹਾਂ ਦੀ ਰਿਹਾਈ ਲਈ 19 ਮਈ 2023 ਤੱਕ ਉਡੀਕ ਨਹੀਂ ਕਰਨੀ ਪਵੇਗੀ। ਉਹ ਸਮੇਂ ਤੋਂ ਡੇਢ ਮਹੀਨਾ ਪਹਿਲਾਂ ਹੀ ਬਾਹਰ ਆ ਜਾਣਗੇ। ਭਾਵ ਨਵਜੋਤ ਸਿੱਧੂ ਅਪ੍ਰੈਲ ਦੇ ਪਹਿਲੇ ਹਫ਼ਤੇ ਹੀ ਬਾਹਰ ਆ ਸਕਦੇ ਹਨ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
Advertisement
ABP Premium

ਵੀਡੀਓਜ਼

ਪੰਜਾਬ ਪੁਲਿਸ 'ਚ ਵੱਡਾ ਫੇਰਬਦਲ!ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾਪੰਥਕ ਸੋਚ ਵਾਲਿਆਂ ਨੂੰ ਜਲੀਲ ਕਰਕੇ ਕੱਢਣਾ... ਧਾਮੀ ਦੇ ਅਸਤੀਫ਼ੇ 'ਤੇ ਭੜਕੇ ਗਿਆਨੀ ਹਰਪ੍ਰੀਤ ਸਿੰਘ!SGPC ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫ਼ੇ  ਪਿੱਛੇ ਸਿਆਸੀ ਕਾਰਨ ਜਾਂ ਫ਼ਿਰ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਇਸ ਦਿਨ ਮੁੜ ਪੈਣਗੀਆਂ ਵੋਟਾਂ, ਰਹੇਗੀ ਛੁੱਟੀ, ਸੂਬੇ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ
Punjab News: ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
ਪੰਜਾਬ ‘ਚ AAP ਆਗੂ ਦੀ ਪਤਨੀ ਦੇ ਕਤਲ ਮਾਮਲੇ 'ਚ ਸਨਸਨੀਖੇਜ਼ ਖੁਲਾਸਾ, ਰਾਹ 'ਚੋਂ ਹਟਾਉਣ ਲਈ ਇੰਝ ਰਚੀ ਵੱਡੀ ਸਾਜ਼ਿਸ਼; ਫਿਰ...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
SAD NEWS: 24 ਸਾਲਾਂ ਮਸ਼ਹੂਰ ਅਦਾਕਾਰਾ ਦੀ ਮੌਤ, ਇਸ ਹਾਲਤ 'ਚ ਘਰੋਂ ਮਿਲੀ ਲਾਸ਼; ਸਦਮੇ 'ਚ ਪਰਿਵਾਰ ਅਤੇ ਫੈਨਜ਼...
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
EPFO 'ਚ ਵੱਡਾ ਬਦਲਾਅ, ਵੱਖਰਾ ਤੌਰ ਤੇ ਤਿਆਰ ਕੀਤਾ ਜਾ ਰਿਹਾ ਇੱਕ ਰਿਜ਼ਰਵ ਫੰਡ! ਹੁਣ PF ਦਾ ਪੈਸਾ ਹੋਵੇਗਾ ਜ਼ਿਆਦਾ ਸੁਰੱਖਿਅਤ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
Immigrants Deportation: ਡਿਪੋਰਟ ਕੀਤੇ ਸਿੱਖ ਨੌਜਵਾਨ ਨਾਲ ਅਮਰੀਕੀ ਸੈਨਿਕਾਂ ਦਾ ਸ਼ਰਮਨਾਕ ਕਾਰਾ, ਪੱਗ ਲਾ ਕੇ ਕੂੜੇਦਾਨ 'ਚ ਸੁੱਟੀ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
SGPC Chief Resigned: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੇ ਕਿਉਂ ਦਿੱਤਾ ਅਸਤੀਫਾ? ਅਸਲੀਅਤ ਆਈ ਸਾਹਮਣੇ
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
Support Price for Wheat: ਕਿਸਾਨਾਂ ਨੂੰ ਕਣਕ ਦਾ 4000 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਭਾਅ, ਸਰਕਾਰ ਨੇ ਕਰ ਦਿੱਤਾ ਵੱਡਾ ਐਲਾਨ 
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
New FasTag Rules: ਸਾਵਧਾਨ ! ਅੱਜ ਤੋਂ FASTag ਦੇ ਨਵੇਂ ਨਿਯਮ ਲਾਗੂ, ਹੁਣ ਇਸ ਲਾਪ੍ਰਵਾਹੀ ਲਈ ਭਰਨਾ ਪਵੇਗਾ ਮੋਟਾ ਜੁਰਮਾਨਾ
Embed widget

We use cookies to improve your experience, analyze traffic, and personalize content. By clicking "Allow All Cookies", you agree to our use of cookies.