(Source: ECI/ABP News/ABP Majha)
Punjab Breaking News LIVE: ਅੰਮ੍ਰਿਤਸਰ 'ਚ ਕੋਠੀ ਨੂੰ ਲੱਗੀ ਅੱਗ, ਤਿੰਨ ਜਿਉਂਦੇ ਸੜੇ, ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡੀ ਐਲਾਨ, ਅਗਲੇ ਦਿਨਾਂ 'ਚ ਬਦਲੇਗਾ ਮੌਸਮ
Punjab Breaking News LIVE 05 April, 2023: ਅੰਮ੍ਰਿਤਸਰ 'ਚ ਕੋਠੀ ਨੂੰ ਲੱਗੀ ਅੱਗ, ਤਿੰਨ ਜਿਉਂਦੇ ਸੜੇ, ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡੀ ਐਲਾਨ, ਅਗਲੇ ਦਿਨਾਂ 'ਚ ਬਦਲੇਗਾ ਮੌਸਮ
LIVE
Background
Punjab Breaking News LIVE 05 April, 2023: ਅੰਮ੍ਰਿਤਸਰ 'ਚ ਰੋਜ਼ ਐਨਕਲੇਵ ਸਥਿਤ ਇੱਕ ਘਰ 'ਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ 'ਚ 3 ਲੋਕਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ, ਜਦਕਿ 4 ਲੋਕ ਬੁਰੀ ਤਰ੍ਹਾਂ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਮੰਨਿਆ ਜਾ ਰਿਹਾ ਹੈ। ਅੰਮ੍ਰਿਤਸਰ 'ਚ ਭਿਆਨਕ ਹਾਦਸਾ, ਕੋਠੀ 'ਚ ਲੱਗੀ ਅੱਗ, ਤਿੰਨ ਲੋਕ ਸੜ ਕੇ ਮਰੇ
ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ
Punjab News: ਮੁੱਖ ਮੰਤਰੀ ਭਗਵੰਤ ਮਾਨ ਨੇ ਨੌਜਵਾਨਾਂ ਲਈ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਪੰਜਾਬ ਸਰਕਾਰ ਮਹੀਨੇ ਵਿੱਚ ਦੋ ਨੌਜਵਾਨ ਸਭਾ ਕਰਵਾਏਗੀ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਵਰਕ ਕਲਚਰ ਹੈ। ਸਰਕਾਰ ਸਹਾਇਤਾ ਕਰਦੀ ਹੈ। ਅਸੀਂ ਵੀ ਆਪਣੇ ਨੌਜਵਾਨਾਂ ਦੀ ਸਹਾਇਤਾ ਕਰਾਂਗੇ। ਉਨ੍ਹਾਂ ਕਿਹਾ ਕਿ ਪੰਜਾਬ ਟੈਕਨੀਕਲ ਯੂਨਵਰਸਿਟੀ ਵਿੱਚ ਦਾਖਲੇ ਘੱਟ ਗਏ ਹਨ। ਸਰਕਾਰ ਪੈਸੇ ਦੇਵੇਗੀ, ਨੌਜਵਾਨ ਸਟਾਰਟਅੱਪ ਸ਼ੁਰੂ ਕਰਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਲੈਣ ਵਾਲੇ ਨਹੀਂ, ਨੌਕਰੀਆਂ ਦੇਣ ਵਾਲੇ ਬਣਾਉਣ ਵਿੱਚ ਯਕੀਨ ਰੱਖਦੇ ਹਾਂ। ਸੀਐਮ ਭਗਵੰਤ ਮਾਨ ਦਾ ਨੌਜਵਾਨਾਂ ਲਈ ਵੱਡਾ ਐਲਾਨ
ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ
Chandigarh News: ਚੰਡੀਗੜ੍ਹ ਵਿੱਚ ਸਰਕਾਰੀ ਅਧਿਆਪਕ ਦੀ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਸਿੱਖਿਆ ਵਿਭਾਗ ਵੱਲੋਂ ਜਲਦੀ ਹੀ 570 ਅਧਿਆਪਕਾਂ ਦੀ ਭਰਤੀ ਕੀਤੀ ਜਾ ਰਹੀ ਹੈ। ਡਾਇਰੈਕਟਰ ਸਕੂਲ ਐਜੂਕੇਸ਼ਨ ਹਰਸੁਹਿੰਦਰ ਪਾਲ ਸਿੰਘ ਬਰਾੜ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੰਜ ਅਪਰੈਲ ਨੂੰ 125 ਜੇਬੀਟੀ ਅਧਿਆਪਕਾਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇਗਾ। ਸਰਕਾਰੀ ਅਧਿਆਪਕ ਦੀ ਭਰਤੀ ਲਈ ਅੱਜ ਜਾਰੀ ਹੋਏਗਾ ਇਸ਼ਤਿਹਾਰ
ਮੀਂਹ ਤੇ ਤੂਫਾਨ ਕਾਰਨ ਡਿੱਗਿਆ ਪਾਰਾ, ਕਿਤੇ ਗੜੇਮਾਰੀ ਤੇ ਕਿਤੇ ਭਾਰੀ ਮੀਂਹ
Weather Update: ਦੇਸ਼ 'ਚ ਪਿਛਲੇ ਕੁਝ ਦਿਨਾਂ ਤੋਂ ਬਾਰਿਸ਼ ਹੋ ਰਹੀ ਹੈ। ਅੱਜ ਵੀ ਦਿੱਲੀ, ਪੰਜਾਬ, ਰਾਜਸਥਾਨ, ਪੱਛਮੀ ਬੰਗਾਲ, ਮਿਜ਼ੋਰਮ, ਤ੍ਰਿਪੁਰਾ, ਹਰਿਆਣਾ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਉੱਤਰਾਖੰਡ 'ਚ ਬਾਰਿਸ਼ ਦੇ ਨਾਲ-ਨਾਲ ਗੜੇਮਾਰੀ ਵੀ ਹੋ ਸਕਦੀ ਹੈ। ਜੰਮੂ-ਕਸ਼ਮੀਰ ਅਤੇ ਲੱਦਾਖ 'ਚ ਗਰਜ ਦੇ ਨਾਲ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਅਸਾਮ, ਮਨੀਪੁਰ ਅਤੇ ਮੇਘਾਲਿਆ ਵਿੱਚ ਹਲਕੀ ਬਾਰਿਸ਼ ਹੋ ਸਕਦੀ ਹੈ, ਜਦੋਂ ਕਿ ਨਾਗਾਲੈਂਡ ਦੇ ਨਾਲ-ਨਾਲ ਸਿੱਕਮ ਅਤੇ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਦੀ ਸੰਭਾਵਨਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਤੂਫ਼ਾਨ ਦੀ ਸੰਭਾਵਨਾ ਹੈ। ਮੀਂਹ ਤੇ ਤੂਫਾਨ ਕਾਰਨ ਡਿੱਗਿਆ ਪਾਰਾ, ਕਿਤੇ ਗੜੇਮਾਰੀ ਤੇ ਕਿਤੇ ਭਾਰੀ ਮੀਂਹ
ਡੋਨਾਲਡ ਟਰੰਪ 'ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ 'ਚ ਭੁਗਤਣਾ ਪਵੇਗਾ ਹਰਜਾਨਾ
Donald Trump Case: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਇੱਕ ਐਡਲਟ ਫਿਲਮ ਅਦਾਕਾਰਾ ਨੂੰ ਆਪਣਾ ਮੂੰਹ ਬੰਦ ਰੱਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਮਾਮਲੇ ਦੀ ਸੁਣਵਾਈ ਲਈ ਮੈਨਹਟਨ ਦੀ ਅਦਾਲਤ ਵਿੱਚ ਪਹੁੰਚੇ। ਉਸ ਦੀ ਪੇਸ਼ੀ ਤੋਂ ਪਹਿਲਾਂ ਉਸ ਨੂੰ ਮੈਨਹਟਨ ਜ਼ਿਲ੍ਹਾ ਅਟਾਰਨੀ ਦੇ ਦਫਤਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਟਰੰਪ 'ਤੇ 34 ਦੋਸ਼ ਲੱਗੇ ਹਨ। ਅਦਾਲਤ ਨੇ ਉਸ 'ਤੇ 1.22 ਲੱਖ ਡਾਲਰ ਦਾ ਜੁਰਮਾਨਾ ਵੀ ਲਗਾਇਆ ਹੈ। ਇਹ ਪੈਸਾ ਐਡਲਟ ਸਟਾਰ ਸਟੋਰਮੀ ਡੇਨੀਅਲਸ ਨੂੰ ਦਿੱਤਾ ਜਾਵੇਗਾ। ਡੋਨਾਲਡ ਟਰੰਪ 'ਤੇ ਲੱਗੇ 34 ਇਲਜ਼ਾਮ, ਐਡਲਟ ਸਟਾਰ ਮਾਮਲੇ 'ਚ ਭੁਗਤਣਾ ਪਵੇਗਾ ਹਰਜਾਨਾ
Punjab News : ਪੰਜਾਬ ਦੇ 4 ਸ਼ਹਿਰਾਂ 'ਚ 'ਸੀਐੱਮ ਦੀ ਯੋਗਸ਼ਾਲਾ' ਦੀ ਸ਼ੁਰੂਆਤ , ਅਰਵਿੰਦ ਕੇਜਰੀਵਾਲ ਬੋਲੇ - 'ਹੌਲੀ-ਹੌਲੀ ਹਰ ਜ਼ਿਲ੍ਹੇ 'ਚ ਹੋਵੇਗੀ ਸ਼ੁਰੂ'
CM Di Yogshala Campaign Launch : ਪੰਜਾਬ ਦੇ ਪਟਿਆਲਾ 'ਚ 'CM ਦੀ ਯੋਗਸ਼ਾਲਾ' ਮੁਹਿੰਮ ਸ਼ੁਰੂ ਹੋ ਗਈ ਹੈ। ਇਸ ਮੌਕੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦੱਸਿਆ ਕਿ ਜੇਕਰ 25 ਵਿਅਕਤੀ ਇੱਕ ਗਰੁੱਪ ਵਿੱਚ ਇਕੱਠੇ ਹੋਣ ਤਾਂ ਪੰਜਾਬ ਸਰਕਾਰ ਇੱਕ ਯੋਗਾ ਅਧਿਆਪਕ ਨੂੰ ਮੁਫ਼ਤ ਵਿੱਚ ਭੇਜੇਗੀ। ਪੰਜਾਬ ਸਰਕਾਰ ਨੂੰ ਚਾਰ-ਪੰਜ ਵਿਅਕਤੀਆਂ ਲਈ ਯੋਗਾ ਅਧਿਆਪਕ ਭੇਜਣਾ ਮਹਿੰਗਾ ਪਵੇਗਾ।
Kedarnath Dham Reopen: ਇਸ ਦਿਨ ਤੋਂ ਖੁੱਲ੍ਹਣ ਜਾ ਰਹੇ ਹਨ ਕੇਦਾਰਨਾਥ ਧਾਮ ਦੇ ਦਰਵਾਜ਼ੇ
ਕੇਦਾਰਨਾਥ 'ਚ ਹਰ ਸਾਲ ਬਹੁਤ ਹੀ ਸ਼ਰਧਾ ਦੇ ਨਾਲ ਸ਼ਰਧਾਲੂ ਆਉਂਦੇ ਹਨ। ਭਾਰੀ ਬਰਫਬਾਰੀ ਕਾਰਨ ਗੇਟ ਬੰਦ ਕਰ ਦਿੱਤੇ ਜਾਂਦੇ ਹਨ। ਇਸ ਦੌਰਾਨ ਸਾਰੇ ਰਸਤੇ ਵੀ ਬੰਦ ਰਹਿੰਦੇ ਹਨ। ਦੱਸ ਦਈਏ ਉਤਰਾਖੰਡ ਦੇ ਮੁੱਖ ਤੀਰਥ ਸਥਾਨ ਕੇਦਾਰਨਾਥ ਮੰਦਰ ਦੇ ਦਰਵਾਜ਼ੇ 25 ਅਪ੍ਰੈਲ ਨੂੰ ਸ਼ਰਧਾਲੂਆਂ ਲਈ ਖੁੱਲ੍ਹਣ ਜਾ ਰਹੇ ਹਨ।
Jalandhar News: ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ 'ਚ ਹਲਚਲ, ਸਾਬਕਾ ਵਿਧਾਇਕ ਨੂੰ ਪਾਰਟੀ 'ਚੋਂ ਕੱਢਿਆ
ਜਲੰਧਰ ਲੋਕ ਸਭਾ ਜ਼ਿਮਨੀ ਚੋਣਾਂ ਤੋਂ ਪਹਿਲਾਂ ਕਾਂਗਰਸ ਅੰਦਰ ਬਾਗੀ ਸੁਰਾਂ ਤੇਜ਼ ਹੋ ਗਈਆਂ ਹਨ। ਅੱਜ ਪੰਜਾਬ ਕਾਂਗਰਸ ਨੇ ਜਲੰਧਰ ਪੱਛਮੀ ਤੋਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਹੈ। ਪਾਰਟੀ ਨੇ ਕਿਹਾ ਹੈ ਕਿ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਰੋਧੀ ਕਾਰਵਾਈ ਕਰਕੇ ਕੱਢਿਆ ਗਿਆ ਹੈ। ਚਰਚਾ ਹੈ ਕਿ ਸੁਸ਼ੀਲ ਰਿੰਕੂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ।
Gold Silver Rate Today: ਚਾਂਦੀ ਚਮਕੀ ਅਤੇ 75,000 ਰੁਪਏ ਦੇ ਪਾਰ, ਸੋਨਾ ਪਹਿਲੀ ਵਾਰ 61,000 ਰੁਪਏ ਤੋਂ ਉੱਪਰ
ਸੋਨਾ ਅਤੇ ਚਾਂਦੀ (ਗੋਲਡ ਸਿਲਵਰ ਰੇਟ) ਦੋਵੇਂ ਕੀਮਤੀ ਧਾਤਾਂ ਅੱਜ ਕਮਾਲ ਕਰ ਰਹੀਆਂ ਹਨ ਅਤੇ ਆਪਣੇ ਉੱਚੇ ਪੱਧਰ ਨੂੰ ਛੂਹ ਰਹੀਆਂ ਹਨ। ਸੋਨੇ ਦੀਆਂ ਕੀਮਤਾਂ 'ਚ 61,000 ਰੁਪਏ ਤੋਂ ਉੱਪਰ ਦਾ ਸਰਵਕਾਲੀ ਉੱਚ ਪੱਧਰ ਦੇਖਿਆ ਜਾ ਰਿਹਾ ਹੈ ਪਰ ਚਾਂਦੀ ਵੀ ਘੱਟ ਨਹੀਂ ਹੈ। ਅੱਜ ਚਾਂਦੀ ਦੀ ਕੀਮਤ 75,000 ਰੁਪਏ ਨੂੰ ਪਾਰ ਕਰ ਗਈ ਹੈ ਅਤੇ ਇਹ ਸਭ ਤੋਂ ਉੱਚੇ ਪੱਧਰ ਦੇ ਨੇੜੇ ਕਾਰੋਬਾਰ ਕਰ ਰਿਹਾ ਹੈ। ਸੋਨਾ ਆਪਣੇ ਇਤਿਹਾਸਕ ਪੱਧਰ 'ਤੇ ਪਹੁੰਚ ਗਿਆ ਹੈ ਅਤੇ ਗਲੋਬਲ ਬਾਜ਼ਾਰ 'ਚ ਇਸ ਦੀ ਚੜ੍ਹਤ ਦਾ ਅਸਰ ਘਰੇਲੂ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ।
Ludhiana News: ਰਾਜਸਥਾਨ ਤੋਂ ਪੰਜਾਬ 'ਚ ਹਥਿਆਰਾਂ ਦੀ ਸਪਲਾਈ? ਹਥਿਆਰ ਵੇਚਣ ਤੇ ਖਰੀਦਣ ਵਾਲੇ ਪੁਲਿਸ ਅੜਿੱਕੇ
ਪੰਜਾਬ ਅੰਦਰ ਹਥਿਆਰ ਸਪਲਾਈ ਕਰਨ ਵਾਲੇ ਇੱਕ ਨੌਜਵਾਨ ਨੂੰ ਖੰਨਾ ਪੁਲਿਸ ਨੇ ਗ੍ਰਿਫਤਾਰ ਕੀਤਾ। ਇਹ ਨੌਜਵਾਨ ਰਾਜਸਥਾਨ ਦੇ ਗੰਗਾਨਗਰ ਦਾ ਰਹਿਣ ਵਾਲਾ ਹੈ। ਇਸ ਕੋਲੋਂ ਹਥਿਆਰ ਖਰੀਦਣ ਵਾਲੇ ਲੁਧਿਆਣਾ ਦੇ ਦੋ ਨੌਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 3 ਪਿਸਤੌਲ, 44 ਜਿੰਦਾ ਰੌਂਦ ਤੇ ਇੱਕ ਫਾਰਚੂਨਰ ਗੱਡੀ ਬਰਾਮਦ ਕੀਤੀ।