ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

Punjab Breaking News LIVE: ਹੋਲੇ ਮਹੱਲੇ ਲਈ ਪਹੁੰਚੀ ਵੱਡੀ ਗਿਣਤੀ ਸੰਗਤ, ਬਦਲੇਗਾ ਮੌਸਮ, ਸੀਐਮ ਭਗਵੰਤ ਮਾਨ 'ਤੇ ਵਿਰੋਧੀਆਂ ਦਾ ਤਿੱਖਾ ਹਮਲਾ

Punjab Breaking News LIVE 05 March, 2023: ਹੋਲੇ ਮਹੱਲੇ ਲਈ ਪਹੁੰਚੀ ਵੱਡੀ ਗਿਣਤੀ ਸੰਗਤ, ਬਦਲੇਗਾ ਮੌਸਮ, ਸੀਐਮ ਭਗਵੰਤ ਮਾਨ 'ਤੇ ਵਿਰੋਧੀਆਂ ਦਾ ਤਿੱਖਾ ਹਮਲਾ

LIVE

Key Events
Punjab Breaking News LIVE: ਹੋਲੇ ਮਹੱਲੇ ਲਈ ਪਹੁੰਚੀ ਵੱਡੀ ਗਿਣਤੀ ਸੰਗਤ, ਬਦਲੇਗਾ ਮੌਸਮ, ਸੀਐਮ ਭਗਵੰਤ ਮਾਨ 'ਤੇ ਵਿਰੋਧੀਆਂ ਦਾ ਤਿੱਖਾ ਹਮਲਾ

Background

Punjab Breaking News LIVE 05 March, 2023:  'ਵਾਰਿਸ ਪੰਜਾਬ ਦੇ' ਮੁਖੀ ਭਾਈ ਅੰਮ੍ਰਿਤਪਾਲ ਸਿੰਘ ਨੇ ਵਿਰੋਧੀਆਂ ਨੂੰ ਦੋ-ਟੁੱਕ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਉਹ ਪੰਜਾਬੀ ਹਨ ਤੇ ਪੰਜਾਬ ਵਿੱਚ ਰਹਿਣਾ ਉਨ੍ਹਾਂ ਦਾ ਹੱਕ ਹੈ। ਪੰਜਾਬ ਲਈ ਉਨ੍ਹਾਂ ਦੇ ਪੁਰਖਿਆਂ ਨੇ ਖੂਨ ਦਿੱਤਾ ਹੈ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਛੱਡ ਕੇ ਕਿਉਂ ਜਾਵਾਂ। ਜੇ ਕਿਸੇ ਨੂੰ ਇਤਰਾਜ਼ ਹੈ ਤਾਂ ਉਹ ਪੰਜਾਬ ਛੱਡ ਕੇ ਜਾਵੇ।’’ ਮੈਂ ਪੰਜਾਬ ਛੱਡ ਕੇ ਕਿਉਂ ਜਾਵਾਂ, ਜੇ ਕਿਸੇ ਨੂੰ ਇਤਰਾਜ਼ ਤਾਂ ਉਹ ਛੱਡ ਕੇ ਜਾਵੇ...

ਹੋਲਾ-ਮਹੱਲਾ 'ਤੇ ਸੰਗਤਾਂ ਦੇ ਟੁੱਟ ਰਹੇ ਸਾਰੇ ਰਿਕਾਰਡ

Hola Mohalla 2023: ਇਤਿਹਾਸਕ ਨਗਰੀ ਸ੍ਰੀ ਕੀਰਤਪੁਰ ਸਾਹਿਬ ਵਿਖੇ ਹੋਲੇ ਮਹੱਲੇ ਲਈ ਵੱਡੀ ਗਿਣਤੀ ਸੰਗਤ ਪਹੁੰਚ ਰਹੀ ਹੈ। ਇਸ ਵਾਰ ਸੰਗਤਾਂ ਵਿੱਚ ਵੱਡਾ ਉਸਸ਼ਾਹ ਹੈ। ਵੱਡੀ ਗਿਣਤੀ ਸੰਗਤਾਂ ਵੱਖ-ਵੱਖ ਗੁਰਦੁਆਰਿਆਂ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਕਰ ਰਹੀਆਂ ਹਨ। ਦੇਸ਼ਾਂ-ਵਿਦੇਸ਼ਾਂ ਤੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਵੱਡੀ ਗਿਣਤੀ ਸੰਗਤ ਟਰੈਕਟਰ ਟਰਾਲੀਆਂ, ਟਰੱਕਾਂ, ਸਕੂਟਰਾਂ ਤੇ ਮੋਟਰਸਾਈਕਲਾਂ ਆਦਿ ’ਤੇ ਗੁਰਦੁਆਰਾ ਪਤਾਲਪੁਰੀ ਸਾਹਿਬ ਪੁੱਜ ਰਹੀ ਹੈ। ਹੋਲਾ-ਮਹੱਲਾ 'ਤੇ ਸੰਗਤਾਂ ਦੇ ਟੁੱਟ ਰਹੇ ਸਾਰੇ ਰਿਕਾਰਡ

ਮੇਰੇ ਕੋਲ ਪਲ-ਪਲ ਦੀ ਜਾਣਕਾਰੀ ਕਹਿ ਕੇ ਕਸੂਤੇ ਫਸੇ CM ਮਾਨ, ਵਿਰੋਧੀਆਂ ਨੇ ਕਿਹਾ, ਸ਼ੇਖੀਆ ਨਾ ਮਾਰੋ ਕਾਰਵਾਈ ਕਰੋ

Punjab News: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਰੋਧੀਆਂ ਬਾਬਤ ਦਿੱਤੇ ਦਿੱਤੇ ਗਏ ਬਿਆਨ (ਵਿਰੋਧੀਆਂ ਦਾ ਪੰਜਾਬ ਨੂੰ ਫ਼ਿਰਕੂ ਅੱਗ ਦਾ ਤੰਦੂਰ ਬਣਾ ਕੇ ਆਪਣੀਆਂ ਰੋਟੀਆਂ ਸੇਕਣ ਦਾ ਸੁਪਨਾ ਕਦੇ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ) ਤੋਂ ਬਾਅਦ ਵਿਰੋਧੀ ਇੱਕਸਾਰ ਹੀ ਮਾਨ ਦੇ ਦੁਆਲੇ ਹੋ ਗਏ ਹਨ। ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਵੱਲੋਂ ਜਵਾਬੀ ਹਮਲੇ ਕੀਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ, "ਦੁੱਖ ਤਾਂ ਇਹੋ ਹੈ ਕਿ ਮੁਖਮੰਤਰੀ ਨੂੰ ਸਭ ਪਤਾ ਹੁੰਦਿਆਂ ਵੀ ਉਹ ਆਪ ਸੂਬੇ ਨੂੰ ਅੱਗ ਵਿੱਚ ਝੋਕ ਰਿਹਾ ਹੈ। ਇਹ ਸ਼ੇਖੀਆਂ ਮਾਰਨ ਨਾਲੋਂ ਜੋ ਬਣਦੀ ਕਾਰਵਾਈ ਹੈ ਉਹ ਕਰੋ ਕਿਉਂਕਿ ਸਭ ਕੁੱਝ ਅੱਖੀਂ ਵੇਖਣ ਤੋਂ ਬਾਅਦ ਪੰਜਾਬੀਆਂ ਨੂੰ ਹੁਣ ਦਿੱਲੀ ਤੋਂ ਰਿਮੋਟ ਨਾਲ ਚਲਦੀ ਸਰਕਾਰ 'ਤੇ ਭਰੋਸਾ ਨਹੀਂ ਰਿਹਾ।" ਮੇਰੇ ਕੋਲ ਪਲ-ਪਲ ਦੀ ਜਾਣਕਾਰੀ ਕਹਿ ਕੇ ਕਸੂਤੇ ਫਸੇ CM ਮਾਨ, ਵਿਰੋਧੀਆਂ ਨੇ ਕਿਹਾ, ਸ਼ੇਖੀਆ ਨਾ ਮਾਰੋ ਕਾਰਵਾਈ ਕਰੋ

ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਨੇ ਹਸਪਤਾਲ 'ਚ ਬਿਤਾਏ 8 ਸਾਲ

Ludhiana News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਸਭ ਤੋਂ ਪਹਿਲਾਂ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਖਾਲਸਾ ਨੂੰ ਆਖਰਕਾਰ ਅੱਠ ਸਾਲਾਂ ਬਾਅਦ ਡੀਐਮਸੀ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਇਹ ਛੁੱਟੀ ਡਾਕਟਰਾਂ ਨੇ ਪੈਨਲ ਦੀ ਰਿਪੋਰਟ ਆਉਣ ਤੋਂ ਬਾਅਦ ਦਿੱਤੀ ਗਈ ਹੈ। ਉਨ੍ਹਾਂ ਨੂੰ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਐਂਬੂਲੈਂਸ ਵਿੱਚ ਪਿੰਡ ਹਸਨਪੁਰਾ ਪਹੁੰਚਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਦੇ ਘਰ ਬਾਹਰ ਵੀ ਸੁਰੱਖਿਆ ਮੁਲਾਜ਼ਮਾਂ ਦੀ ਤਾਇਨਾਤੀ ਕਰ ਦਿੱਤੀ ਗਈ ਹੈ। ਸੂਰਤ ਸਿੰਘ ਖਾਲਸਾ ਕੁਝ ਸਮੇਂ ਬਾਅਦ ਤੈਅ ਕਰਨਗੇ ਕਿ ਉਹ ਮੁਹਾਲੀ ’ਚ ਬੰਦੀ ਸਿੰਘਾਂ ਲਈ ਲਾਏ ਗਏ ਪੱਕੇ ਮੋਰਚੇ ’ਤੇ ਜਾਣਗੇ ਜਾਂ ਨਹੀਂ। ਹਾਲਾਂਕਿ ਉਨ੍ਹਾਂ ਦੀ ਸਿਹਤ ’ਚ ਕਾਫ਼ੀ ਸੁਧਾਰ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਨੇ ਹਸਪਤਾਲ 'ਚ ਬਿਤਾਏ 8 ਸਾਲ

18:01 PM (IST)  •  05 Mar 2023

ਸ੍ਰੀ ਆਨੰਦਪੁਰ ਸਾਹਿਬ ਵਿਖੇ ਹੋਲਾ ਮੁਹੱਲੇ ਮੌਕੇ ਸਾਫ਼ ਸਫ਼ਾਈ ਨੂੰ ਯਕੀਨੀ ਬਣਾਉਣ ਲਈ ਕੀਤੇ ਵਿਸ਼ੇਸ਼ ਪ੍ਰਬੰਧ : ਇੰਦਰਬੀਰ ਨਿੱਜਰ

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ. ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਸ੍ਰੀ ਆਨੰਦਪੁਰ ਸਾਹਿਬ (ਜ਼ਿਲ੍ਹਾ ਰੋਪੜ) ਵਿਖੇ ਹੋਲਾ ਮੁਹੱਲਾ ਮਹੋਤਸਵ 6 ਤੋਂ 8 ਮਾਰਚ ਤੱਕ ਸਿੰਗਲ ਯੂਜ ਪਲਾਸਟਿਕ ਮੁਕਤ (ਐਸਯੂਪੀ ਫਰੀ) ਐਂਡ ਜ਼ੀਰੋ ਵੇਸਟ ਟੂ ਲੈਂਡਫਿਲ ਵਜੋਂ ਮਨਾਏ ਜਾਣ ਦਾ ਉਪਰਾਲਾ ਕੀਤਾ ਜਾ ਰਿਹਾ ਹੈ।

ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਸਥਾਨਕ ਸਰਕਾਰਾਂ ਵਿਭਾਗ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਹੂਲਤਾਂ, ਸਾਫ਼-ਸੁਥਰਾ ਅਤੇ ਪ੍ਰਦੂਸ਼ਣ ਰਹਿਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਯਤਨਸ਼ੀਲ ਹੈ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਡਾ ਇੰਦਰਬੀਰ ਸਿੰਘ ਨਿੱਜਰ ਨੇ ਦੱਸਿਆ ਕਿ ਹੋਲਾ ਮੁਹੱਲਾ ਮਹੋਤਸਵ ਵਿੱਚ ਤਕਰੀਬਨ 40 ਲੱਖ ਲੋਕਾਂ ਦੇ ਆਉਣ ਦੀ ਉਮੀਦ ਹੈ ਅਤੇ 350 ਤੋਂ ਵੱਧ ਲੰਗਰ ਲਗਾਏ ਜਾ ਰਹੇ ਹਨ।

17:15 PM (IST)  •  05 Mar 2023

Kiratpur Sahib News : ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੇ ਆਖ਼ਰੀ ਦਿਨ ਸ੍ਰੀ ਕੀਰਤਪੁਰ ਸਾਹਿਬ 'ਚ ਲੱਗੀਆਂ ਰੌਣਕਾਂ

Kiratpur Sahib News : ਗੁਰਦੁਆਰਾ ਪਤਾਲਪੁਰੀ ਸਾਹਿਬ ਕੀਰਤਪੁਰ ਸਾਹਿਬ 'ਚ ਸ੍ਰੀ ਅਖੰਡ ਪਾਠ ਦੇ ਭੋਗ ਨਾਲ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਹੋਈ ਹੈ। ਖ਼ਾਲਸੇ ਦੀ ਆਨ, ਸ਼ਾਨ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ-ਮਹੱਲੇ ਦੇ ਪਹਿਲੇ ਪੜਾਅ ਦੀ ਸਮਾਪਤੀ ਗੁਰਦੁਆਰਾ ਸ੍ਰੀ ਪਤਾਲਪੁਰੀ ਸਾਹਿਬ ਵਿਖੇ ਖ਼ਾਲਸਾਈ ਰਵਾਇਤਾਂ ਦੇ ਮੁਤਾਬਕ ਹੋਈ। 

16:08 PM (IST)  •  05 Mar 2023

G-20 ਸੰਮੇਲਨ ਮਿਥੇ ਸਮੇਂ 'ਤੇ ਹੀ ਅੰਮ੍ਰਿਤਸਰ 'ਚ ਹੀ ਹੋਵੋਗਾ : ਮਲਵਿੰਦਰ ਕੰਗ

ਆਮ ਆਦਮੀ ਪਾਰਟੀ ਦੇ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਵਿਰੋਧੀ ਪਾਰਟੀਆਂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਦੀਆਂ ਸਾਜ਼ਿਸਾਂ ਕਰ ਰਹੀਆਂ ਹਨ। ਕੰਗ ਨੇ ਸੋਸ਼ਲ ਮੀਡੀਆ ਅਫਵਾਹਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਜੀ-20 ਸੰਮੇਲਨ ਮਿਥੇ ਸਮੇਂ ਉਪਰ ਅੰਮ੍ਰਿਤਸਰ ਵਿਖੇ ਹੀ ਹੋਵੇਗਾ। ਦੱਸ ਦੇਈਏ ਕਿ ਅੰਮ੍ਰਿਤਸਰ ‘ਚ 15 ਮਾਰਚ ਤੋਂ ਸ਼ੁਰੂ ਹੋ ਰਹੇ ਜੀ-20 ਸੰਮੇਲਨ ਨੂੰ ਲੈ ਕੇ ਅੱਜ ਸ਼ੋਸ਼ਲ ਮੀਡੀਆ ‘ਤੇ ਸਾਰਾ ਦਿਨ ਅਫਵਾਹਾਂ ਫੈਲ ਰਹੀਆਂ ਸਨ ਕਿ ਅਜਨਾਲਾ ਘਟਨਾ ਨੂੰ ਮੁੱਖ ਰੱਖਦਿਆਂ ਪੰਜਾਬ ਵਿੱਚ ਹੋ ਰਿਹਾ ਜੀ-20 ਸੰਮੇਲਨ ਰੱਦ ਕਰ ਦਿੱਤਾ ਗਿਆ ਹੈ। ਇਸ ਬਾਰੇ ਵਿਰੋਧੀ ਪਾਰਟੀਆਂ ਦੇ ਆਗੂਆਂ ਵੱਲੋਂ ਟਵੀਟ ਕਰਕੇ ਪੰਜਾਬ ਸਰਕਾਰ ‘ਤੇ ਤੰਜ ਕਸੇ ਜਾ ਰਹੇ ਸਨ।

15:39 PM (IST)  •  05 Mar 2023

Education Minister: ਅਧਿਆਪਕਾਂ ਤੋਂ ਨਹੀਂ ਲਏ ਜਾਣਗੇ ਗੈਰ ਵਿਦਿਅਕ ਕੰਮ, ਸਿੱਖਿਆ ਮੰਤਰੀ ਨੇ ਲਿਖਿਆ ਮੁੱਖ ਸਕੱਤਰ ਨੂੰ ਪੱਤਰ

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲੈਣ ਦੀ ਸੋਚ ਨੂੰ ਸੂਬੇ ਵਿੱਚ ਲਾਗੂ ਕਰਨ ਦੇ ਮੰਤਵ ਨਾਲ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਇੱਕ ਪੱਤਰ ਲਿਖ ਕੇ ਨਿਰਦੇਸ਼ ਦਿੱਤੇ  ਕਿ ਰਾਜ ਸਰਕਾਰੀ ਸਕੂਲਾਂ ਵਿਚ ਕੰਮ ਕਰਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨੂੰ ਰੋਕਣ ਲਈ ਅਧਿਆਪਕਾਂ ਤੋਂ ਗੈਰ ਵਿਦਿਅਕ ਕੰਮ ਨਾ ਲਿਆ ਜਾਵੇ।

15:20 PM (IST)  •  05 Mar 2023

Farmers Protest: ਜੇਲ੍ਹਾਂ 'ਚ ਬੰਦ ਸਿੱਖਾਂ ਤੇ ਬੁੱਧੀਜੀਵੀਆਂ ਦੀ ਰਿਹਾਈ ਲਈ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ  

ਲੰਮੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਤੇ ਹੋਰ ਬੁੱਧੀਜੀਵੀਆਂ ਦੀ ਰਿਹਾਈ ਲਈ ਕਿਸਾਨ ਜਥੇਬੰਦੀਆਂ ਵੱਲੋਂ ਬਰਨਾਲਾ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਕਿਸਾਨ ਜਥੇਬੰਦੀਆਂ ਵੱਲੋਂ ਆਮ ਆਦਮੀ ਪਾਰਟੀ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਕਿਸਾਨ ਜਥੇਬੰਦੀਆਂ ਨੇ ਅੱਜ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਬੰਦੀ ਸਿੱਖਾਂ ਦੀ ਰਿਹਾਈ ਲਈ ਚੱਲ ਰਹੇ ਕੌਮੀ ਇਨਸਾਫ਼ ਮੋਰਚੇ ਦੇ ਸਮਰਥਨ 'ਚ ਪ੍ਰਦਰਸ਼ਨ ਕੀਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਬੰਦੀ ਸਿੱਖ ਆਪਣੀ ਸਜ਼ਾ ਪੂਰੀ ਕਰ ਚੁੱਕੇ ਹਨ ਤੇ ਉਨ੍ਹਾਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਇਸ ਦੇ ਨਾਲ ਹੀ ਕਿਹਾ ਕਿ ਸਰਕਾਰੀ ਜਬਰ ਵਿਰੁੱਧ ਲਿਖਣ ਵਾਲੇ ਬੁੱਧੀਜੀਵੀਆਂ ਨੂੰ ਗੈਰ-ਕਾਨੂੰਨੀ ਹਿਰਾਸਤ ਵਿੱਚ ਰੱਖਿਆ ਜਾ ਰਿਹਾ ਹੈ, ਉਨ੍ਹਾਂ ਨੂੰ ਵੀ ਰਿਹਾਅ ਕੀਤਾ ਜਾਵੇ। 

Load More
New Update
Advertisement
Advertisement
Advertisement

ਟਾਪ ਹੈਡਲਾਈਨ

ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Advertisement
ABP Premium

ਵੀਡੀਓਜ਼

Trump | USA| ਡੋਨਾਲਡ ਟਰੰਪ ਚੁੱਕਣ ਜਾ ਰਿਹਾ ਇੱਕ ਹੋਰ ਖਤਰਨਾਕ ਕਦਮ, ਹੋਏਗਾ ਸਭ ਤੋਂ ਵੱਧ ਨੁਕਸਾਨ|ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀFarmer Protest| ਕੇਂਦਰ ਨਾਲ ਅਗਲੀ ਮੀਟਿੰਗ ਤੋਂ ਪਹਿਲਾਂ ਹੋਵੇਗਾ ਐਕਸ਼ਨ, Sarwan Singh Pandher ਨੇ ਕਰਤਾ ਐਲਾਨBhai Amritpal Singh| ਸੰਸਦ ਦੇ ਸੈਸ਼ਨ 'ਚ ਹਿੱਸਾ ਲੈਣਗੇ ਅੰਮ੍ਰਿਤਪਾਲ !

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
ਆਖ਼ਰਕਾਰ ਆਪ ਨੇ ਵਰਕਰਾਂ ਲਈ ਖੋਲ੍ਹਿਆ ਖ਼ਜ਼ਾਨਾ ! ਇੰਪਰੂਵਮੈਂਟ ਟਰੱਸਟ ਦੇ ਐਲਾਨੇ ਚੇਅਰਮੈਨ, ਕਿਹਾ-ਆਉਣ ਵਾਲੇ ਦਿਨਾਂ 'ਚ ਹੋਰ ਵੀ ਦਿਆਂਗੇ ਮਾਣ ਸਤਿਕਾਰ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
Champions Trophy 2025: ਯੋਗਰਾਜ ਸਿੰਘ ਬਣਨਗੇ ਪਾਕਿਸਤਾਨ ਕ੍ਰਿਕਟ ਟੀਮ ਦੇ ਕੋਚ ? ਕਿਹਾ-ਇੱਕ ਸਾਲ 'ਚ ਖੜ੍ਹੀ ਕਰਕੇ ਦਿਖਾ ਦਿਆਂਗਾ ਟੀਮ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
ਪੰਜਾਬ ‘ਚ ਇਮੀਗ੍ਰੇਸ਼ਨ ਸੈਂਟਰ ‘ਤੇ ਕਾਰਵਾਈ, ਬੰਦ ਮਿਲੇ 25 ਸੈਂਟਰ; ਕਈ ਲਾਈਸੈਂਸ ਕੀਤੇ ਰੱਦ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
5 ਮਾਰਚ ਨੂੰ ਕਿਸਾਨ ਕਰਨਗੇ ਚੰਡੀਗੜ੍ਹ ਕੂਚ! ਲਗਾਉਣਗੇ ਪੱਕਾ ਮੋਰਚਾ
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼
Punjab News: ਕੌਮੀ ਖੇਤੀਬਾੜੀ ਮਾਰਕੀਟਿੰਗ ਨੀਤੀ ਖ਼ਿਲਾਫ਼ ਵਿਧਾਨ ਸਭਾ 'ਚ ਮਤਾ, ਕਿਹਾ- ਰੱਦ ਕੀਤੇ 3 ਖੇਤੀਬਾੜੀ ਕਾਨੂੰਨ ਵਾਪਸ ਲਿਆਉਣ ਦੀ ਕੋਸ਼ਿਸ਼
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਨਹੀਂ ਹੋਏਗੀ ਰੱਦ! ਕੇਂਦਰ ਸਰਕਾਰ ਨੇ ਬਣਾਈ ਕਮੇਟੀ 
ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?
ਗ਼ਰੀਬ ਤਾਂ ਫਿਰ.....! ਪੈਸੇ ਦੇ ਕੇ ਪੁਲਿਸ ਸੁਰੱਖਿਆ ਲੈਣਾ ਗ਼ਲਤ, ਹਾਈਕੋਰਟ ਨੇ ਪੰਜਾਬ ਦੇ DGP ਤੋਂ ਮੰਗਿਆ ਜਵਾਬ, ਜਾਣੋ ਕੀ ਹੈ ਪੂਰਾ ਮਾਮਲਾ ?
'ਮੋਦੀ ਦੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖਰੜੇ ਨੂੰ ਰੱਦ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਆਪ ਨੇ ਚੁੱਕਿਆ ਦਲੇਰਾਨਾ ਕਦਮ'
'ਮੋਦੀ ਦੇ ਖੇਤੀਬਾੜੀ ਮਾਰਕੀਟਿੰਗ ਨੀਤੀ ਦੇ ਖਰੜੇ ਨੂੰ ਰੱਦ ਕਰਨ ਵਾਲਾ ਪਹਿਲਾ ਸੂਬਾ ਬਣਿਆ ਪੰਜਾਬ, ਆਪ ਨੇ ਚੁੱਕਿਆ ਦਲੇਰਾਨਾ ਕਦਮ'
Embed widget