Punjab Breaking News LIVE: ਜਲੰਧਰ ਜ਼ਿਮਨੀ ਚੋਣ ਨੇ ਵਧਾਇਆ ਪਾਰਾ, 80 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ, ਕਿਸਾਨਾਂ ਦੇ ਮੁੜ ਦਿੱਲੀ ਵੱਲ ਚਾਲੇ
Punjab Breaking News LIVE 05 May, 2023: ਜਲੰਧਰ ਜ਼ਿਮਨੀ ਚੋਣ ਨੇ ਵਧਾਇਆ ਪਾਰਾ, 80 ਨਵੇਂ ਆਮ ਆਦਮੀ ਕਲੀਨਿਕ ਸ਼ੁਰੂ, ਕਿਸਾਨਾਂ ਦੇ ਮੁੜ ਦਿੱਲੀ ਵੱਲ ਚਾਲੇ
LIVE
Background
Punjab Breaking News LIVE 05 May, 2023: ਜਲੰਧਰ ਚੋਣਾਂ ਨੂੰ ਮਸਾਂ ਹੀ ਕੁਝ ਦਿਨ ਰਹਿ ਗਏ ਹਨ। ਇਸ ਦੌਰਾਨ ਸੱਤਾ ਧਾਰੀ ਧਿਰ ਆਮ ਆਦਮੀ ਪਾਰਟੀ ਦੀਆਂ ਦਿੱਕਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੁੰਦਾ ਜਾ ਰਿਹਾ ਹੈ। ਪਹਿਲਾਂ ਮੰਤਰੀ ਦੀ ਅਸ਼ਲੀਲ ਵੀਡੀਓ ਦਾ ਰੌਲਾ ਚੱਲ ਰਿਹਾ ਹੈ ਤੇ ਹੁਣ ਸੰਦੀਪ ਪਾਠਕ ਵੱਲੋਂ ਆਪ ਦੇ ਆਗੂਆਂ ਨੂੰ ਧਮਕੀ ਦੇਣ ਦਾ ਆਡਿਓ ਵੀ ਸਾਹਮਣੇ ਆਇਆ ਹੈ। ਸੰਦੀਪ ਪਾਠਕ ਦੀ ਚੀਮਾ ਨੂੰ ਧਮਕੀ ! ਜੇ ਜਲੰਧਰ ਹਾਰੇ ਤਾਂ ਮੈਂ ਬਖ਼ਸ਼ਾਗਾ ਨਹੀਂ
ਸੂਬੇ 'ਚ ਅੱਜ ਤੋਂ ਸ਼ੁਰੂ ਹੋਣਗੇ 80 ਨਵੇਂ ਆਮ ਆਦਮੀ ਕਲੀਨਿਕ
80 more Aam Aadmi Clinics to be opened today: ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਫਤ ਮੁਹੱਈਆ ਕਰਵਾਉਣ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 5 ਮਈ ਯਾਨੀਕਿ ਅੱਜ ਲੁਧਿਆਣਾ ਵਿਖੇ 80 ਆਮ ਆਦਮੀ ਕਲੀਨਿਕ ਸੂਬਾ ਵਾਸੀਆਂ ਨੂੰ ਸਮਰਪਿਤ ਕਰਨਗੇ। ਸੂਬੇ 'ਚ ਅੱਜ ਤੋਂ ਸ਼ੁਰੂ ਹੋਣਗੇ 80 ਨਵੇਂ ਆਮ ਆਦਮੀ ਕਲੀਨਿਕ
ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਖੈਰ ਨਹੀਂ, ਪੁਲਿਸ ਨੂੰ ਐਕਸ਼ਨ ਦੇ ਆਦੇਸ਼
Ludhiana News: ਗੈਰ-ਕਾਨੂੰਨੀ ਤੌਰ 'ਤੇ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਖੈਰ ਨਹੀਂ ਹੈ। ਡਾਇਰੈਟੋਰੇਟ ਆਫ਼ ਲਾਟਰੀ ਵਿਭਾਗ ਦੀ ਸਖਤੀ ਮਗਰੋਂ ਪੁਲਿਸ ਨੇ ਇਸ ਸਬੰਧੀ ਕਾਰਵਾਈ ਵਿੱਢ ਦਿੱਤੀ ਹੈ। ਪੁਲਿਸ ਨੂੰ ਲੱਕੀ ਡਰਾਅ ਸਕੀਮਾਂ ਨੂੰ ਗੈਰ-ਕਾਨੂੰਨੀ ਘੋਸ਼ਿਤ ਕਰਦਿਆਂ ਇਨ੍ਹਾਂ ਖਿਲਾਫ ਕਾਰਵਾਈ ਲਈ ਕਿਹਾ ਗਿਆ ਹੈ। ਇਸ ਮਗਰੋਂ ਗੈਰ-ਕਾਨੂੰਨੀ ਤੌਰ 'ਤੇ ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਨੂੰ ਭਾਜੜਾਂ ਪੈ ਗਈਆਂ ਹਨ। ਲੱਕੀ ਡਰਾਅ ਸਕੀਮਾਂ ਚਲਾਉਣ ਵਾਲਿਆਂ ਦੀ ਖੈਰ ਨਹੀਂ, ਪੁਲਿਸ ਨੂੰ ਐਕਸ਼ਨ ਦੇ ਆਦੇਸ਼
ਪੰਜਾਬ ਦੇ ਕਿਸਾਨਾਂ ਦੇ ਮੁੜ ਦਿੱਲੀ ਵੱਲ ਚਾਲੇ, ਪਹਿਲਵਾਨਾਂ ਦੀ ਹਮਾਇਤ 'ਚ ਕੀਤਾ ਵੱਡੇ ਐਲਾਨ
Wrestlers Protest: ਦਿੱਲੀ ਦੇ ਜੰਤਰ-ਮੰਤਰ ’ਤੇ ਪਹਿਲਵਾਨਾਂ ਦੇ ਧਰਨੇ ਨੂੰ ਦੇਸ਼ ਵਿੱਚੋਂ ਵੱਡਾ ਹੁੰਗਾਰਾ ਮਿਲਣ ਲੱਗਾ ਹੈ। ਸਿਆਸੀ ਪਾਰਟੀਆਂ ਤੋਂ ਬਾਅਦ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਵੀ ਪਹਿਲਵਾਨਾਂ ਦੀ ਹਮਾਇਤ ਦਾ ਐਲਾਨ ਕਰ ਦਿੱਤਾ ਹੈ। ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਆਗੂਆਂ ਨੇ ਕਿਹਾ ਕਿ ਜਥੇਬੰਦੀ ਨੇ ਫ਼ੈਸਲਾ ਕੀਤਾ ਹੈ ਕਿ ਮੋਦੀ ਸਰਕਾਰ ਦੇ ਜਬਰ ਵਿਰੁੱਧ 7 ਮਈ ਨੂੰ ਸੈਂਕੜੇ ਔਰਤਾਂ ਦਾ ਜੱਥਾ ਹਰਿੰਦਰ ਕੌਰ ਬਿੰਦੂ, ਕੁਲਦੀਪ ਕੌਰ ਕੁੱਸਾ ਤੇ ਕਮਲਦੀਪ ਕੌਰ ਬਰਨਾਲਾ ਆਗੂਆਂ ਦੀ ਅਗਵਾਈ ਹੇਠ ਦਿੱਲੀ ਸਥਿਤ ਜੰਤਰ ਮੰਤਰ ਜਾਵੇਗਾ। ਪੰਜਾਬ ਦੇ ਕਿਸਾਨਾਂ ਦੇ ਮੁੜ ਦਿੱਲੀ ਵੱਲ ਚਾਲੇ, ਪਹਿਲਵਾਨਾਂ ਦੀ ਹਮਾਇਤ 'ਚ ਕੀਤਾ ਵੱਡੇ ਐਲਾਨ
130 ਸਾਲ ਬਾਅਦ ਵੈਸਾਖ ਪੂਰਨਿਮਾ ਦੇ ਦਿਨ ਲੱਗ ਰਿਹਾ ਹੈ ਚੰਦਰ ਗ੍ਰਹਿਣ
Chandra Grahan 2023 on Vaishakh Purnima: ਅੱਜ 5 ਮਈ 2023 ਨੂੰ ਸ਼ੁੱਕਰਵਾਰ ਨੂੰ ਚੰਦਰ ਗ੍ਰਹਿਣ ਲੱਗੇਗਾ। ਇਸ ਦੇ ਨਾਲ ਹੀ ਅੱਜ ਬੁੱਧ ਪੂਰਨਿਮਾ ਜਾਂ ਵੈਸਾਖ ਪੂਰਨਿਮਾ ਵੀ ਹੈ। ਇਸ ਚੰਦਰ ਗ੍ਰਹਿਣ ਨੂੰ ਦੁਨੀਆ ਦੇ ਕਈ ਦੇਸ਼ਾਂ 'ਚ ਦੇਖਿਆ ਜਾ ਸਕਦਾ ਹੈ। ਪਰ ਭਾਰਤ ਵਿੱਚ ਚੰਦਰ ਗ੍ਰਹਿਣ ਨਹੀਂ ਦਿਖਾਈ ਦੇਵੇਗਾ। ਭਾਰਤ ਵਿੱਚ ਨਜ਼ਰ ਨਾ ਆਉਣ ਕਾਰਨ ਗ੍ਰਹਿਣ ਦਾ ਸੂਤਕ ਵੀ ਇੱਥੇ ਜਾਇਜ਼ ਨਹੀਂ ਹੋਵੇਗਾ। ਗ੍ਰਹਿਣ 08:44 'ਤੇ ਸ਼ੁਰੂ ਹੋਵੇਗਾ ਅਤੇ 01:09 'ਤੇ ਸਮਾਪਤ ਹੋਵੇਗਾ। ਧਾਰਮਿਕ ਅਤੇ ਜੋਤਿਸ਼ ਦੇ ਦ੍ਰਿਸ਼ਟੀਕੋਣ ਤੋਂ, ਚੰਦਰ ਗ੍ਰਹਿਣ ਦਾ ਹੋਣਾ ਅਸ਼ੁੱਭ ਮੰਨਿਆ ਜਾਂਦਾ ਹੈ। 130 ਸਾਲ ਬਾਅਦ ਵੈਸਾਖ ਪੂਰਨਿਮਾ ਦੇ ਦਿਨ ਲੱਗ ਰਿਹਾ ਹੈ ਚੰਦਰ ਗ੍ਰਹਿਣ
Punjab News: ਸੁਖਪਾਲ ਖਹਿਰਾ ਦਾ ਦਾਅਵਾ, ਮੇਰੀ ਗ੍ਰਿਫ਼ਤਾਰੀ ਲਈ CM ਮਾਨ ਨੇ ਪੰਜਾਬ ਪੁਲਿਸ ਨੂੰ ਦਿੱਤੀ ਹਦਾਇਤ
ਆਮ ਆਦਮੀ ਪਾਰਟੀ ਦੇ ਮੰਤਰੀ ਦੀ ਵੀਡੀਓ ਦਾ ਮਾਮਲਾ ਇਸ ਵੇਲੇ ਪਾਰਟੀ ਦੇ ਗਲ਼ੇ ਦੀ ਹੱਡੀ ਬਣਿਆ ਹੋਇਆ ਹੈ। ਇਸ ਸਭ ਵਿਚਾਲੇ ਸੁਖਪਾਲ ਖਹਿਰਾ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੰਜਾਬ ਪੁਲਿਸ ਨੂੰ ਹਿਦਾਇਤ ਦਿੱਤੀ ਗਈ ਹੈ ਕਿਉਂਕਿ ਉਹ ਕਟਾਰੂਚੱਕ ਦੇ ਖ਼ਿਲਾਫ਼ ਹਨ। ਖਹਿਰਾ ਨੇ ਟਵੀਟ ਕਰ ਕਿਹਾ, ਦੋਸਤੋ, ਮੈਨੂੰ ਬਹੁਤ ਹੀ ਭਰੋਸੇਮੰਦ ਪੁਲਿਸ ਸੂਤਰਾਂ ਦੁਆਰਾ ਸੂਚਿਤ ਕੀਤਾ ਗਿਆ ਹੈ ਕਿ ਭਗਵੰਤ ਮਾਨ ਨੇ ਨਫ਼ਰਤ ਦੇ ਕਾਰਨ ਮੇਰੇ ਵਿਰੁੱਧ ਬਿਲਕੁਲ ਝੂਠਾ ਕੇਸ ਦਰਜ ਕਰਨ (ਪਹਿਲਾਂ ਹੀ ਦਰਜ ਹੋ ਸਕਦਾ ਹੈ) ਅਤੇ ਮੈਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ। ਮੈਂ ਇਸ ਤਰ੍ਹਾਂ ਝੁਕਾਂਗਾ ਅਤੇ ਸੱਚ ਬੋਲਦਾ ਰਹਾਂਗਾ ਅਤੇ 'ਆਪ' ਸਰਕਾਰ ਦੀ ਬਦਲਾਖੋਰੀ ਵਿਰੁੱਧ ਲੜਦਾ ਰਹਾਂਗਾ।
NCP Meeting To Elect New Chief : ਸ਼ਰਦ ਪਵਾਰ ਕੋਲ ਹੀ ਰਹੇਗੀ ਪਾਵਰ
Murder in USA: ਅਮਰੀਕਾ ਤੋਂ ਬੁਰੀ ਖਬਰ! ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਿਧੀਪੁਰ ਦੇ ਦੋ ਨੌਜਵਾਨਾਂ ਦੇ ਕਤਲ ਤੋਂ ਬਾਅਦ ਇਸ ਜ਼ਿਲ੍ਹੇ ਦੇ ਇੱਕ ਹੋਰ ਨੌਜਵਾਨ ਦਾ ਅਮਰੀਕਾ ਵਿੱਚ ਕਤਲ ਕਰ ਦਿੱਤਾ ਗਿਆ। ਵੀਰਵਾਰ ਨੂੰ ਪਿੰਡ ਜਲਾਲ ਭੁਲਾਣਾ ਦੇ ਰਹਿਣ ਵਾਲੇ 30 ਸਾਲਾ ਨਵਜੋਤ ਦੀ ਲੁਟੇਰਿਆਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੰਗ ਪੂਰੀ ਕਰਨ ਦੇ ਬਾਵਜੂਦ ਲੁਟੇਰਿਆਂ ਨੇ ਉਸ ਨੂੰ ਗੋਲੀ ਮਾਰ ਦਿੱਤੀ। ਲੁਟੇਰੇ ਗੈਸ ਸਟੇਸ਼ਨ ਸਟੋਰ 'ਚ ਲੁੱਟ ਦੀ ਨੀਅਤ ਨਾਲ ਦਾਖਲ ਹੋਏ, ਜਿਸ ਦੌਰਾਨ ਨਵਜੋਤ ਮਾਰਿਆ ਗਿਆ।
PM Kisan FPO Scheme 2023: ਕਿਸਾਨਾਂ ਦੀ ਆਮਦਨ ਹੋਈ ਦੁੱਗਣੀ, ਕੇਂਦਰ ਸਰਕਾਰ ਦੇ ਰਹੀ ਪੂਰੇ 18 ਲੱਖ
ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ। ਜੇ ਤੁਸੀਂ ਵੀ ਕਿਸਾਨ ਹੋ ਤਾਂ ਹੁਣ ਤੁਹਾਨੂੰ ਕੇਂਦਰ ਸਰਕਾਰ ਤੋਂ ਪੂਰੇ 18 ਲੱਖ ਰੁਪਏ ਮਿਲਣਗੇ। ਜੀ ਹਾਂ... ਸਰਕਾਰ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੀ ਹੈ। ਦੇਸ਼ ਭਰ ਵਿੱਚ ਕਰੋੜਾਂ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈ ਰਹੇ ਹਨ, ਜਿਸ ਤਹਿਤ ਸਰਕਾਰ ਕਿਸਾਨਾਂ ਦੇ ਖਾਤਿਆਂ ਵਿੱਚ ਸਾਲਾਨਾ 6000 ਰੁਪਏ ਦੀ ਰਕਮ ਟਰਾਂਸਫਰ ਕਰ ਰਹੀ ਹੈ। ਹੁਣ ਕਿਸਾਨਾਂ ਨੂੰ ਲੱਖਾਂ ਦਾ ਲਾਭ ਮਿਲਣ ਵਾਲਾ ਹੈ। ਦੱਸ ਦੇਈਏ ਕਿ ਸਰਕਾਰ ਕਿਸ ਯੋਜਨਾ ਤਹਿਤ 18 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇ ਰਹੀ ਹੈ।
Sandeep Singh: ਮੰਤਰੀ ਨੇ ਪੌਲੀਗ੍ਰਾਫ਼ ਟੈਸਟ ਕਰਵਾਉਣ ਤੋਂ ਕੀਤਾ ਇਨਕਾਰ, ਸਰਕਾਰੀ ਰਿਹਾਇਸ਼ ਉੱਤੇ ਛੇੜਛਾੜ ਕਰਨ ਦੇ ਦੋਸ਼
ਹਰਿਆਣਾ ਦੇ ਮੰਤਰੀ ਸੰਦੀਪ ਸਿੰਘ ਨੇ ਕਥਿਤ ਛੇੜਛਾੜ ਦੇ ਕੇਸ ਵਿੱਚ ਝੂਠ ਫੜਨ ਵਾਲਾ (ਪੌਲੀਗ੍ਰਾਫ਼) ਟੈਸਟ ਲਈ ਸਹਿਮਤੀ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਵਿਰੁੱਧ ਬੀਤੇ ਸਾਲ ਕੇਸ ਦਰਜ ਕੀਤਾ ਗਿਆ ਸੀ। ਮੰਤਰੀ ਨੇ ਸਥਾਨਕ ਅਦਾਲਤ ਵਿੱਚ ਕਥਿਤ ਛੇੜਛਾੜ ਦੇ ਕੇਸ ਵਿੱਚ ਪੌਲੀਗ੍ਰਾਫ ਟੈਸਟ ਕਰਵਾਉਣ ਦੀ ਇਜਾਜ਼ਤ ਮੰਗਣ ਲਈ ਚੰਡੀਗੜ੍ਹ ਪੁਲੀਸ ਵੱਲੋਂ ਦਾਇਰ ਕੀਤੀ ਅਰਜ਼ੀ ਦਾ ਵਿਸਤ੍ਰਿਤ ਜਵਾਬ ਸੌਂਪਿਆ। ਚੰਡੀਗੜ੍ਹ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅਦਾਲਤ ਨੂੰ ਕਿਹਾ ਸੀ ਕਿ ਸੱਚ ਸਾਹਮਣੇ ਲਿਆਉਣ ਲਈ ਪੌਲੀਗ੍ਰਾਫ ਟੈਸਟ ਦੀ ਲੋੜ ਹੈ।