Punjab Breaking News LIVE: ਸੁਖਬੀਰ ਬਾਦਲ ਰੋਕਣਗੇ ਅਕਾਲੀ ਦਲ ਦੀ ਅੰਦਰੂਨੀ ਜੰਗ, ਪੰਜਾਬ ਸਰਕਾਰ ਨੇ ਰੇਤ-ਬਜਰੀ ਦੇ ਰੇਟ ਵਧਾਏ, ਸਪੀਕਰ ਸੰਧਵਾਂ ਦੇ ਸੁਰੱਖਿਆ ਅਮਲੇ ਨੇ ਡਰਾਈਵਰ ਕੁੱਟਿਆ

Punjab Breaking News, 12 August 2022 LIVE Updates: ਸੁਖਬੀਰ ਬਾਦਲ ਰੋਕਣਗੇ ਅਕਾਲੀ ਦਲ ਦੀ ਅੰਦਰੂਨੀ ਜੰਗ, ਪੰਜਾਬ ਸਰਕਾਰ ਨੇ ਰੇਤ-ਬਜਰੀ ਦੇ ਰੇਟ ਵਧਾਏ, ਸਪੀਕਰ ਸੰਧਵਾਂ ਦੇ ਸੁਰੱਖਿਆ ਅਮਲੇ ਨੇ ਡਰਾਈਵਰ ਕੁੱਟਿਆ

ਏਬੀਪੀ ਸਾਂਝਾ Last Updated: 12 Aug 2022 11:07 PM
ਦਿੱਲੀ 'ਚ ਕੋਰੋਨਾ ਦੇ 2136 ਨਵੇਂ ਮਾਮਲੇ, 10 ਲੋਕਾਂ ਦੀ ਮੌਤ , ਐਕਟਿਵ ਕੇਸਾਂ ਦੀ ਗਿਣਤੀ 8343 ਹੋ ਗਈ ਹੈ

 ਦਿੱਲੀ ਸਰਕਾਰ ਦੁਆਰਾ ਜਾਰੀ ਸਿਹਤ ਬੁਲੇਟਿਨ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਇਲਾਜ ਤੋਂ ਬਾਅਦ 2623 ਲੋਕ ਠੀਕ ਹੋ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 8343 ਹੋ ਗਈ ਹੈ।

Delhi Corona Cases : ਦਿੱਲੀ 'ਚ ਕੋਰੋਨਾ ਦੇ 2136 ਨਵੇਂ ਮਾਮਲੇ, 10 ਲੋਕਾਂ ਦੀ ਮੌਤ , ਸਕਾਰਾਤਮਕ ਦਰ 15 ਫੀਸਦੀ

ਦਿੱਲੀ ਵਿੱਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਖਤਰੇ ਦੀ ਘੰਟੀ ਵਧਾ ਦਿੱਤੀ ਹੈ। ਪਿਛਲੇ 24 ਘੰਟਿਆਂ 'ਚ 2136 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 10 ਲੋਕਾਂ ਦੀ ਕੋਰੋਨਾ ਇਨਫੈਕਸ਼ਨ ਕਾਰਨ ਮੌਤ ਹੋ ਗਈ ਹੈ। ਇਸ ਦੌਰਾਨ ਕੋਰੋਨਾ ਸੰਕਰਮਣ ਦਰ ਯਾਨੀ ਸਕਾਰਾਤਮਕਤਾ ਦਰ 15.02 ਪ੍ਰਤੀਸ਼ਤ ਦਰਜ ਕੀਤੀ ਗਈ ਹੈ। ਦਿੱਲੀ ਸਰਕਾਰ ਦੁਆਰਾ ਜਾਰੀ ਸਿਹਤ ਬੁਲੇਟਿਨ ਦੇ ਅਨੁਸਾਰ ਪਿਛਲੇ 24 ਘੰਟਿਆਂ ਦੇ ਇਲਾਜ ਤੋਂ ਬਾਅਦ 2623 ਲੋਕ ਠੀਕ ਹੋ ਗਏ ਹਨ। ਐਕਟਿਵ ਕੇਸਾਂ ਦੀ ਗਿਣਤੀ 8343 ਹੋ ਗਈ ਹੈ।

75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ" ਮੌਕੇ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾਣਗੇ 75 ਆਮ ਆਦਮੀ ਕਲੀਨਿਕ : ਚੇਤਨ ਸਿੰਘ ਜੌੜਾਮਾਜਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ "75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ" ਮੌਕੇ ਪੰਜਾਬ ਦੇ ਲੋਕਾਂ ਨੂੰ ਪਹਿਲੇ ਪੜਾਅ ਤਹਿਤ 75 ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਪਹਿਲਾ ਕਦਮ ਹੈ। 

"75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ" ਮੌਕੇ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾਣਗੇ 75 ਆਮ ਆਦਮੀ ਕਲੀਨਿਕ : ਚੇਤਨ ਸਿੰਘ ਜੌੜਾਮਾਜਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ "75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ" ਮੌਕੇ ਪੰਜਾਬ ਦੇ ਲੋਕਾਂ ਨੂੰ ਪਹਿਲੇ ਪੜਾਅ ਤਹਿਤ 75 ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਪਹਿਲਾ ਕਦਮ ਹੈ। 

"75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ" ਮੌਕੇ ਪੰਜਾਬੀਆਂ ਨੂੰ ਸਮਰਪਿਤ ਕੀਤੇ ਜਾਣਗੇ 75 ਆਮ ਆਦਮੀ ਕਲੀਨਿਕ : ਚੇਤਨ ਸਿੰਘ ਜੌੜਾਮਾਜਰਾ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ "75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾਂਉਤਸਵ" ਮੌਕੇ ਪੰਜਾਬ ਦੇ ਲੋਕਾਂ ਨੂੰ ਪਹਿਲੇ ਪੜਾਅ ਤਹਿਤ 75 ਆਮ ਆਦਮੀ ਕਲੀਨਿਕ ਸਮਰਪਿਤ ਕੀਤੇ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਉੱਚ ਪੱਧਰੀ ਸਿਹਤ ਸਹੂਲਤਾਂ ਪ੍ਰਦਾਨ ਕਰਨ ਲਈ ਸੂਬਾ ਸਰਕਾਰ ਦੀ ਵਚਨਬੱਧਤਾ ਨੂੰ ਪੂਰਾ ਕਰਨ ਵੱਲ ਇਹ ਪਹਿਲਾ ਕਦਮ ਹੈ। 

ਭਾਰਤੀ ਦੂਤਾਵਾਸ ਪਰਿਵਾਰ ਅਤੇ ਅਮਰੀਕੀ ਅਧਿਕਾਰੀਆਂ ਦੇ ਸੰਪਰਕ ਵਿੱਚ: MEA

Mandeep Suicide Case: ਨਿਊਯਾਰਕ 'ਚ ਭਾਰਤੀ ਮਹਿਲਾ ਮਨਦੀਪ ਕੌਰ ਦੀ ਖੁਦਕੁਸ਼ੀ 'ਤੇ ਸ਼ੁੱਕਰਵਾਰ ਨੂੰ ਵਿਦੇਸ਼ ਮੰਤਰਾਲੇ (MEA) ਨੇ ਦੁੱਖ ਪ੍ਰਗਟ ਕੀਤਾ ਅਤੇ ਭਰੋਸਾ ਦਿੱਤਾ ਕਿ ਭਾਰਤੀ ਦੂਤਾਵਾਸ ਅਤੇ ਕੌਂਸਲੇਟ ਪਰਿਵਾਰ ਅਤੇ ਸਥਾਨਕ ਅਧਿਕਾਰੀਆਂ ਦੇ ਸੰਪਰਕ 'ਚ ਹਨ। ਮਨਦੀਪ ਕੌਰ ਨੇ 3 ਅਗਸਤ ਨੂੰ ਖੁਦਕੁਸ਼ੀ ਕਰ ਲਈ ਸੀ। ਕੌਰ 'ਤੇ ਉਸ ਦੇ ਪਤੀ ਰਣਜੋਤਵੀਰ ਸਿੰਘ ਸੰਧੂ ਵੱਲੋਂ ਤਸ਼ੱਦਦ ਢਾਹਿਆ ਗਿਆ ਸੀ, ਜੋ ਕਿ ਮਨਦੀਪ ਕੌਰ ਵੱਲੋਂ ਆਨਲਾਈਨ ਪੋਸਟ ਕੀਤੀ ਗਈ ਵੀਡੀਓ ਵਿੱਚ ਬਿਆਨ ਕੀਤਾ ਗਿਆ ਸੀ ।

ਬੰਦੀ ਸਿੰਘਾਂ ਦੀ ਰਿਹਾਈ ਲਈ ਹੁਣ ਸ਼੍ਰੋਮਣੀ ਕਮੇਟੀ ਨੇ ਖੋਲ੍ਹਿਆ ਮੋਰਚਾ

Punjab News: ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਹੁਣ ਸ਼੍ਰੋਮਣੀ ਕਮੇਟੀ ਵੱਲੋਂ ਮੋਰਚਾ ਖੋਲ੍ਹਿਆ ਗਿਆ ਹੈ। ਭਲਕੇ ਮਿਤੀ 13 ਅਗਸਤ ਨੂੰ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਜ਼ਿਲ੍ਹਾ ਹੈਡ ਕੁਆਰਟਰਾਂ ' ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਅਤੇ ਡਿਪਟੀ ਕਮਿਸ਼ਨਰਾਂ ਨੂੰ ਮੈਮੋਰੰਡਮ ਸੌਂਪੇ ਜਾਣਗੇ। ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਗਵਾਈ ਕਰਨਗੇ। ਸਵੇਰੇ 9:30 ਵਜੇ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਪਲਾਜ਼ਾ ਤੋਂ ਡੀਸੀ ਦਫਤਰ ਨੂੰ ਰਵਾਨਗੀ ਹੋਵੇਗੀ। 

ਸਰਕਾਰੀ ਕਾਲਜ ਦਾਨੇਵਾਲਾ ਲਈ 2.86 ਕਰੋੜ ਰੁਪਏ ਜ਼ਾਰੀ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਿਹਤਰ ਸਿੱਖਿਆ ਮਾਹੌਲ ਪੈਦਾ ਕਰਕੇ ਸਿੱਖਿਆ ਦੇ ਪ੍ਰਸ਼ਾਰ ਲਈ ਯਤਨਸ਼ੀਲ ਹੈ। ਇਹਨਾਂ ਕੋਸ਼ਿਸ਼ਾਂ ਤਹਿਤ ਕੈਬਨਿਟ ਮੰਤਰੀ ਡਾ.ਬਲਜੀਤ ਕੌਰ ਵੱਲੋਂ ਮਲੋਟ ਹਲਕੇ ਅਧੀਨ ਆਉਂਦੇ ਸਰਕਾਰੀ ਕਾਲਜ਼ ਦਾਨੇਵਾਲ ਲਈ ਕਾਲਜ ਦੀ ਮੰਗ ਅਨੁਸਾਰ ਪੰਜਾਬ ਸਰਕਾਰ ਤੋਂ 2.86 ਕਰੋੜ ਰੁਪਏ ਜ਼ਾਰੀ ਕਰਵਾਏ ਹਨ।
Retail Inflation Data: ਮਹਿੰਗਾਈ ਤੋਂ ਰਾਹਤ, ਪ੍ਰਚੂਨ ਮਹਿੰਗਾਈ ਜੁਲਾਈ 2022 ਵਿੱਚ 7% ਤੋਂ ਘੱਟ ਕੇ 6.71% 'ਤੇ

Retail Inflation Data:  ਮਹਿੰਗਾਈ (Inflation) ਦੇ ਮੋਰਚੇ 'ਤੇ ਰਾਹਤ ਦੀ ਖ਼ਬਰ ਹੈ। ਕੱਚੇ ਤੇਲ ਸਮੇਤ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਕਮੀ ਕਾਰਨ ਜੁਲਾਈ 2022 ਵਿੱਚ ਪ੍ਰਚੂਨ ਮਹਿੰਗਾਈ ਦਰ (Consumer Price Index) ਵਿੱਚ ਕਮੀ ਆਈ ਹੈ ਅਤੇ ਇਹ 7 ਫੀਸਦੀ ਤੋਂ ਹੇਠਾਂ ਪਹੁੰਚ ਗਈ ਹੈ। ਪ੍ਰਚੂਨ ਮਹਿੰਗਾਈ ਦਰ ਜੂਨ 'ਚ 7.01 ਫੀਸਦੀ ਦੇ ਮੁਕਾਬਲੇ ਜੁਲਾਈ 'ਚ 6.71 ਫੀਸਦੀ ਰਹੀ। ਜਦੋਂ ਕਿ ਮਈ, 2022 ਵਿੱਚ ਇਹ 7.04 ਪ੍ਰਤੀਸ਼ਤ ਸੀ ਅਤੇ ਅਪ੍ਰੈਲ ਵਿੱਚ ਇਹ 7.79 ਪ੍ਰਤੀਸ਼ਤ ਸੀ। ਜੁਲਾਈ ਮਹੀਨੇ ਵਿੱਚ ਖੁਰਾਕੀ ਮਹਿੰਗਾਈ ਵਿੱਚ ਕਮੀ ਆਈ ਹੈ। ਜੁਲਾਈ 'ਚ ਖੁਰਾਕੀ ਮਹਿੰਗਾਈ ਦਰ ਵੀ 7 ਫੀਸਦੀ ਤੋਂ ਹੇਠਾਂ ਆ ਗਈ ਹੈ। ਖੁਰਾਕੀ ਮਹਿੰਗਾਈ ਦਰ ਜੂਨ 'ਚ 7.75 ਫੀਸਦੀ ਦੇ ਮੁਕਾਬਲੇ ਜੁਲਾਈ 'ਚ 6.75 ਫੀਸਦੀ 'ਤੇ ਰਹੀ।

ਮੁੱਖ ਮੰਤਰੀ ਨੇ ਕਿਸਾਨਾਂ ਨਾਲ ਇਕ ਹੋਰ ਵਾਅਦਾ ਪੂਰਾ ਕੀਤਾ

ਕਿਸਾਨਾਂ ਨਾਲ ਕੀਤੇ ਇਕ ਹੋਰ ਵਾਅਦੇ ਨੂੰ ਪੂਰਾ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਨੇ ਵੀਰਵਾਰ (11 ਅਗਸਤ) ਨੂੰ ਗੰਨਾ ਕਾਸ਼ਤਕਾਰਾਂ ਦੀ 100 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਜਾਰੀ ਕਰ ਦਿੱਤੀ ਜੋ ਅੱਜ ਕਿਸਾਨਾਂ ਦੇ ਖਾਤਿਆਂ ਵਿੱਚ ਜਮ੍ਹਾਂ ਵੀ ਹੋ ਚੁੱਕੀ ਹੈ। 


ਜ਼ਿਆਦਾ ਜਾਣਕਾਰੀ ਲਈ ਲਿੰਕ  'ਤੇ ਕਰੋ ਕਲਿੱਕ -ਮੁੱਖ ਮੰਤਰੀ ਨੇ ਕਿਸਾਨਾਂ ਨਾਲ ਇਕ ਹੋਰ ਵਾਅਦਾ ਪੂਰਾ ਕੀਤਾ, ਗੰਨਾ ਕਾਸ਼ਤਕਾਰਾਂ ਦਾ 100 ਕਰੋੜ ਰੁਪਏ ਦਾ ਬਕਾਇਆ ਜਾਰੀ


 

25 ਅਗਸਤ ਨੂੰ ਫਗਵਾੜਾ 'ਚ ਹੋਵੇਗਾ ਵੱਡਾ ਇਕੱਠ , ਕਿਸਾਨਾਂ ਦੀਆਂ 31 ਜੱਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

Punjab News: ਫਗਵਾੜਾ ਮਿੱਲ ਵੱਲੋਂ 72 ਕਰੋੜ ਰੁਪਏ ਗੰਨੇ ਦਾ ਬਕਾਇਆ ਨਾ ਦਿੱਤੇ ਜਾਣ ਦੇ ਵਿਰੋਧ  'ਚ ਕਿਸਾਨਾਂ ਵੱਲੋਂ ਕਾਫੀ ਰੋਸ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦੀਆਂ 31 ਜੱਥੇਬੰਦੀਆਂ ਵੱਲੋਂ ਸਰਕਾਰ ਨੂੰ 25 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 25 ਅਗਸਤ ਤੱਕ ਉਹਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੱਕ ਉਹਨਾਂ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਤਦ ਤੱਕ ਫਗਵਾੜਾ ਮੋਰਚਾ ਵੀ ਜਾਰੀ ਰਹੇਗਾ ਅਤੇ ਹਾਈਵੇਅ ਜਾਮ ਹੀ ਰਹੇਗਾ । ਇਸ ਦੇ ਨਾਲ ਹੀ ਲਖੀਮਪੁਰ ਖੀਰੀ  'ਚ ਵੀ ਮੋਰਚਾ ਲਾਇਆ ਜਾਵੇਗਾ ।  

25 ਅਗਸਤ ਨੂੰ ਫਗਵਾੜਾ 'ਚ ਹੋਵੇਗਾ ਵੱਡਾ ਇਕੱਠ , ਕਿਸਾਨਾਂ ਦੀਆਂ 31 ਜੱਥੇਬੰਦੀਆਂ ਨੇ ਸਰਕਾਰ ਨੂੰ ਦਿੱਤਾ ਅਲਟੀਮੇਟਮ

Punjab News: ਫਗਵਾੜਾ ਮਿੱਲ ਵੱਲੋਂ 72 ਕਰੋੜ ਰੁਪਏ ਗੰਨੇ ਦਾ ਬਕਾਇਆ ਨਾ ਦਿੱਤੇ ਜਾਣ ਦੇ ਵਿਰੋਧ  'ਚ ਕਿਸਾਨਾਂ ਵੱਲੋਂ ਕਾਫੀ ਰੋਸ ਜਤਾਇਆ ਜਾ ਰਿਹਾ ਹੈ। ਕਿਸਾਨਾਂ ਦੀਆਂ 31 ਜੱਥੇਬੰਦੀਆਂ ਵੱਲੋਂ ਸਰਕਾਰ ਨੂੰ 25 ਅਗਸਤ ਤੱਕ ਦਾ ਅਲਟੀਮੇਟਮ ਦਿੱਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ 25 ਅਗਸਤ ਤੱਕ ਉਹਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਨਾ ਮਿਲਣ ਤੱਕ ਉਹਨਾਂ ਵੱਲੋਂ ਵੱਡਾ ਇਕੱਠ ਕੀਤਾ ਜਾਵੇਗਾ ਅਤੇ ਤਦ ਤੱਕ ਫਗਵਾੜਾ ਮੋਰਚਾ ਵੀ ਜਾਰੀ ਰਹੇਗਾ ਅਤੇ ਹਾਈਵੇਅ ਜਾਮ ਹੀ ਰਹੇਗਾ । ਇਸ ਦੇ ਨਾਲ ਹੀ ਲਖੀਮਪੁਰ ਖੀਰੀ  'ਚ ਵੀ ਮੋਰਚਾ ਲਾਇਆ ਜਾਵੇਗਾ ।  

Shaheen Afridi In Asia Cup 2022: ਭਾਰਤ ਖਿਲਾਫ਼ ਮੈਚ ਤੋਂ ਪਹਿਲਾਂ ਪਾਕਿਸਤਾਨ ਨੂੰ ਲੱਗਿਆ ਝਟਕਾ, ਫਿੱਟ ਨਹੀਂ ਸ਼ਾਹੀਨ ਅਫ਼ਰੀਦੀ

UAE 'ਚ ਸ਼ੁਰੂ ਹੋਣ ਜਾ ਰਹੇ ਏਸ਼ੀਆ ਕੱਪ 'ਚ 28 ਅਗਸਤ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਮੁਕਾਬਲਾ ਹੈ। ਇਸ ਮੈਚ ਤੋਂ ਪਹਿਲਾਂ ਪਾਕਿਸਤਾਨੀ ਟੀਮ ਦੀ ਚਿੰਤਾ ਵਧ ਗਈ ਹੈ। ਪਾਕਿਸਤਾਨ ਦੇ ਸਟਾਰ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਪੂਰੀ ਤਰ੍ਹਾਂ ਫਿੱਟ ਨਹੀਂ ਹਨ। ਸ਼ਾਹੀਨ ਅਫਰੀਦੀ ਭਾਰਤ ਖਿਲਾਫ ਹੋਣ ਵਾਲੇ ਮੈਚ ਤੋਂ ਬਾਹਰ ਹੋ ਸਕਦੇ ਹਨ। ਪਾਕਿਸਤਾਨੀ ਟੀਮ ਦੇ ਕਪਤਾਨ ਬਾਬਰ ਆਜ਼ਮ ਨੇ ਇਸ ਗੱਲ ਨੂੰ ਸਵੀਕਾਰ ਕਰ ਲਿਆ ਹੈ। ਸ਼ਾਹੀਨ ਅਫਰੀਦੀ ਅਜੇ ਤੱਕ ਆਪਣੇ ਗੋਡੇ ਦੀ ਸੱਟ ਤੋਂ ਉਭਰ ਨਹੀਂ ਸਕੇ ਹਨ। ਪਾਕਿਸਤਾਨ ਕ੍ਰਿਕਟ ਟੀਮ ਫਿੱਟ ਹੋਣ ਲਈ ਸ਼ਾਹੀਨ ਅਫਰੀਦੀ ਨੂੰ ਵੱਧ ਤੋਂ ਵੱਧ ਸਮਾਂ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਬਾਬਰ ਆਜ਼ਮ ਨੇ ਕਿਹਾ, ''ਅਸੀਂ ਡਾਕਟਰਾਂ ਦੀ ਸਲਾਹ ਲੈ ਰਹੇ ਹਾਂ। ਸਾਡੇ ਡਾਕਟਰ ਸ਼ਾਹੀਨ ਅਫਰੀਦੀ ਦੀ ਪੂਰੀ ਦੇਖਭਾਲ ਕਰ ਰਹੇ ਹਨ।

Babbu Maan:  ਪੰਜਾਬੀ ਗਾਇਕ ਬੱਬੂ ਮਾਨ ਨੇ ਮੰਗੀ ਬੰਦੀ ਸਿੰਘਾਂ ਦੀ ਰਿਹਾਈ, ਸੋਸ਼ਲ ਮੀਡੀਆ `ਤੇ ਪਾਈ ਪੋਸਟ

ਪੰਜਾਬੀ ਗਾਇਕ ਬੱਬੂ ਮਾਨ ਨੂੰ ਅੱਜ ਕਿਸੇ ਪਛਾਣ ਦੀ ਜ਼ਰੂਰਤ ਨਹੀਂ ਹੈ। ਪੰਜਾਬੀ ਇੰਡਸਟਰੀ ਵਿੱਚ ਮਾਨ ਦਾ ਵੱਡਮੁੱਲਾ ਯੋਗਦਾਨ ਹੈ। ਇਸ ਦੇ ਨਾਲ ਬੱਬੂ ਮਾਨ ਦੀ ਸੋਸ਼ਲ ਮੀਡੀਆ `ਤੇ ਜ਼ਬਰਦਸਤ ਫ਼ੈਨ ਫ਼ਾਲੋਇੰਗ ਹੈ। ਇਸ ਦੇ ਨਾਲ ਨਾਲ ਮਾਨ ਹਮੇਸ਼ਾ ਸੋਸ਼ਲ ਮੀਡੀਆ `ਤੇ ਐਕਟਿਵ ਰਹਿੰਦੇ ਹਨ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਆਪਣੇ ਫ਼ੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਹਨ। ਇਸ ਦੇ ਨਾਲ ਹੀ ਮਾਨ ਕਿਸੇ ਵੀ ਮੁੱਦੇ ਤੇ ਆਪਣੀ ਰਾਏ ਦੇਣ ਤੋਂ ਕਦੇ ਪਿੱਛੇ ਨਹੀਂ ਹਟਦੇ। ਉਹ ਹਮੇਸ਼ਾ ਪੰਜਾਬ ਦੇ ਹਰ ਮੁੱਦੇ ਤੇ ਬੇਬਾਕੀ ਨਾਲ ਖੁੱਲ੍ਹ ਕੇ ਆਪਣੇ ਵਿਚਾ ਪੇਸ਼ ਕਰਦੇ ਹਨ। ਹਾਲ ਹੀ ਬੱਬੂ ਮਾਨ ਨੇ ਤਾਜ਼ਾ ਪੋਸਟ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ ਹੈ। ਜਿਸ ਵਿੱਚ ਮਾਨ ਨੇ ਖੁੱਲ੍ਹ ਕੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕੀਤੀ ਹੈ। ਬੱਬੂ ਮਾਨ ਨੇ ਇੰਸਟਾਗ੍ਰਾਮ `ਤੇ ਫ਼ੋਟੋ ਪਾਈ, ਜਿਸ ਵਿੱਚ ਉਨ੍ਹਾਂ ਕੈਪਸ਼ਨ ਲਿਖੀ, "ਰੌਲਾ ਬੇਸ਼ੱਕ ਆਪਸ ਵਿੱਚ ਵਿਚਾਰਾਂ ਦੀ ਜੰਗ ਦਾ;; ਪਰ ਬੰਦੀ ਸਿੰਘਾਂ ਦੀ ਪੂਰਾ ਪੰਜਾਬ ਮੰਗਦਾ।" ਇਸ ਤੋਂ ਅਗੇ ਉਨ੍ਹਾਂ ਹੈਸ਼ਟੈਗ ਕਿਸਾਨ ਮਜ਼ਦੂਰ ਏਕਤਾ ਨਾਲ ਆਪਣੀ ਪੋਸਟ ਨੂੰ ਪੂਰਾ ਕੀਤਾ।

Asia's largest CBG plant started in punjab:ਪੰਜਾਬ 'ਚ ਏਸ਼ੀਆ ਦਾ ਸਭ ਤੋਂ ਵੱਡਾ ਸੀਬੀਜੀ ਪਲਾਂਟ ਸ਼ੁਰੂ

ਪੰਜਾਬ ਦੇ ਜ਼ਿਲ੍ਹਾ ਸੰਗਰੂਰ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਕੰਪਰੈੱਸਡ ਬਾਇਓ-ਗੈਸ (ਸੀਬੀਜੀ) ਪਲਾਂਟ ਕਾਰਜਸ਼ੀਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਅਮਨ ਅਰੋੜਾ ਨੇ ਦੱਸਿਆ ਕਿ ਪ੍ਰਤੀ ਦਿਨ ਕੁੱਲ 33.23 ਟਨ ਸੀਬੀਜੀ ਦੀ ਸਮਰੱਥਾ ਵਾਲਾ ਇਹ ਪਲਾਂਟ ਪਿੰਡ ਭੁਟਾਲ ਕਲਾਂ (ਸੰਗਰੂਰ) ਵਿਖੇ ਅਪ੍ਰੈਲ, 2022 ਵਿੱਚ ਚਾਲੂ ਹੋ ਗਿਆ ਹੈ। ਇਸ ਪਲਾਂਟ ਵਿੱਚੋਂ ਸੀਬੀਜੀ ਦਾ ਵਪਾਰਕ ਉਤਪਾਦਨ ਸ਼ੁਰੂ ਹੋ ਗਿਆ ਹੈ, ਜਿਸ ਦੀ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈਓਸੀਐਲ) ਦੇ ਆਊਟਲੈਟ ਨੂੰ ਸਪਲਾਈ ਕੀਤੀ ਜਾ ਰਹੀ ਹੈ।

Independence Day Celebration: ਸੁਤੰਤਰਤਾ ਦਿਵਸ 'ਤੇ ਕੋਰੋਨਾ ਦਾ ਅਸਰ, ਕੇਂਦਰ ਨੇ ਰਾਜਾਂ ਨੂੰ ਜਾਰੀ ਕੀਤੀਆਂ ਗਾਈਡਲਾਈਨਜ਼

ਦੇਸ਼ ਵਿੱਚ ਰੋਜ਼ਾਨਾ ਔਸਤਨ 15,000 ਕੋਵਿਡ-19 ਕੇਸਾਂ ਦੀ ਰਿਪੋਰਟ ਕਰਨ ਦੇ ਨਾਲ, ਕੇਂਦਰ ਨੇ ਰਾਜਾਂ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਸੁਤੰਤਰਤਾ ਦਿਵਸ ਦੇ ਜਸ਼ਨਾਂ ਲਈ ਕੋਈ ਵੱਡਾ ਇਕੱਠ ਨਾ ਹੋਵੇ ਅਤੇ ਹਰ ਕੋਈ ਕੋਵਿਡ-19 ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰੇ। ਕੇਂਦਰੀ ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਹਰੇਕ ਜ਼ਿਲ੍ਹੇ ਵਿੱਚ ਪ੍ਰਮੁੱਖ ਸਥਾਨਾਂ 'ਤੇ 'ਸਵੱਛ ਭਾਰਤ' ਮੁਹਿੰਮ ਚਲਾਉਣ ਅਤੇ ਸਵੈ-ਇੱਛੁਕ ਨਾਗਰਿਕਾਂ ਦੀ ਭਾਗੀਦਾਰੀ ਰਾਹੀਂ ਇਹਨਾਂ ਨੂੰ 'ਸਵੱਛ' ਰੱਖਣ ਲਈ ਇੱਕ ਪੰਦਰਵਾੜਾ ਅਤੇ ਇੱਕ ਮਹੀਨੇ ਤੱਕ ਜਾਰੀ ਰੱਖਣ ਨੂੰ ਕਿਹਾ ਹੈ। 

Supreme Court: ਈਵੀਐਮ ਰਾਹੀਂ ਚੋਣਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਰੱਦ

ਸੁਪਰੀਮ ਕੋਰਟ ਨੇ ਈਵੀਐਮ ਰਾਹੀਂ ਚੋਣਾਂ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਰੱਦ ਕਰ ਦਿੱਤੀ ਹੈ। ਪਟੀਸ਼ਨ ਵਿੱਚ ਕੇਂਦਰੀ ਕਾਨੂੰਨ ਮੰਤਰਾਲੇ ਨੂੰ ਧਿਰ ਬਣਾਇਆ ਗਿਆ ਸੀ। ਇਸ ਵਿੱਚ ਈਵੀਐਮ ਦੀ ਵਰਤੋਂ ਨਾਲ ਸਬੰਧਤ ਕਾਨੂੰਨ ‘ਗ਼ੈਰਕਾਨੂੰਨੀ ਤੇ ਅਸੰਵਿਧਾਨਕ’ ਕਰਾਰ ਦੇਣ ਦੀ ਮੰਗ ਕੀਤੀ ਗਈ ਸੀ। ਖਬਰ ਏਜੰਸੀ ਮੁਤਾਬਕ ਸੁਪਰੀਮ ਕੋਰਟ ਨੇ ‘ਲੋਕ ਪ੍ਰਤੀਨਿਧਤਾ ਕਾਨੂੰਨ’ ਦੀ ਸੰਵਿਧਾਨਕ ਵੈਧਤਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ ਹੈ, ਜਿਸ ਸਦਕਾ ਦੇਸ਼ ਵਿੱਚ ਚੋਣਾਂ ਵਾਸਤੇ ਬੈਲਟ ਪੇਪਰਾਂ ਦੀ ਬਜਾਏ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ਦੀ ਸ਼ੁਰੂਆਤ ਹੋਈ ਸੀ। ਜਸਟਿਸ ਐਸਕੇ ਕੌਲ ਤੇ ਐਮਐਮ. ਸੁੰਦਰੇਸ਼ ਦੇ ਬੈਂਚ ਨੇ 1951 ਦੇ ਐਕਟ ਦੀ ਧਾਰਾ 61ਏ (ਜੋ ਚੋਣਾਂ ਸਮੇਂ ਵੋਟਿੰਗ ਮਸ਼ੀਨਾਂ ਦੀ ਵਰਤੋਂ ਨਾਲ ਸਬੰਧਤ ਹੈ) ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ। 

Ravneet Bittu PA brutally attacked: ਰਵਨੀਤ ਬਿੱਟੂ ਦੇ ਪੀਏ ਢੀਂਡਸਾ 'ਤੇ ਜਾਨਲੇਵਾ ਹਮਲਾ

ਪੰਜਾਬ `ਚ ਸ਼ਰਾਰਤੀ ਅਨਸਰਾਂ ਦੇ ਹੌਸਲੇ ਬੁਲੰਦ ਹਨ। ਤਾਜ਼ਾ ਮਾਮਲੇ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਦੇ ਪੀਏ ਹਰਜਿੰਦਰ ਸਿੰਘ ਢੀਂਡਸਾ (35) ਤੇ ਅੱਜ ਯਾਨਿ ਸ਼ੁੱਕਰਵਾਰ ਦੀ ਸਵੇਰ ਜਾਨਲੇਵਾ ਹਮਲਾ ਕੀਤਾ ਗਿਆ। ਜਾਣਕਾਰੀ ਦੇ ਮੁਤਾਬਕ ਇਹ ਵਾਰਦਾਤ ਫ਼ਿਰੋਜ਼ਪੁਰ ਰੋਡ ਤੇ ਅੱਯਾਲੀ ਚੌਕ ਕੋਲ ਹੋਈ। ਹਰਜਿੰਦਰ ਸਿੰਘ ਢੀਂਡਸਾ ਆਪਣੇ ਪਿੰਡ ਥਰੀਕੇ ਤੋਂ ਇਯਾਲੀ ਚੌਕ ਤੋਂ ਬੱਸ ਵਿੱਚ ਜਾ ਰਹੇ ਸਨ ਕਿ ਇਸ ਦੌਰਾਨ ਮੋਟਰਸਾਈਕਲ ’ਤੇ ਸਵਾਰ 15-16 ਵਿਅਕਤੀਆਂ ਨੇ ਢੀਂਡਸਾ ’ਤੇ ਹਮਲਾ ਕਰ ਦਿੱਤਾ।

Pargat Singh attack on Arvind Kejriwal: ਪਰਗਟ ਸਿੰਘ ਵੱਲੋਂ ਕੇਜਰੀਵਾਲ 'ਤੇ ਹਮਲਾ

ਕਾਂਗਰਸ ਦੇ ਵਿਧਾਇਕ ਪਰਗਟ ਸਿੰਘ (Congress MLA Pargat Singh) ਨੇ 'ਆਮ ਆਦਮੀ ਪਾਰਟੀ' (Aam Aadmi Party) ਉੱਪਰ ਹਮਲਾ ਬੋਲਿਆ ਹੈ। ਪਰਗਟ ਸਿੰਘ ਨੇ ਕਿਹਾ ਹੈ ਕਿ 'ਆਮ ਆਦਮੀ ਪਾਰਟੀ' ਦਾ ਮੂਲ ਮੰਤਰ ਹੈ ਕਰੋ ਕੁਝ ਨਾ ਪਰ ਪ੍ਰਚਾਰ ਨਾਲ ਲੋਕਾਂ ਨੂੰ ਰੱਜ ਕੇ ਗੁੰਮਰਾਹ ਕਰੋ। ਪਰਗਟ ਸਿੰਘ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਲੋਨ ਸਕੀਮ ਬਾਰੇ ਘੇਰਿਆ। ਪਰਗਟ ਸਿੰਘ ਨੇ ਟਵੀਟ ਕਰਦਿਆਂ ਕਿਹਾ ਕਿ 2021-22 ਵਿੱਚ 89 ਵਿਦਿਆਰਥੀਆਂ ਨੇ ਉੱਚ ਸਿੱਖਿਆ ਲਈ ਦਿੱਲੀ ਸਰਕਾਰ ਦੀ ਲੋਨ ਸਕੀਮ ਤਹਿਤ ਅਪਲਾਈ ਕੀਤਾ। ਸਿਰਫ਼ ਦੋ ਵਿਦਿਆਰਥੀਆਂ ਨੂੰ ਹੀ ਕਰਜ਼ਾ ਮਿਲਿਆ ਪਰ ਦੂਜੇ ਪਾਸੇ ਇਸ਼ਤਿਹਾਰਾਂ ਉੱਤੇ 19 ਕਰੋੜ ਰੁਪਏ ਖਰਚ ਕੀਤੇ ਗਏ। ਸੰਖੇਪ ਵਿੱਚ ਇਹ ਦਿੱਲੀ ਦਾ ਮਾਡਲ ਹੈ। ਕੁਝ ਨਾ ਕਰੋ, ਸਿਰਫ ਪ੍ਰਚਾਰ ਦੁਆਰਾ ਜਨਤਕ ਮਨਾਂ ਨੂੰ ਗੁੰਮਰਾਹ ਕਰੋ।

punjab mining policy 2022: ਪੰਜਾਬ ਸਰਕਾਰ ਨੇ ਰੇਤ-ਬਜਰੀ ਦੇ ਰੇਟ ਵਧਾਏ

'ਆਮ ਆਦਮੀ ਪਾਰਟੀ' ਨੇ ਸਸਤਾ ਰੇਤਾ ਬਜਰੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਸ ਦਾ ਭਾਅ ਪਿਛਲੀ ਕਾਂਗਰਸ ਸਰਕਾਰ ਨਾਲੋਂ ਵਧਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਘਣ ਫੁੱਟ ਤੋਂ ਵਧਾ ਕੇ 9 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤੀ ਹੈ, ਜਦਕਿ ਰੇਤ ਖੱਡ ਤੋਂ ਘਰ ਤੱਕ ਪਹੁੰਚਣ ਵਾਲੀ ਟਰਾਂਸਪੋਰਟੇਸ਼ਨ ਦਾ ਖਰਚਾ ਵੱਖਰਾ ਹੋਵੇਗਾ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤੇ ਦੀ ਕੀਮਤ 5.50 ਰੁਪਏ ਕਰਨ ਦਾ ਐਲਾਨ ਕੀਤਾ ਸੀ।

Dead body in Amritsar: ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਬਾਹਰ ਛੋਟੀ ਬੱਚੀ ਦੀ ਮਿਲੀ ਲਾਸ਼

ਸ੍ਰੀ ਦਰਬਾਰ ਸਾਹਿਬ ਵਿਖੇ ਘੰਟਾ ਘਰ ਦੇ ਬਾਹਰ ਪਲਾਜੇ ਵਿੱਚ ਇੱਕ ਛੋਟੀ ਬੱਚੀ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਇੱਕ ਔਰਤ ਵੱਲੋਂ ਬੱਚੀ ਦੀ ਲਾਸ਼ ਰੱਖੀ ਗਈ ਸੀ। ਇਸ ਦਾ ਖੁਸਾਲਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਔਰਤ ਦੀਆਂ ਤਸਵੀਰਾਂ ਤੋਂ ਹੋਇਆ ਹੈ। ਬੱਚੀ ਦੀ ਸ਼ਨਾਖਤ ਨਹੀਂ ਹੋ ਸਕੀ। ਪੁਲਿਸ ਔਰਤ ਦੀ ਭਾਲ ਕਰ ਰਹੀ ਹੈ।

Raju Srivastav Health Update: ਰਾਜੂ ਸ਼੍ਰੀਵਾਸਤਵ ਦੇ ਦਿਮਾਗ਼ ਨੇ ਕੰਮ ਕਰਨਾ ਕੀਤਾ ਬੰਦ

ਕਾਮੇਡੀਅਨ ਰਾਜੂ ਸ਼੍ਰੀਵਾਸਤਵ ਨੂੰ ਬੁੱਧਵਾਰ ਨੂੰ ਦਿਲ ਦਾ ਦੌਰਾ ਪਿਆ। ਰਾਜੂ ਸ਼੍ਰੀਵਾਸਤਵ ਜਿਮ 'ਚ ਵਰਕਆਊਟ ਕਰਦੇ ਸਮੇਂ ਬੇਹੋਸ਼ ਹੋ ਗਏ, ਜਿਸ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਦਿੱਲੀ ਦੇ ਏਮਜ਼ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਰਾਜੂ ਸ੍ਰੀਵਾਸਤਵ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੁਣ ਉਨ੍ਹਾਂ ਦੀ ਸਿਹਤ ਬਾਰੇ ਇੱਕ ਅਪਡੇਟ ਸਾਹਮਣੇ ਆਇਆ ਹੈ। ਇਹ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਦੁਖੀ ਹੋ ਸਕਦੇ ਹਨ। ਰਾਜ ਸ਼੍ਰੀਵਾਸਤਵ ਦੇ ਦਿਮਾਗ ਨੇ ਜਵਾਬ ਦੇਣਾ ਬੰਦ ਕਰ ਦਿੱਤਾ ਹੈ।

Corona Cases Update:  ਦੇਸ਼ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਦੇ 16 ਹਜ਼ਾਰ ਤੋਂ ਵੱਧ ਮਾਮਲੇ ਦਰਜ

ਦੇਸ਼ ਵਿੱਚ ਇੱਕ ਵਾਰ ਫਿਰ ਤੋਂ ਕੋਰੋਨਾ ਮਾਮਲਿਆਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੇਂਦਰੀ ਸਿਹਤ ਮੰਤਰਾਲੇ (12 ਅਗਸਤ) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਕੋਵਿਡ ਸੰਕਰਮਿਤ ਦੇ 16,561 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਹੀ ਪਿਛਲੇ 24 ਘੰਟਿਆਂ ਵਿੱਚ 18,053 ਲੋਕ ਇਸ ਬਿਮਾਰੀ ਤੋਂ ਠੀਕ ਵੀ ਹੋਏ ਹਨ ਅਤੇ 1,23,535 ਸਰਗਰਮ ਮਾਮਲੇ ਦਰਜ ਕੀਤੇ ਗਏ ਹਨ।

Sukhbir Badal: 'ਬਗਾਵਤ' ਨੂੰ ਠੱਲ੍ਹ ਪਾਉਣ ਲਈ ਸੁਖਬੀਰ ਬਾਦਲ ਨੇ ਸੰਭਾਲਿਆ ਮੋਰਚਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਗਾਵਤ ਨੂੰ ਠੱਲ੍ਹ ਪਾਉਣ ਲਈ ਮੋਰਚਾ ਸੰਭਾਲ ਲਿਆ ਹੈ। ਕੁਝ ਲੀਡਰਾਂ ਵੱਲੋਂ ਬਾਗੀ ਸੁਰਾਂ ਵਿਖਾਉਣ ਮਗਰੋਂ ਸੁਖਬੀਰ ਬਾਦਲ ਨੇ ਮੀਟਿੰਗਾਂ ਦਾ ਸਿਲਸਿਲਾ ਵਿੱਢ ਦਿੱਤਾ ਹੈ। ਉਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਇੱਕਜੁੱਟ ਕਰਦਿਆਂ ਬਾਗੀ ਸੁਰਾਂ ਵਾਲੇ ਲੀਡਰਾਂ ਨੂੰ ਸਖਤੀ ਦਾ ਸੁਨੇਹਾ ਵੀ ਦੇ ਦਿੱਤਾ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਨੇ ਬਾਗੀ ਸੁਰਾਂ ਵਾਲੇ ਲੀਡਰਾਂ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਸਗੋਂ ਆਪਣੇ ਕਰੀਬੀਆਂ ਨੂੰ ਇਸ ਜ਼ਿੰਮੇਵਾਰੀ ਸੌਂਪੀ ਹੈ। 

Punjab Weather Report: ਪੰਜਾਬ 'ਚ ਅੱਜ ਨਿਕਲੇਗੀ ਤੇਜ਼ ਧੁੱਪ, ਲੋਕਾਂ ਨੂੰ ਕਰਨਾ ਪੈ ਸਕਦੈ ਭਿਆਨਕ ਗਰਮੀ ਦਾ ਸਾਹਮਣਾ

ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਰਾਜ ਵਿੱਚ ਦੋਆਬਾ ਅਤੇ ਮਾਝੇ ਦੇ ਨਾਲ-ਨਾਲ ਪੱਛਮੀ ਮਾਲਵਾ ਅਤੇ ਪੂਰਬੀ ਮਾਲਵਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਹੀ ਮੌਸਮ ਵਿਭਾਗ ਨੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਰੂਪ ਨਗਰ ਅਤੇ ਸ.ਸ.ਸ ਨਗਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ।

ਪਿਛੋਕੜ

Punjab Breaking News, 12 August 2022 LIVE Updates: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਗਾਵਤ ਨੂੰ ਠੱਲ੍ਹ ਪਾਉਣ ਲਈ ਮੋਰਚਾ ਸੰਭਾਲ ਲਿਆ ਹੈ। ਕੁਝ ਲੀਡਰਾਂ ਵੱਲੋਂ ਬਾਗੀ ਸੁਰਾਂ ਵਿਖਾਉਣ ਮਗਰੋਂ ਸੁਖਬੀਰ ਬਾਦਲ ਨੇ ਮੀਟਿੰਗਾਂ ਦਾ ਸਿਲਸਿਲਾ ਵਿੱਢ ਦਿੱਤਾ ਹੈ। ਉਨ੍ਹਾਂ ਨੇ ਆਪਣੇ ਕਰੀਬੀਆਂ ਨੂੰ ਇੱਕਜੁੱਟ ਕਰਦਿਆਂ ਬਾਗੀ ਸੁਰਾਂ ਵਾਲੇ ਲੀਡਰਾਂ ਨੂੰ ਸਖਤੀ ਦਾ ਸੁਨੇਹਾ ਵੀ ਦੇ ਦਿੱਤਾ ਹੈ। ਅਹਿਮ ਗੱਲ ਹੈ ਕਿ ਸੁਖਬੀਰ ਬਾਦਲ ਨੇ ਬਾਗੀ ਸੁਰਾਂ ਵਾਲੇ ਲੀਡਰਾਂ ਖਿਲਾਫ ਇੱਕ ਵੀ ਸ਼ਬਦ ਨਹੀਂ ਬੋਲਿਆ ਸਗੋਂ ਆਪਣੇ ਕਰੀਬੀਆਂ ਨੂੰ ਇਸ ਜ਼ਿੰਮੇਵਾਰੀ ਸੌਂਪੀ ਹੈ। 'ਬਗਾਵਤ' ਨੂੰ ਠੱਲ੍ਹ ਪਾਉਣ ਲਈ ਸੁਖਬੀਰ ਬਾਦਲ ਨੇ ਸੰਭਾਲਿਆ ਮੋਰਚਾ, 'ਬਾਗੀਆਂ' ਨੂੰ ਦੱਬਣ ਲਈ ਕੀਤੀ ਇੰਝ ਪਲਾਨਿੰਗ


ਪੰਜਾਬ ਸਰਕਾਰ ਨੇ ਰੇਤ-ਬਜਰੀ ਦੇ ਰੇਟ ਵਧਾਏ, ਸਾਬਕਾ ਸੀਐਮ ਚੰਨੀ ਨੇ ਮਿਥਿਆ ਸੀ 5.50 ਰੁਪਏ ਰੇਟ, 'ਆਪ' ਸਰਕਾਰ ਨੇ ਵਧਾ ਕੇ 9 ਰੁਪਏ ਪ੍ਰਤੀ ਘਣ ਫੁੱਟ ਕੀਤਾ


ਆਮ ਆਦਮੀ ਪਾਰਟੀ ਨੇ ਸਸਤਾ ਰੇਤਾ ਬਜਰੀ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਇਸ ਦਾ ਭਾਅ ਪਿਛਲੀ ਕਾਂਗਰਸ ਸਰਕਾਰ ਨਾਲੋਂ ਵਧਾ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਰੇਤੇ ਦੀ ਕੀਮਤ 5.50 ਰੁਪਏ ਪ੍ਰਤੀ ਘਣ ਫੁੱਟ ਤੋਂ ਵਧਾ ਕੇ 9 ਰੁਪਏ ਪ੍ਰਤੀ ਘਣ ਫੁੱਟ ਤੈਅ ਕੀਤੀ ਹੈ, ਜਦਕਿ ਰੇਤ ਖੱਡ ਤੋਂ ਘਰ ਤੱਕ ਪਹੁੰਚਣ ਵਾਲੀ ਟਰਾਂਸਪੋਰਟੇਸ਼ਨ ਦਾ ਖਰਚਾ ਵੱਖਰਾ ਹੋਵੇਗਾ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਰੇਤੇ ਦੀ ਕੀਮਤ 5.50 ਰੁਪਏ ਕਰਨ ਦਾ ਐਲਾਨ ਕੀਤਾ ਸੀ। ਪੰਜਾਬ ਸਰਕਾਰ ਨੇ ਰੇਤ-ਬਜਰੀ ਦੇ ਰੇਟ ਵਧਾਏ, ਸਾਬਕਾ ਸੀਐਮ ਚੰਨੀ ਨੇ ਮਿਥਿਆ ਸੀ 5.50 ਰੁਪਏ ਰੇਟ, 'ਆਪ' ਸਰਕਾਰ ਨੇ ਵਧਾ ਕੇ 9 ਰੁਪਏ ਪ੍ਰਤੀ ਘਣ ਫੁੱਟ ਕੀਤਾ


Watch Video ਆਮ ਆਦਮੀ ਦਾ ਖਾਸ ਅੰਦਾਜ਼! ਸਪੀਕਰ ਸੰਧਵਾਂ ਦੀ ਕਾਰ ਨਾਲ ਟਕਰਾਇਆ ਟਰੱਕ ਤਾਂ ਡਰਾਈਵਰ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ


ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨਾਲ ਤਾਇਨਾਤ ਸੁਰੱਖਿਆ ਅਮਲੇ ਨੇ ਇੱਕ ਗਰੀਬ ਟਰੱਕ ਡਰਾਈਵਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਹੀਆਂ ਹਨ। ਲੋਕ ਸਪੀਕਰ ਸੰਧਵਾਂ ਦੇ ਸੁਰੱਖਿਆ ਅਮਲੇ ਦੀ ਇਸ ਹਰਕਤ ਦੀ ਅਲੋਚਨਾ ਕਰ ਰਹੇ ਹਨ। ਦਰਅਸਲ ਵੀਰਵਾਰ ਨੂੰ ਟਰੱਕ ਕਥਿਤ ਤੌਰ ’ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਕਾਰ ਨਾਲ ਟਕਰਾ ਗਿਆ ਸੀ। Watch Video ਆਮ ਆਦਮੀ ਦਾ ਖਾਸ ਅੰਦਾਜ਼! ਸਪੀਕਰ ਸੰਧਵਾਂ ਦੀ ਕਾਰ ਨਾਲ ਟਕਰਾਇਆ ਟਰੱਕ ਤਾਂ ਡਰਾਈਵਰ ਦਾ ਕੁੱਟ-ਕੁੱਟ ਕੀਤਾ ਬੁਰਾ ਹਾਲ


ਕੇਹੀ ਆਜ਼ਾਦੀ? ਸਰਕਾਰਾਂ ਦੇ ਰਵੱਈਏ ਤੋਂ ਖਫਾ ਆਜ਼ਾਦੀ ਘੁਲਾਟੀਆਂ ਦੇ ਵਾਰਸ, ਸ਼ਹੀਦ ਸੁਖਦੇਵ ਦੇ ਵਾਰਸਾਂ ਵੱਲੋਂ 'ਆਪ' ਸਰਕਾਰ ਦੇ ਸਮਾਗਮ ਦਾ ਬਾਈਕਾਟ


ਸਰਕਾਰਾਂ ਦੇ ਰਵੱਈਏ ਤੋਂ ਆਜ਼ਾਦੀ ਘੁਲਾਟੀਆਂ ਦੇ ਵਾਰਸ ਖਫਾ ਹਨ। ਉਹ ਸਰਕਾਰਾਂ ਦੀ ਕਰਨੀ ਤੇ ਕਥਨੀ ਤੋਂ ਪ੍ਰੇਸ਼ਾਨ ਹਨ। ਇਸ ਲਈ ਸ਼ਹੀਦ ਸੁਖਦੇਵ ਦੇ ਵਾਰਸਾਂ ਵੱਲੋਂ 'ਆਪ' ਸਰਕਾਰ ਦੇ ਸੂਬਾ ਪੱਧਰੀ ਸਮਾਗਮ ਦਾ ਬਾਈਕਾਟ ਕਰ ਦਿੱਤਾ ਗਿਆ ਹੈ। ਸ਼ਹੀਦ ਸੁਖਦੇਵ ਥਾਪਰ ਦੇ ਸਥਾਨਕ ਨੌਘਰਾਂ ਸਥਿਤ ਜਨਮ ਸਥਾਨ ਦੀ ਅਣਦੇਖੀ ਤੋਂ ਖਫ਼ਾ ਹੋ ਕੇ ਉਨ੍ਹਾਂ ਦੇ ਵਾਰਸਾਂ ਨੇ ਅੱਜ ਸੂਬਾ ਪੱਧਰੀ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਹੈ।  ਕੇਹੀ ਆਜ਼ਾਦੀ? ਸਰਕਾਰਾਂ ਦੇ ਰਵੱਈਏ ਤੋਂ ਖਫਾ ਆਜ਼ਾਦੀ ਘੁਲਾਟੀਆਂ ਦੇ ਵਾਰਸ, ਸ਼ਹੀਦ ਸੁਖਦੇਵ ਦੇ ਵਾਰਸਾਂ ਵੱਲੋਂ 'ਆਪ' ਸਰਕਾਰ ਦੇ ਸਮਾਗਮ ਦਾ ਬਾਈਕਾਟ


ਪੰਜਾਬ 'ਚ ਅੱਜ ਨਿਕਲੇਗੀ ਤੇਜ਼ ਧੁੱਪ, ਲੋਕਾਂ ਨੂੰ ਕਰਨਾ ਪੈ ਸਕਦੈ ਭਿਆਨਕ ਗਰਮੀ ਦਾ ਸਾਹਮਣਾ


ਬੁੱਧਵਾਰ ਨੂੰ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਅਨੁਸਾਰ ਰਾਜ ਵਿੱਚ ਦੋਆਬਾ ਅਤੇ ਮਾਝੇ ਦੇ ਨਾਲ-ਨਾਲ ਪੱਛਮੀ ਮਾਲਵਾ ਅਤੇ ਪੂਰਬੀ ਮਾਲਵਾ ਵਿੱਚ ਕੁਝ ਥਾਵਾਂ 'ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ। ਇਸ ਨਾਲ ਹੀ ਮੌਸਮ ਵਿਭਾਗ ਨੇ ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਰੂਪ ਨਗਰ ਅਤੇ ਸ.ਸ.ਸ ਨਗਰ ਵਿੱਚ ਭਾਰੀ ਮੀਂਹ ਦੀ ਸੰਭਾਵਨਾ ਦੇ ਮੱਦੇਨਜ਼ਰ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ 'ਚ ਅੱਜ ਨਿਕਲੇਗੀ ਤੇਜ਼ ਧੁੱਪ, ਲੋਕਾਂ ਨੂੰ ਕਰਨਾ ਪੈ ਸਕਦੈ ਭਿਆਨਕ ਗਰਮੀ ਦਾ ਸਾਹਮਣਾ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.