Punjab Breaking News LIVE: ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦੇ ਖਾਤਮੇ ਦਾ ਐਲਾਨ, ਚੁਰਾਸੀ ਦੇ ਦੰਗੇ ਸਿੱਖ ਨਸਲਕੁਸ਼ੀ ਕਰਾਰ, ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਤੋਂ ਵਿਦੇਸ਼ੀ ਕਰੰਸੀ ਸਣੇ ਦਬੋਚੇ, ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਅਹਿਮ ਫੈਸਲਾ

Punjab Breaking News, 15 November 2022 LIVE Updates: ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦੇ ਖਾਤਮੇ ਦਾ ਐਲਾਨ, ਚੁਰਾਸੀ ਦੇ ਦੰਗੇ ਸਿੱਖ ਨਸਲਕੁਸ਼ੀ ਕਰਾਰ, ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਤੋਂ ਵਿਦੇਸ਼ੀ ਕਰੰਸੀ ਸਣੇ ਦਬੋਚੇ

ABP Sanjha Last Updated: 15 Nov 2022 03:59 PM
Sidhu Moose Wala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਸਿਹਤ ਮੰਤਰੀ ਨਾਲ ਕੀਤੀ ਮੁਲਾਕਾਤ

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਅੱਜ ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨਾਲ ਮੁਲਾਕਾਤ ਕੀਤੀ ਹੈ। ਉਨ੍ਹਾਂ ਨੇ ਆਪਣੇ ਪਿੰਡ ਮੂਸਾ ਵਿੱਚ ਚੱਲ ਰਹੀ ਡਿਸਪੈਂਸਰੀ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਕਰਕੇ ਅਪਗਰੇਡ ਕਰਨ ਦੀ ਮੰਗ ਕੀਤੀ ਹੈ। ਸਿਹਤ ਮੰਤਰੀ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਸਾਡੇ ਪੰਜਾਬ ਦੇ ਮਹਰੂਮ‌ ਗਾਇਕ ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਸਰਦਾਰ ਬਲਕੌਰ ਸਿੰਘ ਤੇ ਮਾਤਾ ਜੀ ਮੇਰੀ ਰਿਹਾਇਸ਼ ਵਿਖੇ ਆਏ, ਪਿੰਡ ਮੂਸਾ ਵਿੱਚ ਚੱਲ ਰਹੀ ਡਿਸਪੈਂਸਰੀ ਨੂੰ ਆਧੁਨਿਕ ਟੈਕਨਾਲੋਜੀ ਨਾਲ ਲੈਸ ਕਰਕੇ ਅਪਗਰੇਡ ਕੀਤਾ ਜਾਵੇਗਾ, ਮੇਰੇ ਵੱਲੋਂ ਪਰਿਵਾਰ ਨੂੰ ਸਿਹਤ ਵਿਭਾਗ ਵੱਲੋਂ ਹਰ ਸੰਭਵ ਭਰੋਸਾ ਦਿੱਤਾ ਗਿਆ।

Aamir Khan Taking Break from Films: ‘ਲਾਲ ਸਿੰਘ ਚੱਢਾ’ ਫਲਾਪ ਹੋਣ ਤੋਂ ਬਾਅਦ ਆਮਿਰ ਖਾਨ ਫਿਲਮਾਂ ਤੋਂ ਲੈ ਰਹੇ ਲੰਬਾ ਬਰੇਕ

ਬਾਲੀਵੁੱਡ ਦੇ 'ਮਿਸਟਰ ਪਰਫੈਕਸ਼ਨਿਸਟ' ਵਜੋਂ ਜਾਣੇ ਜਾਂਦੇ ਅਭਿਨੇਤਾ ਆਮਿਰ ਖਾਨ ਨੂੰ ਸੁਪਰਹਿੱਟ ਫਿਲਮਾਂ ਦੇਣ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੀਆਂ ਫਿਲਮਾਂ ਬਾਕਸ ਆਫਿਸ 'ਤੇ ਕਾਫੀ ਕਮਾਈ ਕਰਦੀਆਂ ਹਨ। ਹਾਲਾਂਕਿ ਉਨ੍ਹਾਂ ਦੀ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਲਾਲ ਸਿੰਘ ਚੱਢਾ' ਕੁਝ ਖਾਸ ਕਮਾਲ ਨਹੀਂ ਦਿਖਾ ਸਕੀ। ਇਸ ਦੌਰਾਨ ਆਮਿਰ ਖਾਨ ਨੇ ਖੁਲਾਸਾ ਕੀਤਾ ਹੈ ਕਿ ਉਹ ਫਿਲਮਾਂ ਤੋਂ ਲੰਬਾ ਬ੍ਰੇਕ ਲੈ ਰਹੇ ਹਨ।

Raids in Punjab: ਨਫ਼ਰਤੀ ਤੇ ਭੜਕਾਊ ਭਾਸ਼ਣ ਦੇਣ ਵਾਲਿਆਂ ਦੀ ਖੈਰ ਨਹੀਂ, ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ: ਡੀਜੀਪੀ ਗੌਰਵ ਯਾਦਵ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਹੈ ਕਿ ਨਫ਼ਰਤੀ ਤੇ ਭੜਕਾਊ ਭਾਸ਼ਣ ਦੇਣ ਵਾਲਿਆਂ ਖ਼ਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਵਲੋਂ ਦਿੱਤੇ ਜਾ ਰਹੇ ਭਾਸ਼ਣਾਂ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡੀਜੀਪੀ ਨੇ ਕਿਹਾ ਕਿ ਚਾਹੇ ਕੋਈ ਵੀ ਵਿਅਕਤੀ ਹੋਵੇ, ਪੰਜਾਬ ਦੇ ਹਾਲਾਤ ਨੂੰ ਖ਼ਰਾਬ ਨਹੀਂ ਹੋਣ ਦਿੱਤਾ ਜਾਵੇਗਾ। 


 

Sudhir Suri Murder Case: ਸੁਧੀਰ ਸੂਰੀ ਦੇ ਕਤਲ ਕੇਸ 'ਚ ਸੰਦੀਪ ਸੰਨੀ ਦਾ ਦੋ ਦਿਨਾਂ ਹੋਰ ਪੁਲਿਸ ਰਿਮਾਂਡ 

ਸ਼ਿਵ ਸੈਨਾ ਲੀਡਰ ਸੁਧੀਰ ਸੂਰੀ ਦੇ ਕਤਲ ਕੇਸ 'ਚ ਸੰਦੀਪ ਸਿੰਘ ਉਰਫ ਸੰਨੀ ਦਾ ਦੋ ਦਿਨਾਂ ਹੋਰ ਪੁਲਿਸ ਰਿਮਾਂਡ ਮਿਲ ਗਿਆ ਹੈ। ਸੰਨੀ ਦਾ ਤੀਜੀ ਵਾਰ ਪੁਲਿਸ ਰਿਮਾਂਡ ਮਿਲਿਆ ਹੈ। ਅੱਜ ਪੁਲਿਸ ਨੇ ਸੰਦੀਪ ਸੰਨੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਮੰਗਿਆ ਜਿਸ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ। 

Sidhu Moosewala: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਕੈਬਨਿਟ ਮੰਤਰੀ ਹਰਜੋਤ ਬੈਂਸ ਨਾਲ ਕੀਤੀ ਮੁਲਾਕਾਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਚੰਡੀਗੜ੍ਹ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨਾਲ ਪਿੰਡ ਮੂਸੇਵਾਲਾ ਦੇ ਕੁਝ ਨੌਜਵਾਨ ਵੀ ਮੌਜੂਦ ਸਨ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਪਿੰਡ ਮੂਸੇਵਾਲਾ ਦੇ ਸਰਕਾਰੀ ਸਕੂਲ ਵਿੱਚ ਸਟਾਫ਼ ਦੀ ਘਾਟ ਬਾਰੇ ਹਰਜੋਤ ਬੈਂਸ ਨਾਲ ਗੱਲਬਾਤ ਕੀਤੀ। ਉਨ੍ਹਾਂ ਪਿੰਡ ਮੂਸੇ ਦੀ ਪੰਚਾਇਤ ਵੱਲੋਂ ਹਰਜੋਤ ਬੈਂਸ ਨੂੰ ਮੰਗ ਪੱਤਰ ਵੀ ਦਿੱਤਾ। ਦੂਜੇ ਪਾਸੇ ਮੂਸੇਵਾਲਾ ਦੇ ਫੈਨ ਨੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮੂਸੇਵਾਲਾ ਦੀ ਯਾਦ ਵਿੱਚ ਗੀਤ ਵੀ ਗਾਇਆ। ਗੀਤ ਸੁਣ ਕੇ ਮੰਤਰੀ ਹਰਜੋਤ ਬੈਂਸ ਭਾਵੁਕ ਹੋ ਗਏ। ਇਸ ਪੱਤਰ ਵਿੱਚ ਉਨ੍ਹਾਂ ਨੂੰ ਸਕੂਲ ਵਿੱਚ ਆ ਰਹੀਆਂ ਮੁਸ਼ਕਲਾਂ ਤੋਂ ਜਾਣੂ ਕਰਵਾਇਆ ਗਿਆ।

Air India: 1.4 ਲੱਖ ਡਾਲਰ ਦਾ ਜੁਰਮਾਨਾ, ਯਾਤਰੀਆਂ ਨੂੰ ਵੀ ਵਾਪਸ ਕਰਨੇ ਪੈਣਗੇ 12.15 ਕਰੋੜ ਡਾਲਰ

ਟਾਟਾ ਗਰੁੱਪ ਦੀ ਮਾਲਕੀ ਵਾਲੀ ਦੇਸ਼ ਦੀ ਸਾਬਕਾ ਸਰਕਾਰੀ ਏਅਰਲਾਈਨ ਏਅਰ ਇੰਡੀਆ ਨੂੰ ਝਟਕਾ ਲੱਗਾ ਹੈ। ਅਮਰੀਕੀ ਸਰਕਾਰ ਨੇ ਏਅਰ ਇੰਡੀਆ 'ਤੇ 14 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਏਅਰ ਇੰਡੀਆ ਨੂੰ ਵੀ ਯਾਤਰੀਆਂ ਨੂੰ 12.15 ਕਰੋੜ ਡਾਲਰ ਵਾਪਸ ਕਰਨ ਲਈ ਕਿਹਾ ਗਿਆ ਹੈ। ਜਾਣੋ ਆਖਿਰ ਇਸ 'ਤੇ ਜੁਰਮਾਨਾ ਅਤੇ ਰਿਫੰਡ ਦਾ ਆਰਡਰ ਕਿਉਂ ਆਇਆ ਹੈ।

ਅੰਮ੍ਰਿਤਪਾਲ ਦੀ ਗ੍ਰਿਫਤਾਰੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ ਸੀ, ਹੁਣ ਉਸ ਦਾ ਕਾਰਵਾਂ ਬਣ ਗਿਆ : ਗੁਰਜੀਤ ਔਜਲਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਬਿਕਰਮ ਮਜੀਠੀਆ ਤੋਂ ਬਾਅਦ ਹੁਣ ਕਾਂਗਰਸੀ ਲੀਡਰ ਤੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉੱਪਰ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਹੁਤ ਪਹਿਲਾਂ ਹੋ ਜਾਣੀ ਚਾਹੀਦੀ, ਹੁਣ ਉਸ ਦਾ ਕਾਰਵਾਂ ਬਣ ਗਿਆ ਤੇ ਅੱਜ ਨੌਜਵਾਨ ਉਸ ਦੇ ਮਗਰ ਤੁਰ ਪਏ ਹਨ। ਇਸ ਤੋਂ ਪਹਿਲਾਂ ਕੱਲ੍ਹ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਅੰਮ੍ਰਿਤਪਾਲ ਸਿੰਘ ਤੇ ਖਾਲਿਸਤਾਨ ਦੇ ਮੁੱਦੇ 'ਤੇ ਖੁੱਲ੍ਹ ਕੇ ਗੱਲ ਕੀਤੀ ਸੀ।

Punjab Weather: ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਤਾਪਮਾਨ 'ਚ ਆਈ ਗਿਰਾਵਟ

ਪੰਜਾਬ ਦੇ ਕਈ ਜ਼ਿਲਿਆਂ 'ਚ ਸੋਮਵਾਰ ਨੂੰ ਤਾਪਮਾਨ 'ਚ ਅਚਾਨਕ ਗਿਰਾਵਟ ਆਉਣ ਨਾਲ ਠੰਡ ਵਧ ਗਈ ਹੈ। ਹਲਕੀ ਬਾਰਿਸ਼ ਤੋਂ ਬਾਅਦ ਸੂਬੇ 'ਚ ਸੀਤ ਲਹਿਰ ਮਹਿਸੂਸ ਕੀਤੀ ਜਾ ਰਹੀ ਹੈ। ਖਾਸ ਤੌਰ 'ਤੇ ਰਾਤ ਦੇ ਸਮੇਂ ਠੰਡ ਵੱਧ ਰਹੀ ਹੈ। ਹਾਲਾਂਕਿ ਹਵਾ 'ਚ ਪ੍ਰਦੂਸ਼ਣ ਤੋਂ ਅਜੇ ਤੱਕ ਕੋਈ ਰਾਹਤ ਨਹੀਂ ਮਿਲੀ ਹੈ। ਚੰਡੀਗੜ੍ਹ ਤੋਂ ਇਲਾਵਾ ਲੁਧਿਆਣਾ, ਜਲੰਧਰ ਅਤੇ ਪਟਿਆਲਾ ਵਰਗੇ ਸ਼ਹਿਰਾਂ ਵਿੱਚ ਧੂੰਏਂ ਅਤੇ ਧੁੰਦ ਦੀ ਇੱਕ ਪਰਤ ਦੇਖੀ ਜਾ ਸਕਦੀ ਹੈ।

Gurmeet Ram Rahim: ਕਿਸਾਨ ਬਣਿਆ ਹੁਣ ਰਾਮ ਰਹੀਮ, ਟਰੈਕਟਰ ਚਲਾਉਂਦੇ ਹੋਏ ਕਿਸਾਨਾਂ ਨੂੰ ਦੱਸੇ ਖੇਤੀ ਦੇ ਗੁਣ

ਸਾਧਵੀ ਯੌਨ ਸ਼ੋਸ਼ਣ ਅਤੇ ਹੱਤਿਆ ਦੇ ਮਾਮਲਿਆਂ 'ਚ ਦੋਸ਼ੀ ਰਾਮ ਰਹੀਮ ਹੁਣ ਸੰਤ ਅਤੇ ਗਾਇਕ ਹੋਣ ਤੋਂ ਬਾਅਦ ਕਿਸਾਨ ਬਣ ਗਿਆ ਹੈ। ਰਾਮ ਰਹੀਮ ਨੇ ਹੁਣ ਉੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲੇ 'ਚ ਸਥਿਤ ਬਰਨਾਵਾ ਆਸ਼ਰਮ 'ਚ ਟਰੈਕਟਰ ਚਲਾਉਂਦੇ ਹੋਏ ਕਿਸਾਨਾਂ ਨੂੰ ਖੇਤੀ ਦੇ ਗੁਣ ਸਿਖਾਉਂਦੇ ਹੋਏ ਯੂਟਿਊਬ 'ਤੇ ਵੀਡੀਓ ਜਾਰੀ ਕੀਤਾ ਹੈ। ਕਰੀਬ 27 ਮਿੰਟ ਦੇ ਇਸ ਵੀਡੀਓ 'ਚ ਰਾਮ ਰਹੀਮ ਟਰੈਕਟਰ ਚਲਾ ਕੇ ਖੇਤ 'ਚ ਹਲ ਵਾਹੁੰਦਾ ਨਜ਼ਰ ਆ ਰਿਹਾ ਹੈ। ਰਾਮ ਰਹੀਮ ਨੇ ਆਰਗੈਨਿਕ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ, ਵੀਡੀਓ 'ਚ ਵੀ ਇਹੀ ਦੱਸਿਆ ਗਿਆ ਹੈ।

Raid in Amritsar: ਅੰਮ੍ਰਿਤਸਰ 'ਚ ਪੁਲਿਸ ਦਾ ਵੱਡਾ ਐਕਸ਼ਨ, ਜੰਡਿਆਲਾ, ਮਜੀਠਾ, ਰਈਆ ਤੇ ਅਜਨਾਲਾ ਸਣਏ ਕਈ ਥਾਵਾਂ 'ਤੇ ਛਾਪੇ

ਪੰਜਾਬ ਦੇ ਡੀਜੀਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ 'ਤੇ ਅੱਜ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਅੱਜ ਜ਼ਿਲ੍ਹੇ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਵੱਡੀ ਸੰਖਿਆ 'ਚ ਪੁਲਿਸ ਫੋਰਸ ਨੇ ਕਈ ਇਲਾਕਿਆਂ 'ਚ ਘਰੋਂ-ਘਰੀ ਜਾ ਕੇ ਸਰਚ ਕੀਤੀ। ਪੁਲਿਸ ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਗੁਪਤ ਰੱਖਿਆ ਗਿਆ। ਪੁਲਿਸ ਨੇ ਇੱਕੋ ਸਮੇਂ 'ਤੇ ਜੰਡਿਆਲਾ, ਮਜੀਠਾ, ਅਜਨਾਲਾ, ਰਈਆ, ਮਹਿਤਾ, ਬਾਬਾ ਬਕਾਲਾ ਸਮੇਤ ਦਰਜਨ ਦੇ ਕਰੀਬ ਕਸਬਿਆਂ ਦੇ ਚਰਚਿਤ ਇਲਾਕਿਆਂ 'ਚ ਛਾਪੇਮਾਰੀ ਕੀਤੀ ਗਈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਸਵਪਨ ਸ਼ਰਮਾ ਨੇ ਖੁਦ ਜੰਡਿਆਲਾ ਗੁਰੂ ਦੇ ਸੇਖੂਪੁਰਾ ਮੁਹੱਲੇ 'ਚ ਛਾਪੇਮਾਰੀ ਦੀ ਅਗਵਾਈ ਕੀਤੀ। 

Punjab Roadways strike: ਰੋਡਵੇਜ਼ ਮੁਲਾਜ਼ਮਾਂ ਨੇ ਵਾਪਸ ਲਈ ਹੜਤਾਲ

ਪੰਜਾਬ ਰੋਡਵੇਜ਼, ਪਨਬਸ, ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੀ ਬੱਸਾਂ ਦੀ ਕਈ ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਸਵੇਰੇ ਮੁਲਤਵੀ ਕਰ ਦਿੱਤੀ ਗਈ। ਪੰਜਾਬ ਸਰਕਾਰ ਨਾਲ ਸਮਝੌਤੇ ਮਗਰੋਂ ਬੱਸਾਂ ਨੂੰ ਬਕਾਇਦਾ ਰੂਟ ਉਤੇ ਰੋਜ਼ਾਨਾ ਦੀ ਤਰ੍ਹਾਂ ਚਲਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਲੋਕਾਂ ਨੂੰ ਸੁਖ ਦਾ ਸਾਹ ਆਇਆ ਹੈ।

Punjab News: ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਅਹਿਮ ਫੈਸਲਾ

ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਅਹਿਮ ਫੈਸਲਾ ਕੀਤਾ ਹੈ। ਭਗਵੰਤ ਮਾਨ ਸਰਕਾਰ ਨੇ ਜਨਮ ਸਰਟੀਫਿਕੇਟ ਦੀ ਸ਼ਰਤ ਖਤਮ ਕਰ ਦਿੱਤੀ ਹੈ। ਹੁਣ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ। ਦੱਸ ਦਈਏ ਕਿ ਖੇਡਾਂ ਦੌਰਾਨ ਉਮਰ ਦੇ ਵਿਵਾਦ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਕਸਰ ਵਿਵਾਦ ਖੜ੍ਹਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੇ ਮੁਕਾਬਲਿਆਂ ਵਿੱਚ ਵੱਡੀ ਉਮਰ ਦੇ ਬੱਚੇ ਖੇਡ ਰਹੇ ਹਨ। ਇਸ ਲਈ ਉਮਰ ਦੇ ਵਿਵਾਦ ਨੂੰ ਖਤਮ ਕਰਨ ਲਈ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ।

ਪਿਛੋਕੜ

Punjab Breaking News, 15 November 2022 LIVE Updates: ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਹੈ ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦਾ ਖਾਤਮਾ ਕੀਤਾ ਜਾਏਗਾ। ਪਾਰਟੀ ਨੇ ਕਿਹਾ ਹੈ ਕਿ ਤਿੰਨ ਮਹੀਨਿਆਂ 'ਚ ਪੰਜਾਬ ਭਰ ਦੇ ਅਸਲੇ ਦੇ ਲਾਈਸੈਂਸ ਰੀਵਿਊ ਕਰਵਾਏ ਜਾਣਗੇ। ਪਾਰਟੀ ਦੀ ਬੁਲਾਰੇ ਮਾਲਨਿੰਦਰ ਕੰਮ ਨੇ ਕਿਹਾ ਕਿ ਪੰਜਾਬ 'ਤੇ ਲੱਗੀਆਂ ਤੋਹਮਤਾਂ ਖ਼ਤਮ ਕਰਨ ਦਾ ਸਮਾਂ ਆ ਚੁੱਕਿਆ ਹੈ। ਪੰਜਾਬ ਨੂੰ ਦੁਬਾਰਾ ਅਮਨ ਸ਼ਾਂਤੀ ਪਸੰਦ ਸੂਬਿਆਂ ਦੀ ਕਤਾਰ 'ਚ ਲੈ ਕੇ ਆਵਾਂਗੇ। ਪੰਜਾਬ 'ਚੋਂ ਗੰਨਕਲਚਰ ਤੇ ਗੈਂਗਸਟਰਵਾਦ ਦਾ ਖਾਤਮਾ ਕਰਨ ਦਾ ਐਲਾਨ


 


ਅਮਰੀਕਾ ਦੇ ਸੂਬੇ ਟੈਕਸਸ ਵੱਲੋਂ ਚੁਰਾਸੀ ਦੇ ਦੰਗੇ ਸਿੱਖ ਨਸਲਕੁਸ਼ੀ ਕਰਾਰ


Sikh Genocide: ਅਮਰੀਕਾ ਦੇ ਹੋਰ ਕਈ ਸੂਬਿਆਂ ਵਾਂਗ ਟੈਕਸਸ ਵਿਧਾਨ ਸਭਾ ਦੇ ਨੁਮਾਇੰਦਿਆਂ ਨੇ ਵੀ ਨਵੰਬਰ 1984 ਵਿੱਚ ਭਾਰਤ ਦੇ ਦਿੱਲੀ ਸਮੇਤ ਵੱਖ ਵੱਖ ਸੂਬਿਆਂ ਵਿੱਚ ਵਾਪਰੇ ਸਿੱਖ ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਹੈ। ਇਸ ਤੋਂ ਪਹਿਲਾਂ ਅਮਰੀਕਾ ਦੇ ਸੂਬੇ ਨਿਊਜਰਸੀ, ਪੈਨਸਿਲਵੇਨੀਆ, ਕਨੈਕਟੀਕਟ ਵਿੱਚ ’84 ਕਤਲੇਆਮ ਨੂੰ ਸਿੱਖ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਜਾ ਚੁੱਕੀ ਹੈ। ਅਮਰੀਕਾ ਦੇ ਸੂਬੇ ਟੈਕਸਸ ਵੱਲੋਂ ਚੁਰਾਸੀ ਦੇ ਦੰਗੇ ਸਿੱਖ ਨਸਲਕੁਸ਼ੀ ਕਰਾਰ


 


ਕਰੋੜਾਂ ਦੀ ਵਿਦੇਸ਼ੀ ਕਰੰਸੀ ਲੈ ਵਿਦੇਸ਼ ਉਡਾਰੀ ਮਾਰ ਰਹੇ ਭਾਰਤੀ ਨਾਗਰਿਕ ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਤੋਂ ਦਬੋਚੇ


ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵਿਭਾਗ ਵੱਲੋਂ ਵਿਦੇਸ਼ ਜਾ ਰਹੇ ਦੋ ਭਾਰਤੀ ਨਾਗਰਿਕਾਂ ਕੋਲੋਂ 1.52 ਕਰੋੜ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕੀਤੀ ਗਈ ਹੈ। ਹਾਸਲ ਜਾਣਕਾਰੀ ਅਨੁਸਾਰ ਡੀਆਰਆਈ ਦੀ ਟੀਮ ਨੇ ਅੰਮ੍ਰਿਤਸਰ ਹਵਾਈ ਅੱਡੇ ’ਤੇ ਭਾਰਤੀ ਨਾਗਰਿਕ ਕੋਲੋਂ 1.08 ਕਰੋੜ ਰੁਪਏ ਦੇ ਮੁੱਲ ਦੀ ਵਿਦੇਸ਼ੀ ਕਰੰਸੀ ਬਰਾਮਦ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਹੈ।  ਕਰੋੜਾਂ ਦੀ ਵਿਦੇਸ਼ੀ ਕਰੰਸੀ ਲੈ ਵਿਦੇਸ਼ ਉਡਾਰੀ ਮਾਰ ਰਹੇ ਭਾਰਤੀ ਨਾਗਰਿਕ ਅੰਮ੍ਰਿਤਸਰ ਤੇ ਚੰਡੀਗੜ੍ਹ ਏਅਰਪੋਰਟ ਤੋਂ ਦਬੋਚੇ


 


ਕੈਨੇਡਾ 'ਚ ਸਥਾਈ ਨਿਵਾਸੀ ਬਣ ਸਕਦੇ ਹਨ ਫੌਜ ਦਾ ਹਿੱਸਾ, ਭਾਰਤੀਆਂ ਨੂੰ ਹੋਵੇਗਾ ਫਾਇਦਾ


ਕੈਨੇਡੀਅਨ ਆਰਮਡ ਫੋਰਸਿਜ਼ (CAF) ਨੇ ਘੋਸ਼ਣਾ ਕੀਤੀ ਹੈ ਕਿ ਸਥਾਈ ਨਿਵਾਸੀਆਂ ਨੂੰ ਹੁਣ ਸੇਵਾਵਾਂ ਵਿੱਚ ਭਰਤੀ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ, ਕਿਉਂਕਿ ਅੱਜਕੱਲ੍ਹ ਫੌਜ ਵਿੱਚ ਸੈਨਿਕਾਂ ਦੀ ਘਾਟ ਹੈ। ਇੱਕ ਮੀਡੀਆ ਰਿਪੋਰਟ ਵਿੱਚ ਦੱਸਿਆ ਗਿਆ ਕਿ ਕੈਨੇਡੀਅਨ ਸਥਾਈ ਨਿਵਾਸੀਆਂ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ ਹਨ ਅਤੇ ਸੀਏਐਫ ਦੇ ਫੈਸਲੇ ਨੇ ਉਨ੍ਹਾਂ ਲਈ ਰੁਜ਼ਗਾਰ ਦੇ ਬੇਅੰਤ ਮੌਕੇ ਪੈਦਾ ਕੀਤੇ ਹਨ। ਕੈਨੇਡਾ 'ਚ ਸਥਾਈ ਨਿਵਾਸੀ ਬਣ ਸਕਦੇ ਹਨ ਫੌਜ ਦਾ ਹਿੱਸਾ, ਭਾਰਤੀਆਂ ਨੂੰ ਹੋਵੇਗਾ ਫਾਇਦਾ


 


ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਹੁਣ ਨਹੀਂ ਰਹੇਗਾ ਉਮਰ ਦਾ ਵਿਵਾਦ


ਪੰਜਾਬ ਸਰਕਾਰ ਨੇ ਖਿਡਾਰੀਆਂ ਲਈ ਅਹਿਮ ਫੈਸਲਾ ਕੀਤਾ ਹੈ। ਭਗਵੰਤ ਮਾਨ ਸਰਕਾਰ ਨੇ ਜਨਮ ਸਰਟੀਫਿਕੇਟ ਦੀ ਸ਼ਰਤ ਖਤਮ ਕਰ ਦਿੱਤੀ ਹੈ। ਹੁਣ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ। ਦੱਸ ਦਈਏ ਕਿ ਖੇਡਾਂ ਦੌਰਾਨ ਉਮਰ ਦੇ ਵਿਵਾਦ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਇਹ ਫੈਸਲਾ ਲਿਆ ਹੈ। ਅਕਸਰ ਵਿਵਾਦ ਖੜ੍ਹਾ ਹੁੰਦਾ ਹੈ ਕਿ ਛੋਟੇ ਬੱਚਿਆਂ ਦੇ ਮੁਕਾਬਲਿਆਂ ਵਿੱਚ ਵੱਡੀ ਉਮਰ ਦੇ ਬੱਚੇ ਖੇਡ ਰਹੇ ਹਨ। ਇਸ ਲਈ ਉਮਰ ਦੇ ਵਿਵਾਦ ਨੂੰ ਖਤਮ ਕਰਨ ਲਈ ਖਿਡਾਰੀ ਦੀ ਉਮਰ ਸਕੂਲ ਦੇ ਰਿਕਾਰਡ ਦੇ ਆਧਾਰ 'ਤੇ ਹੀ ਤੈਅ ਕੀਤੀ ਜਾਵੇਗੀ। ਖਿਡਾਰੀਆਂ ਲਈ ਪੰਜਾਬ ਸਰਕਾਰ ਦਾ ਅਹਿਮ ਫੈਸਲਾ, ਹੁਣ ਨਹੀਂ ਰਹੇਗਾ ਉਮਰ ਦਾ ਵਿਵਾਦ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.