Punjab Breaking News LIVE: ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਪੁਲਿਸ ਨਾਲ ਐਨਕਾਉਂਟਰ, ਦੋ ਗੈਂਗਸਟਰ ਢੇਰ, ਮੁਕਾਬਲਾ ਜਾਰੀ
Punjab Breaking News, 20 July 2022 LIVE Updates: ਸਿੱਧੂ ਮੂਸੇਵਾਲਾ ਦੇ ਕਾਤਲਾਂ ਦਾ ਪੁਲਿਸ ਨਾਲ ਐਨਕਾਉਂਟਰ, ਦੋ ਗੈਂਗਸਟਰ ਢੇਰ, ਮੁਕਾਬਲਾ ਜਾਰੀ
LIVE
Background
Punjab Breaking News, 20 July 2022 LIVE Updates: ਕੇਂਦਰ ਸਰਕਾਰ ਨੇ ਇੱਕ ਵਾਰ ਫਿਰ ਪੰਜਾਬ ਨੂੰ ਝਟਕਾ ਦਿੱਤਾ ਹੈ। ਪੰਜਾਬ ਦੇ ਕਿਸਾਨਾਂ ਵੱਲੋਂ ਛੇੜੇ ਅੰਦੋਲਨ ਕਰਕੇ ਕੇਂਦਰ ਸਰਕਾਰ ਨੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਤੇ ਖੇਤੀ ਮੁੱਦਿਆਂ ਨੂੰ ਲੈ ਕੇ ਕਮੇਟੀ ਬਣਾਈ ਪਰ ਉਸ ਵਿੱਚੋਂ ਪੰਜਾਬ ਨੂੰ ਪੂਰੀ ਤਰ੍ਹਾਂ ਆਊਟ ਕਰ ਦਿੱਤਾ ਹੈ। ਇਸ ਨਾਲ ਪੰਜਾਬ ਦੇ ਕਿਸਾਨਾਂ ਅੰਦਰ ਰੋਹ ਵਧ ਗਿਆ ਹੈ। ਉੱਧਰ, ਵਿਰੋਧੀ ਧਿਰਾਂ ਵੀ ਬੀਜੇਪੀ ਸਰਕਾਰ ਨੂੰ ਘੇਰ ਰਹੀਆਂ ਹਨ। ਪੂਰੀ ਖਬਰ ਪੜ੍ਹੋ
ਪੰਜਾਬ 'ਚ ਡਰੋਨ 'ਤੇ ਸਖ਼ਤੀ , ਹੁਣ ਭਾਰਤ-ਪਾਕਿ ਸਰਹੱਦ ਤੋਂ 6 ਕਿਲੋਮੀਟਰ ਦੇ ਖੇਤਰ 'ਚ ਡਰੋਨ ’ਤੇ ਪਾਬੰਦੀ
ਪੰਜਾਬ ਵਿੱਚ ਅੰਤਰਰਾਸ਼ਟਰੀ ਸਰਹੱਦ ਪਾਰੋਂ ਡਰੋਨਾਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਦੇ ਲਗਾਤਾਰ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਪੰਜਾਬ ਪੁਲੀਸ, ਬਾਰਡਰ ਰੇਂਜ ਅਫਸਰਾਂ ਅਤੇ ਖੁਫੀਆ ਵਿਭਾਗ ਨੇ ਸੂਬੇ ਦੇ ਸਰਹੱਦੀ ਜ਼ਿਲ੍ਹਿਆਂ ਵਿੱਚ ਨਵੇਂ ਨਿਯਮ ਲਾਗੂ ਕੀਤੇ ਹਨ। ਇਨ੍ਹਾਂ ਜ਼ਿਲ੍ਹਿਆਂ ਵਿੱਚ ਹੁਣ ਭਾਰਤ-ਪਾਕਿ ਸਰਹੱਦ ਤੋਂ ਛੇ ਕਿਲੋਮੀਟਰ ਦੇ ਖੇਤਰ ਵਿੱਚ ਡਰੋਨ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜੋ ਪਹਿਲਾਂ ਤਿੰਨ ਕਿਲੋਮੀਟਰ ਤੱਕ ਸੀ। ਪੂਰੀ ਖਬਰ ਪੜ੍ਹੋ
ਹੁਣ ਟਰਾਂਸਪੋਰਟਾਂ 'ਤੇ ਸਖਤੀ! ਪਹਿਲੀ ਅਗਸਤ ਤੋਂ ਲੱਗੇਗਾ ਬੱਸਾਂ ਤੇ ਟੈਕਸੀਆਂ 'ਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ ਸਿਸਟਮ
ਪੰਜਾਬ ਸਰਕਾਰ ਵੱਲੋਂ ਜਨਤਕ ਟਰਾਂਸਪੋਰਟ ਪ੍ਰਣਾਲੀ ਦੀ ਕਾਰਜਕੁਸ਼ਲਤਾ ਵਧਾਉਣ ਅਤੇ ਸੂਬੇ ਵਿੱਚ ਸਾਰੇ ਵਾਹਨਾਂ ਦੀ ਨਿਗਰਾਨੀ ਦੇ ਮੱਦੇਨਜ਼ਰ ਪਹਿਲੀ ਅਗਸਤ ਤੋਂ ਸਾਰੇ ਯਾਤਰੀ ਸੇਵਾ ਵਾਹਨਾਂ ’ਤੇ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ ਸ਼ੁਰੂ ਕੀਤਾ ਜਾਵੇਗਾ। ਸ਼ੁਰੂਆਤੀ ਸਮੇਂ ਵਿੱਚ ਇਹ ਸਿਸਟਮ ਬੱਸਾਂ, ਮਿਨੀ ਬੱਸਾਂ ਤੇ ਟੈਕਸੀਆਂ ਵਿੱਚ ਲਗਾਇਆ ਜਾਵੇਗਾ। ਇਸ ਦੇ ਨਾਲ ਹੀ ਸੂਬਾ ਸਰਕਾਰ ਨੇ ‘ਇਕ ਬੱਸ ਇਕ ਪਰਮਿਟ’ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫ਼ੈਸਲਾ ਵੀ ਕੀਤਾ ਹੈ। ਪੂਰੀ ਖਬਰ ਪੜ੍ਹੋ
ਪ੍ਰੋ. ਭੁੱਲਰ ਦੀ ਰਿਹਾਈ 'ਤੇ ਘਿਰੀ AAP, ਪੰਜਾਬ ਸਰਕਾਰ ਦਾ ਹਾਈਕੋਰਟ 'ਚ ਜਵਾਬ, ਦਿੱਲੀ ਸਰਕਾਰ ਕੋਲ ਮਾਮਲਾ ਪੈਂਡਿੰਗ
ਸਿੱਖ ਬੰਦੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਮਾਮਲਾ ਫਿਰ ਗਰਮਾ ਗਿਆ ਹੈ। ਜਿਸ ਵਿੱਚ ਆਮ ਆਦਮੀ ਪਾਰਟੀ ਘਿਰਦੀ ਨਜ਼ਰ ਆ ਰਹੀ ਹੈ। ਪੰਜਾਬ ਸਰਕਾਰ ਨੇ ਹਾਈਕੋਰਟ ਵਿੱਚ ਜਵਾਬ ਦਾਇਰ ਕੀਤਾ ਹੈ। ਜਿਸ ਵਿਚ ਕਿਹਾ ਹੈ ਕਿ ਅਸੀਂ ਮਈ ਵਿਚ ਹੀ ਪ੍ਰੋ. ਭੁੱਲਰ ਦੀ ਰਿਹਾਈ 'ਤੇ ਇਤਰਾਜ਼ ਨਾ ਹੋਣ ਦਾ ਪੱਤਰ ਭੇਜਿਆ ਹੈ। ਹੁਣ ਇਹ ਮਾਮਲਾ ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ (SRB) ਕੋਲ ਪੈਂਡਿੰਗ ਹੈ। ਪੂਰੀ ਖਬਰ ਪੜ੍ਹੋ
ਪੰਜਾਬ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ : 24 ਘੰਟਿਆਂ 'ਚ 4 ਲੋਕਾਂ ਦੀ ਮੌਤ, 60 ਮਰੀਜ਼ ਆਕਸੀਜਨ-ICU 'ਚ; ਐਕਟਿਵ ਕੇਸ 1,742
ਕੋਰੋਨਾ ਕਾਰਨ ਪੰਜਾਬ ਦੇ ਹਾਲਾਤ ਇੱਕ ਵਾਰ ਫ਼ਿਰ ਵਿਗੜਨੇ ਸ਼ੁਰੂ ਹੋ ਗਏ ਹਨ। ਸੂਬੇ 'ਚ ਪਿਛਲੇ 24 ਘੰਟਿਆਂ 'ਚ ਕੋਰੋਨਾ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਜਿਸ ਵਿੱਚ ਲੁਧਿਆਣਾ ਵਿੱਚ 2 ਅਤੇ ਗੁਰਦਾਸਪੁਰ ਅਤੇ ਹੁਸ਼ਿਆਰਪੁਰ ਵਿੱਚ 1-1 ਮਰੀਜ਼ ਦੀ ਮੌਤ ਹੋ ਗਈ ਹੈ। ਚਿੰਤਾ ਵਾਲੀ ਗੱਲ ਇਹ ਹੈ ਕਿ 60 ਮਰੀਜ਼ ਲਾਈਫ ਸੇਵਿੰਗ ਸਪੋਰਟ 'ਤੇ ਹਨ। ਜਿਸ ਵਿੱਚ 53 ਨੂੰ ਆਕਸੀਜਨ ਤੇ 7 ਨੂੰ ਆਈਸੀਯੂ ਵਿੱਚ ਰੱਖਿਆ ਗਿਆ ਹੈ। ਪੰਜਾਬ 'ਚ ਕੋਰੋਨਾ ਕਾਰਨ ਵਿਗੜੇ ਹਾਲਾਤ : 24 ਘੰਟਿਆਂ 'ਚ 4 ਲੋਕਾਂ ਦੀ ਮੌਤ, 60 ਮਰੀਜ਼ ਆਕਸੀਜਨ-ICU 'ਚ; ਐਕਟਿਵ ਕੇਸ 1,742
Sidhu Mooswala shooter encounter: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਦੋ ਸ਼ਾਰਪ ਸ਼ੂਟਰ ਢੇਰ ਕਰ ਦਿੱਤੇ ਗਏ ਹਨ। ਇਹ ਅੰਮ੍ਰਿਤਸਰ ਤੋਂ ਪਾਕਿਸਤਾਨ ਭੱਜਣ ਦੀ ਤਾਕ ਵਿੱਚ ਸਨ। ਪੁਲਿਸ ਨਾਲ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ।
Sidhu Mooswala shooter encounter: ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਦੋ ਸ਼ਾਰਪ ਸ਼ੂਟਰ ਢੇਰ
ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਸ਼ਾਮਲ ਦੋ ਸ਼ਾਰਪ ਸ਼ੂਟਰ ਢੇਰ ਕਰ ਦਿੱਤੇ ਗਏ ਹਨ। ਇਹ ਅੰਮ੍ਰਿਤਸਰ ਤੋਂ ਪਾਕਿਸਤਾਨ ਭੱਜਣ ਦੀ ਤਾਕ ਵਿੱਚ ਸਨ। ਪੁਲਿਸ ਨਾਲ ਮੁਕਾਬਲੇ ਦੌਰਾਨ ਦੋਵੇਂ ਮਾਰੇ ਗਏ।
Atari border enounter: ਗੈਂਗਸਟਰ ਜਗਰੂਪ ਰੂਪਾ ਮੁਕਾਬਲੇ ਵਿੱਚ ਢੇਰ
ਪਿੰਡ ਭਕਨਾ ਨੇੜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੌਰਾਨ ਦੋ ਗੈਂਗਸਟਰ ਮਾਰੇ ਗਏ ਹਨ। ਇੱਕ ਦੀ ਪਛਾਣ ਜਗਰੂਪ ਰੂਪਾ ਵਜੋਂ ਕੀਤੀ ਗਈ ਹੈ। ਮੁਕਾਬਲੇ ਦੌਰਾਨ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲਿਸ ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
Atari border enounter: ਗੈਂਗਸਟਰ ਜਗਰੂਪ ਰੂਪਾ ਮੁਕਾਬਲੇ ਵਿੱਚ ਢੇਰ
ਪਿੰਡ ਭਕਨਾ ਨੇੜੇ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲੇ ਦੌਰਾਨ ਇੱਕ ਗੈਂਗਸਟਰ ਮਾਰਿਆ ਗਿਆ ਹੈ। ਉਸ ਦੀ ਪਛਾਣ ਜਗਰੂਪ ਰੂਪਾ ਵਜੋਂ ਕੀਤੀ ਗਈ ਹੈ। ਮੁਕਾਬਲੇ ਦੌਰਾਨ ਤਿੰਨ ਪੁਲਿਸ ਕਰਮਚਾਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਹੈ। ਪੁਲਿਸ ਸੂਤਰਾਂ ਮੁਤਾਬਕ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ।
Sidhu Mooswala shooter encounter: ਸ਼ਾਰਪ ਸ਼ੂਟਰ ਮੰਨੂ ਕੁੱਸਾ ਗੈਂਗਸਟਰ ਲਾਰੈਂਸ ਤੇ ਗੋਲਡੀ ਬਰਾੜ ਦਾ ਕਰੀਬੀ
ਸ਼ਾਰਪ ਸ਼ੂਟਰ ਮੰਨੂ ਕੁੱਸਾ ਗੈਂਗਸਟਰ ਲਾਰੈਂਸ ਤੇ ਉਸ ਦੇ ਕੈਨੇਡਾ ਬੈਠੇ ਪਾਰਟਨਰ ਗੋਲਡੀ ਬਰਾੜ ਦਾ ਕਰੀਬੀ ਹੈ। 29 ਮਈ ਨੂੰ ਮੰਨੂੰ ਨੇ ਮਾਨਸਾ ਦੇ ਜਵਾਹਰਕੇ ਵਿੱਚ ਸਿੱਧੂ ਮੂਸੇਵਾਲਾ ਨੂੰ ਸਭ ਤੋਂ ਨੇੜਿਓਂ ਗੋਲੀ ਮਾਰੀ ਸੀ। ਮੰਨੂੰ ਨੂੰ ਏਕੇ 47 ਦਿੱਤੀ ਗਈ ਸੀ। ਜੇਲ੍ਹ 'ਚ ਮੰਨੂੰ ਦੀ ਕੁੱਟਮਾਰ ਦੀ ਵੀਡੀਓ ਵਾਇਰਲ ਹੋਣ ਮਗਰੋਂ ਉਸ ਨੂੰ ਸ਼ੱਕ ਸੀ ਕਿ ਬੰਬੀਹਾ ਗੈਂਗ ਨੇ ਉਸ ਦੀ ਕੁੱਟਮਾਰ ਕਰਕੇ ਬਦਨਾਮੀ ਕੀਤੀ ਹੈ। ਇਸ ਕਾਰਨ ਉਹ ਨਾਰਾਜ਼ ਸੀ।