Punjab Breaking News LIVE: ਭੂਚਾਲ ਨਾਲ ਕੰਬੀ ਧਰਤੀ, ਕੱਲ੍ਹ ਸੰਗਰੂਰ ਜ਼ਿਮਨੀ ਚੋਣ, ਕਾਂਗਰਸੀ ਚੇਅਰਮੈਨਾਂ ਤੋਂ ਖੁੱਸਣਗੀਆਂ ਕੁਰਸੀਆਂ...LIVE Updates

Punjab Breaking News, 22 June 2022 LIVE Updates: ਭੂਚਾਲ ਨਾਲ ਕੰਬੀ ਧਰਤੀ, ਕੱਲ੍ਹ ਸੰਗਰੂਰ ਜ਼ਿਮਨੀ ਚੋਣ, ਕਾਂਗਰਸੀ ਚੇਅਰਮੈਨਾਂ ਤੋਂ ਖੁੱਸਣਗੀਆਂ ਕੁਰਸੀਆਂ...LIVE Updates

ਏਬੀਪੀ ਸਾਂਝਾ Last Updated: 22 Jun 2022 04:06 PM
Afghanistan Earthquake: ਭੂਚਾਲ ਨੇ ਮਚਾਈ ਤਬਾਹੀ, 950 ਲੋਕਾਂ ਦੀ ਮੌਤ, 600 ਤੋਂ ਵੱਧ ਜ਼ਖਮੀ, ਦਰਜਨਾਂ ਘਰ ਤਬਾਹ

ਅਫਗਾਨਿਸਤਾਨ 'ਚ ਅੱਜ ਸਵੇਰੇ ਆਏ ਭੂਚਾਲ ਕਾਰਨ ਜਾਨ-ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ 6.1 ਤੀਬਰਤਾ ਦੇ ਇਸ ਭੂਚਾਲ ਕਾਰਨ ਘੱਟੋ-ਘੱਟ 950 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 600 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਅਮਰੀਕੀ ਭੂ-ਵਿਗਿਆਨ ਸਰਵੇਖਣ (USGS) ਮੁਤਾਬਕ ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਖੋਸਤ ਸ਼ਹਿਰ ਤੋਂ 40 ਕਿਲੋਮੀਟਰ ਦੂਰ ਸੀ। ਦੂਜੇ ਪਾਸੇ ਯੂਰਪੀਅਨ ਮੈਡੀਟੇਰੀਅਨ ਸੀਸਮੋਲੋਜੀਕਲ ਸੈਂਟਰ ਨੇ ਕਿਹਾ ਕਿ ਇਸ ਭੂਚਾਲ ਦਾ ਪ੍ਰਭਾਵ 500 ਕਿਲੋਮੀਟਰ ਦੇ ਘੇਰੇ ਵਿੱਚ ਸੀ। ਇਸ ਕਾਰਨ ਅਫਗਾਨਿਸਤਾਨ, ਪਾਕਿਸਤਾਨ ਤੇ ਭਾਰਤ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। 

Life threat to OP Soni: ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੂੰ ਜਾਨੋ ਮਾਰਨ ਦੀ ਧਮਕੀ 

ਪੰਜਾਬ ਦੇ ਸਾਬਕਾ ਡਿਪਟੀ ਸੀਐਮ ਓਮ ਪ੍ਰਕਾਸ਼ ਸੋਨੀ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਬਾਬਤ ਅੰਮ੍ਰਿਤਸਰ ਪੁਲਿਸ ਨੇ ਅੱਜ ਇੱਕ ਹੋਰ ਮਾਮਲਾ ਦਰਜ ਕੀਤਾ ਹੈ। ਅੰਮ੍ਰਿਤਸਰ ਪੁਲਿਸ ਨੇ ਇਸ ਦੀ ਪੁਸ਼ਟੀ ਕੀਤੀ ਹੈ।ਓਪੀ ਸੋਨੀ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਸਬੰਧੀ ਮਿਲੀ ਜੈਡ ਕੈਟਾਗਿਰੀ ਖਤਮ ਕਰ ਦਿੱਤੀ ਸੀ। ਇਸ ਨੂੰ ਲੈ ਕੇ ਓਪੀ ਸੋਨੀ ਨੇ ਬਕਾਇਦਾ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਖਲ ਕੀਤੀ ਸੀ। ਇਸ ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਬਾਕੀ 425 ਲੋਕਾਂ ਦੀ ਸੁਰੱਖਿਆ ਬਹਾਲ ਤਾਂ ਕਰ ਦਿੱਤੀ ਸੀ ਪਰ ਓਪੀ ਸੋਨੀ ਦਾ ਮਾਮਲਾ ਹਾਲੇ ਵੀ ਵਿਚਾਰ ਅਧੀਨ ਹੈ।

Tokenization system: 1 ਅਕਤੂਬਰ, 2022 ਤੋਂ ਲਾਗੂ ਹੋਵੇਗਾ ਟੋਕਨਾਈਜ਼ੇਸ਼ਨ ਸਿਸਟਮ, ਸਮਾਂ 3 ਮਹੀਨੇ ਵਧਾ ਦਿੱਤਾ

ਭਾਰਤੀ ਰਿਜ਼ਰਵ ਬੈਂਕ (RBI) ਨੇ ਕਾਰਡ ਭੁਗਤਾਨ ਲਈ ਟੋਕਨਾਈਜ਼ੇਸ਼ਨ ਪ੍ਰਣਾਲੀ ਨੂੰ 3 ਮਹੀਨਿਆਂ ਲਈ ਵਧਾ ਦਿੱਤਾ ਹੈ। ਹੁਣ ਇਹ 1 ਜੁਲਾਈ ਦੀ ਬਜਾਏ 1 ਅਕਤੂਬਰ ਤੋਂ ਲਾਗੂ ਹੋਵੇਗਾ। ਸਰਕਾਰ ਨੇ ਇਸ ਨੂੰ ਲਾਗੂ ਕਰਨ ਦੀ ਸਮਾਂ ਸੀਮਾ ਪਹਿਲਾਂ ਹੀ ਵਧਾ ਦਿੱਤੀ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ, ਤੁਹਾਨੂੰ ਕਿਸੇ ਵੀ ਥਰਡ ਪਾਰਟੀ ਐਪ ਨਾਲ ਆਪਣੇ ਕਾਰਡ ਦੇ ਵੇਰਵੇ ਸਾਂਝੇ ਕਰਨ ਦੀ ਲੋੜ ਨਹੀਂ ਹੋਵੇਗੀ। ਫਿਲਹਾਲ ਅਜਿਹਾ ਨਹੀਂ ਹੈ, ਜੇਕਰ ਤੁਸੀਂ ਆਨਲਾਈਨ ਖਾਣਾ ਮੰਗਵਾਉਂਦੇ ਹੋ ਜਾਂ ਕੈਬ ਬੁੱਕ ਕਰਦੇ ਹੋ ਤਾਂ ਤੁਹਾਨੂੰ ਕਾਰਡ ਦਾ ਵੇਰਵਾ ਦੇਣਾ ਪੈਂਦਾ ਹੈ ਤੇ ਇੱਥੇ ਗਾਹਕ ਦੇ ਕਾਰਡ ਦਾ ਪੂਰਾ ਵੇਰਵਾ ਸੁਰੱਖਿਅਤ ਹੁੰਦਾ ਹੈ। ਜਿੱਥੇ ਧੋਖਾਧੜੀ ਦਾ ਖਤਰਾ ਹੈ। ਟੋਕਨਾਈਜ਼ੇਸ਼ਨ ਸਿਸਟਮ ਨਾਲ ਅਜਿਹਾ ਨਹੀਂ ਹੋਵੇਗਾ। 

Bony Ajnala threat case: ਬੋਨੀ ਅਜਨਾਲਾ ਨੂੰ ਧਮਕੀ ਦੇਣ ਦੇ ਮਾਮਲੇ 'ਚ ਪੁਲਿਸ ਨੂੰ ਮਿਲੇ ਠੋਸ ਸਬੂਤ

ਲਾਰੈਂਸ ਗਰੁੱਪ ਵੱਲੋਂ ਅਕਾਲੀ ਲੀਡਰ ਬੋਨੀ ਅਜਨਾਲਾ ਨੂੰ ਧਮਕੀ ਦਿੱਤੇ ਜਾਣ ਦੇ ਮਾਮਲੇ  'ਚ ਅੰਮ੍ਰਿਤਸਰ ਪੁਲਿਸ ਨੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਠੋਸ ਲੀਡ ਹਨ ਜਿਸ ਨਾਲ ਜਲਦ ਕੇਸ ਸੁਲਝਾ ਲਿਆ ਜਾਵੇਗਾ। ਹਾਸਲ ਜਾਣਕਾਰੀ ਮੁਤਾਬਕ ਬੋਨੀ ਅਜਨਾਲਾ ਤੋਂ ਇਲਾਵਾ ਉਨ੍ਹਾਂ ਦੇ ਨਿੱਜੀ ਸਹਾਇਕ ਨੂੰ ਵੀ ਧਮਕੀ ਦਿੱਤੀ ਗਈ ਹੈ ਤੇ ਫਿਰੌਤੀ ਦੀ ਮੰਗ ਕੀਤੀ ਗਈ ਹੈ। ਅੰਮ੍ਰਿਤਸਰ ਪੁਲਿਸ ਇਸ ਮਾਮਲੇ ਹਾਲੇ ਜਿਆਦਾ ਕੁਝ ਦੱਸਣ ਨੂੰ ਤਿਆਰ ਨਹੀਂ ਪਰ ਪੁਲਸ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ 'ਚ ਪੁਲਿਸ ਵੱਲੋਂ ਛਾਪੇਮਾਰੀਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਉਨ੍ਹਾਂ ਨੂੰ ਠੋਸ ਸਬੂਤ ਮਿਲੇ ਹਨ। ਇਸ ਦੇ ਨਾਲ ਹੀ ਕਿਹਾ ਗਿਆ ਹੈ ਕਿ ਜਿਆਦਾ ਜਾਣਕਾਰੀ ਦੱਸਣਾ ਇਸ ਵੇਲੇ ਜਾਂਚ ਨੂੰ ਪ੍ਰਭਾਵਤ ਕਰ ਸਕਦੀ ਹੈ। 

ਮਾਈਨਿੰਗ ਕੇਸ 'ਚ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਮਿਲੀ ਜ਼ਮਾਨਤ 

ਪਠਾਨਕੋਟ ਅਦਾਲਤ ਨੇ ਕਾਂਗਰਸ ਦੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੂੰ ਜ਼ਮਾਨਤ ਦੇ ਦਿੱਤੀ ਹੈ। ਸਾਬਕਾ ਵਿਧਾਇਕ ਨੂੰ ਮਾਈਨਿੰਗ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹਹੈ। ਜੋਗਿੰਦਰ ਪਾਲ ਦੀ 17 ਜੂਨ ਨੂੰ ਨਜਾਇਜ਼ ਮਾਇਨਿੰਗ ਕੇਸ ‘ਚ ਗ੍ਰਿਫ਼ਤਾਰੀ ਹੋਈ ਸੀ।

India Coronavirus Update: ਦੇਸ਼ 'ਚ ਪਿਛਲੇ 24 ਘੰਟਿਆਂ 'ਚ ਦਰਜ ਹੋਏ ਕੋਰੋਨਾ ਦੇ 12249 ਨਵੇਂ ਕੇਸ

ਦੇਸ਼ 'ਚ ਕੋਰੋਨਾ ਦੇ ਅੰਕੜਿਆਂ 'ਚ ਰੋਜ਼ਾਨਾ ਦੇ ਆਧਾਰ 'ਤੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਇਹ ਅੰਕੜਾ ਲਗਾਤਾਰ 12 ਹਜ਼ਾਰ ਨੂੰ ਪਾਰ ਕਰ ਰਿਹਾ ਹੈ, ਜੋ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ 'ਚ 12 ਹਜ਼ਾਰ 249 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਹੋਏ ਹਨ, ਜਿਸ ਤੋਂ ਬਾਅਦ ਐਕਟਿਵ ਮਾਮਲਿਆਂ ਦੀ ਗਿਣਤੀ 81 ਹਜ਼ਾਰ ਨੂੰ ਪਾਰ ਕਰ ਗਈ ਹੈ। ਇਸ ਦੇ ਨਾਲ ਹੀ ਇਸ ਅੰਕੜੇ ਤੋਂ ਬਾਅਦ ਰੋਜ਼ਾਨਾ ਸਕਾਰਾਤਮਕਤਾ ਦਰ 3.94 'ਤੇ ਪਹੁੰਚ ਗਈ ਹੈ।

Afghanistan Earthquake: ਭੂਚਾਲ ਨਾਲ ਕੰਬੀ ਧਰਤੀ, 250 ਲੋਕਾਂ ਦੇ ਮਾਰੇ ਜਾਣ ਦੀ ਖਬਰ

ਅਫਗਾਨਿਸਤਾਨ 'ਚ ਬੁੱਧਵਾਰ ਨੂੰ ਆਏ ਭੂਚਾਲ ਦੇ ਜ਼ਬਰਦਸਤ ਝਟਕਿਆਂ ਕਾਰਨ ਕਰੀਬ 250 ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ। ਰਾਇਟਰਜ਼ ਮੁਤਾਬਕ ਆਫਤ ਪ੍ਰਬੰਧਨ ਅਧਿਕਾਰੀਆਂ ਨੇ ਦੱਸਿਆ ਕਿ ਦੇਸ਼ ਦੇ ਪੂਰਬੀ ਹਿੱਸੇ 'ਚ 6.1 ਤੀਬਰਤਾ ਨਾਲ ਆਏ ਭੂਚਾਲ ਕਾਰਨ 130 ਲੋਕਾਂ ਦੀ ਜਾਨ ਚਲੀ ਗਈ ਹੈ।

ਪਿਛੋਕੜ

Punjab Breaking News, 22 June 2022 LIVE Updates: ਸੰਗਰੂਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਕੱਲ੍ਹ ਵੀਰਵਾਰ ਨੂੰ ਹੋਏਗੀ। ਵੋਟਾਂ ਸਵੇਰੇ 8 ਤੋਂ ਸ਼ਾਮ 6 ਵਜੇ ਤੱਕ ਪੈਣਗੀਆਂ ਤੇ ਵੋਟਾਂ ਦੀ ਗਿਣਤੀ 26 ਜੂਨ ਨੂੰ ਹੋਵੇਗੀ। ਭਗਵੰਤ ਮਾਨ ਦੇ ਧੂਰੀ ਤੋਂ ਵਿਧਾਨ ਸਭਾ ਚੋਣ ਜਿੱਤਣ ਮਗਰੋਂ ਇਹ ਲੋਕ ਸਭਾ ਸੀਟ ਖਾਲੀ ਹੋਈ ਸੀ। ਮੰਗਵਾਰ ਸ਼ਾਮ ਛੇ ਵਜੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ। ਰਿਟਰਨਿੰਗ ਅਫ਼ਸਰ ਜਿਤੇਂਦਰ ਜੋਰਵਾਲ ਨੇ ਕਿਹਾ ਕਿ ਹਲਕੇ ’ਚ 15,69,240 ਵੋਟਰ ਹਨ ਜਿਨ੍ਹਾਂ ’ਚੋਂ 8,30,056 ਪੁਰਸ਼, 7,39,140 ਮਹਿਲਾਵਾਂ ਤੇ 44 ਕਿੰਨਰ ਹਨ।


ਪਹਿਲਾਂ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਸੀ, ਹੁਣ ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ: ਸਿਮਰਨਜੀਤ ਸਿੰਘ ਮਾਨ


ਲੋਕ ਸਭਾ ਹਲਕਾ ਸੰਗਰੂਰ ਜ਼ਿਮਨੀ ਚੋਣ ਲਈ ਕੱਲ੍ਹ ਵੀਰਵਾਰ ਨੂੰ ਵੋਟਾਂ ਪੈ ਰਹੀਆਂ ਹਨ। ਚੋਣਾਂ ਵਿੱਚ ਕਾਫੀ ਚਰਚਾ ਬਟੋਰ ਰਹੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਤੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪਹਿਲਾਂ ਅਕਾਲੀ ਦਲ (ਬਾਦਲ), ਬੀਜੇਪੀ ਤੇ ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਵਿੱਚ ਸੀ ਤੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਦਾ ਰਿਮੋਟ ਕੰਟਰੋਲ ਅਰਵਿੰਦ ਕੇਜਰੀਵਾਲ ਦੇ ਹੱਥ ਵਿੱਚ ਹੈ, ਜਿਸ ਦੀ ਅਸਫ਼ਲਤਾ ਤਿੰਨ ਮਹੀਨਿਆਂ ਵਿੱਚ ਹੀ ਸਾਹਮਣੇ ਆ ਗਈ ਹੈ। ਪਹਿਲਾਂ ਅਕਾਲੀ ਦਲ, ਬੀਜੇਪੀ ਤੇ ਕਾਂਗਰਸ ਦਾ ਰਿਮੋਟ ਕੰਟਰੋਲ ਦਿੱਲੀ ਦੇ ਹੱਥ ਸੀ, ਹੁਣ ਕੇਜਰੀਵਾਲ ਚਲਾ ਰਹੇ ਪੰਜਾਬ ਸਰਕਾਰ: ਸਿਮਰਨਜੀਤ ਸਿੰਘ ਮਾਨ


'ਆਪ' ਸਰਕਾਰ ਦਾ ਅਗਲਾ ਐਕਸ਼ਨ! ਕਾਂਗਰਸੀ ਚੇਅਰਮੈਨਾਂ ਤੋਂ ਖੁੱਸਣਗੀਆਂ ਕੁਰਸੀਆਂ, ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ


ਜਲਦ ਹੀ ਕਾਂਗਰਸੀਆਂ ਤੋਂ ਮਾਰਕੀਟ ਕਮੇਟੀਆਂ ਦੀਆਂ ਚੇਅਰਮੈਨੀਆਂ ਖੁੱਸ ਜਾਣਗੀਆਂ। ਆਮ ਆਦਮੀ ਪਾਰਟੀ (ਆਪ) ਸਰਕਾਰ ਵੱਲੋਂ ਮਾਰਕੀਟ ਕਮੇਟੀਆਂ ਭੰਗ ਕਰਨ ਜਾ ਰਹੀ ਹੈ। ਇਸ ਵੇਲੇ ਪੰਜਾਬ ਦੀਆਂ ਕੁੱਲ 156 ਮਾਰਕੀਟ ਕਮੇਟੀਆਂ ਉੱਪਰ ਕਾਂਗਰਸੀ ਹੀ ਕਾਬਜ਼ ਹਨ। ਆਮ ਆਦਮੀ ਪਾਰਟੀ ਕਾਂਗਰਸ ਚੇਅਰਮੈਨਾਂ ਨੂੰ ਹਟਾ ਕੇ ਆਪਣੇ ਨੁਮਾਇੰਦੇ ਲਾਉਣ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਪੰਜਾਬ ਕੈਬਨਿਟ ਦੀ ਅਗਲੀ ਮੀਟਿੰਗ ਵਿੱਚ ਇਸ ਬਾਰੇ ਫ਼ੈਸਲਾ ਲਿਆ ਜਾ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪੰਜਾਬ ਮੰਡੀ ਬੋਰਡ ਨੇ ਮਾਰਕੀਟ ਕਮੇਟੀਆਂ ਦੇ ਮੌਜੂਦਾ ਚੇਅਰਮੈਨਾਂ ਨੂੰ ਹਟਾਏ ਜਾਣ ਬਾਰੇ ਏਜੰਡਾ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ। ਪੰਜਾਬ ਕੈਬਨਿਟ ਵੱਲੋਂ ਇਹ ਫ਼ੈਸਲਾ ਲੈਣ ਲਈ ਸਬੰਧਤ ਐਕਟ ਵਿਚ ਸੋਧ ਕੀਤੀ ਜਾਵੇਗੀ। 'ਆਪ' ਸਰਕਾਰ ਦਾ ਅਗਲਾ ਐਕਸ਼ਨ! ਕਾਂਗਰਸੀ ਚੇਅਰਮੈਨਾਂ ਤੋਂ ਖੁੱਸਣਗੀਆਂ ਕੁਰਸੀਆਂ, ਕੈਬਨਿਟ ਮੀਟਿੰਗ 'ਚ ਲੱਗੇਗੀ ਮੋਹਰ


ਪੰਜਾਬ ਦੀ ਸਿਆਸਤ 'ਚ ਹੋ ਸਕਦਾ ਇੱਕ ਹੋਰ ਵੱਡਾ ਧਮਾਕਾ, ਬਹੁਕਰੋੜੀ ਘੁਟਾਲੇ ਸਿੰਜਾਈ ਦੀਆਂ ਖੁੱਲ੍ਹਣਗੀਆਂ ਪਰਤਾਂ


ਪੰਜਾਬ ਦੀ ਸਿਆਸਤ 'ਚ ਇੱਕ ਹੋਰ ਵੱਡਾ ਧਮਾਕਾ ਹੋ ਸਕਦਾ ਹੈ। ਹੁਣ ਅਕਾਲੀ-ਭਾਜਪਾ ਸਰਕਾਰ ਵੇਲੇ ਚਰਚਾ ਵਿੱਚ ਆਏ ਸਿੰਜਾਈ ਵਿਭਾਗ ਦੇ ਬਹੁਕਰੋੜੀ ਘੁਟਾਲੇ ਦੀਆਂ ਪਰਤਾਂ ਖੱਲ੍ਹ ਸਕਦੀਆਂ ਹਨ। ਇਸ ਮਾਮਲੇ ਵਿੱਚ ਕਈ ਸੇਵਾ ਮੁਕਤ ਤੇ ਮੌਜੂਦਾ ਸੀਨੀਅਰ ਅਫਸਰ ਤੇ ਸਿਆਸੀ ਲੀਡਰ ਘਿਰ ਸਕਦੇ ਹਨ। ਸੂਤਰਾਂ ਮੁਤਾਬਕ ਪੰਜਾਬ ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਕਾਰਵਾਈ ਲਈ ਸਰਕਾਰ ਤੋਂ ਮਨਜ਼ੂਰੀ ਮੰਗੀ ਹੈ। 'ਆਪ' ਸਰਕਾਰ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ ਕਿ ਪਿਛਲੀਆਂ ਸਰਕਾਰਾਂ ਵੇਲੇ ਹੋਏ ਸਾਰੀਆਂ ਬੇਨਿਯਮੀਆਂ ਦੀ ਜਾਂਚ ਕਰਕੇ ਕੇ ਜ਼ਿੰਮੇਵਾਰ ਅਧਿਕਾਰੀਾਂ ਤੇ ਸਿਆਸੀ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਪੰਜਾਬ ਦੀ ਸਿਆਸਤ 'ਚ ਹੋ ਸਕਦਾ ਇੱਕ ਹੋਰ ਵੱਡਾ ਧਮਾਕਾ, ਬਹੁਕਰੋੜੀ ਘੁਟਾਲੇ ਸਿੰਜਾਈ ਦੀਆਂ ਖੁੱਲ੍ਹਣਗੀਆਂ ਪਰਤਾਂ


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.