Punjab Breaking News LIVE: ਕਿਸਾਨ ਲੀਡਰ ਜਗਜੀਤ ਡੱਲੇਵਾਲ ਦੀ ਸਿਹਤ ਵਿਗੜੀ ਪਰ ਹੌਸਲਾ ਬੁਲੰਦ, ਜਾਬ 'ਚ 538 ਕਿਲੋਮੀਟਰ ਸੜਕਾਂ ਗਾਇਬ, ਸਰਕਾਰ ਦਹਿਸ਼ਤ ਪੈਦਾ ਕਰ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ : ਅੰਮ੍ਰਿਤਪਾਲ ਸਿੰਘ

Punjab Breaking News, 24 November 2022 LIVE Updates: ਕਿਸਾਨ ਲੀਡਰ ਜਗਜੀਤ ਡੱਲੇਵਾਲ ਦੀ ਸਿਹਤ ਵਿਗੜੀ ਪਰ ਹੌਸਲਾ ਬੁਲੰਦ, ਜਾਬ 'ਚ 538 ਕਿਲੋਮੀਟਰ ਸੜਕਾਂ ਗਾਇਬ

ABP Sanjha Last Updated: 24 Nov 2022 03:58 PM
Stock Market Closing: ਸੈਂਸੈਕਸ ਨੇ ਬਣਾਇਆ ਇਤਿਹਾਸਿਕ ਰਿਕਾਰਡ, ਪਹਿਲੀ ਵਾਰ 62000 ਦੇ ਪਾਰ ਹੋਇਆ ਬੰਦ

 ਬੈਂਕਿੰਗ, ਆਈਟੀ ਅਤੇ ਐਫਐਮਸੀਜੀ ਸਟਾਕਾਂ ਵਿੱਚ ਸ਼ਾਨਦਾਰ ਖਰੀਦਦਾਰੀ ਦੇ ਕਾਰਨ ਬੀਐਸਈ ਸੈਂਸੈਕਸ ਇਤਿਹਾਸਕ ਰਿਕਾਰਡ ਉੱਚਾਈ 'ਤੇ ਪਹੁੰਚ ਗਿਆ। ਭਾਰਤੀ ਸ਼ੇਅਰ ਬਾਜ਼ਾਰ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੈਂਸੈਕਸ ਨੇ 62000 ਦੇ ਅੰਕੜੇ ਨੂੰ ਪਾਰ ਕੀਤਾ ਹੈ। ਇਸ ਲਈ ਅੱਜ ਦੇ ਕਾਰੋਬਾਰੀ ਸੈਸ਼ਨ 'ਚ ਬੈਂਕਿੰਗ ਸਟਾਕਾਂ 'ਚ ਸ਼ਾਨਦਾਰ ਵਾਧੇ ਕਾਰਨ ਬੈਂਕ ਨਿਫਟੀ ਵੀ ਇਤਿਹਾਸਕ ਰਿਕਾਰਡ ਉੱਚ ਪੱਧਰ 'ਤੇ ਬੰਦ ਹੋਇਆ ਹੈ। ਵੀਰਵਾਰ ਦੇ ਕਾਰੋਬਾਰ ਦੇ ਅੰਤ 'ਚ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 762 ਅੰਕਾਂ ਦੇ ਵਾਧੇ ਨਾਲ 62,272 'ਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 216 ਅੰਕਾਂ ਦੇ ਉਛਾਲ ਨਾਲ 18484 'ਤੇ ਬੰਦ ਹੋਇਆ ਹੈ।

Behbalkaln Goli Kand: ਘਟਨਾ ਵਾਲੀ ਥਾਂ 'ਤੇ ਪੁੱਜੀ SIT

2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ  ਤੋ ਬਾਅਦ ਵਾਪਰੇ ਕੋਟਕਪੂਰਾ ਤੇ ਬਹਿਬਲ ਕਲਾ ਗੋਲੀ ਕਾਂਡ  ਦੀ ਜਾਂਚ ਲਗਤਾਰ  ਜਾਰੀ  ਹੈ  ਅਤੇ  ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਕਰ ਰਹੀ IG ਨੋਨਿਹਾਲ ਸਿੰਘ  ਦੀ ਅਗਵਾਈ  ਵਾਲੀ SIT ਅੱਜ ਬਹਿਬਲ ਕਲਾਂ ਘਟਨਾ ਵਾਲੀ ਥਾਂ  'ਤੇ ਪਹੁੰਚੀ। ਇਸ ਦੌਰਾਨ SIT ਦੇ ਮੈਂਬਰ ਐਸਐਸਪੀ ਜਲੰਧਰ ਦਿਹਾਤੀ ਸਵਰਨਦੀਪ ਸਿੰਘ ਅਤੇ ਐਸਆਰਐਸਪੀ ਬਟਾਲਾ ਸਤਿੰਦਰ ਸਿੰਘ ਵੀ ਹਾਜ਼ਰ ਸਨ, ਇਸ ਦੌਰਾਨ  ਟੀਮ ਵੱਲੋਂ ਮੌਕੇ ਦਾ ਜਾਇਜ਼ਾ ਲਿਆ ਗਿਆ, ਜਿੱਥੇ ਸਾਰੀ ਘਟਨਾ ਵਾਪਰੀ ਸੀ। ਇਸ ਪੂਰੇ ਦੁਖਾਂਤ ਵਿੱਚ 2 ਸਿੱਖ ਨੌਜਵਾਨਾਂ ਦੀ ਮੌਤ ਹੋ ਗਈ ਸੀ ਅਤੇ ਵਿਸ਼ੇਸ਼ ਜਾਂਚ ਟੀਮ ਵੱਲੋਂ ਪੀੜਤ ਪਰਿਵਾਰ ਨਾਲ ਵੀ ਰਾਬਤਾ ਕੀਤਾ ਗਿਆ।

Gun Culture: ਹਥਿਆਰਾਂ ਨਾਲ ਫੁਕਰਪੰਤੀ ਕਰਨ ਵਾਲੇ 13 ਖ਼ਿਲਾਫ਼ ਗੁਰਦਾਸਪੁਰ 'ਚ ਮਾਮਲਾ ਦਰਜ

ਪੰਜਾਬ ਸਰਕਾਰ ਦੀ ਤਰਫੋਂ ਅਮਨ-ਕਾਨੂੰਨ ਨੂੰ ਸੁਧਾਰਨ, ਗੈਰ-ਕਾਨੂੰਨੀ ਹਥਿਆਰਾਂ ਅਤੇ ਗੰਨ ਕਲਚਰ ਨੂੰ ਨੱਥ ਪਾਉਣ ਦੇ ਮਕਸਦ ਨਾਲ ਪੂਰੇ ਪੰਜਾਬ ਵਿੱਚ ਲਾਇਸੈਂਸੀ ਹਥਿਆਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਗੁਰਦਾਸਪੁਰ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਲਾਇਸੰਸੀ ਹਥਿਆਰਾਂ ਦੀ ਚੈਕਿੰਗ ਦੌਰਾਨ 23 ਲਾਈਸੈਂਸ ਰੱਦ ਕਰ ਦਿੱਤੇ ਗਏ ਹਨ ਅਤੇ ਸੋਸ਼ਲ ਮੀਡੀਆ 'ਤੇ ਹਥਿਆਰਾਂ ਨਾਲ ਵੀਡੀਓ ਪੋਸਟ ਕਰਨ ਵਾਲੇ 13 ਲੋਕਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐੱਸਪੀ ਨਵਜੋਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਨਜਾਇਜ਼ ਹਥਿਆਰਾਂ 'ਤੇ ਪਾਬੰਦੀ ਅਤੇ ਗੰਨ ਕਲਚਰ ਨੂੰ ਖ਼ਤਮ ਕਰਨ ਲਈ ਪੁਲਿਸ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ।

Ludhiana News: ਰਾਜਾ ਵੜਿੰਗ ਨੂੰ ਧਮਕੀ ਦੇਣ ਦੇਣ 'ਤੇ ਅੰਮ੍ਰਿਤਪਾਲ ਸਿੰਘ ਖਿਲਾਫ ਮਾਮਲਾ ਦਰਜ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਧਮਕੀ ਦੇਣ ਵਾਲੇ ਖਿਲਾਫ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਮੇਹਰੋਂ ਖਿਲਾਫ ਕੇਸ ਦਰਜ ਕੀਤਾ ਹੈ। ਲੁਧਿਆਣਾ ਪੁਲਿਸ ਨੇ ਐਫਆਈਆਰ ਦਰਜ ਕਰਦਿਆਂ ਕਿਹਾ ਹੈ ਕਿ ਹਥਿਆਰਾਂ ਦੀ ਨੁਮਾਇਸ਼ ਕਰਨ ਜਾਂ ਫਿਰ ਹੇਟ ਸਪੀਚ ਦੇਣ ਵਾਲੇ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਹੋਏਗੀ।

Money Laundering Case : ਪਟਿਆਲਾ ਹਾਊਸ ਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼

ਅਭਿਨੇਤਰੀ ਜੈਕਲੀਨ ਫਰਨਾਂਡੀਜ਼ (Jacqueline Fernandez) ਸੁਕੇਸ਼ ਚੰਦਰਸ਼ੇਖਰ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਦੀ ਸੁਣਵਾਈ ਲਈ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚ ਗਈ ਹੈ। ਅੱਜ ਈਡੀ ਵੱਲੋਂ ਦਾਖ਼ਲ ਚਾਰਜਸ਼ੀਟ ਵਿੱਚ ਲਾਏ ਦੋਸ਼ਾਂ ’ਤੇ ਅਦਾਲਤ ਵਿੱਚ ਬਹਿਸ ਹੋਣੀ ਹੈ। ਜੈਕਲੀਨ ਫਰਨਾਂਡੀਜ਼ ਇਸ ਮਾਮਲੇ 'ਚ ਸੁਣਵਾਈ ਲਈ ਅੱਜ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ ਹੈ। ਇੱਥੇ ਦੱਸ ਦੇਈਏ ਕਿ ਇਸ ਮਾਮਲੇ ਦਾ ਮੁੱਖ ਦੋਸ਼ੀ ਸੁਕੇਸ਼ ਚੰਦਰਸ਼ੇਖਰ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਸਹਿ-ਦੋਸ਼ੀ ਬਣਾਈ ਗਈ ਜੈਕਲੀਨ ਨੂੰ ਅਦਾਲਤ ਨੇ ਸ਼ਰਤੀਆ ਜ਼ਮਾਨਤ ਦੇ ਦਿੱਤੀ ਹੈ।

Ram Rahim: ਰਾਮ ਰਹੀਮ ਮੁੜ ਹੋਵੇਗਾ ਸਲਾਖਾਂ ਪਿੱਛੇ

ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਪੈਰੋਲ ਦੀ ਮਿਆਦ ਪੂਰੀ ਹੋ ਚੁੱਕੀ ਹੈ। ਗੁਰਮੀਤ ਰਾਮ ਰਹੀਮ ਅੱਜ ਸ਼ਾਮ ਤੋਂ ਬਾਅਦ ਕਿਸੇ ਵੀ ਸਮੇਂ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਆਤਮ ਸਮਰਪਣ ਕਰ ਸਕਦਾ ਹੈ। ਪੈਰੋਲ ਦੌਰਾਨ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮ ਵਿੱਚ ਰਹਿ ਕੇ ਆਨਲਾਈਨ ਸਤਿਸੰਗ ਕਰ ਰਿਹਾ ਸੀ।
ਰਾਮ ਰਹੀਮ ਨੇ 15 ਅਕਤੂਬਰ ਨੂੰ ਜੇਲ੍ਹ ਤੋਂ ਪੈਰੋਲ ਲੈਣ ਤੋਂ ਇਕ ਦਿਨ ਬਾਅਦ ਹੀ ਸੋਸ਼ਲ ਮੀਡੀਆ ਦੀ ਮਦਦ ਨਾਲ ਆਨਲਾਈਨ ਸਤਿਸੰਗ ਸ਼ੁਰੂ ਕੀਤਾ ਸੀ। ਪੈਰੋਲ ਦੇ ਸਮੇਂ ਦੌਰਾਨ ਰਾਮ ਰਹੀਮ ਨੇ ਆਨਲਾਈਨ ਆ ਕੇ ਆਪਣੇ ਦੋ ਗੀਤ ਵੀ ਲਾਂਚ ਕੀਤੇ ਸਨ। ਰਾਮ ਰਹੀਮ ਨੇ ਦੇਸ਼-ਵਿਦੇਸ਼ 'ਚ ਰਹਿੰਦੇ ਆਪਣੇ ਸਮਰਥਕਾਂ ਨਾਲ ਆਨਲਾਈਨ ਸਤਿਸੰਗ ਰਾਹੀਂ ਗੱਲਬਾਤ ਕੀਤੀ।

Farmers Protest:  ਮਰਨ ਵਰਤ 'ਤੇ ਬੈਠੇ ਕਿਸਾਨ ਲੀਡਰ ਡੱਲੇਵਾਲ ਦੀ ਸਿਹਤ ਕਮਜ਼ੋਰ ਪਰ ਹੌਸਲੇ ਬੁਲੰਦ

ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਮੰਨਵਾਉਣ ਲਈ ਮਰਨ ਵਰਤ ਉੱਪਰ ਦ੍ਰਿੜ੍ਹ ਹਨ। ਉਨ੍ਹਾਂ ਦੀ ਸਿਹਤ ਕਾਫ਼ੀ ਕਮਜ਼ੋਰ ਹੋ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ ਹੈ ਪਰ ਉਹ ਨਹੀਂ ਮੰਨੇ। ਦੂਜੇ ਪਾਸੇ ਪੰਜਾਬ ਸਰਕਾਰ ਇੱਕ ਕੋਸ਼ਿਸ਼ ਤੋਂ ਬਾਅਦ ਖਾਮੋਸ਼ ਹੈ। ਬੁੱਧਵਾਰ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ਦਾ ਦੌਰਾ ਤਾਂ ਕੀਤਾ ਪਰ ਕਿਸਾਨੀ ਮੰਗਾਂ ਬਾਰੇ ਕੋਈ ਗੱਲਬਾਤ ਨਹੀਂ ਕੀਤੀ।

Gangster Lawrence Bishnoi: NIA ਨੇ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਜੇਲ੍ਹ 'ਚੋਂ ਹਿਰਾਸਤ 'ਚ ਲਿਆ

ਗੈਂਗਸਟਰ ਲਾਰੈਂਸ ਬਿਸ਼ਨੋਈ ਖਿਲਾਫ਼ ਵੱਡੀ ਕਾਰਵਾਈ ਕਰਦੇ ਹੋਏ NIA ਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਅਸਲ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਅੱਤਵਾਦੀਆਂ ਨਾਲ ਵੀ ਸਬੰਧ ਜੋੜੇ ਜਾ ਰਹੇ ਸਨ। ਬਠਿੰਡਾ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਐੱਨਆਈਏ ਆਪਣੇ ਨਾਲ ਦਿੱਲੀ ਲੈ ਕੇ ਜਾ ਸਕਦੀ ਹੈ। ਵਿਸ਼ੇਸ਼ NIA ਅਦਾਲਤ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ 10 ਦਿਨਾਂ ਲਈ NIA ਹਿਰਾਸਤ 'ਚ ਭੇਜ ਦਿੱਤਾ ਹੈ। NIA ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ 12 ਦਿਨਾਂ ਦਾ ਰਿਮਾਂਡ ਮੰਗਿਆ ਸੀ। NIA ਨੇ ਕਿਹਾ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਦੇ ਤਾਰ ਵਿਦੇਸ਼ ਨਾਲ ਜੁੜੇ ਹਨ। ਅਦਾਲਤ ਨੇ ਪੁੱਛਿਆ ਕਿ ਤੁਹਾਡਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੀ ਸਬੰਧ ਹੈ।

Punjab News: ਪਿਛਲੀਆਂ ਸਰਕਾਰਾਂ ਵੇਲੇ ਬਣੀਆਂ ਪੰਜਾਬ 'ਚ 538 ਕਿਲੋਮੀਟਰ ਸੜਕਾਂ ਗਾਇਬ

ਪੰਜਾਬ ਮੰਡੀ ਬੋਰਡ ਅਧੀਨ ਸੂਬੇ ਦੀਆਂ ਲਿੰਕ ਸੜਕਾਂ ਦੇ ਟਾਇਰਿੰਗ ਤੋਂ ਪਹਿਲਾਂ ਕਰਵਾਏ ਗਏ ਆਧੁਨਿਕ ਜੀਆਈਐਸ ਸਰਵੇਖਣ ਵਿੱਚ 538 ਕਿਲੋਮੀਟਰ ਸੜਕਾਂ ਜ਼ਮੀਨ ਤੋਂ ਗਾਇਬ ਪਾਈਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਪੰਜਾਬ ਮੰਡੀ ਬੋਰਡ ਕਰੋੜਾਂ ਰੁਪਏ ਦਾ ਬਜਟ ਇਨ੍ਹਾਂ ਸੜਕਾਂ ਦੀ ਮੁਰੰਮਤ 'ਤੇ ਖਰਚਾ ਦਿਖਾਉਂਦਾ ਰਿਹਾ ਹੈ। ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟਾਇਰਿੰਗ ਸੀਜ਼ਨ ਤੋਂ ਪਹਿਲਾਂ ਜੀਆਈਐਸ (ਗਲੋਬਲ ਇਨਫਰਮੇਸ਼ਨ ਸਰਵੇ) ਤਕਨੀਕ ਨਾਲ ਸੜਕਾਂ ਨਾਪੀਆਂ। ਹਾਸਲ ਜਾਣਕਾਰੀ ਅਨੁਸਾਰ ਸਰਕਾਰ ਨੇ ਸੜਕਾਂ ਨੂੰ ਮਾਪਣ ਲਈ ਨਵੀਨਤਮ ਜੀਆਈਐਸ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ।

Waris Punjab De : ਸਰਕਾਰ ਦਹਿਸ਼ਤ ਪੈਦਾ ਕਰ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ : ਅੰਮ੍ਰਿਤਪਾਲ ਸਿੰਘ

 ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦਹਿਸ਼ਤ ਪਾ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ 'ਤੇ ਕੱਸੇ ਸ਼ਿਕੰਜੇ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਬੰਦੂਕਾਂ ਨਾਲ ਤਸਵੀਰਾਂ ਖਿਚਵਾਈਆਂ ਹਨ। ਉਨ੍ਹਾਂ ਨੇ ਹਥਿਆਰਾਂ ਨਾਲ ਤਸਵੀਰਾਂ ਖਿਚਵਾਉਣ ਵਾਲੇ ਨੌਜਵਾਨਾਂ ਖਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ। 

ਪਿਛੋਕੜ

Punjab Breaking News, 24 November 2022 LIVE Updates: ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾਂ ਮੰਨਵਾਉਣ ਲਈ ਮਰਨ ਵਰਤ ਉੱਪਰ ਦ੍ਰਿੜ੍ਹ ਹਨ। ਉਨ੍ਹਾਂ ਦੀ ਸਿਹਤ ਕਾਫ਼ੀ ਕਮਜ਼ੋਰ ਹੋ ਗਈ ਹੈ। ਡਾਕਟਰਾਂ ਨੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਉਣ ਲਈ ਕਿਹਾ ਹੈ ਪਰ ਉਹ ਨਹੀਂ ਮੰਨੇ। ਦੂਜੇ ਪਾਸੇ ਪੰਜਾਬ ਸਰਕਾਰ ਇੱਕ ਕੋਸ਼ਿਸ਼ ਤੋਂ ਬਾਅਦ ਖਾਮੋਸ਼ ਹੈ। ਬੁੱਧਵਾਰ ਨੂੰ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਧਰਨੇ ਵਾਲੀ ਥਾਂ ਦਾ ਦੌਰਾ ਤਾਂ ਕੀਤਾ ਪਰ ਕਿਸਾਨੀ ਮੰਗਾਂ ਬਾਰੇ ਕੋਈ ਗੱਲਬਾਤ ਨਹੀਂ ਕੀਤੀ। ਮਰਨ ਵਰਤ 'ਤੇ ਬੈਠੇ ਕਿਸਾਨ ਲੀਡਰ ਡੱਲੇਵਾਲ ਦੀ ਸਿਹਤ ਕਮਜ਼ੋਰ ਪਰ ਹੌਸਲੇ ਬੁਲੰਦ


 


ਪਿਛਲੀਆਂ ਸਰਕਾਰਾਂ ਵੇਲੇ ਬਣੀਆਂ ਪੰਜਾਬ 'ਚ 538 ਕਿਲੋਮੀਟਰ ਸੜਕਾਂ ਗਾਇਬ


Punjab News: ਪੰਜਾਬ ਮੰਡੀ ਬੋਰਡ ਅਧੀਨ ਸੂਬੇ ਦੀਆਂ ਲਿੰਕ ਸੜਕਾਂ ਦੇ ਟਾਇਰਿੰਗ ਤੋਂ ਪਹਿਲਾਂ ਕਰਵਾਏ ਗਏ ਆਧੁਨਿਕ ਜੀਆਈਐਸ ਸਰਵੇਖਣ ਵਿੱਚ 538 ਕਿਲੋਮੀਟਰ ਸੜਕਾਂ ਜ਼ਮੀਨ ਤੋਂ ਗਾਇਬ ਪਾਈਆਂ ਗਈਆਂ ਹਨ। ਹੈਰਾਨੀ ਦੀ ਗੱਲ ਹੈ ਕਿ ਹੁਣ ਤੱਕ ਪੰਜਾਬ ਮੰਡੀ ਬੋਰਡ ਕਰੋੜਾਂ ਰੁਪਏ ਦਾ ਬਜਟ ਇਨ੍ਹਾਂ ਸੜਕਾਂ ਦੀ ਮੁਰੰਮਤ 'ਤੇ ਖਰਚਾ ਦਿਖਾਉਂਦਾ ਰਿਹਾ ਹੈ। ਇਹ ਗੱਲ ਉਦੋਂ ਸਾਹਮਣੇ ਆਈ, ਜਦੋਂ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਟਾਇਰਿੰਗ ਸੀਜ਼ਨ ਤੋਂ ਪਹਿਲਾਂ ਜੀਆਈਐਸ (ਗਲੋਬਲ ਇਨਫਰਮੇਸ਼ਨ ਸਰਵੇ) ਤਕਨੀਕ ਨਾਲ ਸੜਕਾਂ ਨਾਪੀਆਂ। ਹਾਸਲ ਜਾਣਕਾਰੀ ਅਨੁਸਾਰ ਸਰਕਾਰ ਨੇ ਸੜਕਾਂ ਨੂੰ ਮਾਪਣ ਲਈ ਨਵੀਨਤਮ ਜੀਆਈਐਸ ਤਕਨੀਕ ਦੀ ਵਰਤੋਂ ਸ਼ੁਰੂ ਕੀਤੀ ਹੈ। ਪਿਛਲੀਆਂ ਸਰਕਾਰਾਂ ਵੇਲੇ ਬਣੀਆਂ ਪੰਜਾਬ 'ਚ 538 ਕਿਲੋਮੀਟਰ ਸੜਕਾਂ ਗਾਇਬ


 


Kamal Haasan ਦੀ ਵਿਗੜੀ ਸਿਹਤ


Kamal Haasan Hospitalised : ਸਾਊਥ ਸੁਪਰਸਟਾਰ ਕਮਲ ਹਾਸਨ ਦੀ ਸਿਹਤ ਠੀਕ ਨਹੀਂ ਹੈ ਅਤੇ ਉਨ੍ਹਾਂ ਦੀ ਸਿਹਤ ਖਰਾਬ ਦੱਸੀ ਜਾ ਰਹੀ ਹੈ। ਜਿਸ ਤੋਂ ਬਾਅਦ ਉਸ ਨੂੰ 23 ਨਵੰਬਰ ਨੂੰ ਸ਼੍ਰੀ ਰਾਮਚੰਦਰ ਮੈਡੀਕਲ ਸੈਂਟਰ (SRMC) ਵਿੱਚ ਭਰਤੀ ਕਰਵਾਇਆ ਗਿਆ ਸੀ। ਮੀਡੀਆ ਰਿਪੋਰਟਾਂ ਮੁਤਾਬਕ ਉਨ੍ਹਾਂ ਨੂੰ ਰੈਗੂਲਰ ਹੈਲਥ ਚੈਕਅੱਪ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਫਿਲਹਾਲ ਅਦਾਕਾਰ ਦੀ ਹਾਲਤ 'ਚ ਸੁਧਾਰ ਹੋ ਰਿਹਾ ਹੈ। Kamal Haasan ਦੀ ਵਿਗੜੀ ਸਿਹਤ


 


ਦਿੱਲੀ ਤੋਂ ਮੱਧ ਪ੍ਰਦੇਸ਼ ਤੱਕ ਡਿੱਗਿਆ ਤਾਪਮਾਨ


Weather Forecast Today : ਉੱਤਰੀ ਭਾਰਤ ਦੇ ਪਹਾੜੀ ਰਾਜਾਂ ਵਿੱਚ ਬਰਫਬਾਰੀ ਦਾ ਅਸਰ ਹੁਣ ਦਿਖ ਰਿਹਾ ਹੈ। ਪਹਾੜਾਂ 'ਤੇ ਹੋ ਰਹੀ ਬਰਫਬਾਰੀ ਕਾਰਨ ਮੌਸਮ 'ਚ ਤੇਜ਼ੀ ਨਾਲ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਪਹਿਲਾਂ ਦੇ ਮੁਕਾਬਲੇ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਉਣ ਦੀ ਵੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ (Weather Department) ਅਨੁਸਾਰ ਵੀਰਵਾਰ (24 ਨਵੰਬਰ) ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ ਅੱਠ ਡਿਗਰੀ ਸੈਲਸੀਅਸ ਰਹਿ ਸਕਦਾ ਹੈ, ਜਦੋਂ ਕਿ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ ਰਹਿਣ ਦਾ ਅਨੁਮਾਨ ਹੈ।  ਦਿੱਲੀ ਤੋਂ ਮੱਧ ਪ੍ਰਦੇਸ਼ ਤੱਕ ਡਿੱਗਿਆ ਤਾਪਮਾਨ


 


Waris Punjab De : CM ਮਾਨ ਸਰਕਾਰ ਦਹਿਸ਼ਤ ਪੈਦਾ ਕਰ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ : ਅੰਮ੍ਰਿਤਪਾਲ ਸਿੰਘ


Amritsar News : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਦਹਿਸ਼ਤ ਪਾ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ ਹੈ। ਪੰਜਾਬ ਸਰਕਾਰ ਵੱਲੋਂ ਹਥਿਆਰਾਂ 'ਤੇ ਕੱਸੇ ਸ਼ਿਕੰਜੇ ਬਾਰੇ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖ਼ੁਦ ਬੰਦੂਕਾਂ ਨਾਲ ਤਸਵੀਰਾਂ ਖਿਚਵਾਈਆਂ ਹਨ। ਉਨ੍ਹਾਂ ਨੇ ਹਥਿਆਰਾਂ ਨਾਲ ਤਸਵੀਰਾਂ ਖਿਚਵਾਉਣ ਵਾਲੇ ਨੌਜਵਾਨਾਂ ਖਿਲਾਫ਼ ਪੁਲਿਸ ਵੱਲੋਂ ਕੇਸ ਦਰਜ ਕਰਨ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ।  Waris Punjab De : CM ਮਾਨ ਸਰਕਾਰ ਦਹਿਸ਼ਤ ਪੈਦਾ ਕਰ ਕੇ ਲੋਕਾਂ ਨੂੰ ਨਿਹੱਥੇ ਕਰਨਾ ਚਾਹੁੰਦੀ : ਅੰਮ੍ਰਿਤਪਾਲ ਸਿੰਘ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.