Punjab Breaking News LIVE: ਦੀਵਾਲੀ 'ਤੇ ਸਰਕਾਰੀ ਹੁਕਮਾਂ ਦੀ ਉੱਡੀਆਂ ਧੱਜੀਆਂ, ਪੰਜਾਬ 'ਚ ਵਿਗੜੀ ਆਬੋਹਵਾ, ਜੇਲ੍ਹਾਂ 'ਚੋਂ ਚੱਲ ਰਿਹਾ ਵਿਦੇਸ਼ਾਂ ਤੱਕ ਖਤਰਨਾਕ ਖੇਡ, ਮਹਿੰਗਾਈ ਦਾ ਮੁੜ ਲੱਗੇਗਾ ਝਟਕਾ
Punjab Breaking News, 25 October 2022 LIVE Updates: ਦੀਵਾਲੀ 'ਤੇ ਸਰਕਾਰੀ ਹੁਕਮਾਂ ਦੀ ਉੱਡੀਆਂ ਧੱਜੀਆਂ, ਪੰਜਾਬ 'ਚ ਵਿਗੜੀ ਆਬੋਹਵਾ, ਜੇਲ੍ਹਾਂ 'ਚੋਂ ਚੱਲ ਰਿਹਾ ਵਿਦੇਸ਼ਾਂ ਤੱਕ ਖਤਰਨਾਕ ਖੇਡ, ਮਹਿੰਗਾਈ ਦਾ ਮੁੜ ਲੱਗੇਗਾ ਝਟਕਾ
LIVE
Background
Punjab Breaking News, 25 October 2022 LIVE Updates: ਪੰਜਾਬ ਵਿੱਚ ਕਈ ਥਾਵਾਂ 'ਤੇ ਸਰਕਾਰ ਦੇ ਹੁਕਮਾਂ ਦੀਆਂ ਸ਼ਰੇਆਮ ਧੱਜੀਆਂ ਉਡੀਆਂ ਹਨ ਤੇ ਲੋਕਾਂ ਨੇ ਖ਼ੂਬ ਪਟਾਕੇ ਚਲਾਏ ਹਨ। ਜਿਸ ਕਰਕੇ ਦੀਵਾਲੀ 'ਤੇ ਪਟਾਕਿਆਂ ਨੇ ਕਈ ਸ਼ਹਿਰਾਂ ਦਾ ਮਾਹੌਲ ਖਰਾਬ ਕਰ ਦਿੱਤਾ ਹੈ। ਦਰਅਸਲ 'ਚ ਦੀਵਾਲੀ ਵਾਲੇ ਦਿਨ ਰਾਤ 8 ਤੋਂ 10 ਵਜੇ ਤੱਕ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਗਿਆ ਸੀ ਪਰ ਇਸ ਦੇ ਉਲਟ ਕਈ ਥਾਵਾਂ 'ਤੇ ਲੋਕਾਂ ਨੇ ਸ਼ਾਮ 6 ਵਜੇ ਦੇ ਕਰੀਬ ਹੀ ਪਟਾਕੇ ਚਲਾਉਣੇ ਸ਼ੁਰੂ ਕਰ ਦਿੱਤੇ, ਜੋ ਰਾਤ ਦੇ ਕਰੀਬ 1 ਵਜੇ ਤੱਕ ਜਾਰੀ ਰਹੇ। ਪੰਜਾਬ ਸਰਕਾਰ ਦੇ ਹੁਕਮਾਂ ਦੀਆਂ ਲੋਕਾਂ ਨੇ ਸ਼ਰੇਆਮ ਉਡਾਈਆਂ ਧੱਜੀਆਂ
ਪਾਰਾ 15 ਡਿਗਰੀ ਤੋਂ ਥੱਲੇ AQI 300 ਤੋਂ ਉੱਤੇ, ਸਾਹ ਲੈਣਾ ਹੋਇਆ ਔਖਾ
Punjab Weather Updates: ਦੀਵਾਲੀ ਦੇ ਅਗਲੇ ਹੀ ਦਿਨ ਪੰਜਾਬ ਸਮੇਤ ਦਿੱਲੀ-ਐਨਸੀਆਰ ਵਿੱਚ ਸਰਦੀ ਦਾ ਪ੍ਰਭਾਵ ਵਧ ਗਿਆ ਹੈ। ਸੋਮਵਾਰ ਨੂੰ ਵੀ ਦਿੱਲੀ ਦਾ ਘੱਟੋ-ਘੱਟ ਤਾਪਮਾਨ 15 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ। ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਸੋਮਵਾਰ ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 14.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਨਾਲੋਂ 2 ਘੱਟ ਹੈ। ਉਂਜ ਮੌਸਮ ਸਾਫ਼ ਹੋਣ ਅਤੇ ਧੁੱਪਾਂ ਨਿਕਲਣ ਕਾਰਨ ਅਜੇ ਸਰਦੀ ਦਾ ਪ੍ਰਕੋਪ ਸ਼ੁਰੂ ਨਹੀਂ ਹੋਇਆ ਹੈ। ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ ਆਮ ਦੇ ਬਰਾਬਰ 31.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਾਰਾ 15 ਡਿਗਰੀ ਤੋਂ ਥੱਲੇ AQI 300 ਤੋਂ ਉੱਤੇ, ਸਾਹ ਲੈਣਾ ਹੋਇਆ ਔਖਾ
ਪੰਜਾਬ ਦੀਆਂ ਜੇਲ੍ਹਾਂ 'ਚੋਂ ਚੱਲ ਰਿਹਾ ਵਿਦੇਸ਼ਾਂ ਤੱਕ ਖਤਰਨਾਕ ਖੇਡ
Punjab jails: ਭਗਵੰਤ ਮਾਨ ਸਰਕਾਰ ਲਈ ਪੰਜਾਬ ਦੀਆਂ ਜੇਲ੍ਹਾਂ ਵੱਡੀ ਸਿਰਦਰਦੀ ਬਣ ਗਈਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਮਗਰੋਂ ਜੇਲ੍ਹਾਂ ਦੇ ਸੁਧਾਰ ਲਈ ਕਾਫੀ ਕੋਸ਼ਿਸ਼ ਕੀਤੀ ਗਈ ਪਰ ਅਜੇ ਵੀ ਖਤਰਨਾਕ ਗੈਂਗਸਟਰ ਤੇ ਵੱਡੇ ਨਸ਼ਾ ਤਸਕਰ ਜੇਲ੍ਹਾਂ ਵਿੱਚੋਂ ਹੀ ਆਪਣੇ ਧੰਦੇ ਚਲਾ ਰਹੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਗੈਂਗਸਟਰ ਤੇ ਨਸ਼ਾ ਤਸਕਰ ਦੇਸ਼ ਹੀ ਨਹੀਂ ਵਿਦੇਸ਼ਾਂ ਵਿੱਚ ਫੋਨ ਕਰਕੇ ਹਥਿਆਰ ਤੇ ਨਸ਼ੇ ਦੀਆਂ ਖੇਪਾਂ ਮੰਗਵਾ ਰਹੇ ਹਨ। ਪੰਜਾਬ ਦੀਆਂ ਜੇਲ੍ਹਾਂ 'ਚੋਂ ਚੱਲ ਰਿਹਾ ਵਿਦੇਸ਼ਾਂ ਤੱਕ ਖਤਰਨਾਕ ਖੇਡ
ਬੰਦੀ ਛੋੜ ਦਿਵਸ ਮੌਕੇ ਆਪਸੀ ਭਾਈਚਾਰੇ ਦੀ ਮਿਸਾਲ, ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਵਿੱਚ ਮੁਸਲਮਾਨਾਂ ਨੇ ਕੀਤੀ ਨਮਾਜ਼ ਅਦਾ
ਦਿਵਾਲੀ ਅਤੇ ਬੰਦੀ ਛੋੜ ਦਿਵਸ ਵਾਲੇ ਦਿਨ ਦੁਪਹਿਰ ਵੇਲੇ ਕੁਝ ਮੁਸਲਿਮ ਭਾਈਚਾਰੇ ਦੇ ਲੋਕ ਹਰਿਮੰਦਰ ਸਾਹਿਬ ਦੇ ਬਾਹਰ ਪਲਾਜ਼ਾ ਵਿੱਚ ਇਕੱਠੇ ਹੋਏ। ਇਕ ਪਾਸੇ ਸ਼ਰਧਾਲੂ ਹਰਿਮੰਦਰ ਸਾਹਿਬ ਦੇ ਅੰਦਰ ਦਾਖਲ ਹੋ ਰਹੇ ਸਨ, ਜਦਕਿ ਇਹ ਮੁਸਲਮਾਨ ਹਰਿਮੰਦਰ ਸਾਹਿਬ ਦੇ ਮੁੱਖ ਗੇਟ ਕੋਲ ਇਕੱਠੇ ਖੜ੍ਹੇ ਸਨ। ਇਹ ਮੁਸਲਿਮ ਭਾਈਚਾਰਾ ਸਿੱਖ ਕੌਮ ਅਤੇ ਹੋਰ ਸ਼ਰਧਾਲੂਆਂ ਲਈ ਆਪਸੀ ਸਦਭਾਵਨਾ ਦਾ ਸੰਦੇਸ਼ ਲੈ ਕੇ ਆਇਆ ਸੀ। ਬੰਦੀ ਛੋੜ ਦਿਵਸ ਮੌਕੇ ਆਪਸੀ ਭਾਈਚਾਰੇ ਦੀ ਮਿਸਾਲ, ਸ੍ਰੀ ਹਰਿਮੰਦਰ ਸਾਹਿਬ ਦੇ ਚੌਗਿਰਦੇ ਵਿੱਚ ਮੁਸਲਮਾਨਾਂ ਨੇ ਕੀਤੀ ਨਮਾਜ਼ ਅਦਾ
ਮੁੜ ਵਧ ਸਕਦੀਆਂ ਪਾਮ ਆਇਲ ਦੀਆਂ ਕੀਮਤਾਂ
ਆਉਣ ਵਾਲੇ ਦਿਨਾਂ 'ਚ ਪਾਮ ਆਇਲ ਦੀਆਂ ਕੀਮਤਾਂ 'ਚ ਵਾਧਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਪ੍ਰਮੁੱਖ ਉਤਪਾਦਕ ਦੇਸ਼ਾਂ 'ਚ ਜ਼ਿਆਦਾ ਬਾਰਸ਼ ਕਾਰਨ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪਾਮ ਤੇਲ ਮਹਿੰਗਾ ਹੋਣ ਕਾਰਨ ਆਮ ਲੋਕ ਮਹਿੰਗਾਈ ਦੀ ਮਾਰ ਹੇਠ ਆ ਜਾਣਗੇ, ਜਿਸ ਕਾਰਨ ਉਹ ਕਈ ਮਹੀਨਿਆਂ ਤੋਂ ਜੂਝ ਰਹੇ ਹਨ। ਪਾਮ ਆਇਲ ਉਤਪਾਦਕ ਦੇਸ਼ਾਂ 'ਚ ਉਤਪਾਦਨ 'ਚ ਕਮੀ ਆਉਣ ਦੀ ਉਮੀਦ ਹੈ, ਦੂਜੇ ਦੇਸ਼ਾਂ 'ਚ ਇਸ ਦੀ ਮੰਗ ਮਜ਼ਬੂਤ ਰਹੇਗੀ। ਪਾਮ ਆਇਲ ਦੀ ਵਰਤੋਂ ਬਾਇਓਫਿਊਲ ਦੇ ਨਾਲ-ਨਾਲ ਖਾਣ-ਪੀਣ ਵਿਚ ਤੇਜ਼ੀ ਨਾਲ ਵੱਧ ਰਹੀ ਹੈ, ਜਿਸ ਕਾਰਨ ਆਉਣ ਵਾਲੇ ਸਮੇਂ ਵਿਚ ਇਸ ਦੀਆਂ ਕੀਮਤਾਂ ਵਿਚ ਵਾਧਾ ਹੋ ਸਕਦਾ ਹੈ। ਇਸ ਸਾਲ ਮਾਰਚ ਮਹੀਨੇ ਵਿਚ ਤੇਲ ਦੀਆਂ ਕੀਮਤਾਂ ਵਿਚ ਵੱਡਾ ਵਾਧਾ ਹੋਇਆ ਸੀ ਪਰ ਬਾਅਦ ਵਿਚ ਇਸ ਵਿਚ ਕੁਝ ਗਿਰਾਵਟ ਦੇਖਣ ਨੂੰ ਮਿਲੀ ਸੀ। ਮੁੜ ਵਧ ਸਕਦੀਆਂ ਪਾਮ ਆਇਲ ਦੀਆਂ ਕੀਮਤਾਂ
Surya Grhan 2022 : ਭਾਰਤ 'ਚ ਸਭ ਤੋਂ ਪਹਿਲਾਂ ਅੰਮ੍ਰਿਤਸਰ 'ਚ ਨਜ਼ਰ ਆਵੇਗਾ ਸੂਰਜ ਗ੍ਰਹਿਣ
ਭਾਰਤ 'ਚ 4 ਵਜੇ ਤੋਂ ਬਾਅਦ ਸੂਰਜ ਗ੍ਰਹਿਣ ਲੱਗਣਾ ਸ਼ੁਰੂ ਹੋਏਗਾ।ਦੇਸ਼ ਵਿੱਚ ਇਹ ਸਭ ਤੋਂ ਪਹਿਲਾਂ ਅੰਮ੍ਰਿਤਸਰ 'ਚ ਦਿਖੇਗਾ।ਦੇਸ਼ 'ਚ ਕਰੀਬ ਦੋ ਘੰਟੇ ਤੱਕ ਸੂਰਜ ਗ੍ਰਹਿਣ ਜਾਰੀ ਰਹੇਗਾ। ਮੰਗਲਵਾਰ, 25 ਅਕਤੂਬਰ, 2022 ਨੂੰ ਸੂਰਜ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਦੁਪਹਿਰ 2:29 ਵਜੇ ਆਈਸਲੈਂਡ ਵਿੱਚ ਸ਼ੁਰੂ ਹੋ ਗਿਆ ਹੈ। ਹਾਲਾਂਕਿ, ਇਹ ਸੂਰਜ ਗ੍ਰਹਿਣ ਭਾਰਤ ਵਿੱਚ ਸ਼ਾਮ 4:29 ਵਜੇ ਤੋਂ ਦਿਖਾਈ ਦੇਵੇਗਾ। ਫਿਰ ਵੀ ਇਸ ਦਾ ਸੂਤਕ ਕਾਲ ਸਵੇਰ ਤੋਂ ਹੀ ਸ਼ੁਰੂ ਹੋ ਗਿਆ ਹੈ। ਖਾਸ ਕਰਕੇ ਗਰਭਵਤੀ ਔਰਤਾਂ ਨੂੰ ਗ੍ਰਹਿਣ ਦੌਰਾਨ ਇਹ ਕੰਮ ਨਹੀਂ ਕਰਨਾ ਚਾਹੀਦਾ। ਮੰਨਿਆ ਜਾਂਦਾ ਹੈ ਕਿ ਇਹ ਕੰਮ ਕਰਨ ਨਾਲ ਅਸ਼ੁੱਭਤਾ ਮਿਲਦੀ ਹੈ।

CM Bhagwant Mann: ਸੀਐਮ ਭਗਵੰਤ ਮਾਨ ਦਾ ਐਲਾਨ, ਸੂਬੇ ਦੇ ਸਾਰੇ ਡਿਗਰੀ ਹੋਲਡਰਾਂ ਨੂੰ ਕੰਮ ਦੇਵਾਂਗੇ
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਅਸੀਂ ਪੰਜਾਬ ਵਿੱਚ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਕੇ ਸਾਰੇ ਡਿਗਰੀ ਹੋਲਡਰਾਂ ਨੂੰ ਕੰਮ ਦੇਵਾਂਗੇ। ਲੁਧਿਆਣਾ ਵਿੱਚ ਵਿਸ਼ਵਰਮਾ ਦਿਵਸ ਮੌਕੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸੂਬੇ ਦੇ ਨੌਜਵਾਨਾਂ ਨੂੰ ਕੰਮ ਦੇਵਾਂਗੇ।
WhatsApp Outage: WhatsApp ਸੇਵਾ 2 ਘੰਟੇ ਬਾਅਦ ਬਹਾਲ, ਸਰਵਰ ਬੰਦ ਹੋਣ ਕਾਰਨ ਦੁਨੀਆ ਭਰ ਦੇ ਯੂਜ਼ਰਸ ਪਰੇਸ਼ਾਨ
ਕਰੀਬ 2 ਘੰਟੇ ਵਟਸਐਪ ਸਰਵਰ ਡਾਊਨ ਰਹਿਣ ਤੋਂ ਬਾਅਦ ਮੇਟਾ ਕੰਪਨੀ ਦੀ ਸਰਵਿਸ ਫਿਰ ਤੋਂ ਸ਼ੁਰੂ ਹੋ ਗਈ ਹੈ। ਇਸ ਤੋਂ ਪਹਿਲਾਂ ਮੈਟਾ ਦੀ ਮਸ਼ਹੂਰ ਇੰਸਟੈਂਟ ਮੈਸੇਜ ਐਪ ਵਟਸਐਪ, ਜਿਸ ਦੀ ਕਰੋੜਾਂ ਲੋਕ ਵਰਤੋਂ ਕਰ ਰਹੇ ਹਨ, ਨੇ ਮੰਗਲਵਾਰ ਦੁਪਹਿਰ ਕਰੀਬ 12.30 ਵਜੇ ਅਚਾਨਕ ਕੰਮ ਕਰਨਾ ਬੰਦ ਕਰ ਦਿੱਤਾ ਸੀ। ਭਾਰਤ ਵਿੱਚ ਇਸ ਸਮੇਂ ਲੋਕ ਇਸ ਰਾਹੀਂ ਸੰਦੇਸ਼ ਭੇਜਣ ਜਾਂ ਪ੍ਰਾਪਤ ਕਰਨ ਵਿੱਚ ਅਸਮਰੱਥ ਹਨ। ਵਟਸਐਪ ਦੇ ਕੰਮ ਨਾ ਕਰਨ ਕਾਰਨ ਲੋਕ ਨਾ ਤਾਂ ਗਰੁੱਪ ਚੈਟ 'ਤੇ ਮੈਸੇਜ ਭੇਜ ਸਕਦੇ ਹਨ ਅਤੇ ਨਾ ਹੀ ਵਿਅਕਤੀਗਤ ਤੌਰ 'ਤੇ। ਡਾਊਨ ਡਿਟੈਕਟਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਵਟਸਐਪ ਇਸ ਸਮੇਂ ਲੱਖਾਂ ਲੋਕਾਂ ਲਈ ਕੰਮ ਨਹੀਂ ਕਰ ਰਿਹਾ ਹੈ। ਇਸ ਨਕਸ਼ੇ ਮੁਤਾਬਕ ਮੁੰਬਈ, ਦਿੱਲੀ, ਕੋਲਕਾਤਾ ਅਤੇ ਲਖਨਊ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਹਰ ਜਗ੍ਹਾ ਲੋਕ ਇਸ ਤੋਂ ਪ੍ਰਭਾਵਿਤ ਦੱਸੇ ਜਾ ਰਹੇ ਹਨ।