ਪੜਚੋਲ ਕਰੋ

Punjab Breaking News LIVE: ਪੰਜਾਬ ਵਿੱਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ..ਵੱਡੀਆਂ ਖਬਰਾਂ

Punjab Breaking News, 26 August 2022 LIVE Updates: ਪੰਜਾਬ 'ਚ ਅੱਤਵਾਦੀ ਅਲਰਟ, ਧਰਮਸੋਤ ਤੇ ਗਿਲਜੀਆਂ 'ਤੇ ਈਡੀ ਦਾ ਸ਼ਿਕੰਜਾ, ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ, ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ

Punjab Breaking News, 26 August 2022 LIVE Updates: ਪੰਜਾਬ ਵਿੱਚ ਅੱਤਵਾਦੀ ਅਲਰਟ ਨੂੰ ਲੈ ਕੇ ਪੰਜਾਬ ਪੁਲਿਸ ਨੇ ਇੱਕ ਫੁੱਲਪਰੂਫ਼ ਪਲਾਨ ਤਿਆਰ ਕੀਤਾ ਹੈ। ਇਸ ਤਹਿਤ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਇਲਾਕਿਆਂ ਵਿੱਚ ਸੱਤ ਦਿਨ 24 ਘੰਟੇ ਹਥਿਆਰਬੰਦ ਨਾਕੇ ਲਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਪੁਲਿਸ ਹੈੱਡਕੁਆਰਟਰ ਨੇ ਜ਼ਿਲ੍ਹਿਆਂ ਦੀ QRT ਟੀਮ ਨੂੰ ਵੀ ਅਲਰਟ ਕਰ ਦਿੱਤਾ ਹੈ। ਪੰਜਾਬ ਪੁਲਿਸ ਨੇ 23 ਜ਼ਿਲ੍ਹਿਆਂ ਦੇ ਸਾਰੇ ਪੁਲਿਸ ਇੰਸਪੈਕਟਰ ਜਨਰਲਾਂ, ਡਿਪਟੀ ਇੰਸਪੈਕਟਰ ਜਨਰਲਾਂ ਤੇ ਪੁਲਿਸ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਜ਼ਿਲ੍ਹਿਆਂ ਵਿੱਚ ਸਾਰੇ ਸੰਵੇਦਨਸ਼ੀਲ ਟਿਕਾਣਿਆਂ ਤੇ ਸੰਭਾਵਿਤ ਟੀਚਿਆਂ 'ਤੇ ਸੁਰੱਖਿਆ ਪ੍ਰਬੰਧਾਂ ਦੀ ਯੋਜਨਾਬੰਦੀ ਤੇ ਸਮੀਖਿਆ ਕਰਨ ਲਈ ਨਿੱਜੀ ਤੌਰ 'ਤੇ ਸ਼ਾਮਲ ਹੋਣ। ਪੰਜਾਬ 'ਚ ਅੱਤਵਾਦੀ ਹਮਲੇ ਦਾ ਅਲਰਟ! ਸਰਹੱਦੀ ਇਲਾਕਿਆਂ 'ਚ 24 ਘੰਟੇ ਲੱਗਣਗੇ ਹਥਿਆਰਬੰਦ ਨਾਕੇ, QRT ਟੀਮਾਂ ਵੀ ਰਹਿਣਗੀਆਂ ਤਾਇਨਾਤ

ਹੁਣ ਈਡੀ ਦੇ ਹੱਥਾਂ  'ਚ ਜੰਗਲਾਤ ਘੋਟਾਲੇ ਦੀ ਜਾਂਚ, ਧਰਮਸੋਤ ਤੇ ਗਿਲਜੀਆਂ 'ਤੇ ਦਰਜ FIR ਦੀ ਮੰਗੀ ਕਾਪੀ

Forest Land Scam: ਜੰਗਲਾਤ ਘੋਟਾਲੇ ਦੀ ਜਾਂਚ ਹੁਣ ਈਡੀ (Enforcement Directorate) ਦੇ ਹੱਥਾਂ  'ਚ ਆਉਂਦੀ ਲੱਗਦੀ ਹੈ। ਈਡੀ ਨੇ ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਅਤੇ ਸੰਗਤ ਸਿੰਘ ਗਿਲਜੀਆਂ 'ਤੇ ਦਰਜ ਐੱਫਆਈਆਰ ਦੀ ਕਾਪੀ ਮੰਗੀ ਗਈ ਹੈ ਅਤੇ ਹੁਣ ਮਨੀ ਟ੍ਰਾਂਜ਼ੈਕਸ਼ਨ ਦੀ ਜਾਂਚ ਕੀਤੀ ਜਾਵੇਗੀ ਜਿਸ ਦੇ ਬਾਅਦ ਇਹਨਾਂ ਸਾਬਕਾ ਮੰਤਰੀਆਂ ਦੀਆਂ ਮੁਸ਼ਕਲਾਂ ਹੋਰ ਵਧਣ ਵਾਲੀਆਂ ਹਨ। ਦਸ ਦਈਏ ਕਿ ਧਰਮਸੋਤ ਜੰਗਲਾਤ ਘੁਟਾਲੇ ਵਿੱਚ ਨਾਭਾ ਜੇਲ੍ਹ ਅੰਦਰ ਬੰਦ ਹੈ। ਧਰਮਸੋਤ ਨੇ ਹਾਲ ਹੀ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਹੈ। ਇਸ ਦੇ ਮੱਦੇਨਜ਼ਰ ਸਰਕਾਰ ਤੇਜ਼ੀ ਨਾਲ ਕਾਰਵਾਈ ਕਰ ਰਹੀ ਹੈ ਤਾਂ ਜੋ ਧਰਮਸੋਤ ਹਾਲੇ ਜੇਲ੍ਹ ਤੋਂ ਬਾਹਰ ਨਾ ਆ ਸਕੇ। ਹੁਣ ਈਡੀ ਦੇ ਹੱਥਾਂ 'ਚ ਜੰਗਲਾਤ ਘੋਟਾਲੇ ਦੀ ਜਾਂਚ, ਧਰਮਸੋਤ ਤੇ ਗਿਲਜੀਆਂ 'ਤੇ ਦਰਜ FIR ਦੀ ਮੰਗੀ ਕਾਪੀ

ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ

ਹਰਿਆਣਾ ਦੇ ਅੰਬਾਲਾ 'ਚ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਇੱਕੋ ਸਮੇਂ ਮੌਤ ਹੋ ਗਈ ਹੈ। ਇਸ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅੰਬਾਲਾ ਸ਼ਹਿਰ ਦੇ ਨਾਲ ਲੱਗਦੇ ਪਿੰਡ ਬਲਾਣਾ ਦਾ ਇਹ ਮਾਮਲਾ ਹੈ । ਦੱਸਿਆ ਜਾ ਰਿਹਾ ਹੈ ਕਿ ਰਾਤ ਖਾਣਾ ਖਾ ਕੇ ਇਹ ਪਰਿਵਾਰ ਸੁੱਤਾ ਸੀ ਜਿਸ ਤੋਂ ਬਾਅਦ ਸਵੇਰੇ ਇਹਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਹਾਸਲ ਜਾਣਕਾਰੀ ਮੁਤਾਬਕ ਪਰਿਵਾਰ ਦੇ 5 ਜੀਆਂ ਨੇ ਜ਼ਹਿਰੀਲਾ ਪਦਾਰਥ ਨਿਗਲ ਲਿਆ । ਜਿਸ ਤੋਂ ਬਾਅਦ ਪਰਿਵਾਰ ਦੇ ਇੱਕ ਮੈਂਬਰ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਮਰਨ ਵਾਲਿਆਂ ਵਿੱਚ 65 ਸਾਲਾ ਸੰਗਤ ਸਿੰਘ, ਉਸ ਦੀ ਪਤਨੀ ਮਹਿੰਦਰ ਕੌਰ (62), ਸੰਗਤ ਸਿੰਘ ਪੁੱਤਰ ਸੁਖਵਿੰਦਰ ਸਿੰਘ (32), ਸੁਖਵਿੰਦਰ ਦੀ ਪਤਨੀ ਪ੍ਰਮਿਲਾ (28) ਅਤੇ ਉਸ ਦੀਆਂ 6 ਅਤੇ 8 ਸਾਲ ਦੀਆਂ ਦੋ ਲੜਕੀਆਂ ਸ਼ਾਮਲ ਹਨ। ਦਿਲ ਦਹਿਲਾਉਣ ਵਾਲੀ ਘਟਨਾ, ਇੱਕੋ ਪਰਿਵਾਰ ਦੇ ਛੇ ਜੀਆਂ ਦੀਆਂ ਮਿਲੀਆਂ ਲਾਸ਼ਾਂ

ਬੇਅਦਬੀ ਤੇ ਗੋਲੀ ਕਾਂਡ 'ਚ ਸੁਖਬੀਰ ਬਾਦਲ 'ਤੇ ਸ਼ਿਕੰਜੇ ਦੀ ਤਿਆਰੀ, ਸੰਮਨ ਜਾਰੀ ਹੁੰਦਿਆਂ ਹੀ 'ਆਪ' ਨੇ ਵੀ ਖੋਲ੍ਹਿਆ ਮੋਰਚਾ

 ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਬੇਅਦਬੀ ਤੇ ਗੋਲੀ ਕਾਂਡ ਮਾਮਲੇ ਵਿੱਚ ਘਿਰ ਸਕਦੇ ਹਨ। ਭਗਵੰਤ ਮਾਨ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਤੇਜ਼ ਕਰਦਿਆਂ ਜਲਦ ਤੋਂ ਜਲਦ ਕਾਰਵਾਈ ਦੇ ਸੰਕੇਤ ਦਿੱਤੇ ਹਨ। ਇਸ ਤਹਿਤ ਕੋਟਕਪੂਰਾ ਗੋਲੀ ਕਾਂਡ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਸੁਖਬੀਰ ਬਾਦਲ ਨੂੰ ਆਦੇਸ਼ ਦਿੱਤੇ ਹਨ ਕਿ ਉਹ ਕੇਸ ’ਚ ਪੁੱਛ ਪੜਤਾਲ ਲਈ 30 ਅਗਸਤ ਨੂੰ ਸਵੇਰੇ 10.30 ਵਜੇ ਪੰਜਾਬ ਪੁਲਿਸ ਭਵਨ ਸੈਕਟਰ-32 ਵਿੱਚ ਹਾਜ਼ਰ ਹੋਣ। ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਸੁਖਬੀਰ ਬਾਦਲ ਖਿਲਾਫ ਮੋਰਚਾ ਖੋਲ੍ਹ ਦਿੱਤਾ ਹੈ। ‘ਆਪ’ ਪੰਜਾਬ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਸੁਖਬੀਰ ਬਾਦਲ ’ਤੇ ਬੇਅਦਬੀ ਤੇ ਗੋਲੀ ਕਾਂਡ ਦੇ ਮੁਲਜ਼ਮਾਂ ਦੀ ਕਥਿਤ ਸਰਪ੍ਰਸਤੀ ਕਰਨ ਦੇ ਦੋਸ਼ ਲਗਾਏ ਹਨ। ਅਹਿਮ ਗੱਲ਼ ਹੈ ਕਿ ਇੱਕ ਪਾਸੇ ਪੰਜਾਬ ਸਰਕਾਰ ਸੁਖਬੀਰ ਬਾਦਲ ’ਤੇ ਸ਼ਿਕੰਜਾ ਕੱਸਣ ਜਾ ਰਹੀ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨੇ ਵੀ ਇਲਜ਼ਾਮਾਂ ਦੀ ਝੜੀ ਲਾ ਦਿੱਤੀ ਹੈ। ਬੇਅਦਬੀ ਤੇ ਗੋਲੀ ਕਾਂਡ 'ਚ ਸੁਖਬੀਰ ਬਾਦਲ 'ਤੇ ਸ਼ਿਕੰਜੇ ਦੀ ਤਿਆਰੀ, ਸੰਮਨ ਜਾਰੀ ਹੁੰਦਿਆਂ ਹੀ 'ਆਪ' ਨੇ ਵੀ ਖੋਲ੍ਹਿਆ ਮੋਰਚਾ

Sidhu Moosewala Murder Case : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ, 5 ਹੋਰ ਨਾਮਜ਼ਦ : ਸੂਤਰ

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਮਾਨਸਾ ਪੁਲਿਸ ਵੱਲੋਂ ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ 5 ਹੋਰ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਵੱਲੋਂ ਪਹਿਲਾਂ ਹੀ ਕਹਿ ਦਿੱਤਾ ਗਿਆ ਸੀ ਕਿ ਉਸ ਦੇ ਬੇਟੇ ਨੂੰ ਕਤਲ ਕਰਨ ਵਿੱਚ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹੋਏ ਲੋਕ ਸ਼ਾਮਲ ਹਨ। ਮਾਨਸਾ ਪੁਲਿਸ ਵੱਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਪੰਜਾਬੀ ਸੰਗੀਤ ਜਗਤ ਨਾਲ ਜੁੜੇ ਹੋਏ ਦੱਸੇ ਜਾ ਰਹੇ ਹਨ। ਨਾਮਜ਼ਦ ਕੀਤੇ ਗਏ ਵਿਅਕਤੀ ਸਿੱਧੂ ਮੂਸੇਵਾਲਾ ਦੇ ਗਾਇਕੀ ਖੇਤਰ ਵਿੱਚ ਆਉਣ ਸਮੇਂ ਨਾਲ ਦੇ ਦੱਸ ਜਾ ਰਹੇ ਹਨ, ਜਿਨ੍ਹਾ ਦਾ ਸਿੱਧੂ ਮੂਸੇਵਾਲਾ ਦੇ ਪਿਤਾ ਪਹਿਲਾਂ ਹੀ ਜ਼ਿਕਰ ਕਰਦੇ ਰਹੇ ਹਨ। Sidhu Moosewala Murder Case : ਸਿੱਧੂ ਮੂਸੇਵਾਲਾ ਕਤਲ ਕੇਸ 'ਚ ਪੁਲਿਸ ਵੱਲੋਂ ਵੱਡੀ ਕਾਰਵਾਈ, 5 ਹੋਰ ਨਾਮਜ਼ਦ : ਸੂਤਰ

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Advertisement
ABP Premium

ਵੀਡੀਓਜ਼

Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾJagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
CBSE 'ਚ ਨਿਕਲੀਆਂ ਬੰਪਰ ਪੋਸਟਾਂ! ਨੌਕਰੀ ਲੈਣ ਦਾ ਸੁਨਹਿਰੀ ਮੌਕਾ, ਇੱਥੇ ਪੜ੍ਹੋ ਪੂਰੀ ਡਿਟੇਲ
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
1 ਜਨਵਰੀ ਨੂੰ ਵਾਪਰਿਆ ਵੱਡਾ ਹਾਦਸਾ, 213 ਯਾਤਰੀਆਂ ਦੇ ਨਾਲ ਸਮੁੰਦਰ 'ਚ ਡੁੱਬ ਗਿਆ ਸੀ ਏਅਰ ਇੰਡੀਆ ਦਾ ਜਹਾਜ਼
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
ਨਵੇਂ ਸਾਲ 'ਤੇ ਮੋਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡੀ ਸੌਗਾਤ, ਹੁਣ ਇਸ ਚੀਜ਼ 'ਤੇ ਮਿਲੇਗੀ ਜ਼ਿਆਦਾ ਸਬਸਿਡੀ
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! ਹਾਈ ਪਾਵਰ ਕਮੇਟੀ ਦੀ ਮੀਟਿੰਗ 'ਚ ਨਹੀਂ ਹੋਣਗੇ ਸ਼ਾਮਲ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 
Farmers Protest: ਸ਼ੰਭੂ ਬਾਰਡਰ 'ਤੇ ਮੀਟਿੰਗ 'ਚ ਕਿਸਾਨ ਲੀਡਰਾਂ ਵੱਲੋਂ ਅਹਿਮ ਫੈਸਲੇ, ਦਿੱਲੀ ਕੂਚ ਦੇ ਫੈਸਲੇ ਦਾ ਹੋਏਗਾ ਜਲਦ ਐਲਾਨ 
Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ
Punjab News: ਨਵੇਂ ਸਾਲ 'ਚ ਸਫਰ ਹੋਵੇਗਾ ਸੁਖਾਵਾਂ, PRTC ਦੇ ਬੇੜੇ 'ਚ ਸ਼ਾਮਲ ਹੋਣਗੀਆਂ 83 BS-6 ਨਵੀਆਂ ਬੱਸਾਂ
Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ
Gold-Silver Price Today: ਨਵੇਂ ਸਾਲ ਦੇ ਪਹਿਲੇ ਦਿਨ ਸੋਨਾ ਹੋਇਆ ਮਹਿੰਗਾ, ਚਾਂਦੀ ਦੀ ਕੀਮਤ ਘਟੀ, ਜਾਣੋ ਅੱਜ ਦਾ ਰੇਟ
ਸਰਕਾਰੀ ਵੈਬਸਾਈਟਸ 'ਤੇ ਹੋਇਆ ਵੱਡਾ Cyber Attack, Instagram, Facebook, YouTube ਸਭ ਕੁਝ ਕੀਤਾ ਹੈਕ
ਸਰਕਾਰੀ ਵੈਬਸਾਈਟਸ 'ਤੇ ਹੋਇਆ ਵੱਡਾ Cyber Attack, Instagram, Facebook, YouTube ਸਭ ਕੁਝ ਕੀਤਾ ਹੈਕ
Embed widget