ਪੜਚੋਲ ਕਰੋ

Delhi Assembly Election Result 2025: ਕੇਜਰੀਵਾਲ ਦੀਆਂ ਇਹ 5 ਗਲਤੀਆਂ ਜਿਸ ਨੇ ਕੀਤਾ AAP ਦਾ ਬੇੜਾ ਗਰਕ

ਇਸ ਵਾਰ ਦਿਲ ਦੇ ਵਿੱਚ ਆਪ ਦਾ ਜਾਦੂ ਨਹੀਂ ਚੱਲਿਆ ਸਗੋਂ BJP ਦੀ ਲਹਿਰ ਦੇਖਣ ਨੂੰ ਮਿਲੀ। ਜਿਸ ਕਰਕੇ 27 ਸਾਲ ਬਾਅਦ ਬੀਜੀਪੀ ਨੇ ਸ਼ਾਨਦਾਰ ਵਾਪਸੀ ਕਰਕੇ ਜਿੱਤ ਦਾ ਝੰਡਾ ਲਹਿਰਾਇਆ। ਆਓ ਜਾਣਦੇ ਹਾਂ ਕਿਵੇਂ ਆਪ ਵਾਲੇ ਜਿੱਤ ਦੀ ਹੈਟ੍ਰਿਕ ਲਗਾਉਣ..

Delhi Election Result 2025:  ਸ਼ਨੀਵਾਰ (8 ਫਰਵਰੀ 2025) ਸਵੇਰੇ ਤੋਂ ਚਲ ਰਹੀ ਵੋਟਾਂ ਦੀ ਗਿਣਤੀ ਨਾਲ ਇਹ ਸਾਫ ਹੋ ਗਿਆ ਹੈ ਦਿੱਲੀ 'ਚ ਇਸ ਵਾਰ BJP ਦੀ ਲਹਿਰ ਹੈ। ਆਮ ਆਦਮੀ ਪਾਰਟੀ (AAP) ਇਸ ਵਾਰ ਜਿੱਤ ਦੀ ਹੈਟ੍ਰਿਕ ਲਗਾਉਣ ਤੋਂ ਚੁੱਕ ਗਈ ਹੈ ਅਤੇ ਦਿੱਲੀ ਦੇ ਸਿੰਘਾਸਨ 'ਤੇ ਹੁਣ ਭਾਰਤੀ ਜਨਤਾ ਪਾਰਟੀ (BJP) ਕਬਜ਼ਾ ਹੋਏਗਾ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤੈਂਦਰ ਜੈਨ ਅਤੇ ਸੌਰਭ ਭਾਰਦਵਾਜ ਵਰਗੇ AAP ਦੇ ਵੱਡੇ ਨੇਤਾ ਚੋਣ ਹਾਰ ਗਏ ਹਨ।

ਕਿਹੜੀਆਂ ਗਲਤੀਆਂ ਬਣੀਆਂ AAP ਦੇ ਹਾਰ ਦੀ ਵਜ੍ਹਾ?

ਸ਼ਰਾਬ ਨੀਤੀ: ਇਸ ਨੀਤੀ ਨੇ ਭ੍ਰਿਸ਼ਟਾਚਾਰ ਦੇ ਆਰੋਪਾਂ ਨੂੰ ਜਨਤਾ ਵਿਚ ਖੂਬ ਹਵਾ ਦਿੱਤੀ।
ਭ੍ਰਿਸ਼ਟਾਚਾਰ ਦੇ ਮਾਮਲੇ: ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦੇ ਜੇਲ੍ਹ ਜਾਣਾ ਪਾਰਟੀ ਲਈ ਵੱਡਾ ਝਟਕਾ ਸਾਬਤ ਹੋਇਆ।
ਆਤਿਸ਼ੀ ਨੂੰ CM ਬਣਾਉਣਾ: ਅਰਵਿੰਦ ਕੇਜਰੀਵਾਲ ਦਾ ਮੁੱਖ ਮੰਤਰੀ ਅਹੁਦਾ ਛੱਡ ਕੇ ਆਤਿਸ਼ੀ ਨੂੰ CM ਬਣਾਉਣ ਦਾ ਫ਼ੈਸਲਾ ਜਨਤਾ ਨੂੰ ਪਸੰਦ ਨਹੀਂ ਆਇਆ।
ਜਨਤਕ ਮੁੱਦੇ: ਪ੍ਰਦੂਸ਼ਣ, ਸੁਰੱਖਿਆ ਅਤੇ ਬਿਜਲੀ-ਪਾਣੀ ਵਰਗੇ ਜਨਤਕ ਮੁੱਦਿਆਂ 'ਤੇ ਗੁੱਸੇ ਦਾ ਸਾਹਮਣਾ ਕਰਨਾ ਪਿਆ।
ਅੰਤਰਿਕ ਵਿਵਾਦ: ਪਾਰਟੀ ਦੇ ਅੰਦਰ ਆਉਣ ਵਾਲੇ ਝਗੜਿਆਂ ਅਤੇ ਫੈਸਲਿਆਂ ਨੇ ਵੀ ਲੋਕਾਂ 'ਤੇ ਮਾੜਾ ਅਸਰ ਪਾਇਆ।
ਸਿਨੀਅਰ ਜਰਨਲਿਸਟ ਰਾਮਧਾਨੀ ਦੁਵੇਦੀ ਨੇ ਇਹ ਮੱਦੇ ਰੌਸ਼ਨ ਕੀਤੇ ਅਤੇ ਵਿਸਥਾਰ ਨਾਲ ਸਮਝਾਇਆ ਕਿ ਕਿਵੇਂ ਇਨ੍ਹਾਂ ਗੱਲਾਂ ਨੇ AAP ਦੀ ਰੂਪ-ਰੇਖਾ ਨੂੰ ਖਰਾਬ ਕੀਤਾ।

ਰਾਮਧਾਨੀ ਦੁਵੇਦੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਕਈ ਗਲਤੀਆਂ ਕੀਤੀਆਂ। ਉਨ੍ਹਾਂ ਵਿੱਚ ਸਭ ਤੋਂ ਮਹੱਤਵਪੂਰਨ ਗਲਤੀ ਸਿੱਖਿਆ ਅਤੇ ਤਬੀਅਤ ਦੇ ਖੇਤਰਾਂ ਵਿੱਚ ਸ਼ੁਰੂ ਕੀਤੇ ਪਰਯੋਗ ਸਨ, ਜੋ ਅੱਗੇ ਨਹੀਂ ਚੱਲ ਸਕੇ। ਲੋਕਾਂ ਨੂੰ ਇਹ ਮਹਿਸੂਸ ਹੋਇਆ ਕਿ ਇਹ ਸਿਰਫ਼ ਰਾਜਨੀਤਿਕ ਘੋਸ਼ਣਾਵਾਂ ਸਨ ਅਤੇ ਜੋ ਕੰਮ ਉਹ ਸ਼ੁਰੂ ਕਰਦੇ ਹਨ, ਉਹਨਾ ਨੂੰ ਨਾ ਤਾਂ ਪੂਰਾ ਕਰਦੇ ਹਨ ਅਤੇ ਨਾ ਹੀ ਢੰਗ ਨਾਲ ਅੱਗੇ ਵਧਾਉਂਦੇ ਹਨ।

ਰਾਮਧਾਨੀ ਦੁਵੇਦੀ ਨੇ ਦੱਸਿਆ, "ਦੂਜਾ ਨੁਕਤਾ ਇੱਕ ਵੱਡਾ ਵਰਗ ਦਿੱਲੀ ਵਿੱਚ ਆਟੋ ਚਾਲਕਾਂ ਦਾ ਹੈ। ਉਨ੍ਹਾਂ ਨੇ AAP ਨਾਲ ਬਹੁਤ ਉਮੀਦਾਂ ਜੋੜੀਆਂ ਸਨ। ਆਟੋ ਚਾਲਕਾਂ ਦੇ ਹੱਕ ਵਿੱਚ ਕਈ ਘੋਸ਼ਣਾਵਾਂ ਕੀਤੀਆਂ ਗਈਆਂ। ਇੱਕ ਸਮਾਂ ਤਾਂ ਇੱਥੇ ਤੱਕ ਸੀ ਕਿ ਸਾਰੇ ਆਟੋ ਚਾਲਕ AAP ਦੇ ਅੰਨ੍ਹੇ ਸਮਰਥਕ ਬਣ ਗਏ ਸਨ ਅਤੇ ਉਨ੍ਹਾਂ ਨੂੰ ਵੋਟ ਦਿੰਦੇ ਸਨ। ਪਰ ਹੁਣ ਉਹਨਾਂ ਦੀ ਇਹ ਧਾਰਨਾ ਬਣ ਗਈ ਹੈ ਕਿ ਇਹ ਸਿਰਫ਼ ਕਹਿ ਦਿੰਦੇ ਹਨ ਪਰ ਉਹਨੂੰ ਪੂਰਾ ਨਹੀਂ ਕਰਦੇ। ਇਸ ਕਾਰਨ ਇਸ ਵਾਰ ਆਟੋ ਚਾਲਕਾਂ ਨੇ ਪੂਰਾ ਸਮਰਥਨ ਨਹੀਂ ਦਿੱਤਾ।"

ਰਾਮਧਾਨੀ ਦੁਵੇਦੀ ਨੇ ਅੱਗੇ ਕਿਹਾ ਕਿ ਤੀਜੀ ਗੱਲ ਇਹ ਸੀ ਕਿ AAP ਸਮਝ ਰਹੀ ਸੀ ਕਿ ਮਹਿਲਾਵਾਂ ਦਾ ਸਮਰਥਨ ਲੈਣ ਨਾਲ ਜਾਂ ਉਨ੍ਹਾਂ ਨੂੰ ਕੁਝ ਸਹੂਲਤਾਂ ਦੇਣ ਨਾਲ ਉਨ੍ਹਾਂ ਨੂੰ ਵੋਟ ਮਿਲ ਜਾਣਗੀਆਂ। ਜਿਵੇਂ DTC ਬੱਸਾਂ ਵਿੱਚ ਮਹਿਲਾਵਾਂ ਲਈ ਮੁਫ਼ਤ ਯਾਤਰਾ ਦੀ ਸਹੂਲਤ ਦਿੱਤੀ ਗਈ ਸੀ ਜਿਸ ਨਾਲ ਉਹ ਦੋ ਵਾਰ ਚੋਣਾਂ ਜਿੱਤ ਗਏ। ਇਸ ਵਾਰ ਵੀ AAP ਨੇ ਕਿਹਾ ਸੀ ਕਿ ਹਰ ਮਹਿਲਾ ਦੇ ਖਾਤੇ ਵਿੱਚ 2100 ਰੁਪਏ ਜਮ੍ਹਾਂ ਕੀਤੇ ਜਾਣਗੇ। ਪਰ ਦੂਜੀਆਂ ਪਾਰਟੀਆਂ ਨੇ ਇਸ ਦਾ ਜਵਾਬ ਦੇ ਦਿੱਤਾ ਕਿ ਪੰਜਾਬ ਵਿੱਚ ਵੀ ਇਹੋ ਜਿਹਾ ਵਾਅਦਾ ਕੀਤਾ ਗਿਆ ਸੀ ਪਰ ਕਿਸੇ ਵੀ ਮਹਿਲਾ ਦੇ ਖਾਤੇ ਵਿੱਚ ਪੈਸੇ ਨਹੀਂ ਆਏ। ਇਸੇ ਦੌਰਾਨ BJP ਨੇ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਵਿੱਚ ਆਪਣੇ ਕੀਤੇ ਵਾਅਦੇ ਪੂਰੇ ਕਰ ਦਿੱਤੇ।

ਚੌਥੀ ਗਲਤੀ ਉਹਨਾਂ ਨੇ ਇਹ ਦੱਸੀ ਕਿ AAP ਦੇ ਪੱਕੇ ਵੋਟਰ ਝੁੱਗੀਆਂ-ਝੋਂਪੜੀਆਂ ਵਿੱਚ ਰਹਿਣ ਵਾਲੇ ਲੋਕ ਸਨ। ਇਸ ਵਾਰ ਦੇ ਚੋਣ ਪ੍ਰਚਾਰ ਦੌਰਾਨ AAP ਨੇ ਕਿਹਾ ਕਿ ਜੇ BJP ਸੱਤਾ ਵਿੱਚ ਆਵੇਗੀ ਤਾਂ ਉਹ ਤੁਹਾਡੀਆਂ ਝੁੱਗੀਆਂ ਤੇ ਕਬਜ਼ਾ ਕਰ ਲਵੇਗੀ ਅਤੇ ਜ਼ਮੀਨ ਲੈ ਲਵੇਗੀ। ਇਹ ਉਨ੍ਹਾਂ ਦਾ ਨਕਾਰਾਤਮਕ ਪ੍ਰਚਾਰ ਸੀ। ਉਨ੍ਹਾਂ ਨੂੰ ਲੱਗਿਆ ਸੀ ਕਿ ਇਸ ਤਰ੍ਹਾਂ ਉਹ ਆਪਣੇ ਪੱਕੇ ਵੋਟਰਾਂ ਨੂੰ ਵੋਟ ਪਾਉਣ ਲਈ ਮਜਬੂਰ ਕਰ ਲੈਣਗੇ ਪਰ ਇਹ ਹੋਇਆ ਨਹੀਂ। ਰਾਮਧਾਨੀ ਦੁਵੇਦੀ ਨੇ ਕਿਹਾ ਕਿ AAP ਮਿਡਲ ਕਲਾਸ ਦੇ ਸਮਰਥਨ ਨਾਲ ਅੱਗੇ ਆਉਂਦੀ ਸੀ ਪਰ ਇਸ ਵਾਰ AAP ਦਾ ਜਾਦੂ ਨਹੀਂ ਚਲਿਆ। ਕੇਂਦਰ ਸਰਕਾਰ ਨੇ ਹਾਲ ਹੀ ਦੇ ਬਜਟ ਵਿੱਚ ਮਿਡਲ ਕਲਾਸ ਨੂੰ ਜੋ ਛੋਟ ਦਿੱਤੀ ਉਸ ਕਾਰਨ ਇਸ ਵਰਗ ਦਾ ਸਮਰਥਨ ਅਰਵਿੰਦ ਕੇਜਰੀਵਾਲ ਤੋਂ ਖਿਸਕ ਗਿਆ।

ਰਾਮਧਾਨੀ ਨੇ ਕਿਹਾ ਕਿ ਪੰਜਵੀ ਅਤੇ ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਅਰਵਿੰਦ ਕੇਜਰੀਵਾਲ ਦੇ ਕਈ ਅਜਿਹੇ ਵਾਅਦੇ ਸਨ ਜੋ ਉਹ ਪਹਿਲਾਂ ਕਰਦੇ ਸਨ ਪਰ ਬਾਅਦ ਵਿੱਚ ਉਨ੍ਹਾਂ ਤੋਂ ਮੁਕਰ ਜਾਂਦੇ ਸਨ। ਲੋਕਾਂ ਨੂੰ ਉਮੀਦ ਹੁੰਦੀ ਸੀ ਕਿ ਉਹ ਕੁਝ ਨਾ ਕੁਝ ਉਨ੍ਹਾਂ ਦੇ ਹਿੱਤ ਲਈ ਕਰਨਗੇ ਪਰ ਵਾਅਦਾ ਕਰਨ ਦੇ ਬਾਵਜੂਦ ਉਹ ਗੱਲਾਂ ਪੂਰੀਆਂ ਨਹੀਂ ਹੋ ਸਕਦੀਆਂ।

ਉਨ੍ਹਾਂ ਨੇ ਕਿਹਾ, "ਮੇਰੇ ਖਿਆਲ ਵਿੱਚ ਲੋਕਾਂ ਦੀ ਧਾਰਣਾ ਕੇਜਰੀਵਾਲ ਪ੍ਰਤੀ ਇਸੀ ਕਾਰਨ ਬਦਲੀ। ਲੋਕਾਂ ਨੇ ਸੋਚਿਆ ਕਿ ਇਹ ਵਾਅਦੇ ਤਾਂ ਕਰਦੇ ਹਨ ਪਰ ਉਨ੍ਹਾਂ ਨੂੰ ਨਿਭਾ ਨਹੀਂ ਸਕਦੇ। ਇਸ ਦਾ ਉਦਾਹਰਨ ਕਈ ਰੂਪਾਂ ਵਿੱਚ ਸਾਹਮਣੇ ਆਇਆ ਅਤੇ ਇਸ ਵਾਰ ਦੀ ਇਹ ਹਰ ਓਹੀ ਸਾਰੇ ਮੁੱਖ ਕਾਰਨਾਂ ਦਾ ਨਤੀਜਾ ਹੈ।"

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
Advertisement

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਪੰਜਾਬ ਕੈਬਨਿਟ ਨੇ ਵੱਡੇ ਫੈਸਲਿਆਂ 'ਤੇ ਲਾਈ ਮੁਹਰ, ਜਾਣੋ ਕਿਹੜੇ ਲੋਕਾਂ ਨੂੰ ਹੋਵੇਗਾ ਫਾਇਦਾ
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਰਣਵੀਰ ਸਿੰਘ ਦੀ ਫਿਲਮ ਧੁਰੰਧਰ ​​ਦੀ ਰਿਲੀਜ਼ 'ਤੇ ਰੋਕ ਲਾਉਣ ਦੀ ਮੰਗ, ਹਾਈ ਕੋਰਟ ਤੱਕ ਪਹੁੰਚਿਆ ਮਾਮਲਾ, ਜਾਣੋ ਕੀ ਹੈ ਵਿਵਾਦ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਸੋਨੇ ਦੀਆਂ ਕੀਮਤਾਂ 'ਚ ਫਿਰ ਹੋਇਆ ਵਾਧਾ, ਇੱਕ ਦਿਨ ਵਿੱਚ 700 ਰੁਪਏ ਵਧੀ ਕੀਮਤ, ਜਾਣੋ ਹੁਣ 10 ਗ੍ਰਾਮ ਦਾ ਕਿੰਨਾ ਹੋ ਗਿਆ ਰੇਟ ?
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
ਪੰਜਾਬ ਜ਼ਿਲ੍ਹਾ ਪਾਰਿਸ਼ਦ–ਪੰਚਾਇਤ ਕਮੇਟੀ ਚੋਣਾਂ ਦਾ ਐਲਾਨ ਅੱਜ; ਸਿਆਸੀ ਗਲਿਆਰਿਆਂ 'ਚ ਹਲਚਲ, ਚੋਣਾਂ ਲਈ ਇਲੈਕਸ਼ਨ ਕਮਿਸ਼ਨ ਕਰੇਗਾ ਪ੍ਰੈੱਸ ਕਾਨਫਰੰਸ
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
PSEB ਸਰਟੀਫਿਕੇਟ ਦੀ ਦੂਜੀ ਕਾਪੀ ਲੈਣੀ ਹੋਈ ਹੁਣ ਹੋਰ ਵੀ ਸਖ਼ਤ! ਨਵਾਂ ਨਿਯਮ ਜਾਣੋ, ਕਿਵੇਂ ਬਚੋਗੇ ਮੁਸੀਬਤ ਤੋਂ? ਪੁਲਿਸ ਰਿਪੋਰਟ ਜ਼ਰੂਰੀ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
Punjab News: ਪੰਜਾਬ ਦੀ ਬਠਿੰਡਾ ਜੇਲ੍ਹ ਮੁੜ ਚਰਚਾ ‘ਚ, ਹੈਰਾਨ ਕਰਨ ਵਾਲਾ ਖੁਲਾਸਾ!
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
4600 ਲੋਕਾਂ ਦੇ ਘਰ ਸੁਆਹ… 70 ਸਾਲਾਂ ਦੀ ਸਭ ਤੋਂ ਵੱਡੀ ਤਬਾਹੀ! ਹਾਂਗਕਾਂਗ ਅਗਨੀ ਕਾਂਡ ‘ਚ 83 ਮੌਤਾਂ—ਕੌਣ ਹੈ ਜ਼ਿੰਮੇਵਾਰ?
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Punjab News: ਪੰਜਾਬ ਦੇ ਇਹ ਵਾਲੇ ਸਕੂਲਾਂ 'ਚ 28 ਨਵੰਬਰ ਨੂੰ ਅੱਧੇ ਦਿਨ ਦੀ ਛੁੱਟੀ ਦਾ ਐਲਾਨ! ਜਾਣੋ ਕਿਤੇ ਤੁਹਾਡਾ ਸ਼ਹਿਰ ਤਾਂ ਨਹੀਂ...
Embed widget