Punjab Breaking News LIVE: ਗਵਰਨਰ ਰਾਜ ਲਾਉਣ ਦੀ ਮੰਗ 'ਤੇ CM ਮਾਨ ਦਾ ਚੜ੍ਹਿਆ ਪਾਰਾ, ਸੁਣਾਈਆਂ ਖਰੀਆਂ-ਖਰੀਆਂ
Punjab Breaking News LIVE 28 February, 2023: ਗਵਰਨਰ ਰਾਜ ਲਾਉਣ ਦੀ ਮੰਗ 'ਤੇ CM ਮਾਨ ਦਾ ਚੜ੍ਹਿਆ ਪਾਰਾ, ਸੁਣਾਈਆਂ ਖਰੀਆਂ-ਖਰੀਆਂ, ਪੂਰੇ ਦੇਸ਼ 'ਚ ਲਾਗੂ ਹੋਏਗਾ ਆਨੰਦ ਮੈਰਿਜ ਐਕਟ? ਅਪਰੈਲ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਵੱਡਾ ਝਟਕਾ
LIVE
Background
Punjab Breaking News LIVE 28 February, 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਾਬਕਾ ਮੁੱਖ ਮੰਤਰੀ ਅਮਰਿੰਦਰ ਸਿੰਘ ਸਮੇਤ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਆਗੂਆਂ 'ਤੇ ਸੂਬੇ 'ਚ 'ਰਾਜਪਾਲ ਸ਼ਾਸਨ' ਦੀ ਮੰਗ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਲੋਕ ਜਾਣਦੇ ਹਨ ਕਿ ਇਹ ਆਗੂ ਹਮੇਸ਼ਾ ਤੋਂ ਹੀ 'ਪੰਜਾਬ ਵਿਰੋਧੀ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਕਿ, ਕੈ: ਅਮਰਿੰਦਰ ਸਿੰਘ,ਕੇਵਲ ਢਿੱਲੋਂ,ਬਲਬੀਰ ਸਿੱਧੂ, ਫ਼ਤਿਹ ਜੰਗ ਬਾਜਵਾ, ਰਾਜ ਕੁਮਾਰ ਵੇਰਕਾ, ਗੁਰਪੑੀਤ ਕਾਂਗੜ , ਰਾਣਾ ਸੋਢੀ (ਸਾਰੇ ਕਾਂਗਰਸੀ >ਅੱਜਕੱਲ੍ਹ ਭਾਜਪਾ ) ਅਕਸਰ ਰਾਜਪਾਲ ਦੇ ਘਰ ਦੇ ਨੇੜੇ-ਤੇੜੇ ਦੇਖੇ ਜਾ ਸਕਦੇ ਨੇ..ਪੰਜਾਬ ਚ ਗਵਰਨਰ ਰਾਜ ਦੀ ਗੱਲ ਕਰ ਰਹੇ ਨੇ..ਪੰਜਾਬ ਦੇ ਲੋਕ ਸਭ ਜਾਣਦੇ ਨੇ ਇਹ ਹਮੇਸ਼ਾ ਪੰਜਾਬ ਵਿਰੋਧੀ ਰਹੇ ਨੇ" ਗਵਰਨਰ ਰਾਜ ਲਾਉਣ ਦੀ ਮੰਗ 'ਤੇ CM ਮਾਨ ਦਾ ਚੜ੍ਹਿਆ ਪਾਰਾ, ਸੁਣਾਈਆਂ ਖਰੀਆਂ-ਖਰੀਆਂ
ਪੂਰੇ ਦੇਸ਼ 'ਚ ਲਾਗੂ ਹੋਏਗਾ ਆਨੰਦ ਮੈਰਿਜ ਐਕਟ? ਸੁਪਰੀਮ ਕੋਰਟ ਸੁਣਵਾਈ ਲਈ ਸਹਿਮਤ
Punjab News: ਸੁਪਰੀਮ ਕੋਰਟ ਨੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਆਨੰਦ ਮੈਰਿਜ ਐਕਟ, 1909 ਤਹਿਤ ਸਿੱਖਾਂ ਦੇ ਵਿਆਹ ਦੀ ਰਜਿਸਟ੍ਰੇਸ਼ਨ ਲਈ ਨਿਯਮ ਬਣਾਉਣ ਵਾਸਤੇ ਨਿਰਦੇਸ਼ ਦੇਣ ਦੀ ਮੰਗ ਕਰਨ ਵਾਲੀ ਜਨਹਿਤ ਪਟੀਸ਼ਨ ਸੂਚੀਬੱਧ ਕਰਨ ਲਈ ਸਹਿਮਤੀ ਦਿੱਤੀ ਹੈ। ਚੀਫ਼ ਜਸਟਿਸ ਡੀ ਵਾਈ ਚੰਦਰਚੂੜ ਦੀ ਅਗਵਾਈ ਹੇਠਲੇ ਤਿੰਨ ਜੱਜਾਂ ਦੇ ਬੈਂਚ ਨੇ ਅਰਜ਼ੀਕਾਰ ਦੇ ਵਕੀਲ ਵੱਲੋਂ ਕੇਸ ਦੀ ਸੁਣਵਾਈ ਲਈ ਸੂਚੀਬੱਧ ਕੀਤੇ ਜਾਣ ਦੀ ਬੇਨਤੀ ’ਤੇ ਕਿਹਾ,‘‘ਹਾਂ, ਅਸੀਂ ਇਸ ਨੂੰ ਸੂਚੀਬੱਧ ਕਰਾਂਗੇ।” ਪੂਰੇ ਦੇਸ਼ 'ਚ ਲਾਗੂ ਹੋਏਗਾ ਆਨੰਦ ਮੈਰਿਜ ਐਕਟ? ਸੁਪਰੀਮ ਕੋਰਟ ਸੁਣਵਾਈ ਲਈ ਸਹਿਮਤ
ਅਪਰੈਲ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਵੱਡਾ ਝਟਕਾ, ਆਮ ਆਦਮੀ ਦੀ ਜੇਬ ’ਤੇ ਪਵੇਗਾ ਅਸਰ
ਚੰਡੀਗੜ੍ਹੀਆਂ ਨੂੰ ਅਪਰੈਲ ਤੋਂ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਪੀਣਾ ਵਾਲਾ ਪਾਣੀ ਮਹਿੰਗਾ ਹੋ ਜਾਏਗਾ। ਪਾਣੀ ਦੀਆਂ ਦਰਾਂ ਵਿੱਚ ਇਸ ਪੰਜ ਫੀਸਦੀ ਵਾਧੇ ਨਾਲ ਪਾਣੀ ਤੇ ਸੀਵਰੇਜ ਦੇ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪਵੇਗਾ। ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਵੱਲੋਂ ਭੇਜੇ ਜਾਣ ਵਾਲੇ ਪੀਣ ਵਾਲੇ ਪਾਣੀ ਦੇ ਬਿੱਲਾਂ ਦੀਆਂ ਮੌਜੂਦਾ ਦਰਾਂ ਵਿੱਚ ਅਗਲੇ ਵਿੱਤੀ ਵਰ੍ਹੇ ਤੋਂ ਪੰਜ ਫ਼ੀਸਦ ਦਾ ਵਾਧਾ ਕੀਤੇ ਜਾਣ ਦੀ ਯੋਜਨਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਪਿਛਲੇ ਨੋਟੀਫਿਕੇਸ਼ਨ ਅਨੁਸਾਰ ਨਿਗਮ ਆਉਣ ਵਾਲੀ ਪਹਿਲੀ ਅਪਰੈਲ ਤੋਂ ਪਾਣੀ ਦੇ ਰੇਟਾਂ ਵਿੱਚ ਪੰਜ ਫੀਸਦੀ ਵਾਧਾ ਕਰ ਕੇ ਨਵੇਂ ਬਿੱਲ ਭੇਜੇਗਾ। ਅਪਰੈਲ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਵੱਡਾ ਝਟਕਾ, ਆਮ ਆਦਮੀ ਦੀ ਜੇਬ ’ਤੇ ਪਵੇਗਾ ਅਸਰ
ਕੱਲ੍ਹ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
Financial Rules Changing from 1 March 2023: ਕੱਲ੍ਹ ਤੋਂ ਸਾਲ ਦਾ ਤੀਜਾ ਮਹੀਨਾ ਯਾਨੀ ਮਾਰਚ ਸ਼ੁਰੂ ਹੋਵੇਗਾ। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ, ਬੁੱਧਵਾਰ ਤੋਂ ਕਈ ਨਿਯਮਾਂ ਵਿੱਚ ਬਦਲਾਅ ਹੋਣਗੇ (Rules Changing From 1st March 2023) ਜਿਸਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਵੇਗਾ। ਮਾਰਚ ਤੋਂ ਬੈਂਕ ਹੋਲੀਡੇ (Bank Holiday List of March 2023) ਤੱਕ, ਐਲਪੀਜੀ ਸਿਲੰਡਰ ਦੀ ਕੀਮਤ, ਬੈਂਕ ਕਰਜ਼ਿਆਂ ਦੀਆਂ ਵਿਆਜ ਦਰਾਂ ਆਦਿ ਤੋਂ ਲੈ ਕੇ ਕਈ ਚੀਜ਼ਾਂ ਬਦਲਣ ਜਾ ਰਹੀਆਂ ਹਨ। ਆਓ ਜਾਣਦੇ ਹਾਂ ਕਿ 1 ਮਾਰਚ 2023 ਤੋਂ ਕਿਹੜੇ ਵਿੱਤੀ ਨਿਯਮ ਬਦਲ ਰਹੇ ਹਨ, ਜਿਸ ਨਾਲ ਆਮ ਲੋਕਾਂ ਦੇ ਘਰੇਲੂ ਖਰਚੇ ਪ੍ਰਭਾਵਿਤ ਹੋਣ ਜਾ ਰਹੇ ਹਨ। ਕੱਲ੍ਹ ਤੋਂ ਬਦਲਣਗੇ ਇਹ ਅਹਿਮ ਨਿਯਮ, ਤੁਹਾਡੀ ਜੇਬ 'ਤੇ ਪਵੇਗਾ ਸਿੱਧਾ ਅਸਰ
Farmers Protest: ਕਿਸਾਨ ਜਥੇਬੰਦੀਆਂ ਵੱਲੋਂ 13 ਮਾਰਚ ਨੂੰ ਦਿੱਲੀ ਸੰਸਦ ਭਵਨ ਵੱਲ ਕੀਤਾ ਜਾਵੇਗਾ ਕੂਚ
ਪੰਜਾਬ ਦੀਆਂ ਪੰਜ ਕਿਸਾਨ ਜਥੇਬੰਦੀਆਂ ਦੀ ਅੱਜ ਕਿਸਾਨ ਭਵਨ ਚੰਡੀਗੜ੍ਹ ਵਿਖੇ ਅਹਿਮ ਮੀਟਿੰਗ ਹੋਈ ਹੈ। ਇਸ ਮੀਟਿੰਗ ਦੌਰਾਨ ਫ਼ੈਸਲਾ ਕੀਤਾ ਗਿਆ ਕਿ 13 ਮਾਰਚ ਨੂੰ ਦਿੱਲੀ ਸੰਸਦ ਭਵਨ ਵੱਲ ਕੂਚ ਕੀਤਾ ਜਾਵੇਗਾ। ਇਸ ਦੌਰਾਨ ਪਾਣੀਆਂ ਦੇ ਮਸਲੇ, ਵਾਤਾਵਰਨ ਦੇ ਮਸਲੇ ਤੇ ਸੰਘੀ ਢਾਂਚੇ ਬਾਰੇ ਪ੍ਰਧਾਨ ਮੰਤਰੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ।
Chandigarh News: ਅਪਰੈਲ ਤੋਂ ਚੰਡੀਗੜ੍ਹੀਆਂ ਨੂੰ ਲੱਗੇਗਾ ਵੱਡਾ ਝਟਕਾ, ਆਮ ਆਦਮੀ ਦੀ ਜੇਬ ’ਤੇ ਪਵੇਗਾ ਅਸਰ
ਚੰਡੀਗੜ੍ਹੀਆਂ ਨੂੰ ਅਪਰੈਲ ਤੋਂ ਵੱਡਾ ਝਟਕਾ ਲੱਗਣ ਜਾ ਰਿਹਾ ਹੈ। ਅਗਲੇ ਮਹੀਨੇ ਤੋਂ ਪੀਣਾ ਵਾਲਾ ਪਾਣੀ ਮਹਿੰਗਾ ਹੋ ਜਾਏਗਾ। ਪਾਣੀ ਦੀਆਂ ਦਰਾਂ ਵਿੱਚ ਇਸ ਪੰਜ ਫੀਸਦੀ ਵਾਧੇ ਨਾਲ ਪਾਣੀ ਤੇ ਸੀਵਰੇਜ ਦੇ ਖਰਚਿਆਂ ਵਿੱਚ ਵੀ ਵਾਧਾ ਹੋਵੇਗਾ, ਜਿਸ ਦਾ ਸਿੱਧਾ ਅਸਰ ਆਮ ਆਦਮੀ ਦੀ ਜੇਬ ’ਤੇ ਪਵੇਗਾ। ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਨਗਰ ਨਿਗਮ ਵੱਲੋਂ ਭੇਜੇ ਜਾਣ ਵਾਲੇ ਪੀਣ ਵਾਲੇ ਪਾਣੀ ਦੇ ਬਿੱਲਾਂ ਦੀਆਂ ਮੌਜੂਦਾ ਦਰਾਂ ਵਿੱਚ ਅਗਲੇ ਵਿੱਤੀ ਵਰ੍ਹੇ ਤੋਂ ਪੰਜ ਫ਼ੀਸਦ ਦਾ ਵਾਧਾ ਕੀਤੇ ਜਾਣ ਦੀ ਯੋਜਨਾ ਹੈ। ਪ੍ਰਸ਼ਾਸਨ ਵੱਲੋਂ ਜਾਰੀ ਪਿਛਲੇ ਨੋਟੀਫਿਕੇਸ਼ਨ ਅਨੁਸਾਰ ਨਿਗਮ ਆਉਣ ਵਾਲੀ ਪਹਿਲੀ ਅਪਰੈਲ ਤੋਂ ਪਾਣੀ ਦੇ ਰੇਟਾਂ ਵਿੱਚ ਪੰਜ ਫੀਸਦੀ ਵਾਧਾ ਕਰ ਕੇ ਨਵੇਂ ਬਿੱਲ ਭੇਜੇਗਾ।
Punjab Weather Report: ਮੌਸਮ ਵਿਭਾਗ ਦੀ ਰਿਪੋਰਟ ਨੇ ਉਡਾਏ ਹੋਸ਼, ਪੰਜਾਬ ਦੇ 18 ਜ਼ਿਲ੍ਹਿਆਂ 'ਚ ਸੋਕਾ
ਇਸ ਵਾਰ ਮੌਸਮ ਅਜੀਬ ਰੰਗ ਵਿਖਾ ਰਿਹਾ ਹੈ। ਫਰਵਰੀ ਵਿੱਚ ਵੀ ਅਪਰੈਲ ਵਾਲੇ ਹਾਲਾਤ ਬਣ ਗਏ ਹਨ। ਪਾਰਾ ਚੜ੍ਹਨ ਨਾਲ ਕਿਸਾਨਾਂ ਦੇ ਸਾਹ ਸੂਤੇ ਗਏ ਹਨ ਕਿਉਂਕਿ ਖੇਤੀ ਮਾਹਿਰ ਕਹਿ ਰਹੇ ਹਨ ਕਿ ਇਸ ਨਾਲ ਕਣਕ ਦਾ ਝਾੜ ਘਟ ਸਕਦਾ ਹੈ। ਅਜਿਹੇ ਵਿੱਚ ਮੌਸਮ ਵਿਭਾਗ ਦੀ ਰਿਪੋਰਟ ਵਿੱਚ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਤਾਜ਼ਾ ਰਿਪੋਰਟ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਤੇ ਪੱਛਮੀ ਉੱਤਰ ਪ੍ਰਦੇਸ਼ ਸਮੇਤ ਉੱਤਰ-ਪੱਛਮੀ ਭਾਰਤ ਸਮੇਤ ਦੇਸ਼ ਦੇ ਵੱਡੇ ਹਿੱਸਿਆਂ ਵਿੱਚ ਬਾਰਸ਼ ਦੀ ਭਾਰੀ ਕਮੀ ਹੈ। ਪੰਜਾਬ ਵਿੱਚ 18 ਤੇ ਹਰਿਆਣਾ ਵਿੱਚ 13 ਜ਼ਿਲ੍ਹੇ ਮੀਂਹ ਦੀ ਵੱਡੀ ਘਾਟ ਨਾਲ ਜੂਝ ਰਹੇ ਹਨ।
Amritpal Singh: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਬਾਅਦ ਅੰਮ੍ਰਿਤਪਾਲ ਦੇ ਵਿਰੋਧ ਵਿੱਚ ਦਮਦਮੀ ਟਕਸਾਲ
ਪੰਜਾਬ ਦੇ ਅਜਨਾਲਾ ਥਾਣੇ 'ਤੇ ਹੋਏ ਹਮਲੇ ਨੂੰ ਲੈ ਕੇ ਲੋਕਾਂ 'ਚ ਗੁੱਸਾ ਵਧਦਾ ਜਾ ਰਿਹਾ ਹੈ। ਜਿੱਥੇ ਇੱਕ ਪਾਸੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਖੜ੍ਹੇ ਹੋ ਰਹੇ ਹਨ, ਉੱਥੇ ਹੀ ਘਟਨਾ ਦੇ 5 ਦਿਨ ਬੀਤ ਜਾਣ 'ਤੇ ਵੀ ਕੋਈ ਕਾਰਵਾਈ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਥਾਣੇ 'ਤੇ ਹਮਲੇ ਦੇ ਦੋਸ਼ੀ ਸੀਸੀਟੀਵੀ ਫੁਟੇਜ 'ਚ ਸਾਫ ਦਿਖਾਈ ਦੇ ਰਹੇ ਹਨ। ਪਰ ਫਿਰ ਵੀ ਪੁਲਿਸ ਦੋਸ਼ੀਆਂ ਦੀ ਪਹਿਚਾਣ ਜਨਤਕ ਨਹੀਂ ਕਰ ਰਹੀ ਹੈ। ਇਹੀ ਨਹੀਂ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਵਿਰੋਧ ਕਰਨ ਤੋਂ ਬਾਅਦ ਦਮਦਮੀ ਟਕਸਾਲ ਵੀ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਆ ਗਈ ਹੈ।
Patiala News: ਵਿਦੇਸ਼ ਦੌੜਨ ਦੀ ਕੋਸ਼ਿਸ਼ 'ਚ ਸਾਬਕਾ ਵਿਧਾਇਕ ਜਲਾਲਪੁਰ, ਵਿਜੀਲੈਂਸ ਵੱਲੋਂ ਲੁੱਕ ਆਊਟ ਨੋਟਿਸ ਜਾਰੀ
ਕਾਂਗਰਸ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰਾ 'ਤੇ ਵਿਜੀਲੈਂਸ ਨੇ ਸ਼ਿਕੰਜਾ ਕੱਸ ਦਿੱਤਾ ਹੈ। ਸ਼ੰਭੂ ਬਲਾਕ ਅਧੀਨ ਪੈਂਦੇ 5 ਪਿੰਡਾਂ ਦੀ ਜ਼ਮੀਨ ਦੇ ਘਪਲੇ ਵਿੱਚ ਜਲਾਲਪੁਰਾ ਦੇ ਨਾਂ ਆਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਜ਼ਮੀਨ ਘੁਟਾਲੇ ਵਿੱਚ ਨਾਂ ਆਉਣ ਤੋਂ ਬਾਅਦ ਜਲਾਲਪੁਰ ਰੂਪੋਸ਼ ਹੋ ਗਿਆ ਹੈ। ਵਿਜੀਲੈਂਸ ਨੂੰ ਸ਼ੱਕ ਹੈ ਗ੍ਰਿਫ਼ਤਾਰੀ ਤੋਂ ਬਚਣ ਲਈ ਜਲਾਲਪੁਰ ਵਿਦੇਸ਼ ਭੱਜਣ ਦੀ ਕੋਸ਼ਿਸ਼ 'ਚ ਹੈ। ਇਸ ਦੇ ਮੱਦੇਨਜ਼ਰ ਵਿਜੀਲੈਂਸ ਨੇ ਜਲਾਲਪੁਰ ਦੇ ਨਾਂ 'ਤੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।