(Source: ECI/ABP News/ABP Majha)
Punjab Breaking News LIVE: ਭਾਰਤ ਲਿਆਂਦਾ ਜਾਏਗਾ ਗੋਲਡੀ ਬਰਾੜ, ਸੀਐਮ ਭਗਵੰਤ ਮਾਨ ਦਾ ਦਾਅਵਾ, ਗੁਜਰਾਤ 'ਚ 'ਆਪ' ਦੀ ਹੀ ਸਰਕਾਰ ਬਣੇਗੀ, ਜਾਣਕਾਰੀ ਲੀਕ ਕਰਨ ਵਾਲੀਆਂ ਕੰਪਨੀਆਂ 'ਤੇ ਮੋਦੀ ਸਰਕਾਰ ਦਾ ਸ਼ਿਕੰਜਾ !
Punjab Breaking News, 4 December 2022 LIVE Updates: ਭਾਰਤ ਲਿਆਂਦਾ ਜਾਏਗਾ ਗੋਲਡੀ ਬਰਾੜ, ਸੀਐਮ ਭਗਵੰਤ ਮਾਨ ਦਾ ਦਾਅਵਾ, ਗੁਜਰਾਤ 'ਚ 'ਆਪ' ਦੀ ਹੀ ਸਰਕਾਰ ਬਣੇਗੀ, ਜਾਣਕਾਰੀ ਲੀਕ ਕਰਨ ਵਾਲੀਆਂ ਕੰਪਨੀਆਂ 'ਤੇ ਮੋਦੀ ਸਰਕਾਰ ਦਾ ਸ਼ਿਕੰਜਾ !
LIVE
Background
Punjab Breaking News, 4 December 2022 LIVE Updates: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਦੇ ਸਾਜਿਸ਼ਕਾਰ ਗੈਂਗਸਟਰ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਗੈਂਗਸਟਰ ਗੋਲਡੀ ਬਰਾੜ ਨੂੰ ਭਾਰਤ ਲਿਆਉਣ ਬਾਰੇ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਸ ਦੌਰਾਨ ਅਮਰੀਕਾ ਦੀ ਖੁਫੀਆ ਏਜੰਸੀ ਐਫਬੀਆਈ ਨੇ ਪੰਜਾਬ ਦੇ ਮੋਸਟ ਵਾਂਟੇਡ ਗੈਂਗਸਟਰ ਗੋਲਡੀ ਬਰਾੜ ਬਾਰੇ ਪੰਜਾਬ ਪੁਲਿਸ ਨਾਲ ਸੰਪਰਕ ਕੀਤਾ ਹੈ। ਗੈਂਗਸਟਰ ਗੋਲਡੀ ਬਰਾੜ ਨੂੰ ਜਲਦ ਲਿਆਂਦਾ ਜਾਵੇਗਾ ਭਾਰਤ
ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ: ਭਗਵੰਤ ਮਾਨ
CM Bhagwant Mann: ਬੇਸ਼ੱਕ ਚੋਣ ਸਰਵੇਖਣ ਕੁਝ ਵੀ ਕਹਿੰਦੇ ਹੋਣ ਪਰ ਆਮ ਆਦਮੀ ਪਾਰਟੀ ਨੂੰ ਗੁਜਰਾਤ ਵਿੱਚ ਆਪਣੀ ਸਰਕਾਰ ਬਣਨ ਦਾ ਪੂਰਾ ਭਰੋਸਾ ਹੈ। ਗੁਜਰਾਤ ਵਿੱਚ ਪੰਜਾਬ ਦੀ ਪੂਰੀ ਲੀਡਰਸ਼ਿਪ ਨੇ ਡੇਰੇ ਲਾ ਕੇ ਚੋਣ ਪ੍ਰਚਾਰ ਕੀਤਾ। ਗੁਜਰਾਤ ਵਿੱਚ ਚੋਣ ਪ੍ਰਚਾਰ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸਥਾਨਕ ਵਾਸੀਆਂ ਦੇ ਚਿਹਰਿਆਂ 'ਤੇ ਨਵਾਂ ਜੋਸ਼ ਤੇ ਜਨੂੰਨ ਵੇਖਣ ਨੂੰ ਮਿਲਿਆ ਹੈ। ਪੰਜਾਬ ਵਾਂਗ ਗੁਜਰਾਤ 'ਚ ਵੀ ਗੁਜਰਾਤੀ ਪੁਰਾਣੀਆਂ ਪਾਰਟੀਆਂ ਨੂੰ ਗੁਜਰਾਤ ਦੀ ਰਾਜਨੀਤੀ 'ਚੋਂ ਉਖੇੜਨ ਦਾ ਮਨ ਬਣਾ ਚੁੱਕੇ ਹਨ। ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ। ਗੁਜਰਾਤ 'ਚ ਆਮ ਆਦਮੀ ਪਾਰਟੀ ਦੀ ਹੀ ਸਰਕਾਰ ਬਣੇਗੀ: ਭਗਵੰਤ ਮਾਨ
ਜਾਣਕਾਰੀ ਲੀਕ ਕਰਨ ਵਾਲੀਆਂ ਕੰਪਨੀਆਂ 'ਤੇ ਮੋਦੀ ਸਰਕਾਰ ਦਾ ਸ਼ਿਕੰਜਾ !
Digital Personal Data Protection Bill : ਡਿਜੀਟਲ ਡੇਟਾ ਨੂੰ ਸੁਰੱਖਿਅਤ ਰੱਖਣ ਲਈ ਮੋਦੀ ਸਰਕਾਰ ਅਗਲੇ ਸਾਲ ਸੰਸਦ ਦੇ ਬਜਟ ਸੈਸ਼ਨ ਵਿੱਚ ਡਿਜੀਟਲ ਪਰਸਨਲ ਡੇਟਾ ਪ੍ਰੋਟੈਕਸ਼ਨ ਬਿੱਲ ਲਿਆਉਣ ਜਾ ਰਹੀ ਹੈ। ਬਿੱਲ ਦਾ ਮਕਸਦ ਨਿੱਜੀ ਡਿਜੀਟਲ ਡੇਟਾ ਨੂੰ ਲੀਕ ਹੋਣ ਤੋਂ ਬਚਾਉਣਾ ਹੈ। ਬਿੱਲ 'ਚ ਇਹ ਵਿਵਸਥਾ ਕੀਤੀ ਗਈ ਹੈ ਕਿ ਜੇਕਰ ਕੋਈ ਕੰਪਨੀ, ਈ-ਕਾਮਰਸ ਪਲੇਟਫਾਰਮ ਜਾਂ ਡਿਜੀਟਲ ਪੇਮੈਂਟ ਐਪ ਕਿਸੇ ਵਿਅਕਤੀ ਦੀ ਇਜਾਜ਼ਤ ਤੋਂ ਬਿਨਾਂ ਤੁਹਾਡੇ ਵੱਲੋਂ ਦਿੱਤੀ ਗਈ ਜਾਣਕਾਰੀ ਨੂੰ ਲੀਕ ਜਾਂ ਸ਼ੇਅਰ ਕਰਦੀ ਹੈ ਤਾਂ ਉਸ 'ਤੇ 500 ਕਰੋੜ ਰੁਪਏ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜਾਣਕਾਰੀ ਲੀਕ ਕਰਨ ਵਾਲੀਆਂ ਕੰਪਨੀਆਂ 'ਤੇ ਮੋਦੀ ਸਰਕਾਰ ਦਾ ਸ਼ਿਕੰਜਾ !
ਕੈਨੇਡਾ 'ਚ ਨੌਕਰੀ ਕਰਨ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ !
ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2023 ਦੀ ਸ਼ੁਰੂਆਤ ਤੋਂ ਓਪਨ ਵਰਕ ਪਰਮਿਟ 'ਤੇ ਕੈਨੇਡਾ 'ਚ ਰਹਿ ਰਹੇ ਪਤੀ/ਪਤਨੀ ਨੂੰ ਕੈਨੇਡਾ 'ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਨੇ ਇਹ ਫੈਸਲਾ ਵਰਕ ਪਰਮਿਟ ਵਾਲੇ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਇਕੱਠੇ ਰੱਖਣ ਦੀ ਸਹੂਲਤ ਦੇਣ ਲਈ ਲਿਆ ਹੈ। ਓਪਨ ਵਰਕ ਪਰਮਿਟ ਰੱਖਣ ਵਾਲੇ ਵਿਦੇਸ਼ੀਆਂ ਨੂੰ ਕੈਨੇਡਾ ਵਿੱਚ ਕਿਸੇ ਵੀ ਕੰਪਨੀ ਅਤੇ ਕਿਸੇ ਵੀ ਕਿਸਮ ਦੀ ਨੌਕਰੀ ਵਿੱਚ ਕੰਮ ਕਰਨ ਦਾ ਕਾਨੂੰਨੀ ਹੱਕ ਹੈ ਕਿਉਂਕਿ ਕੈਨੇਡਾ ਵਿੱਚ ਵੱਡੀ ਗਿਣਤੀ ਵਿੱਚ ਭਾਰਤੀ ਰਹਿ ਰਹੇ ਹਨ ,ਜਿਨ੍ਹਾਂ ਕੋਲ ਓਪਨ ਵਰਕ ਪਰਮਿਟ ਹਨ। ਕੈਨੇਡਾ 'ਚ ਨੌਕਰੀ ਕਰਨ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ !
IND vs BAN: ਭਾਰਤ ਨੇ ਪਹਿਲੇ ਵਨਡੇ 'ਚ ਬੰਗਲਾਦੇਸ਼ ਨੂੰ 187 ਦੌੜਾਂ ਦਾ ਦਿੱਤਾ ਟੀਚਾ
ਢਾਕਾ 'ਚ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੂੰ 186 ਦੌੜਾਂ 'ਤੇ ਰੋਕ ਦਿੱਤਾ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਭਾਰਤ ਲਈ ਇਸ ਮੈਚ ਵਿੱਚ ਕੇਐਲ ਰਾਹੁਲ ਨੇ 73 ਦੌੜਾਂ ਬਣਾਈਆਂ। ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਨਹੀਂ ਸਕਿਆ। ਹੁਣ ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 187 ਦੌੜਾਂ ਬਣਾਉਣੀਆਂ ਪੈਣਗੀਆਂ।
IND vs BAN: ਭਾਰਤ ਨੇ ਪਹਿਲੇ ਵਨਡੇ 'ਚ ਬੰਗਲਾਦੇਸ਼ ਨੂੰ 187 ਦੌੜਾਂ ਦਾ ਦਿੱਤਾ ਟੀਚਾ
ਢਾਕਾ 'ਚ ਖੇਡੇ ਜਾ ਰਹੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦੇ ਪਹਿਲੇ ਮੈਚ 'ਚ ਬੰਗਲਾਦੇਸ਼ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਟੀਮ ਇੰਡੀਆ ਨੂੰ 186 ਦੌੜਾਂ 'ਤੇ ਰੋਕ ਦਿੱਤਾ। ਬੰਗਲਾਦੇਸ਼ ਲਈ ਸ਼ਾਕਿਬ ਅਲ ਹਸਨ ਨੇ ਸ਼ਾਨਦਾਰ ਗੇਂਦਬਾਜ਼ੀ ਕਰਦੇ ਹੋਏ ਪੰਜ ਵਿਕਟਾਂ ਆਪਣੇ ਨਾਂ ਕੀਤੀਆਂ। ਭਾਰਤ ਲਈ ਇਸ ਮੈਚ ਵਿੱਚ ਕੇਐਲ ਰਾਹੁਲ ਨੇ 73 ਦੌੜਾਂ ਬਣਾਈਆਂ। ਰਾਹੁਲ ਤੋਂ ਇਲਾਵਾ ਕੋਈ ਵੀ ਬੱਲੇਬਾਜ਼ ਕ੍ਰੀਜ਼ 'ਤੇ ਟਿਕ ਨਹੀਂ ਸਕਿਆ। ਹੁਣ ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 187 ਦੌੜਾਂ ਬਣਾਉਣੀਆਂ ਪੈਣਗੀਆਂ।
Virat Kohli India vs Bangladesh: ਸ਼ਾਕਿਬ ਦੇ ਜਾਲ 'ਚ ਫਸੇ ਵਿਰਾਟ ਕੋਹਲੀ, ਵੀਡੀਓ 'ਚ ਦੇਖੋ ਕਿਵੇਂ ਆਸਾਨੀ ਨਾਲ ਗੁਆ ਬੈਠੇ ਵਿਕਟ
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਢਾਕਾ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਇੰਡੀਆ ਦੀ ਸ਼ੁਰੂਆਤ ਖਰਾਬ ਰਹੀ। ਉਹਨਾਂ ਨੇ 49 ਦੌੜਾਂ ਦੇ ਸਕੋਰ 'ਤੇ ਪਹਿਲੀਆਂ 3 ਵਿਕਟਾਂ ਗੁਆ ਦਿੱਤੀਆਂ। ਭਾਰਤ ਦਾ ਤੀਜਾ ਵਿਕਟ ਵਿਰਾਟ ਕੋਹਲੀ ਦੇ ਰੂਪ ਵਿੱਚ ਡਿੱਗਿਆ। ਉਹ ਸਿਰਫ਼ 9 ਦੌੜਾਂ ਬਣਾ ਕੇ ਆਊਟ ਹੋ ਗਏ। ਸ਼ਾਕਿਬ ਅਲ ਹਸਨ ਨੇ ਕੋਹਲੀ ਨੂੰ ਪੈਵੇਲੀਅਨ ਭੇਜਿਆ। ਕੋਹਲੀ ਦੇ ਆਊਟ ਹੋਣ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਪ੍ਰਸ਼ੰਸਕਾਂ ਨੂੰ ਇਸ ਮੈਚ 'ਚ ਕੋਹਲੀ ਤੋਂ ਸੈਂਕੜੇ ਦੀ ਉਮੀਦ ਸੀ।
Jalandhar News: ਜਲੰਧਰ ਵਿੱਚ ਡੇਂਗੂ ਦਾ ਕਹਿਰ, ਮਰੀਜ਼ਾਂ ਦੀ ਗਿਣਤੀ 400 ਤੋਂ ਟੱਪੀ
ਜਲੰਧਰ ਵਿੱਚ ਡੇਂਗੂ ਦਾ ਕਹਿਰ ਜਾਰੀ ਹੈ। ਸਿਹਤ ਵਿਭਾਗ ਦੀਆਂ ਰਿਪੋਰਟਾਂ ਅਨੁਸਾਰ ਜਲੰਧਰ ਜ਼ਿਲ੍ਹੇ ਵਿੱਚ ਡੇਂਗੂ ਪੀੜਤ ਮਰੀਜ਼ਾਂ ਦੀ ਗਿਣਤੀ 400 ਤੱਕ ਪਹੁੰਚ ਗਈ ਹੈ। ਸਿਹਤ ਵਿਭਾਗ ਦੀਆਂ ਟੀਮਾਂ ਨੇ 3936 ਘਰਾਂ ਦਾ ਸਰਵੇਖਣ ਕੀਤਾ ਹੈ। ਇਨ੍ਹਾਂ ਵਿੱਚੋਂ 461 ਘਰ ਸ਼ਹਿਰੀ ਖੇਤਰ ਵਿੱਚ ਆਉਂਦੇ ਹਨ ਅਤੇ 3475 ਘਰ ਪੇਂਡੂ ਖੇਤਰ ਦੇ ਹਨ।
Farmers Protest: ਕਿਸਾਨਾਂ ਨੇ ਕੀਤਾ ਵੱਡਾ ਐਲਾਨ, 15 ਦਸੰਬਰ ਤੋਂ ਪੰਜਾਬ ਦੇ ਟੋਲ ਪਲਾਜ਼ੇ ਹੋਣਗੇ ਬੰਦ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਪੱਕਾ ਮੋਰਚਾ ਲਾ ਕੇ ਬੈਠੇ ਹਨ। ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ 15 ਦਸੰਬਰ ਤੋਂ ਸੂਬੇ ਭਰ ਦੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ। ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਦਸੰਬਰ ਨੂੰ ਸਾਰੇ ਡੀਸੀ ਦਫ਼ਤਰਾਂ ਦੇ ਮੁੱਖ ਗੇਟ ਬੰਦ ਕਰ ਦਿੱਤੇ ਜਾਣਗੇ ਤੇ ਚਾਰ ਘੰਟੇ ਦੇ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।