Punjab Breaking News LIVE: ਬਾਦਲ ਦੀ ਵਿਗੜੀ ਸਿਹਤ, ਪੀਜੀਆਈ ਦਾਖਲ, ਸੀਐਮ ਭਗਵੰਤ ਮਾਨ ਦੀ ਟੋਲ ਪਲਾਜ਼ਾ 'ਤੇ ਕਾਰਵਾਈ, ਖਹਿਰਾ ਦਾ ਸਵਾਲ 'ਆਪ' ਬੀਜੇਪੀ ਤੋਂ ਡਰਦੀ? ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਵੱਡੀ ਕਾਰਵਾਈ
Punjab Breaking News, 4 September 2022 LIVE Updates: ਬਾਦਲ ਦੀ ਵਿਗੜੀ ਸਿਹਤ, ਪੀਜੀਆਈ ਦਾਖਲ, ਸੀਐਮ ਭਗਵੰਤ ਮਾਨ ਦੀ ਟੋਲ ਪਲਾਜ਼ਾ 'ਤੇ ਕਾਰਵਾਈ, ਖਹਿਰਾ ਦਾ ਸਵਾਲ 'ਆਪ' ਬੀਜੇਪੀ ਤੋਂ ਡਰਦੀ?
LIVE
Background
Punjab Breaking News, 4 September 2022 LIVE Updates: ਪੰਜਾਬ ਦੇ 94 ਸਾਲਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹਲਕੇ ਬੁਖਾਰ ਕਾਰਨ ਚੰਡੀਗੜ੍ਹ ਦੇ ਪੀਜੀਆਈ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਅਕਾਲੀ ਦਲ ਦੇ ਬੁਲਾਰੇ ਡਾ: ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਬਾਦਲ ਨੂੰ ਬੀਤੀ ਸ਼ਾਮ ਤੋਂ ਹਲਕਾ ਬੁਖਾਰ ਸੀ ਤੇ ਪੀਜੀਆਈ ਵਿਖੇ ਉਨ੍ਹਾਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ।
ਸੀਐਮ ਭਗਵੰਤ ਮਾਨ ਨੇ 'ਜ਼ੀਰੋ ਬਿੱਲ' ਨਾਲ ਲੁੱਟੇ ਪੰਜਾਬੀਆਂ ਦੇ ਦਿਲ
ਸੀਐਮ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਫਰੀ ਬਿਜਲੀ ਨਾਲ ਪੰਜਾਬੀਆਂ ਦੀ ਦਿਲ ਜਿੱਤ ਲਿਆ ਹੈ। ਪੰਜਾਬ ਦੇ 22 ਲੱਖ ਘਰਾਂ ਵਿੱਚ ਬਿਜਲੀ ਦਾ ‘ਜ਼ੀਰੋ ਬਿੱਲ’ ਆਇਆ ਹੈ। ਬੇਸ਼ੱਕ ਵਿਰੋਧੀ ਧਿਰਾਂ ਇਸ ਉੱਪਰ ਕਈ ਸਵਾਲ ਉਠਾ ਰਹੀਆਂ ਹਨ ਪਰ ‘ਜ਼ੀਰੋ ਬਿੱਲ’ ਵੇਖ ਕੇ ਲੋਕ ਖੁਸ਼ ਹਨ। ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਪਹਿਲੇ ਮਹੀਨੇ 22 ਲੱਖ ਘਰਾਂ ਵਿੱਚ ਬਿਜਲੀ ਦਾ ‘ਜ਼ੀਰੋ ਬਿੱਲ’ ਆਇਆ ਹੈ, ਅਗਲੇ ਮਹੀਨੇ ਮਹੀਨੇ ਹੋਰ ਲੋਕਾਂ ਨੂੰ 22 ‘ਜ਼ੀਰੋ ਬਿੱਲ’ ਆਏਗਾ। ਸੀਐਮ ਭਗਵੰਤ ਮਾਨ ਨੇ 'ਜ਼ੀਰੋ ਬਿੱਲ' ਨਾਲ ਲੁੱਟੇ ਪੰਜਾਬੀਆਂ ਦੇ ਦਿਲ
ਪੰਜਾਬ ਬੀਜੇਪੀ ਨੇ ਵੀ ਲਿਸਟ ਸ਼ੇਅਰ ਕੀਤੀ ਸੀ ਫਿਰ ਉਨ੍ਹਾਂ 'ਤੇ FIR ਕਿਉਂ ਨਹੀਂ...ਕੀ 'ਆਪ' ਬੀਜੇਪੀ ਤੋਂ ਡਰਦੀ?
ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਖਹਿਰਾ ਖਿਲਾਫ ਮੋਹਾਲੀ ਦੇ ਫੇਜ਼-1 ਥਾਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਦੋਵਾਂ ਆਗੂਆਂ 'ਤੇ ਦੋਸ਼ ਹੈ ਕਿ ਇਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਆਮ ਆਦਮੀ ਪਾਰਟੀ ਦੀ ਇੱਕ ਫਰਜ਼ੀ ਲਿਸਟ ਸ਼ੇਅਰ ਕੀਤੀ ਹੈ। ਇਸ 'ਤੇ ਸੁਖਪਾਲ ਖਹਿਰਾ ਨੇ ਕਿਹਾ ਕਿ 'ਆਪ' ਦੇ ਅੰਕਿਤ ਸਕਸੈਨਾ ਨੇ ਇਹ ਲਿਸਟ ਸ਼ੇਅਰ ਕੀਤੀ ਸੀ ਜਿਸ ਕਾਰਨ ਸਾਡੇ ਖਿਲਾਫ ਐਫਆਈਆਰ ਹੋਈ ਹੈ। ਜੇਕਰ ਆਈਡੀ ਨਕਲੀ ਹੈ ਤਾਂ ਪੁਲਿਸ ਨੇ ਐਫਆਈਆਰ ਦਰਜ ਕਿਉਂ ਨਹੀਂ ਕੀਤੀ। ਅਸੀਂ ਕਿਵੇਂ ਜਾਣ ਸਕਦੇ ਹਾਂ ਕਿ ਆਈਡੀ ਅਸਲੀ ਹੈ ਜਾਂ ਨਕਲੀ? ਬੀਜੇਪੀ ਨੇ ਵੀ ਪੋਸਟ ਸ਼ੇਅਰ ਕੀਤਾ ਸੀ ਪਰ ਉਨ੍ਹਾਂ ਖਿਲਾਫ ਕੋਈ ਐਫਆਈਆਰ ਨਹੀਂ। ਪੰਜਾਬ ਬੀਜੇਪੀ ਨੇ ਵੀ ਲਿਸਟ ਸ਼ੇਅਰ ਕੀਤੀ ਸੀ ਫਿਰ ਉਨ੍ਹਾਂ 'ਤੇ FIR ਕਿਉਂ ਨਹੀਂ...ਕੀ 'ਆਪ' ਬੀਜੇਪੀ ਤੋਂ ਡਰਦੀ ਹੈ?
ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਕੀਤਾ ਨਾਮਜ਼ਦ
ਪੁਲਿਸ ਨੇ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਸਬੰਧੀ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਨਾਮਜ਼ਦ ਕੀਤਾ ਹੈ। ਇਨ੍ਹਾਂ ਵਿੱਚ ਨਾਰਥ ਇੰਡੀਆ ਸਰਕਲ ਸਟਾਈਲ ਕਬੱਡੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜਨ ਸਿੰਘ ਚੱਠਾ ਵਾਸੀ ਮੁਹਾਲੀ, ਵਿਸ਼ਵ ਕਬੱਡੀ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਮਾਨ ਉਰਫ ਸੁੱਖਾ ਮਾਨ ਤੇ ਰਾਇਲ ਕਿੰਗਜ਼ ਕਬੱਡੀ ਦੇ ਮਾਲਕ ਸਰਬਜੀਤ ਸਿੰਘ ਸੱਤਾ ਦੇ ਨਾਂ ਸ਼ਾਮਲ ਹਨ। ਇਨ੍ਹਾਂ ਤਿੰਨਾਂ ਖੇਡ ਪਰਮੋਟਰਾਂ ਨੂੰ ਥਾਣਾ ਨਕੋਦਰ ਵਿੱਚ ਦਰਜ ਐਫਆਈਆਰ ਨੰਬਰ 42 ਵਿੱਚ ਨਾਮਜ਼ਦ ਕੀਤਾ ਗਿਆ ਹੈ। ਕਬੱਡੀ ਖਿਡਾਰੀ ਦੇ ਕਤਲ ਦੀ ਮੁੱਖ ਵਜ੍ਹਾ ਕਬੱਡੀ ਜਥੇਬੰਦੀਆਂ ਦੀ ਨਿੱਜੀ ਰੰਜਿਸ਼ ਮੰਨੀ ਜਾ ਰਹੀ ਹੈ। ਸੰਦੀਪ ਦੀ ਕਬੱਡੀ ਐਸੋਸੀਏਸ਼ਨ ਹੋਰਾਂ ਦੇ ਮੁਕਾਬਲੇ ਵੱਧ ਮਕਬੂਲ ਸੀ ਤੇ ਉਸ ਨਾਲ ਨਾਮਵਰ ਖਿਡਾਰੀ ਲਗਾਤਾਰ ਜੁੜਦੇ ਜਾ ਰਹੇ ਸਨ। ਸੰਦੀਪ ਨੰਗਲ ਅੰਬੀਆਂ ਕਤਲ ਕੇਸ 'ਚ ਤਿੰਨ ਹੋਰ ਖੇਡ ਪਰਮੋਟਰਾਂ ਨੂੰ ਕੀਤਾ ਨਾਮਜ਼ਦ
'ਪਤਨੀ ਦੀ ਦੇਖਭਾਲ ਕਰਨਾ ਕਾਨੂੰਨੀ ਤੌਰ 'ਤੇ ਪਤੀ ਦੀ ਜ਼ਿੰਮੇਵਾਰੀ', HC ਨੇ ਖਾਰਜ ਕੀਤੀ ਪਟੀਸ਼ਨ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਵਿਆਹ ਦੇ ਵਿਵਾਦ ਦਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ ਪਤਨੀ ਨੂੰ ਉਸੇ ਤਰ੍ਹਾਂ ਦੇ ਜੀਵਨ ਪੱਧਰ ਨਾਲ ਰਹਿਣ ਦਾ ਪੂਰਾ ਅਧਿਕਾਰ ਹੈ, ਜਿਸ ਲਿਵਿੰਗ ਸਟੈਂਡਰਡ ਨਾਲ ਉਹ ਆਪਣੇ ਪਤੀ ਨਾਲ ਰਹਿ ਰਹੀ ਸੀ। ਦਰਅਸਲ ਪਟੀਸ਼ਨਕਰਤਾ ਪਤੀ ਨੇ ਹਾਈ ਕੋਰਟ ਤੋਂ ਫੈਮਿਲੀ ਕੋਰਟ ਦੇ ਉਸ ਹੁਕਮ ਨੂੰ ਰੱਦ ਕਰਨ ਦੀ ਮੰਗ ਕੀਤੀ ਸੀ, ਜਿਸ ਵਿੱਚ ਉਸ ਨੂੰ ਪਤਨੀ ਨੂੰ 3000 ਰੁਪਏ ਪ੍ਰਤੀ ਮਹੀਨਾ ਗੁਜ਼ਾਰਾ ਭੱਤਾ ਦੇਣ ਲਈ ਕਿਹਾ ਗਿਆ ਸੀ। ਪਟੀਸ਼ਨਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਫੈਮਿਲੀ ਕੋਰਟ ਦਾ ਇਹ ਫੈਸਲਾ ਸਹੀ ਨਹੀਂ ਹੈ। ਹਾਲਾਂਕਿ ਜਸਟਿਸ ਰਾਜੇਸ਼ ਭਾਰਦਵਾਜ ਦੀ ਬੈਂਚ ਨੇ ਪਟੀਸ਼ਨਰ ਪਤੀ ਦੀ ਪਟੀਸ਼ਨ ਨੂੰ ਰੱਦ ਕਰਦਿਆਂ ਕਿਹਾ ਕਿ ਪਤਨੀ ਉਸੇ ਤਰ੍ਹਾਂ ਦੇ ਜੀਵਨ ਪੱਧਰ ਦੀ ਹੱਕਦਾਰ ਹੈ, ਜਿਸ ਤਰ੍ਹਾਂ ਉਹ ਆਪਣੇ ਪਤੀ ਨਾਲ ਰਹਿ ਰਹੀ ਸੀ। 'ਪਤਨੀ ਦੀ ਦੇਖਭਾਲ ਕਰਨਾ ਕਾਨੂੰਨੀ ਤੌਰ 'ਤੇ ਪਤੀ ਦੀ ਜ਼ਿੰਮੇਵਾਰੀ', HC ਨੇ ਖਾਰਜ ਕੀਤੀ ਪਟੀਸ਼ਨ
Honey Singh and Badshah in big trouble: ਹਨੀ ਸਿੰਘ ਦਾ ਖਹਿੜਾ ਨਹੀਂ ਛੱਡ ਰਿਹੈ ‘25 ਪਿੰਡਾਂ' ਗੀਤ, FIR ਕਰਨ ਦੀ ਮੰਗ
ਅਸ਼ਲੀਲ ਤੇ ਭੱਦੀ ਸ਼ਬਦਾਵਲੀ ਵਾਲੇ ਗੀਤ ਗਾਉਣ ਨੂੰ ਲੈ ਵਿਵਾਦਾਂ 'ਚ ਰਹਿਣ ਵਾਲੇ ਗਾਇਕ ਹਿਰਦੇਸ਼ ਸਿੰਘ ਉਰਫ ਯੋ ਯੋ ਹਨੀ ਸਿੰਘ ਇੱਕ ਵਾਰ ਮੁੜ ਤੋਂ ਚਰਚਾ ਵਿੱਚ ਆ ਗਏ ਹਨ। '25 ਪਿੰਡਾਂ' ਗੀਤ ਰਾਹੀਂ ਅਸ਼ਲੀਲਤਾ ਫੈਲਾਉਣ 'ਤੇ ਇਤਰਾਜ਼ ਜ਼ਾਹਰ ਕੀਤਾ ਗਿਆ ਹੈ। ਇੱਕ ਵਕੀਲ ਨੇ ਹਨੀ ਸਿੰਘ ਸਮੇਤ ਉਸਦੇ ਮੈਨੇਜਰ ਰੂਪ ਕੁਮਾਰ, ਸਿੰਗਰ ਬਾਦਸ਼ਾਹ ਉਰਫ਼ ਆਦਿਤਿਆ ਪ੍ਰਤੀਕ ਸਿੰਘ ਸਿਸੋਦੀਆ ਤੇ ਸਬੰਧਤ ਗਾਣੇ ਵਿੱਚ ਸ਼ਾਮਲ ਮੈਂਬਰਾਂ ਦੇ ਖ਼ਿਲਾਫ਼ ਐੱਫ਼.ਆਈ.ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ।
CM Bhagwant Mann: ਟੋਲ ਪਲਾਜ਼ਾ ਵਾਲੇ 6 ਮਹੀਨੇ ਦੇ ਵਾਧੇ ਜਾਂ 500000000 ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸੀ
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇਸ ਟੋਲ ਸਬੰਧੀ ਫਾਈਲ ਮਿਲੀ ਕਿ ਇਹ ਟੋਲ ਦੀ ਮਿਆਦ 6 ਮਹੀਨੇ ਹੋਰ ਵਧਾਈ ਜਾਵੇ ਕਿਉਂਕਿ ਕਰੋਨਾ ਦੇ ਸਮੇਂ ਕਾਫੀ ਅਸਰ ਪਿਆ ਹੈ। ਟੋਲ ਵਾਲਿਆਂ ਨੇ ਤਰਕ ਦਿੱਤਾ ਕਿ ਅਸੀਂ ਕਿਸਾਨ ਅੰਦੋਲਨ ਦਾ ਨੁਕਸਾਨ ਵੀ ਝੱਲਿਆ ਹੈ ਪਰ ਅਸੀਂ ਮਿਆਦ ਹੋਰ ਨਹੀਂ ਵਧਾਈ। ਉਨ੍ਹਾਂ ਕਿਹਾ ਕਿ ਇਹ ਪਲਾਜ਼ਾ 5 ਸਤੰਬਰ 2015 ਨੂੰ ਸ਼ੁਰੂ ਹੋਇਆ ਸੀ। ਟੋਲ ਪਲਾਜ਼ਾ ਨੂੰ ਅੱਜ ਰਾਤ 12:00 ਵਜੇ 7 ਸਾਲ ਪੂਰੇ ਹੋ ਜਾਣਗੇ। ਟੋਲ ਪਲਾਜ਼ਾ ਵਾਲੇ 6 ਮਹੀਨੇ ਦੇ ਵਾਧੇ ਜਾਂ 500000000 ਰੁਪਏ ਦੇ ਮੁਆਵਜ਼ੇ ਦੀ ਮੰਗ ਕਰ ਰਹੇ ਸਨ।
Punjab Police Corruption Video : ਸਟਿੰਗ ਆਪ੍ਰੇਸ਼ਨ ਹੋਣ ਤੋਂ ਬਾਅਦ ASI ਮੁਅੱਤਲ
ਪੰਜਾਬ ਵਿੱਚ ਕਾਰ ਦੀ ਡਲਿਵਰੀ ਦੇ ਬਦਲੇ 13,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਏਐਸਆਈ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਵਿੱਚ ਤਾਇਨਾਤ ਹੈ। ਲੜਾਈ-ਝਗੜੇ ਦੇ ਮਾਮਲੇ ਵਿੱਚ ਉਸ ਨੇ ਇਹ ਰਿਸ਼ਵਤ ਕਾਰ ਦੀ ਡਲਿਵਰੀ ਦੇ ਬਦਲੇ ਮੰਗੀ ਸੀ। ਰਿਸ਼ਵਤ ਲੈਣ ਵਾਲਿਆਂ ਨੇ ਸਟਿੰਗ ਆਪ੍ਰੇਸ਼ਨ ਕਰਦੇ ASI ਦੀ ਵੀਡੀਓ ਬਣਾ ਲਈ। ਹੁਣ ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
Income Tax ਦੇ ਅਧਿਕਾਰੀ ਬਣ ਕਿਸਾਨ ਤੋਂ ਲੁੱਟੇ 25 ਲੱਖ, ਸੀਸੀਟੀਵੀ ਵਿੱਚ ਕੈਦ ਤਸਵੀਰਾਂ
ਪਿੰਡ ਰੋਹਣੋ ਖ਼ੁਰਦ ਵਿੱਚ ਲੁਟੇਰਿਆਂ ਨੇ ਫ਼ਿਲਮੀ ਅੰਦਾਜ਼ ਵਿੱਚ 25 ਲੱਖ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਦਰਅਸਲ ਤੜਕਸਾਰ ਲੁਟੇਰੇ ਕਿਸਾਨ ਸੱਜਣ ਸਿੰਘ ਦੇ ਘਰ ਪੁੱਜੇ ਤੇ ਇਨਕਮ ਟੈਕਸ ਦੇ ਅਧਿਕਾਰੀ ਹੋਣ ਦਾ ਹਵਾਲਾ ਦੇ ਸੱਜਣ ਸਿੰਘ 'ਤੇ ਪਿਸਤੌਲ ਤਾਣੀ ਤੇ ਪੂਰੇ ਘਰ ਦ ਤਲਾਸ਼ੀ ਲਈ। ਕਿਸਾਨ ਦੇ ਘਰ ਵਿੱਚ 25 ਲੱਖ ਦੀ ਨਗਦੀ ਸੀ ਜਿਸ ਨੂੰ ਲੈ ਕੇ ਉਹ ਰਫੂ ਚੱਕਰ ਹੋ ਗਏ। ਕਿਸਾਨ ਮੁਤਾਬਕ, ਉਸ ਨੇ ਜ਼ਮੀਨ ਵੇਚੀ ਸੀ ਜਿਸ ਦੀ ਰਕਮ ਘਰ ਵਿੱਚ ਸੀ ਜਿਸ ਨਾਲ ਉਸਨੇ ਕਿਸੇ ਹੋਰ ਜ਼ਮੀਨ ਦਾ ਸੌਦਾ ਕਰਨਾ ਸੀ ਪਰ ਤੜਕਸਾਰ ਆਏ ਬਦਮਾਸ਼ ਨਗਦੀ ਲੈ ਕੇ ਫ਼ਰਾਰ ਹੋ ਗਏ। ਲੁਟੇਰਿਆਂ ਵੱਲੋਂ ਲੁੱਟੇ ਜਾਣ ਤੋਂ ਬਾਅਦ ਪੀੜਤ ਕਿਸਾਨ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ।
Two toll plazas clossed: 'ਅੱਜ ਤੋਂ ਪਹਿਲਾਂ ਮੁੱਖ ਮੰਤਰੀ ਸਿਰਫ਼ ਉਦਘਾਟਨ ਕਰਨ ਆਉਂਦੇ ਸੀ, ਮੈਂ ਪਹਿਲਾ ਹੋਵਾਂਗਾ ਜੋ ਕੁਝ ਬੰਦ ਕਰਵਾਉਣ ਆਇਆ'
ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲੁਧਿਆਣਾ ਤੋਂ ਸੰਗਰੂਰ ਰੋੜ 'ਤੇ ਲੱਗੇ ਦੋ ਟੋਲ ਪਲਾਜ਼ਾ ਬੰਦ ਕਰਾਉਣ ਮਗਰੋਂ ਕਿਹਾ ਹੈ ਕਿ ਅੱਜ ਤੋਂ ਪਹਿਲਾਂ ਬੜੇ ਮੁੱਖ ਮੰਤਰੀ ਆਏ, ਪਰ ਸਿਰਫ਼ ਉਦਘਾਟਨ ਕਰਨ ਆਉਂਦੇ ਸਨ। ਮੈਂ ਪਹਿਲਾ ਹੋਵਾਂਗਾ ਜੋ ਕੁਝ ਬੰਦ ਕਰਵਾਉਣ ਆਇਆ। ਲੋਕਾਂ ਦਾ ਪੈਸਾ ਬਚਾਉਣਾ ਮੇਰਾ ਮੁੱਖ ਮਕਸਦ ਹੈ।