Breaking News LIVE: ਕੋਰੋਨਾ ਦੇ ਕਹਿਰ 'ਚ ਰਾਹਤ ਦੀ ਖਬਰ, ਸੁਧਰਨ ਲੱਗੇ ਹਾਲਾਤ

Punjab Breaking News, 3 June 2021 LIVE Updates: ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਬ੍ਰੇਕ ਲੱਗ ਗਈ ਹੈ। ਬੇਸ਼ੱਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਪਰ ਹੁਣ ਇਹ ਡੇਢ ਲੱਖ ਤੋਂ ਹੇਠਾਂ ਹੀ ਹੈ। ਇੱਥੇ ਬੁੱਧਵਾਰ ਨੂੰ 1 ਲੱਖ 33 ਹਜ਼ਾਰ 953 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਹ ਅੰਕੜਾ ਮੰਗਲਵਾਰ ਤੋਂ ਕਰੀਬ 800 ਜ਼ਿਆਦਾ ਹੈ। ਹਾਲਾਂਕਿ, ਸੰਕਰਮਣ ਕਾਰਨ ਮੌਤ ਦੇ ਅੰਕੜਿਆਂ ਵਿੱਚ ਕੋਈ ਖਾਸ ਕਮੀ ਨਹੀਂ ਆਈ। ਪਿਛਲੇ 24 ਘੰਟਿਆਂ ਵਿੱਚ, 2,897 ਲੋਕਾਂ ਦੀ ਮੌਤ ਹੋ ਗਈ।

ਏਬੀਪੀ ਸਾਂਝਾ Last Updated: 03 Jun 2021 10:36 AM
12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ‘ਤੇ ਸ਼ੁਰੂ

ਏਮਜ਼ ਪਟਨਾ ਦੇ ਕੋਵਿਡ ਇੰਚਾਰਜ ਡਾ: ਸੰਜੀਵ ਕੁਮਾਰ ਨੇ ਬੁੱਧਵਾਰ ਨੂੰ ਕਿਹਾ ਕਿ ਇਹ ਟਰਾਇਲ ਮੰਗਲਵਾਰ ਤੋਂ 12 ਤੋਂ 17 ਸਾਲ ਦੀ ਉਮਰ ਦੇ ਬੱਚਿਆਂ ‘ਤੇ ਸ਼ੁਰੂ ਕੀਤੀ ਗਈ ਸੀ। ਕੱਲ੍ਹ ਪਹਿਲੇ ਦਿਨ ਤਿੰਨ ਬੱਚਿਆਂ ਨੂੰ ਇਸ ਦਾ ਟੀਕਾ ਲਗਾਇਆ ਗਿਆ ਸੀ। ਟੀਕੇ ਦਿੱਤੇ ਜਾਣ ਤੋਂ ਬਾਅਦ ਇਹ ਤਿੰਨੋਂ ਬੱਚੇ ਤੰਦਰੁਸਤ ਹਨ।

Corona vaccine Trial on Children

ਭਾਰਤ ਵਿਚ ਬੱਚਿਆਂ 'ਤੇ ਕੋਰੋਨਾ ਟੀਕਾ ਟਰਾਇਲ ਦੀ ਸ਼ੁਰੂਆਤ ਹੋ ਗਈ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਘਰੇਲੂ ਵੈਕਸੀਨ ਦਾ ਪ੍ਰੀਖਣ ਕੀਤੀ ਜਾ ਰਿਹਾ ਹੈ। ਇਸਦੇ ਨਾਲ ਹੀ ਸਫਲ ਟਰਾਇਲ ਤੋਂ ਬਾਅਦ ਟੀਕਾ ਵੀ ਜਲਦੀ ਤਿਆਰ ਹੋਣ ਵਿੱਚ ਸਫਲ ਹੋਵੇਗਾ। ਬੱਚਿਆਂ 'ਤੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਦਾ ਕਲੀਨਿਕਲ ਟਰਾਇਲ ਪਟਨਾ ਏਮਜ਼ ਵਿੱਚ ਸ਼ੁਰੂ ਹੋ ਗਿਆ ਹੈ। ਇਸ ਟੀਕੇ ਦੇ ਟਰਾਇਲ 'ਚ ਹੁਣ ਤਕ 3 ਬੱਚਿਆਂ ਨੇ ਹਿੱਸਾ ਲਿਆ ਹੈ।

ਰੀਕਵਰੀ ਦਰ ਦਾ ਵਧ ਕੇ 91.6%

ਸਰਕਾਰ ਅਨੁਸਾਰ ਸੂਬੇ ’ਚ ਪਿਛਲੇ 24 ਘੰਟਿਆਂ ਦੌਰਾਨ 4,426 ਮਰੀਜ਼ ਠੀਕ ਹੋਣ ਤੋਂ ਬਾਅਦ ਕੁੱਲ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ 5 ਲੱਖ 26 ਹਜ਼ਾਰ 89 ਹੋ ਗਈ ਹੈ। ਸੂਬੇ ’ਚ ਐਕਟਿਵ ਦਰ 5.9 ਫ਼ੀਸਦੀ ਹੋ ਗਈ ਹੈ। ਇਸ ਪਿਛਲਾ ਕਾਰਨ ਰੀਕਵਰੀ (ਸਿਹਤਯਾਬੀ) ਦਰ ਦਾ ਵਧ ਕੇ 91.6% ਹੋਣਾ ਹੈ।

ਮੌਤਾਂ ਦਾ ਕੁੱਲਅੰਕੜਾ 14,755 ਹੋ ਗਿਆ

ਪੰਜਾਬ ’ਚ ਹੁਣ ਤੱਕ 5 ਲੱਖ 70 ਹਜ਼ਾਰ 73 ਵਿਅਕਤੀ ਕੋਰੋਨਾਵਾਇਰਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ, ਜਦ ਕਿ ਮੌਤਾਂ ਦਾ ਕੁੱਲਅੰਕੜਾ 14,755 ਹੋ ਗਿਆ ਹੈ। ਸੂਬੇ ’ਚ ਹਾਲੇ ਵੀ 31,179 ਮਰੀਜ਼ ਜ਼ੇਰੇ ਇਲਾਜ ਹਨ। ਇਨ੍ਹਾਂ ਵਿੱਚੋਂ 1,091 ਮਰੀਜ਼ ਲੈਵਲ ਥ੍ਰੀ ਦੇ ਹਨ, ਜਦਕਿ 3,887 ਮਰੀਜ਼ ਆਕਸੀਜਨ ਸਪੋਰਟ ’ਤੇ ਹਨ।

ਰਾਹਤ ਦੀ ਖਬਰ

ਦੇਸ਼ ’ਚ ਪੰਜਾਬ, ਮਹਾਰਾਸ਼ਟਰ, ਕਰਨਾਟਕ, ਕੇਰਲ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲ ਨਾਡੂ, ਆਸਾਮ, ਓਡੀਸ਼ਾ, ਪੱਛਮੀ ਬੰਗਾਲ ਜਿਹੇ 10 ਰਾਜਾਂ ਵਿੱਚ ਵੀ ਪਾਜ਼ਿਟਿਵ ਰੁਝਾਨ ਹੈ। ਉੱਥੇ ਸਿਹਤਯਾਬੀ ਦੀ ਦਰ ਇੱਕ ਤੋਂ ਡੇਢ ਗੁਣਾ ਹੈ। ਅਜਿਹੀ ਸਥਿਤੀ ਪੂਰੇ ਦੇਸ਼ ਲਈ ਬਹੁਤ ਸਕਾਰਾਤਮਕ ਹੈ। ਹੁਣ ਵਾਇਰਸ ਮਹਾਮਾਰੀ ਦੀ ਤੀਜੀ ਲਹਿਰ ਦੀਆਂ ਤਿਆਰੀਆਂ ਪੂਰੇ ਜ਼ੋਰ-ਸ਼ੋਰ ਨਾਲ ਚੱਲ ਰਹੀਆਂ ਹਨ।

ਬੁੱਧਵਾਰ ਨੂੰ ਜਿੱਥੇ ਬੀਤੇ ਕੱਲ੍ਹ ਦੀਆਂ 92 ਮੌਤਾਂ ਦੇ ਮੁਕਾਬਲੇ 97 ਮਰੀਜ਼ਾਂ ਨੇ ਦਮ ਤੋੜਿਆ,

ਬੁੱਧਵਾਰ ਨੂੰ ਜਿੱਥੇ ਬੀਤੇ ਕੱਲ੍ਹ ਦੀਆਂ 92 ਮੌਤਾਂ ਦੇ ਮੁਕਾਬਲੇ 97 ਮਰੀਜ਼ਾਂ ਨੇ ਦਮ ਤੋੜਿਆ, ਉੱਥੇ ਮੰਗਲਵਾਰ ਨੂੰ ਆਏ 2,182 ਕੇਸਾਂ ਦੇ ਮੁਕਾਬਲੇ ਬੁੱਧਵਾਰ ਨੂੰ 2,260 ਨਵੇਂ ਮਾਮਲੇ ਮਿਲੇ। ਚਿੰਤਾ ਇਸ ਲਈ ਵਧ ਜਾਂਦੀ ਹੈ ਕਿ ਲੁਧਿਆਣਾ, ਜਲੰਧਰ, ਬਠਿੰਡਾ, ਸ੍ਰੀ ਮੁਕਤਸਰ ਸਾਹਿਬ, ਮਾਨਸਾ ’ਚ ਨਵੇਂ ਮਿਲਣ ਵਾਲੇ ਮਰੀਜ਼ਾਂ ਦੀ ਗਿਣਤੀ ਮੰਗਲਵਾਰ ਦੇ ਮੁਕਾਬਲੇ ਵਧੀ ਹੈ।

ਹਫ਼ਤੇ ਤੋਂ ਚੱਲੀ ਆ ਰਹੀ ਰਾਹਤ ਦਾ ਰੁਝਾਨ ਜਾਰੀ

ਕੋਰੋਨਾਵਾਇਰਸ ਦੀ ਲਾਗ ਦੇ ਮਾਮਲਿਆਂ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਚੱਲੀ ਆ ਰਹੀ ਰਾਹਤ ਦਾ ਰੁਝਾਨ ਜਾਰੀ ਹੈ। ਪੰਜਾਬ ਸਿਹਤ ਵਿਭਾਗ ਵੱਲੋਂ ਜਾਰੀ ਐਡਵਾਈਜ਼ਰੀ ਅਨੁਸਾਰ ਇਹ ਸਮਾਂ ਵਾਇਰਸ ਦੀ ਲਾਗ ਫੈਲਣ ਦੇ ਮਾਮਲੇ ਪੱਖੋਂ ਬਹੁਤ ਚੌਕਸੀ ਭਰਿਆ ਹੈ। ਬੇਸ਼ੱਕ ਬੁੱਧਵਾਰ ਨੂੰ ਮੰਗਲਵਾਰ ਦੇ ਮੁਕਾਬਲੇ ਮੌਤਾਂ ਤੇ ਨਵੇਂ ਮਾਮਲਿਆਂ ’ਚ ਮਾਮੂਲੀ ਵਾਧਾ ਵੇਖਣ ਨੂੰ ਮਿਲਿਆ ਪਰ ਫਿਰ ਵੀ ਇਹ ਅੰਕੜੇ ਰਾਹਤ ਦੇਣ ਵਾਲੇ ਹੀ ਹਨ।

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ

ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਸਾਹਮਣੇ ਆਏ: 1.33 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 2.11 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 2,887
ਹੁਣ ਤੱਕ ਕੁੱਲ ਸੰਕਰਮਿਤ: 2.84 ਕਰੋੜ
ਹੁਣ ਤੱਕ ਠੀਕ ਹੋਏ: 2.63 ਕਰੋੜ
ਹੁਣ ਤੱਕ ਕੁੱਲ ਮੌਤਾਂ: 3.38 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 17.08 ਲੱਖ

ਰਾਹਤ ਦੀ ਗੱਲ

ਇਹ ਰਾਹਤ ਦੀ ਗੱਲ ਸੀ ਕਿ ਇਸ ਦੌਰਾਨ 2 ਲੱਖ 11 ਹਜ਼ਾਰ 750 ਸੰਕਰਮਿਤ ਵਿਅਕਤੀ ਠੀਕ ਹੋਏ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਕਮੀ ਆਈ ਹੈ। ਹੁਣ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 80,749 ਹੈ। ਦੇਸ਼ ਵਿੱਚ ਕੋਰੋਨਾ ਦੇ ਘਟ ਰਹੇ ਅੰਕੜਿਆਂ ਦੇ ਵਿਚਾਲੇ ਅਜੇ ਵੀ 5 ਸੂਬੇ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਐਕਟਿਵ ਮਾਮਲੇ ਹਨ। ਇਨ੍ਹਾਂ ਵਿੱਚ ਕਰਨਾਟਕ (2.93 ਲੱਖ), ਤਾਮਿਲਨਾਡੂ (2.88 ਲੱਖ), ਮਹਾਰਾਸ਼ਟਰ (2.16 ਲੱਖ), ਕੇਰਲ (1.92 ਲੱਖ) ਤੇ ਆਂਧਰਾ ਪ੍ਰਦੇਸ਼ (1.43 ਲੱਖ) ਸ਼ਾਮਲ ਹਨ।

ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਬ੍ਰੇਕ ਲੱਗ ਗਈ

ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਬ੍ਰੇਕ ਲੱਗ ਗਈ ਹੈ। ਬੇਸ਼ੱਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਪਰ ਹੁਣ ਇਹ ਡੇਢ ਲੱਖ ਤੋਂ ਹੇਠਾਂ ਹੀ ਹੈ। ਇੱਥੇ ਬੁੱਧਵਾਰ ਨੂੰ 1 ਲੱਖ 33 ਹਜ਼ਾਰ 953 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਹ ਅੰਕੜਾ ਮੰਗਲਵਾਰ ਤੋਂ ਕਰੀਬ 800 ਜ਼ਿਆਦਾ ਹੈ। ਹਾਲਾਂਕਿ, ਸੰਕਰਮਣ ਕਾਰਨ ਮੌਤ ਦੇ ਅੰਕੜਿਆਂ ਵਿੱਚ ਕੋਈ ਖਾਸ ਕਮੀ ਨਹੀਂ ਆਈ। ਪਿਛਲੇ 24 ਘੰਟਿਆਂ ਵਿੱਚ, 2,897 ਲੋਕਾਂ ਦੀ ਮੌਤ ਹੋ ਗਈ।

ਪਿਛੋਕੜ

Punjab Breaking News, 3 June 2021 LIVE Updates: ਦੇਸ਼ ਵਿੱਚ ਕੋਰੋਨਾ ਦੇ ਕਹਿਰ ਨੂੰ ਬ੍ਰੇਕ ਲੱਗ ਗਈ ਹੈ। ਬੇਸ਼ੱਕ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਕੇਸਾਂ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਗਿਆ ਪਰ ਹੁਣ ਇਹ ਡੇਢ ਲੱਖ ਤੋਂ ਹੇਠਾਂ ਹੀ ਹੈ। ਇੱਥੇ ਬੁੱਧਵਾਰ ਨੂੰ 1 ਲੱਖ 33 ਹਜ਼ਾਰ 953 ਲੋਕਾਂ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਈ। ਇਹ ਅੰਕੜਾ ਮੰਗਲਵਾਰ ਤੋਂ ਕਰੀਬ 800 ਜ਼ਿਆਦਾ ਹੈ। ਹਾਲਾਂਕਿ, ਸੰਕਰਮਣ ਕਾਰਨ ਮੌਤ ਦੇ ਅੰਕੜਿਆਂ ਵਿੱਚ ਕੋਈ ਖਾਸ ਕਮੀ ਨਹੀਂ ਆਈ। ਪਿਛਲੇ 24 ਘੰਟਿਆਂ ਵਿੱਚ, 2,897 ਲੋਕਾਂ ਦੀ ਮੌਤ ਹੋ ਗਈ।

ਇਹ ਰਾਹਤ ਦੀ ਗੱਲ ਸੀ ਕਿ ਇਸ ਦੌਰਾਨ 2 ਲੱਖ 11 ਹਜ਼ਾਰ 750 ਸੰਕਰਮਿਤ ਵਿਅਕਤੀ ਠੀਕ ਹੋਏ। ਇਸ ਦੇ ਨਾਲ ਹੀ ਐਕਟਿਵ ਕੇਸਾਂ ਦੀ ਗਿਣਤੀ ਕਮੀ ਆਈ ਹੈ। ਹੁਣ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 80,749 ਹੈ। ਦੇਸ਼ ਵਿੱਚ ਕੋਰੋਨਾ ਦੇ ਘਟ ਰਹੇ ਅੰਕੜਿਆਂ ਦੇ ਵਿਚਾਲੇ ਅਜੇ ਵੀ 5 ਸੂਬੇ ਅਜਿਹੇ ਹਨ ਜਿੱਥੇ ਇੱਕ ਲੱਖ ਤੋਂ ਵੱਧ ਐਕਟਿਵ ਮਾਮਲੇ ਹਨ। ਇਨ੍ਹਾਂ ਵਿੱਚ ਕਰਨਾਟਕ (2.93 ਲੱਖ), ਤਾਮਿਲਨਾਡੂ (2.88 ਲੱਖ), ਮਹਾਰਾਸ਼ਟਰ (2.16 ਲੱਖ), ਕੇਰਲ (1.92 ਲੱਖ) ਤੇ ਆਂਧਰਾ ਪ੍ਰਦੇਸ਼ (1.43 ਲੱਖ) ਸ਼ਾਮਲ ਹਨ।

ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੇ ਅੰਕੜੇ
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ ਸਾਹਮਣੇ ਆਏ: 1.33 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਇਲਾਜ: 2.11 ਲੱਖ
ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 2,887
ਹੁਣ ਤੱਕ ਕੁੱਲ ਸੰਕਰਮਿਤ: 2.84 ਕਰੋੜ
ਹੁਣ ਤੱਕ ਠੀਕ ਹੋਏ: 2.63 ਕਰੋੜ
ਹੁਣ ਤੱਕ ਕੁੱਲ ਮੌਤਾਂ: 3.38 ਲੱਖ
ਇਸ ਸਮੇਂ ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਸੰਖਿਆ: 17.08 ਲੱਖ

15 ਸੂਬਿਆਂ ਵਿੱਚ ਲੌਕਡਾਊਨ ਵਰਗੀਆਂ ਪਾਬੰਦੀਆਂ
ਦੇਸ਼ ਦੇ 15 ਸੂਬਿਆਂ ਵਿੱਚ ਪੂਰਨ ਲੌਕਡਾਊਨ ਜਿਹੀਆਂ ਪਾਬੰਦੀਆਂ ਹਨ। ਇਨ੍ਹਾਂ ਵਿੱਚ ਹਿਮਾਚਲ ਪ੍ਰਦੇਸ਼, ਦਿੱਲੀ, ਬਿਹਾਰ, ਝਾਰਖੰਡ, ਛੱਤੀਸਗੜ੍ਹ, ਓਡੀਸ਼ਾ, ਮਹਾਰਾਸ਼ਟਰ, ਕਰਨਾਟਕ, ਕੇਰਲ, ਤਾਮਿਲਨਾਡੂ, ਮਿਜ਼ੋਰਮ, ਗੋਆ, ਤੇਲੰਗਾਨਾ, ਪੱਛਮੀ ਬੰਗਾਲ ਤੇ ਪੁਡੂਚੇਰੀ ਸ਼ਾਮਲ ਹਨ। ਇੱਥੇ ਪਿਛਲੇ ਲੌਕਡਾਊਨ ਵਾਂਗ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ।

17 ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਮਿੰਨੀ ਲੌਕਡਾਊਨ
ਦੇਸ਼ ਦੇ 17 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਮਿੰਨੀ ਲੌਕਡਾਊਨ ਹੈ। ਯਾਨੀ ਇੱਥੇ ਕੁਝ ਪਾਬੰਦੀਆਂ ਹਨ, ਪਰ ਛੋਟ ਵੀ ਹੈ। ਇਨ੍ਹਾਂ ਵਿਚ ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਹਰਿਆਣਾ, ਪੰਜਾਬ, ਜੰਮੂ-ਕਸ਼ਮੀਰ, ਲੱਦਾਖ, ਉਤਰਾਖੰਡ, ਅਰੁਣਾਚਲ ਪ੍ਰਦੇਸ਼, ਸਿੱਕਿਮ, ਮੇਘਾਲਿਆ, ਨਾਗਾਲੈਂਡ, ਅਸਾਮ, ਮਣੀਪੁਰ, ਤ੍ਰਿਪੁਰਾ, ਆਂਧਰਾ ਪ੍ਰਦੇਸ਼ ਤੇ ਗੁਜਰਾਤ ਸ਼ਾਮਲ ਹਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.