Breaking News LIVE: ਦੇਸ਼ 'ਚ ਲਗਾਤਾਰ ਸੁਧਰ ਰਹੇ ਹਾਲਾਤ. 24 ਘੰਟਿਆਂ 'ਚ 50,784 ਨਵੇਂ ਕੇਸ
Punjab Breaking News, 23 June 2021 LIVE Updates: ਦੇਸ਼ 'ਚ ਮੰਗਲਵਾਰ ਕੋਰੋਨਾ ਦੇ 50,784 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੌਰਾਨ 68, 529 ਲੋਕ ਕੋਰੋਨਾ ਤੋਂ ਠੀਕ ਹੋਏ। ਪਿਛਲੇ 24 ਘੰਟਿਆਂ ਦੌਰਾਨ 1,359 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 'ਚ 19,122 ਦੀ ਕਮੀ ਆਈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਟਡਾਂ ਦਾ ਕੁੱਲ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ।
LIVE
Background
Punjab Breaking News, 23 June 2021 LIVE Updates: ਦੇਸ਼ 'ਚ ਮੰਗਲਵਾਰ ਕੋਰੋਨਾ ਦੇ 50,784 ਨਵੇਂ ਕੇਸ ਸਾਹਮਣੇ ਆਏ ਤੇ ਇਸ ਦੌਰਾਨ 68, 529 ਲੋਕ ਕੋਰੋਨਾ ਤੋਂ ਠੀਕ ਹੋਏ। ਪਿਛਲੇ 24 ਘੰਟਿਆਂ ਦੌਰਾਨ 1,359 ਲੋਕਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ। ਇਸ ਤਰ੍ਹਾਂ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਸੰਖਿਆਂ 'ਚ 19,122 ਦੀ ਕਮੀ ਆਈ। ਇਸ ਦੇ ਨਾਲ ਹੀ ਦੇਸ਼ 'ਚ ਕੋਰੋਨਾ ਇਨਫੈਕਟਡਾਂ ਦਾ ਕੁੱਲ ਅੰਕੜਾ ਤਿੰਨ ਕਰੋੜ ਤੋਂ ਪਾਰ ਪਹੁੰਚ ਗਿਆ।
ਕੋਰੋਨਾ ਦੇ ਕਾਬੂ ਹੁੰਦੇ ਹਾਲਾਤਾਂ ਦਰਮਿਆਨ ਦੇਸ਼ 'ਚ 9 ਸੂਬਿਆਂ 'ਚ ਅਜੇ ਵੀ ਰੋਜ਼ਾਨਾ ਇਕ ਹਜ਼ਾਰ ਤੋਂ ਜ਼ਿਆਦਾ ਕੇਸ ਸਾਹਮਣੇ ਆ ਰਹੇ ਹਨ। ਇਨ੍ਹਾਂ 'ਚ ਮਹਾਰਾਸ਼ਟਰ, ਕੇਰਲ, ਕਰਨਾਟਕ, ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਓੜੀਸਾ, ਤੇਲੰਗਾਨਾ ਤੇ ਅਸਮ ਸਾਮਲ ਹਨ। ਕੇਰਲ 'ਚ ਤਾਂ ਇਹ ਅੰਕੜਾ 12 ਹਜ਼ਾਰ ਤੋਂ ਵੀ ਜ਼ਿਆਦਾ ਹੈ।
ਦੇਸ਼ 'ਚ ਕੋਰੋਨਾ ਮਹਾਮਾਰੀ ਦੀ ਸਥਿਤੀ
ਬੀਤੇ 24 ਘੰਟਿਆਂ 'ਚ ਆਏ ਕੁੱਲ ਨਵੇਂ ਕੇਸ- 50,784
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ- 68, 529
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 1,359
ਹੁਣ ਤਕ ਕੁੱਲ ਇਨਫੈਕਟਡ ਕੇਸ- 3 ਕਰੋੜ
ਹੁਣ ਤਕ ਠੀਕ ਹੋਏ - 2.89 ਕਰੋੜ
ਮੌਜੂਦਾ ਸਮੇਂ ਇਲਾਜ ਕਰਵਾ ਰਹੇ ਲੋਕਾਂ ਦੀ ਕੁੱਲ ਸੰਖਿਆ 6.38 ਲੱਖ
ਪੂਰੀ ਤਰ੍ਹਾਂ ਲੌਕਡਾਊਨ ਹਟਾਉਣ ਵਾਲਾ ਕੇਰਲ ਪਹਿਲਾਂ ਸੂਬਾ
ਤੇਲੰਗਾਨਾ ਸਰਕਾਰ ਨੇ ਸੂਬੇ 'ਚ 20 ਜੂਨ ਤੋਂ ਲੌਕਡਾਊਨ ਪੂਰੀ ਤਰ੍ਹਾਂ ਹਟਾ ਦਿੱਤਾ ਹੈ। ਦੇਸ਼ 'ਚ ਮਹਾਮਾਰੀ ਦੇ ਵਿਚ ਪਾਬੰਦੀਆਂ ਨੂੰ ਪੂਰੀ ਤਰ੍ਹਾਂ ਹਟਾਉਣ ਵਾਲਾ ਇਹ ਪਹਿਲਾ ਸੂਬਾ ਬਣ ਗਿਆ ਹੈ। ਇੱਥੇ ਪਹਿਲੀ ਜੁਲਾਈ ਤੋਂ ਸਕੂਲ ਵੀ ਖੋਲ ਦਿੱਤੇ ਜਾਣਗੇ।
ਓਧਰ ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਡੈਲਟਾ ਤੇ ਡੈਲਟਾ ਪਲੱਸ ਭਾਰਤ ਸਮੇਤ ਦੁਨੀਆਂ ਦੇ 80 ਦੇਸ਼ਾਂ 'ਚ ਮੌਜੂਦ ਹੈ। ਇਹ ਵੇਰੀਏਂਟ ਚਿੰਤਾਂ ਦਾ ਵਿਸ਼ਾ ਹੈ। ਡੈਲਟਾ ਪਲੱਸ 9 ਦੇਸ਼ਾਂ 'ਚ ਹੈ, ਅਮਰੀਕਾ, ਯੂਕੇ, ਸਵਿਟਜ਼ਰਲੈਂਡ, ਪੋਲੈਂਡ, ਜਪਾਨ, ਪੁਰਤਗਾਲ, ਰੂਸ, ਚੀਨ, ਨੇਪਾਲ ਤੇ ਭਾਰਤ। ਭਾਰਤ 'ਚ 22 ਮਾਮਲੇ ਡੈਲਟਾ ਪਲੱਸ ਦੇ ਰਤਨਾਗਿਰੀ ਤੇ ਜਲਗਾਂਵ 'ਚ 16 ਮਾਮਲੇ, ਕੇਰਕਲ ਤੇ ਐਆਮਪੀ 'ਚ 6 ਮਾਮਲੇ ਸਾਹਮਣੇ ਆਏ ਹਨ। ਡੈਲਟਾ ਪਲੱਸ ਲਈ ਕਿਸ ਤਰ੍ਹਾਂ ਦੀ ਕਾਰਵਾਈ ਕਰਨੀ ਹੈ ਇਸ ਬਾਰੇ ਇਨ੍ਹਾਂ ਸੂਬਿਆਂ ਨੂੰ ਐਡਵਾਇਜ਼ਰੀ ਜਾਰੀ ਕੀਤੀ ਗਈ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਫਿਲਹਾਲ ਨੰਬਰ ਛੋਟਾ ਹੈ ਪਰ ਅਸੀਂ ਨਹੀਂ ਚਾਹੁੰਦੇ ਕਿ ਇਹ ਕੋਈ ਵੱਡਾ ਰੂਪ ਲਵੇ। ਪ੍ਰੋਟੋਕਾਲ ਫੌਲੋ ਹੋ ਰਿਹਾ ਹੈ।
ਡੈਲਟਾ ਪਲੱਸ
ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕਨਸੋਰਟੀਅਮ (ਆਈਐਨਐਸਏਸੀਓਜੀ) ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਬਣਾਈ ਗਈ ਰਾਸ਼ਟਰੀ ਲੈਬਾਂ ਦਾ ਇਕ ਸਮੂਹ ਹੈ। ਆਈਐਨਐਸਏਸੀਓਜੀਵਾਇਰਸ ਦੇ ਨਵੇਂ ਰੂਪਾਂ ਤੇ ਮਹਾਂਮਾਰੀ ਨਾਲ ਉਨ੍ਹਾਂ ਦੇ ਸਬੰਧਾਂ ਦਾ ਪਤਾ ਲਗਾ ਰਿਹਾ ਹੈ। ਵਿਆਪਕ ਤੌਰ 'ਤੇ ਦੋਵੇਂ ਭਾਰਤੀ ਟੀਕੇ ਕੋਵਿਸ਼ੀਲਡ ਤੇ ਕੋਵੈਕਸੀਨ ਡੈਲਟਾ ਵੇਰੀਐਂਟ ਦੇ ਵਿਰੁੱਧ ਪ੍ਰਭਾਵਸ਼ਾਲੀ ਹਨ, ਪਰ ਉਹ ਕਿਸ ਹੱਦ ਤੱਕ ਤੇ ਕਿਸ ਅਨੁਪਾਤ ਵਿੱਚ ਐਂਟੀਬਾਡੀਜ਼ ਪੈਦਾ ਕਰਦੇ ਹਨ, ਜਾਣਕਾਰੀ ਬਹੁਤ ਜਲਦੀ ਸਾਂਝੀ ਕੀਤੀ ਜਾਵੇਗੀ।
ਡੈਲਟਾ ਪਲੱਸ ਇਸ ਸਮੇਂ ਚਿੰਤਾਜਨਕ ਵੇਰੀਐਂਟ
ਭਾਰਤ ਉਨ੍ਹਾਂ 10 ਦੇਸ਼ਾਂ ਵਿੱਚੋਂ ਇੱਕ ਹੈ, ਜਿੱਥੇ ਹੁਣ ਤਕ ‘ਡੈਲਟਾ ਪਲੱਸ’ ਵੇਰੀਐਂਟ ਮਿਲਿਆ ਹੈ। 'ਡੈਲਟਾ ਵੇਰੀਐਂਟ' 80 ਦੇਸ਼ਾਂ 'ਚ ਪਾਇਆ ਗਿਆ ਹੈ। ਇੰਡੀਅਨ ਸਾਰਸ ਕੋਵ-2 ਜੀਨੋਮਿਕਸ ਕੰਸੋਰਟੀਅਮ (ਆਈਐਨਐਸਏਸੀਓਜੀ) ਨੇ ਦੱਸਿਆ ਹੈ ਕਿ ਡੈਲਟਾ ਪਲੱਸ ਵੇਰੀਐਂਟ ਇਸ ਸਮੇਂ ਚਿੰਤਾ ਦਾ ਰੂਪ ਹੈ, ਜਿਸ 'ਚ ਤੇਜੀ ਨਾਲ ਫੈਲਣ, ਫੇਫੜਿਆਂ ਦੇ ਸੈੱਲਾਂ ਦੇ ਸੰਵੇਦਕ 'ਚ ਜ਼ੋਰਦਾਰ ਤਰੀਕੇ ਨਾਲ ਚਿਪਕਣ ਤੇ ‘ਮੋਨੋਕਲੋਨਲ ਐਂਟੀਬਾਡੀ’ 'ਚ ਸੰਭਾਵੀ ਕਮੀ ਜਿਹੀ ਵਿਸ਼ੇਸ਼ਤਾ ਹੈ।
‘ਡੈਲਟਾ ਪਲੱਸ’ ਵੇਰੀਐਂਟ ਦੇ 40 ਮਾਮਲੇ
ਦੇਸ਼ 'ਚ ਜਾਨਲੇਵਾ ਕੋਰੋਨਾ ਵਾਇਰਸ ਦੇ ਨਵੇਂ ਮਾਮਲੇ ਘਟ ਰਹੇ ਹਨ, ਪਰ ਹੁਣ ਕੋਰੋਨਾ ਦੇ ਡੈਲਟਾ ਪਲੱਸ ਵੇਰੀਐਂਟ ਨੇ ਸੂਬਾ ਸਰਕਾਰਾਂ ਨੂੰ ਪ੍ਰੇਸ਼ਾਨੀ 'ਚ ਪਾ ਦਿੱਤਾ ਹੈ। ਸੂਤਰਾਂ ਅਨੁਸਾਰ ਦੇਸ਼ 'ਚ ਹੁਣ ਤੱਕ ‘ਡੈਲਟਾ ਪਲੱਸ’ ਵੇਰੀਐਂਟ ਦੇ 40 ਮਾਮਲੇ ਦਰਜ ਕੀਤੇ ਗਏ ਹਨ। ਜ਼ਿਆਦਾਤਰ ਮਾਮਲੇ ਮਹਾਰਾਸ਼ਟਰ, ਕੇਰਲ ਤੇ ਤਾਮਿਲਨਾਡੂ ਤੋਂ ਆਏ ਹਨ। ਹਾਲਾਂਕਿ ਮੱਧ ਪ੍ਰਦੇਸ਼ ਵਿੱਚ ਵੀ ਡੈਲਟਾ ਪਲੱਸ ਵੇਰੀਐਂਟ ਦੇ ਮਾਮਲੇ ਹਨ।
ਸੀਰਮ ਇੰਸਟੀਚਿਊਟ
ਸੀਰਮ ਇੰਸਟੀਚਿਊਟ ਦੇ ਕੋਵੀਸ਼ਿਲਡ ਤੇ ਭਾਰਤ ਬਾਇਓਟੈਕ ਦੇ ਕੋਵੈਕਸੀਨ ਦੇਸ਼ ਵਿੱਚ ਕੋਰੋਨਾਵਾਇਰਸ ਖਿਲਾਫ ਟੀਕਾਕਰਨ ਦਾ ਹਿੱਸਾ ਹਨ ਤੇ ਕੁਝ ਅਜਿਹੀਆਂ ਖਬਰਾਂ ਆਈਆਂ ਹਨ ਕਿ ਕੋਵੈਕਸੀਨ ਦੀ ਖੁਰਾਕ ਲੈਣ ਵਾਲੇ ਭਾਰਤੀਆਂ ਨੂੰ ਵਿਦੇਸ਼ ਯਾਤਰਾ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਇਹ ਟੀਕਾ WHO ਦੀ ਐਮਰਜੈਂਸੀ ਲਿਸਟ 'ਚ ਉਪਲਬਧ ਨਹੀਂ ਹੈ। ਅਜਿਹੀ ਸਥਿਤੀ ਵਿੱਚ ਜੇਕਰ ਕੋਵੈਕਸੀਨ ਨੂੰ ਡਬਲਯੂਐਚਓ ਦੀ ਮਨਜ਼ੂਰੀ ਮਿਲ ਜਾਂਦੀ ਹੈ, ਤਾਂ ਟੀਕਾ ਲਵਾਉਣ ਵਾਲੇ ਲੋਕਾਂ ਦੀ ਯਾਤਰਾ ਨੂੰ ਮਨਜ਼ੂਰੀ ਦਿੱਤੀ ਜਾਏਗੀ।
ਕੋਵੈਕਸੀਨ
ਖਾਸ ਗੱਲ ਇਹ ਹੈ ਕਿ ਕੋਵੈਕਸੀਨ ਆਈਸੀਐਮਆਰ ਤੇ ਭਾਰਤ ਬਾਇਓਟੈਕ ਨੇ ਸਾਂਝੇ ਤੌਰ 'ਤੇ ਤਿਆਰ ਕੀਤੀ ਹੈ ਪਰ ਅਜੇ ਤੱਕ ਇਹ ਟੀਕਾ ਡਬਲਿਊਐਚਓ ਦੀ ਸੰਕਟਕਾਲੀ ਵਰਤੋਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਇਹੀ ਕਾਰਨ ਹੈ ਕਿ ਅਮਰੀਕਾ ਵਰਗੇ ਬਹੁਤ ਸਾਰੇ ਵੱਡੇ ਦੇਸ਼ਾਂ ਨੇ ਟੀਕਾ ਲਵਾਉਣ ਵਾਲੇ ਲੋਕਾਂ ਦੀ ਯਾਤਰਾ ਨੂੰ ਮਨਜ਼ੂਰੀ ਨਹੀਂ ਦਿੱਤੀ।