ਪੜਚੋਲ ਕਰੋ
Advertisement
ਅਮਰੀਕਾ ’ਚ ਟੁੱਟੇ ਗਰਮੀ ਦੇ ਰਿਕਾਰਡ, ਦੁਨੀਆ ਦੀ ਭੱਠੀ ਬਣੀ ਡੈੱਥ ਵੈਲੀ ’ਚ ਤਾਪਮਾਨ ਪੁੱਜਾ 56 ਡਿਗਰੀ
ਅਮਰੀਕਾ ਤੇ ਕੈਨੇਡਾ ਦੇ ਪੱਛਮ ਵਿੱਚ ਤਾਪਮਾਨ ਇਨ੍ਹਾਂ ਦਿਨਾਂ ਵਿੱਚ ਹਰ ਰੋਜ਼ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ। ਗਰਮੀ ਦੇ ਅੰਤਾਂ ਦੇ ਕਹਿਰ ਕਾਰਨ ਲੋਕ ਬੇਵੱਸ ਹੋ ਰਹੇ ਹਨ।
ਕੈਲੀਫੋਰਨੀਆ: ਅਮਰੀਕਾ ਤੇ ਕੈਨੇਡਾ ਦੇ ਪੱਛਮ ਵਿੱਚ ਤਾਪਮਾਨ ਇਨ੍ਹਾਂ ਦਿਨਾਂ ਵਿੱਚ ਹਰ ਰੋਜ਼ ਨਵਾਂ ਰਿਕਾਰਡ ਕਾਇਮ ਕਰ ਰਿਹਾ ਹੈ। ਗਰਮੀ ਦੇ ਅੰਤਾਂ ਦੇ ਕਹਿਰ ਕਾਰਨ ਲੋਕ ਬੇਵੱਸ ਹੋ ਰਹੇ ਹਨ। ਗਰਮੀ ਦੀ ਤੀਬਰ ਲਹਿਰ ਨੇ ਹੁਣ ਤਕ ਅਮਰੀਕਾ ਵਿੱਚ ਬਹੁਤ ਸਾਰੇ ਲੋਕਾਂ ਦੀ ਜਾਨ ਲੈ ਲਈ ਹੈ।
ਪੱਛਮੀ ਅਮਰੀਕਾ ਦਾ ਤਾਪਮਾਨ ਹਰ ਦਿਨ ਵਧ ਰਿਹਾ ਹੈ। ਇਥੇ ਲਗਾਤਾਰ ਤੀਜੇ ਦਿਨ ਇੱਕ ਨਵਾਂ ਰਿਕਾਰਡ ਤਾਪਮਾਨ ਦਰਜ ਕੀਤਾ ਜਾ ਰਿਹਾ ਹੈ। ਕੈਲੀਫੋਰਨੀਆ ਦੀ ਮਸ਼ਹੂਰ ਡੈੱਥ ਵੈਲੀ ਵਿਚ ਤਾਪਮਾਨ 130 ਡਿਗਰੀ ਫਾਰਨਹੀਟ ਜਾਂ 56 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਇਸ ਕਾਰਨ, ਇਹ ਇਕ ਵਾਰ ਫਿਰ ਧਰਤੀ ਦਾ ਸਭ ਤੋਂ ਗਰਮ ਹਿੱਸਾ ਬਣ ਗਿਆ ਹੈ। ਪੱਛਮੀ ਕੈਨੇਡਾ ਵਿਚ ਤਾਪਮਾਨ 92°F (32° C) ਦਰਜ ਕੀਤਾ ਗਿਆ। ਇਥੇ ਬਹੁਤ ਸਾਰੀਆਂ ਥਾਵਾਂ 'ਤੇ ਜੰਗਲਾਂ ਵਿਚ ਭਾਰੀ ਅੱਗ ਲੱਗੀ ਹੋਈ ਹੈ। ਇਸ ਕਰਕੇ ਲੋਕਾਂ ਨੂੰ ਇਥੋਂ ਹਟਣ ਲਈ ਵੀ ਕਿਹਾ ਗਿਆ ਹੈ।
ਡੈੱਥ ਵੈਲੀ ਦੇ ਵਿਚਕਾਰ ਫਰਨੈਸ ਕ੍ਰੀਕ ਵਿਜ਼ਟਰ ਸੈਂਟਰ ਦੇ ਬਾਹਰ ਲੱਗੇ ਥਰਮਾਮੀਟਰ 134 ਡਿਗਰੀ ਫਾਰਨਹੀਟ ਦਰਸਾ ਰਹੇ ਹਨ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਧਰਤੀ ਦਾ ਸਭ ਤੋਂ ਵੱਧ ਤਾਪਮਾਨ ਸੀ। ਇਹ ਐਤਵਾਰ ਦੁਪਹਿਰ ਨੂੰ 178 ਡਿਗਰੀ ਫਾਰਨਹੀਟ 'ਤੇ ਪਹੁੰਚ ਗਿਆ ਸੀ। ਇਥੇ ਪਹੁੰਚੇ ਐਰੀਜ਼ੋਨਾ ਦੇ ਰਿਚਰਡ ਰੈਡਰ ਨੇ ਦੱਸਿਆ ਕਿ ਉਹ ਇੱਥੇ ਇਹ ਦੇਖਣ ਆਏ ਹਨ ਕਿ ਅਜਿਹਾ ਕਿਵੇਂ ਹੁੰਦਾ ਹੈ। ਐਤਵਾਰ ਨੂੰ, ਰਿਚਰਡ ਇੱਥੇ 10 ਮੀਲ ਦੀ ਦੂਰੀ ਤਹਿ ਕਰ ਕੇ ਡੈਥ ਵੈਲੀ ਵਿੱਚ ਆਏ ਸਨ।
ਇਥੇ ਆਉਣ ਵਾਲੇ ਦੂਸਰੇ ਸੈਲਾਨੀ ਵੀ ਇੱਥੇ ਸਿਰਫ਼ ਤਾਪਮਾਨ ਮੀਟਰ ਦੇ ਸਾਹਮਣੇ ਤਸਵੀਰਾਂ ਖਿਚਵਾਉਣ ਲਈ ਹੀ ਆਪਣੀਆਂ ਕਾਰਾਂ ’ਚੋਂ ਨਿੱਕਲ ਰਹੇ ਸਨ। ਲਗਭਗ ਇਹੋ ਹਾਲ ਪੂਰੇ ਪ੍ਰਸ਼ਾਂਤ ਉੱਤਰ–ਪੱਛਮ ਵਿੱਚ ਹੈ।
ਉੱਧਰ ਇਨ੍ਹੀਂ ਦਿਨੀਂ ਦੱਖਣੀ ਓਰੇਗੌਨ ਦੇ ਜੰਗਲ ਵਿਚ ਭਾਰੀ ਅੱਗ ਲੱਗੀ ਹੋਈ ਹੈ। ਇਸ ਕਾਰਨ ਇਥੇ ਤਾਪਮਾਨ ਵੀ ਇੰਨਾ ਵਧ ਗਿਆ ਹੈ। ਓਰੇਗਨ ਵਿਚ ਬਹੁਤ ਸਾਰੇ ਲੋਕਾਂ ਨੇ ਭਿਆਨਕ ਗਰਮੀ ਕਾਰਨ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਭਿਆਨਕ ਗਰਮੀ ਵਿਚ ਇੱਥੋਂ ਦੇ ਘਰਾਂ ਵਿਚ ਬਿਜਲੀ ਦੇ ਨੁਕਸਾਨ ਦਾ ਵੀ ਡਰ ਹੈ।
ਰਾਸ਼ਟਰੀ ਮੌਸਮ ਸੇਵਾ ਨੇ ਹੋਰ ਗੰਭੀਰ ਗਰਮੀ ਦੀ ਚਿਤਾਵਨੀ ਜਾਰੀ ਕੀਤੀ ਹੈ। ਆਉਣ ਵਾਲੇ ਦਿਨ ਹੋਰ ਵੀ ਗਰਮ ਹੋ ਸਕਦੇ ਹਨ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਵਧਦਾ ਤਾਪਮਾਨ ਲੋਕਾਂ ਦੀ ਸਿਹਤ ਅਤੇ ਉਨ੍ਹਾਂ ਦੀ ਜ਼ਿੰਦਗੀ ਦਾ ਵੀ ਦੁਸ਼ਮਣ ਬਣ ਸਕਦਾ ਹੈ। ਇਸ ਲਈ ਬਜ਼ੁਰਗਾਂ ਅਤੇ ਬੱਚਿਆਂ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। -ਰਾਇਟਰਜ਼

Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement