ਪੜਚੋਲ ਕਰੋ
Advertisement
ਪੰਜਾਬ 'ਚ ਅੱਜ ਤੋਂ ਬੱਸਾਂ ਸ਼ੁਰੂ, ਪਰ ਨਾਲ ਹੀ ਲਾਈਆਂ ਇਹ ਸ਼ਰਤਾਂ
ਦੋ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਬੱਸ ਸੇਵਾਵਾਂ ਅੱਜ ਸਵੇਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਬੱਸਾਂ ਹੁਣ ਸੂਬੇ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣਗੀਆਂ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਸੂਬੇ 'ਚ ਲੌਕਡਾਊਨ ਕਾਰਨ ਲੋਕਾਂ ਜਿੱਥੇ ਸੀ, ਉੱਥੇ ਹੀ ਫਸ ਗਏ। ਇਸ ਦਰਮਿਆਨ ਲੋਕ ਇਹ ਹੀ ਇੰਤਜ਼ਾਰ ਕਰ ਰਹੇ ਸੀ ਕਦੋਂ ਬਸਾਂ ਤੇ ਟ੍ਰੇਨਾਂ ਚੱਲਣ ਤੇ ਉਹ ਆਪਣੇ ਘਰਾਂ ਨੂੰ ਜਾਣ।
ਸਰੀਰਕ ਦੂਰੀ ਨੂੰ ਧਿਆਨ ‘ਚ ਰੱਖਦਿਆਂ, ਪੰਜਾਬ ਸਰਕਾਰ ਨੇ ਅੱਧੇ ਯਾਤਰੀਆਂ ਨੂੰ ਬੱਸਾਂ ‘ਚ ਬਿਠਾਉਣ ਦਾ ਫੈਸਲਾ ਕੀਤਾ ਹੈ। ਯਾਤਰੀਆਂ ਦੀ ਗਿਣਤੀ ਘਟਣ ਕਾਰਨ ਸਰਕਾਰ ਵਿੱਤੀ ਬੋਝ ਸਹਿਣ ਜਾ ਰਹੀ ਹੈ, ਇਸ ਲਈ ਟਰਾਂਸਪੋਰਟ ਵਿਭਾਗ ਨੇ ਮੁੱਖ ਮੰਤਰੀ ਨੂੰ ਪ੍ਰਸਤਾਵ ਦਿੱਤਾ ਸੀ ਕਿ ਕਿਰਾਇਆ ਵਧਾਇਆ ਜਾਵੇ ਪਰ ਫਿਲਹਾਲ ਕਿਰਾਇਆ ਨਹੀਂ ਵਧੇਗਾ।
ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ
ਇਨ੍ਹਾਂ ਸ਼ਰਤਾਂ ਨਾਲ ਚੱਲਣਗੀਆਂ ਬੱਸਾਂ:
- ਨਵੇਂ ਨਿਯਮ ਅਨੁਸਾਰ ਅੱਧੇ ਯਾਤਰੀਆਂ ਨੂੰ ਹੀ ਜਗ੍ਹਾ ਦਿੱਤੀ ਜਾ ਸਕਦੀ ਹੈ।
- ਬੱਸ ਇਕ ਯਾਤਰੀ ਨੂੰ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ‘ਤੇ ਲੈ ਜਾਵੇਗੀ। ਯਾਨੀ ਨਾ ਤਾਂ ਸਵਾਰੀ ਨੂੰ ਰਸਤੇ 'ਚ ਉਤਾਰਿਆ ਜਾਏਗਾ ਤੇ ਨਾ ਹੀ ਚੜ੍ਹਾਇਆ ਜਾਵੇਗਾ।
- ਯਾਤਰੀਆਂ ਨੂੰ ਬੱਸ ਅੱਡੇ 'ਤੇ ਹੀ ਚੜ੍ਹਨਾ ਤੇ ਉਤਰਨਾ ਪਏਗਾ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸਰਕਾਰ ਨੇ ਇਹ ਫੈਸਲਾ ਲਿਆ ਹੈ।
- ਸਵੇਰੇ ਸੱਤ ਵਜੇ ਚੱਲਣ ਵਾਲੀ ਬੱਸ ਨੂੰ ਸ਼ਾਮ ਸੱਤ ਵਜੇ ਤੱਕ ਵਾਪਸ ਆਉਣਾ ਪਏਗਾ।
- ਬੱਸਾਂ ਨੂੰ ਅੰਦਰੋਂ ਸੈਨੀਟਾਈਜ਼ ਕੀਤਾ ਜਾਵੇਗਾ। ਬੱਸ ਸਟੈਂਡ ਵਿਖੇ ਸਰਕਲ ਬਣਾਏ ਜਾਣਗੇ।
- ਡਰਾਈਵਰ ਤੇ ਯਾਤਰੀ ਵਿਚਾਲੇ ਇਕ ਡਿਵਾਈਡਰ ਹੋਣਾ ਜ਼ਰੂਰੀ ਹੋਵੇਗਾ।
- ਯਾਤਰੀਆਂ ਨੂੰ ਮਾਸਕ ਲਗਾਉਣਾ ਲਾਜ਼ਮੀ ਹੋਵੇਗਾ। ਜੇ ਕੋਈ ਮਾਸਕ ਨਹੀਂ ਹੈ, ਤਾਂ ਮਾਸਕ ਕਾਉਂਟਰ ‘ਚ ਦਸ ਰੁਪਏ ‘ਚ ਮਿਲੇਗਾ।
-ਡਰਾਈਵਰ ਕੰਡਕਟਰ ਮਾਸਕ ਅਤੇ ਦਸਤਾਨੇ ਲੈ ਕੇ ਜਾ ਸਕਣਗੇ।
ਕਰਫਿਊ 'ਚ ਸਨਮਾਨ ਲੈਣ ਨਿਕਲੇ ‘ਆਪ’ ਵਿਧਾਇਕ ਫਸੇ ਕਸੂਤੇ, ਹੁਣ ਪੁਲਿਸ ਕੇਰਗੀ ਸਨਮਾਨ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੋ ਮਹੀਨਿਆਂ ਦੇ ਇੰਤਜ਼ਾਰ ਤੋਂ ਬਾਅਦ ਪੰਜਾਬ ਵਿੱਚ ਸਰਕਾਰੀ ਤੇ ਪ੍ਰਾਈਵੇਟ ਬੱਸ ਸੇਵਾਵਾਂ ਅੱਜ ਸਵੇਰ ਤੋਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।
ਬੱਸਾਂ ਹੁਣ ਸੂਬੇ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਣਗੀਆਂ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement