ਪੜਚੋਲ ਕਰੋ
(Source: ECI/ABP News)
ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ
ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਦਸਤਕ ਦੇ ਸਕਦਾ ਹੈ। 21 ਮਈ ਤੋਂ ਬਾਅਦ ਚੱਕਰਵਾਤੀ ਤੂਫਾਨ ਦੇ ਆਉਣ ਦੀ ਪੂਰੀ ਸੰਭਾਵਨਾ ਹੈ।
![ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ Alert! Punjab, Haryana, including Chandigarh, are also at risk of hurricane 'Amphan' ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ](https://static.abplive.com/wp-content/uploads/sites/5/2020/05/19120725/amphan-cyclone.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਬੰਗਾਲ ਦੀ ਖਾੜੀ 'ਚ ਉੱਠਿਆ ਚੱਕਰਵਾਤੀ ਤੂਫਾਨ 'ਅਮਫਾਨ' ਪੱਛਮੀ ਬੰਗਾਲ, ਬੰਗਲਾਦੇਸ਼ ਤੇ ਓਡੀਸ਼ਾ ਦੇ ਨਾਲ-ਨਾਲ ਹੋਰਨਾਂ ਸੂਬਿਆਂ ਲਈ ਵੀ ਖਤਰਾ ਬਣਦਾ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਵਲੋਂ ਅਲਰਟ ਜਾਰੀ ਕੀਤਾ ਗਿਆ ਹੈ ਕਿ ਇਹ ਚੰਡੀਗੜ੍ਹ ਸਮੇਤ ਪੰਜਾਬ ਤੇ ਹਰਿਆਣਾ 'ਚ ਵੀ ਦਸਤਕ ਦੇ ਸਕਦਾ ਹੈ। 21 ਮਈ ਤੋਂ ਬਾਅਦ ਚੱਕਰਵਾਤੀ ਤੂਫਾਨ ਦੇ ਆਉਣ ਦੀ ਪੂਰੀ ਸੰਭਾਵਨਾ ਹੈ।
ਮੌਸਮ ਵਿਭਾਗ ਅਨੁਸਾਰ ਤੂਫਾਨ ਦੌਰਾਨ ਤੇਜ਼ ਹਵਾਵਾਂ ਦੇ ਨਾਲ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਹਵਾਵਾਂ ਦੀ ਗਤੀ 40 ਤੋਂ 45 ਕਿਲੋਮੀਟਰ ਹੋ ਸਕਦੀ ਹੈ। ਮੌਸਮ ਵਿਭਾਗ ਵੀ ਅਲਰਟ ਦੇ ਮੋਡ 'ਤੇ ਹੈ ਅਤੇ ਹਰ ਸਥਿਤੀ ‘ਤੇ ਪਲ-ਪਲ ਦੀ ਨਜ਼ਰ ਰੱਖ ਰਿਹਾ ਹੈ। ਇਸ ਸਮੇਂ ਦੇਸ਼ ਵਿੱਚ ਪੱਛਮੀ ਗੜਬੜ ਸਰਗਰਮ ਹੈ।
ਦੱਖਣੀ-ਪੂਰਬੀ ਬੰਗਾਲ ਦੀ ਖਾੜੀ ਅਤੇ ਆਸ ਪਾਸ ਦੇ ਇਲਾਕਿਆਂ ਤੋਂ ਆਇਆ ਚੱਕਰਵਾਤੀ ਤੂਫਾਨ ਅਗਲੇ 12 ਘੰਟਿਆਂ ਵਿੱਚ ਖ਼ਤਰਨਾਕ ਰੂਪ ਲੈ ਸਕਦਾ ਹੈ। ਇਹ ਤੂਫਾਨ ਬੁੱਧਵਾਰ ਨੂੰ ਬੰਗਾਲ ਦੀ ਖਾੜੀ ‘ਤੇ ਉਤਰੇਗਾ, ਜਿਸ ਤੋਂ ਬਾਅਦ ਤੂਫਾਨ ਹੌਲੀ ਹੌਲੀ ਕਮਜ਼ੋਰ ਹੋ ਜਾਵੇਗਾ। ਹਾਲਾਂਕਿ ਇਸ ਸਮੇਂ ਤੱਕ ਇਹ ਬਹੁਤ ਕਮਜ਼ੋਰ ਹੋ ਜਾਵੇਗਾ, ਪਰ ਇਸਦੇ ਬਾਅਦ ਵੀ ਮੌਸਮ ਵਿਭਾਗ ਹਰ ਗਤੀਵਿਧੀ 'ਤੇ ਨਜ਼ਰ ਰੱਖ ਰਿਹਾ ਹੈ।
Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ
ਕੀ- ਕੀ ਹੋ ਸਕਦਾ ਹੈ ਨੁਕਸਾਨ?
- ਤੇਜ਼ ਹਵਾਵਾਂ ਨਾਲ ਬਿਜਲੀ ਸਪਲਾਈ ਪ੍ਰਭਾਵਤ ਹੋ ਸਕਦੀ ਹੈ
- ਸੜਕਾਂ ਕਿਨਾਰੇ ਲੱਗੇ ਕਮਜ਼ੋਰ ਰੁੱਖਾਂ ਨੂੰ ਖ਼ਤਰਾ
- ਅੰਬ ਅਤੇ ਲੀਚੀ ਦੀ ਫਸਲ ਦਾ ਵੀ ਹੋ ਸਕਦਾ ਹੈ ਨੁਕਸਾਨ
- ਸੜਕਾਂ 'ਤੇ ਚਲ ਰਹੇ ਦੋ ਪਹੀਆ ਵਾਹਨ ਚਾਲਕਾਂ ਨੂੰ ਨੁਕਸਾਨ
ਬਦਲਾ ਲੈਣ ਲਈ ਔਰਤ ਨੇ Ex Boyfriend ਨੂੰ ਭੇਜੇ ਇੱਕ ਟਨ ਪਿਆਜ਼, ਗੁਆਂਢੀ ਵੀ ਹੋ ਗਏ ਪਰੇਸ਼ਾਨ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਤੂਫਾਨ ਦੇ ਕਾਰਨ ਚੰਡੀਗੜ੍ਹ ਸਮੇਤ ਮੁਹਾਲੀ ਅਤੇ ਪੰਚਕੁਲਾ ਵਿੱਚ ਮੌਸਮ ਦਾ ਮਿਜਾਜ਼ ਹੋਰ ਵਿਗੜ ਸਕਦਾ ਹੈ।
ਇਸ ਦੇ ਕਾਰਨ ਉੱਤਰ ਭਾਰਤ, ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਪ੍ਰਮੁੱਖ ਰਾਜਾਂ ਵਿੱਚ ਮੌਸਮ ਦਾ ਮਿਜਾਜ਼ ਵਿਗੜ ਸਕਦਾ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਪੰਜਾਬ
ਕ੍ਰਿਕਟ
ਆਟੋ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)