ਪੜਚੋਲ ਕਰੋ
Advertisement
Cyclone Amphan: ਸੁਪਰ ਸਾਇਕਲੋਨ ‘ਚ ਬਦਲਿਆ ‘ਅਮਫਾਨ’, ਅੱਜ ਟਕਰਾਏਗਾ ਬੰਗਾਲ-ਉਡੀਸ਼ਾ ਦੇ ਤਟ ਨਾਲ, ਪ੍ਰਸ਼ਾਸਨ ਅਲਰਟ
ਬੰਗਾਲ ਦੀ ਖਾੜੀ 'ਚ ਉੱਠਿਆ ਤੂਫ਼ਾਨ ਅਮਫਾਨ ਹੁਣ ਸੁਪਰ ਸਾਇਕਲੋਨ ‘ਚ ਬਦਲ ਗਿਆ ਹੈ। 20 ਮਈ ਯਾਨੀ ਅੱਜ ਇਹ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਟਕਰਾ ਸਕਦਾ ਹੈ। ਉਸ ਸਮੇਂ ਇਸ ਦੀ ਹਵਾ ਦੀ ਗਤੀ 185 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
ਨਵੀਂ ਦਿੱਲੀ: ਬੰਗਾਲ ਦੀ ਖਾੜੀ 'ਚ ਉੱਠਿਆ ਤੂਫ਼ਾਨ ਅਮਫਾਨ ਹੁਣ ਸੁਪਰ ਸਾਇਕਲੋਨ ‘ਚ ਬਦਲ ਗਿਆ ਹੈ। 20 ਮਈ ਯਾਨੀ ਅੱਜ ਇਹ ਪੱਛਮੀ ਬੰਗਾਲ ਦੇ ਦੀਘਾ ਅਤੇ ਬੰਗਲਾਦੇਸ਼ ਦੇ ਹਟੀਆ ਟਾਪੂ ਦੇ ਵਿਚਕਾਰ ਟਕਰਾ ਸਕਦਾ ਹੈ। ਉਸ ਸਮੇਂ ਇਸ ਦੀ ਹਵਾ ਦੀ ਗਤੀ 185 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਮੌਸਮ ਵਿਭਾਗ ਨੇ ਪੂਰਬੀ ਤੱਟਾਂ ਵਾਲੇ ਰਾਜਾਂ ਤਾਮਿਲਨਾਡੂ ਅਤੇ ਪੁਡੂਚੇਰੀ ਤੋਂ ਆਂਧਰਾ ਪ੍ਰਦੇਸ਼, ਓਡੀਸ਼ਾ, ਪੱਛਮੀ ਬੰਗਾਲ, ਤ੍ਰਿਪੁਰਾ, ਮਿਜ਼ੋਰਮ, ਮਨੀਪੁਰ ਅਤੇ ਨੇੜਲੇ ਤੱਟਵਰਤੀ ਇਲਾਕਿਆਂ ਨੂੰ ਓਰੇਂਜ ਅਲਰਟ ਜਾਰੀ ਕੀਤੀ ਹੈ। ਇਸ ਦੇ ਨਾਲ ਹੀ ਉੜੀਸਾ ਦੇ ਤੱਟਵਰਤੀ ਜ਼ਿਲੇ ਹਾਈ ਅਲਰਟ 'ਤੇ ਹਨ।
ਦੱਸ ਦਈਏ ਕਿ ਮਹਾਂ ਚੱਕਰਵਾਤ ਅਮਫਾਨ ਮੰਗਲਵਾਰ ਨੂੰ ਕੁਝ ਕਮਜ਼ੋਰ ਹੋਣ ਤੋਂ ਬਾਅਦ ਇੱਕ ‘ਬਹੁਤ ਗੰਭੀਰ ਚੱਕਰਵਾਤੀ ਤੂਫਾਨ’ ਵਿੱਚ ਬਦਲ ਗਿਆ ਪਰ ਇਹ ਅਜੇ ਵੀ ਇੰਨਾ ਮਜ਼ਬੂਤ ਹੈ ਕਿ ਇਹ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਤੱਟਵਰਤੀ ਜ਼ਿਲ੍ਹਿਆਂ ਵਿੱਚ ਨੁਕਸਾਨ ਦਾ ਕਾਰਨ ਬਣ ਸਕਦਾ ਹੈ।
ਇਹ ਬੰਗਾਲ ਦੀ ਖਾੜੀ ਵਿੱਚ ਕੇਂਦ੍ਰਿਤ ਹੈ, ਪੱਛਮੀ ਬੰਗਾਲ ਵਿੱਚ ਦੀਘਾ ਤੱਟ ਤੋਂ 510 ਕਿਲੋਮੀਟਰ ਦੀ ਦੂਰੀ 'ਤੇ, ਇਸ ਲਈ ਉੱਤਰ-ਉੱਤਰ-ਪੂਰਬ ਵੱਲ ਜਾਣ ਦੀ ਉਮੀਦ ਹੈ। ਇਨ੍ਹਾਂ ਦੋਵਾਂ ਰਾਜਾਂ ਵਿੱਚ ਚੌਕਸੀ ਵਰਤੀ ਜਾ ਰਹੀ ਹੈ।
ਅਮਿਤ ਸ਼ਾਹ ਨੇ ਕੀਤੀ ਮਮਤਾ ਬੈਨਰਜੀ ਨਾਲ ਗੱਲਬਾਤ:
ਚੱਕਰਵਾਤ ਦੇ ਖਤਰੇ ਨੂੰ ਵੇਖਦਿਆਂ ਕੇਂਦਰ ਦੀ ਨਰੇਂਦਰ ਮੋਦੀ ਸਰਕਾਰ ਸੂਬਾ ਸਰਕਾਰਾਂ ਦੇ ਨਾਲ-ਨਾਲ ਸਰਗਰਮ ਹੋ ਗਈ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਕੇਂਦਰ ਤੋਂ ਹਰ ਸੰਭਵ ਸਹਾਇਤਾ ਦੇਣ ਲਈ ਕਿਹਾ। ਉਥੇ ਹੀ ਚੱਕਰਵਾਤ ਦਾ ਪ੍ਰਭਾਵ ਕੋਲਕਾਤਾ ਵਿੱਚ ਦਿਖਾਈ ਦੇਣਾ ਸ਼ੁਰੂ ਹੋ ਗਿਆ ਅਤੇ ਬਾਰਸ਼ ਹੋ ਰਹੀ ਹੈ। ਬੰਗਾਲ 'ਚ ਅਮਫਾਨ ਕਾਰਨ ਬੁੱਧਵਾਰ ਨੂੰ ਜ਼ਮੀਨ ਖਿਸਕਣ ਦੀ ਸੰਭਾਵਨਾ ਹੈ।
ਸਾਰੇ ਸਾਵਧਾਨੀ ਕਦਮ ਚੁੱਕੇ ਗਏ - ਮਮਤਾ ਬੈਨਰਜੀ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਮੰਗਲਵਾਰ ਨੂੰ ਕਿਹਾ ਕਿ
ਬੈਨਰਜੀ ਨੇ ਕਿਹਾ ਕਿ ਉਹ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ ਅਤੇ ਕਈ ਹੈਲਪਲਾਈਨ ਨੰਬਰਾਂ ਦਾ ਐਲਾਨ ਕੀਤਾ ਗਿਆ ਹੈ।
ਮੌਸਮ ਵਿਭਾਗ ਕੀ ਕਹਿ ਰਿਹਾ ਹੈ?
ਮੌਸਮ ਵਿਗਿਆਨ ਕੇਂਦਰ, ਭੁਵਨੇਸ਼ਵਰ ਦੇ ਡਾਇਰੈਕਟਰ ਐਚ ਆਰ ਵਿਸ਼ਵਾਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ 'ਅਮਫਾਨ' ਦਾ ਕੇਂਦਰ ਪੱਛਮੀ-ਮੱਧ ਬੰਗਾਲ ਦੀ ਖਾੜੀ ਦੇ ਉੱਪਰ ਸੀ, ਪਰਾਦੀਪ (ਓਡੀਸ਼ਾ) ਤੋਂ ਲਗਭਗ 420 ਕਿਲੋਮੀਟਰ ਦੱਖਣ ਵਿੱਚ, ਦੀਘਾ ਤੋਂ 570 ਕਿਲੋਮੀਟਰ ਦੱਖਣ-ਦੱਖਣ-ਪੱਛਮ ਵਿੱਚ ਅਤੇ ਇਹ ਬੰਗਲਾਦੇਸ਼ ‘ਚ ਖੇਪੁਪਾਰਾ ਤੋਂ 700 ਕਿਲੋਮੀਟਰ ਦੱਖਣ-ਪੱਛਮ ‘ਚ ਹੈ।
ਐਨਡੀਆਰਐਫ ਦੀਆਂ 41 ਟੀਮਾਂ ਤਾਇਨਾਤ:
ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨਡੀਆਰਐਫ) ਦੇ ਮੁਖੀ ਐੱਸ. ਪ੍ਰਧਾਨ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਕਿਹਾ ਕਿ
ਪ੍ਰਧਾਨ ਨੇ ਕਿਹਾ ਕਿ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਇਨ੍ਹਾਂ ਦੋਵਾਂ ਰਾਜਾਂ ਤੋਂ ਲੱਖਾਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ।
" ਆਉਣ ਵਾਲੇ ਚੱਕਰਵਾਤ 'ਅਮਫਾਨ' ਦੇ ਮੱਦੇਨਜ਼ਰ ਘੱਟੋ ਘੱਟ ਤਿੰਨ ਲੱਖ ਲੋਕਾਂ ਨੂੰ ਪੱਛਮੀ ਬੰਗਾਲ ਦੇ ਤੱਟਵਰਤੀ ਇਲਾਕਿਆਂ ਤੋਂ ਬਾਹਰ ਕੱਢਿਆ ਗਿਆ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਸਾਰੇ ਸਾਵਧਾਨੀ ਕਦਮ ਚੁੱਕੇ ਗਏ ਹਨ। "
-
" ਆਉਣ ਵਾਲੇ ‘ਚੱਕਰਵਾਤ’ ਅਮਫਾਨ ਤੋਂ ਪੈਦਾ ਹੋਈ ਕਿਸੇ ਵੀ ਐਮਰਜੈਂਸੀ ਨਾਲ ਨਜਿੱਠਣ ਲਈ ਫੋਰਸ ਦੀਆਂ ਕੁੱਲ 41 ਟੀਮਾਂ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਤਾਇਨਾਤ ਕੀਤੀਆਂ ਗਈਆਂ ਹਨ। "
-
" ਇਹ ਦੂਸਰੀ ਤਬਾਹੀ ਚੱਕਰਵਾਤ ‘ਅਮਫਾਨ’ ਦੇ ਰੂਪ ਵਿੱਚ ਆ ਰਹੀ ਹੈ ਕਿਉਂਕਿ ਅਸੀਂ ਪਹਿਲਾਂ ਹੀ ਕੋਵਿਡ -19 ਨਾਲ ਲੜ ਰਹੇ ਹਾਂ ਅਤੇ ਇਸ ਲਈ ਵੱਡੇ ਪੱਧਰ ‘ਤੇ ਤਿਆਰੀਆਂ ਕਰ ਲਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਓਡੀਸ਼ਾ ਦੇ ਸੱਤ ਜ਼ਿਲ੍ਹਿਆਂ ਵਿੱਚ 15 ਐਨਡੀਆਰਐਫ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਅਤੇ ਪੰਜ ਟੀਮਾਂ ਤਿਆਰ ਰੱਖੀਆਂ ਗਈਆਂ ਹਨ ਜਦੋਂਕਿ 19 ਟੀਮਾਂ ਨੂੰ ਪੱਛਮੀ ਬੰਗਾਲ ਦੇ ਛੇ ਜ਼ਿਲ੍ਹਿਆਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜਦੋਂਕਿ ਦੋ ਟੀਮਾਂ ਨੂੰ ਤਿਆਰ ਰੱਖਿਆ ਗਿਆ ਹੈ। "
-
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਦੇਸ਼
ਪਟਿਆਲਾ
Advertisement