ਪੜਚੋਲ ਕਰੋ

ਕਰਫਿਊ 'ਚ ਸਨਮਾਨ ਲੈਣ ਨਿਕਲੇ ‘ਆਪ’ ਵਿਧਾਇਕ ਫਸੇ ਕਸੂਤੇ, ਹੁਣ ਪੁਲਿਸ ਕੇਰਗੀ ਸਨਮਾਨ!

ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਦੀ ਕਰਫਿਊ ਦੌਰਾਨ ਨਿਯਮਾਂ ਦਾ ਉਲੰਘਣ ਕਰਕੇ ਇੱਕ ਸਨਮਾਨ ਸਮਾਗਮ 'ਚ ਸ਼ਾਮਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਧਾਇਕਾਂ ਨੇ 17 ਮਈ ਨੂੰ ਸਨਮਾਨ ਸਮਾਰੋਹ ‘ਚ ਸ਼ਿਰਕਤ ਕੀਤੀ।

ਪਵਨਪ੍ਰੀਤ ਕੌਰ ਦੀ ਰਿਪੋਰਟ ਚੰਡੀਗੜ੍ਹ: ਇੱਕ ਪਾਸੇ ਲੌਕਡਾਊਨ ਦੌਰਾਨ ਲੋਕਾਂ ਨੂੰ ਅੰਤਿਮ ਸੰਸਕਾਰ ਤੇ ਵਿਆਹ-ਸ਼ਾਦੀ ਦੇ ਸਮਾਗਮ ਕਰਾਉਣ ਲਈ ਦਰਪੇਸ਼ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਆਮ ਆਦਮੀ ਪਾਰਟੀ ਦੇ 5 ਵਿਧਾਇਕਾਂ ਦੀ ਕਰਫਿਊ ਦੌਰਾਨ ਨਿਯਮਾਂ ਦਾ ਉਲੰਘਣ ਕਰਕੇ ਇੱਕ ਸਨਮਾਨ ਸਮਾਗਮ 'ਚ ਸ਼ਾਮਲ ਹੋਣ ਦੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਇਨ੍ਹਾਂ ਵਿਧਾਇਕਾਂ ਨੇ 17 ਮਈ ਨੂੰ ਸਨਮਾਨ ਸਮਾਰੋਹ ‘ਚ ਸ਼ਿਰਕਤ ਕੀਤੀ। ਪ੍ਰਸ਼ਾਸਨ ਨੇ ਕਿਹਾ ਹੈ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਨੇ ਹੁਣ ਤੂਲ ਫੜ੍ਹ ਲਈ ਹੈ। ਵਿਰੋਧੀ ਇਸ ਮੁੱਦੇ 'ਤੇ ਆਮ ਆਦਮੀ ਪਾਰਟੀ ਨੂੰ ਘੇਰ ਰਹੇ ਹਨ ਤੇ ਕਾਰਵਾਈ ਦ ਮੰਗ ਕਰ ਰਹੇ ਹਨ। ‘ਆਪ’ ਵਰਕਰਾਂ ਵੱਲੋਂ ਸਮਾਗਮ ਦੀ ਫੋਟੋ ਸੋਸ਼ਲ ਮੀਡੀਆ ‘ਤੇ ਅਪਲੋਡ ਕਰਨ ਤੇ ਇਸ ਦੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੂੰ ਇਸ ਬਾਰੇ ਪਤਾ ਲੱਗਾ। ਹੁਣ ਪੁਲਿਸ ਪ੍ਰਸ਼ਾਸਨ ਵੀ ਕਟਹਿਰੇ ‘ਚ ਹੈ ਕਿ ਉਨ੍ਹਾਂ ਨੂੰ ਕਰਫਿਊ ਦੌਰਾਨ ਹੋਏ ਇਸ ਸਮਾਗਮ ਬਾਰੇ ਕਿਵੇਂ ਪਤਾ ਨਹੀਂ ਚੱਲਿਆ? ਕੋਟਕਪੂਰਾ (ਫਰੀਦਕੋਟ) ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾ ਇਸ ਸਮਾਰੋਹ ਦੇ ਮੁੱਖ ਮਹਿਮਾਨ ਸੀ। ਸੰਧਵਾ ਤੋਂ ਇਲਾਵਾ ਨਿਹਾਲ ਸਿੰਘ ਵਾਲਾ (ਮੋਗਾ) ਦੇ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਮਹਾਂਕਲਾਂ (ਬਰਨਾਲਾ) ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਗੜ੍ਹਸ਼ੰਕਰ (ਹੁਸ਼ਿਆਰਪੁਰ) ਦੇ ਵਿਧਾਇਕ ਜੈ ਕਿਸ਼ਨ ਰੋੜੀ ਤੇ ਰੂਪਨਗਰ ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੇ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ। ਅਲਰਟ! ਚੰਡੀਗੜ੍ਹ ਸਮੇਤ ਪੰਜਾਬ, ਹਰਿਆਣਾ ‘ਤੇ ਵੀ ‘ਅਮਫਾਨ’ ਤੂਫਾਨ ਦਾ ਖ਼ਤਰਾ, ਹੋ ਸਕਦਾ ਭਾਰੀ ਨੁਕਸਾਨ ਨਿਹਾਲ ਸਿੰਘ ਵਾਲਾ ਦੇ ‘ਆਪ’ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਨੇ ਕਿਹਾ ਕਿ ਪੰਜ ਵਿਧਾਇਕਾਂ ਨੇ ਆਪਸ ਮੁਲਾਕਾਤ ਕਰਨ ਦੀ ਯੋਜਨਾ ਬਣਾਈ ਸੀ। ਉਨ੍ਹਾਂ ਹਰੀਨੋ ਰੋਡ 'ਤੇ ਸਥਿਤ ਮੰਦਰ ਦਾ ਦੌਰਾ ਵੀ ਕੀਤਾ। ਉਥੇ ਮੰਦਰ ਕਮੇਟੀ ਨੇ ਉਨ੍ਹਾਂ ਨੂੰ ਸਨਮਾਨ ਕੀਤਾ ਤੇ ਉਨ੍ਹਾਂ ਲੰਗਰ ਕਮੇਟੀ ਦੇ ਮੈਂਬਰਾਂ ਦਾ ਸਨਮਾਨ ਕੀਤਾ। ਵਿਧਾਇਕ ਨੇ ਕਰਫਿਊ ਪਾਸ ਬਾਰੇ ਪੁੱਛੇ ਸਵਾਲ ਦਾ ਜਵਾਬ ਨਹੀਂ ਦਿੱਤਾ। ਨਾਜਾਇਜ਼ ਸ਼ਰਾਬ 'ਤੇ ਅਕਾਲੀ-ਕਾਂਗਰਸ 'ਗੱਠਜੋੜ'? ਹੈਰਾਨ ਕਰਨ ਵਾਲਾ ਮਾਮਲਾ ਬੇਪਰਦ ਉਧਰ, ਕੋਟਕਪੂਰਾ ਤੋਂ ‘ਆਪ’ ਵਿਧਾਇਕ ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਪੰਜਾਬ ਤੋਂ ਬਾਹਰ ਜਾ ਰਹੇ ਮਜ਼ਦੂਰਾਂ ਦੀ ਸਮੱਸਿਆ ਦੇ ਸਬੰਧ ਵਿੱਚ ਪਾਰਟੀ ਦੇ ਚਾਰ ਵਿਧਾਇਕ ਉਨ੍ਹਾਂ ਨੂੰ ਮਿਲਣ ਲਈ ਆਏ ਸਨ। ਸਾਰਿਆਂ ਨੂੰ ਪਤਾ ਲੱਗਿਆ ਕਿ ਲੰਗਰ ਦੀ ਸਮਾਪਤੀ ਤੋਂ ਬਾਅਦ ਭੋਗ ਹੈ ਤਾਂ ਉਹ ਉਥੇ ਚਲੇ ਗਏ। ਕੋਟਕਪੂਰਾ ਦੇ ਐਸਡੀਐਮ ਮੇਜਰ ਅਮਿਤ ਸਰੀਨ ਦਾ ਕਹਿਣਾ ਹੈ ਕਿ ਪੂਰਾ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ। ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇਗੀ।

ਟਾਪ ਹੈਡਲਾਈਨ

Daljit Singh Death Case : ਭਲਕੇ PGI ਚੰਡੀਗੜ੍ਹ 'ਚ ਹੋਵੇਗਾ ਪੋਸਟਮਾਰਟਮ, ਹਾਈਕੋਰਟ ਨੇ ਦਿੱਤਾ ਹੁਕਮ 
Daljit Singh Death Case : ਭਲਕੇ PGI ਚੰਡੀਗੜ੍ਹ 'ਚ ਹੋਵੇਗਾ ਪੋਸਟਮਾਰਟਮ, ਹਾਈਕੋਰਟ ਨੇ ਦਿੱਤਾ ਹੁਕਮ 
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Punjab News: ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 5 ਸੀਨੀਅਰ IAS ਅਫਸਰਾਂ ਦੇ ਤਬਾਦਲੇ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ...
ਪੰਜਾਬ ‘ਚ ਵੱਡਾ ਪ੍ਰਸ਼ਾਸਨਿਕ ਫੇਰਬਦਲ, 5 ਸੀਨੀਅਰ IAS ਅਫਸਰਾਂ ਦੇ ਤਬਾਦਲੇ, ਹੁਣ ਸੰਭਾਲਣਗੇ ਇਹ ਜ਼ਿੰਮੇਵਾਰੀ...
Punjab News: ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...
ਅਕਾਲੀ+ਭਾਜਪਾ ਗੱਠਜੋੜ 'ਚ CM ਚਿਹਰਾ 'SAD' ਦਾ ਹੋਵੇਗਾ, ਦੀਵਾਲੀ ਤੋਂ ਬਾਅਦ ਗੱਠਜੋੜ ਦਾ ਐਲਾਨ, PM ਬਠਿੰਡਾ ਆਉਣਗੇ ਬਠਿੰਡਾ; ਜਾਣੋ ਵੱਡੀ ਅਪਡੇਟ...

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Diwali Gift: ਦੀਵਾਲੀ ਤੋਂ ਪਹਿਲਾਂ ਮਹਿਲਾਵਾਂ ਲਈ ਸਰਕਾਰ ਦਾ ਵੱਡਾ ਐਲਾਨ, ਜਾਣੋ ਕਿਸ ਨੂੰ ਮਿਲੇਗੀ ਸਬਸਿਡੀ?
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Gurdwara Manji Sahib 'ਚ ਗੋਲੀਬਾਰੀ ਕਰਨ ਵਾਲੇ ਮੁਲਜ਼ਮ ਦੀ ਪੁਲਿਸ ਹਿਰਾਸਤ 'ਚ ਮੌਤ,  ਪਰਿਵਾਰ ਨੇ ਲਾਏ ਗੰਭੀਰ ਇਲਜ਼ਾਮ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab News : ਧੁੰਦ ਕਾਰਨ ਦਰਦਨਾਕ ਸੜਕ ਹਾਦਸਾ, ਪਿਓ-ਪੁੱਤ ਦੀ ਮੌਕੇ 'ਤੇ ਮੌਤ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Punjab Elections 2027:  ਚੋਣ ਕਮਿਸ਼ਨ ਨੇ ਚੋਣਾਂ ਨੂੰ ਲੈ ਕੇ ਲਿਆ ਵੱਡਾ ਫੈਸਲਾ, 5 ਸੂਬਿਆਂ ਦੀਆਂ ਚੋਣਾਂ ਤੋਂ ਪਹਿਲਾਂ EC ਦਾ ਵੱਡਾ ਕਦਮ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Dhanteras 2026 : ਸੋਨਾ-ਚਾਂਦੀ ਹੋਏ ਮਹਿੰਗੇ, ਧਨਤੇਰਸ 'ਤੇ ਖਰੀਦੋ ਇਹ 8 ਸ਼ੁਭ ਤੇ ਸਸਤੀਆਂ ਚੀਜ਼ਾਂ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Jalandhar News : ਹਨੀ ਸਿੰਘ ਦੇ ਭਤੀਜੇ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਈ, ਸੜਕ ਹਾਦਸੇ 'ਚ ਹੋਈ ਸੀ ਮੌਤ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
Mukesh Ambani Net Worth : ਮੁਕੇਸ਼ ਅੰਬਾਨੀ ਮੁੜ ਬਣੇ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ, ਜਾਇਦਾਦ 'ਚ ਹੋਇਆ ਵੱਡਾ ਵਾਧਾ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
ਪੰਜਾਬ ਤੋਂ ਵੱਡੀ ਖ਼ਬਰ! ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ, ਚਾਕੂ ਨਾਲ 28 ਵਾਰ ਕੀਤੇ; ਦਿਲ ਕੱਢਿਆ ਬਾਹਰ
Embed widget