ਪੜਚੋਲ ਕਰੋ

ਕੇਂਦਰ ਸਰਕਾਰ ਵੱਲੋਂ ਹੁਣ ਝੋਨੇ ਦੀ ਖ਼ਰੀਦ ਦੇ ਨਿਯਮ ਬਦਲਣ ਦੀ ਤਿਆਰੀ, ਕੈਪਟਨ ਅਮਰਿੰਦਰ ਨੇ ਲਿਆ ਤੁਰੰਤ ਐਕਸ਼ਨ

ਕੇਂਦਰ ਸਰਕਾਰ ਵੱਲੋਂ ਖੇਤੀ ਵਿਗਿਆਨੀਆਂ ਦਾ ਇੱਕ ਗਰੁੱਪ ਬਣਾ ਕੇ, ਇਹ ਝੋਨੇ ਦੀ ਮਿੱਲਿੰਗ (ਛੜਾਈ) ਤੋਂ ਬਾਅਦ ਝੋਨੇ, ਚਾਵਲ ਤੇ ਕਣਕ ਦੀ ਖਰੀਦ ਲਈ ਪਹਿਲਾਂ ਤੋਂ ਹੀ ਤੈਅ ਮਾਪਦੰਡਾਂ ਨੂੰ ਬਦਲਣਾ ਚਾਹੁੰਦੀ ਹੈ

ਨਵੀਂ ਦਿੱਲੀ: ਕੇਂਦਰ ਸਰਕਾਰ ਝੋਨੇ, ਚੌਲਾਂ ਤੇ ਕਣਕ ਦੀ ਖਰੀਦ ਦੇ ਨਿਯਮਾਂ ਨੂੰ ਬਦਲਣ ਦੀ ਤਿਆਰੀ ਕਰ ਰਹੀ ਹੈ। ਕੇਂਦਰ ਸਰਕਾਰ ਵੱਲੋਂ ਖੇਤੀ ਵਿਗਿਆਨੀਆਂ ਦਾ ਇੱਕ ਗਰੁੱਪ ਬਣਾ ਕੇ, ਇਹ ਝੋਨੇ ਦੀ ਮਿੱਲਿੰਗ (ਛੜਾਈ) ਤੋਂ ਬਾਅਦ ਝੋਨੇ, ਚਾਵਲ ਤੇ ਕਣਕ ਦੀ ਖਰੀਦ ਲਈ ਪਹਿਲਾਂ ਤੋਂ ਹੀ ਤੈਅ ਮਾਪਦੰਡਾਂ ਨੂੰ ਬਦਲਣਾ ਚਾਹੁੰਦੀ ਹੈ। ਇਸ ਸਮੂਹ ਨੇ ਇਸ ਸਬੰਧ ਵਿੱਚ ਆਪਣੀਆਂ ਸਿਫਾਰਸ਼ਾਂ ਕੇਂਦਰ ਸਰਕਾਰ ਨੂੰ ਦੇ ਦਿੱਤੀਆਂ ਹਨ।


ਪੰਜਾਬ ਸਮੇਤ ਸਾਰੇ ਰਾਜ ਇਸ ਦੇ ਵਿਰੁੱਧ ਹਨ ਪਰ ਭਾਜਪਾ ਸ਼ਾਸਤ ਰਾਜ ਇਸ ਦਾ ਖੁੱਲ੍ਹ ਕੇ ਵਿਰੋਧ ਨਹੀਂ ਕਰ ਰਹੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ ਤੇ ਇਸ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਇਨ੍ਹਾਂ ਮਾਪਦੰਡਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।


ਖੁਰਾਕ ਤੇ ਸਪਲਾਈ ਮੰਤਰਾਲੇ ਦੇ ਸੂਤਰਾਂ ਮੁਤਾਬਕ ਨਵੇਂ ਮਾਪਦੰਡਾਂ ਬਾਰੇ ਪਿਛਲੇ ਹਫਤੇ ਸਾਰੇ ਰਾਜਾਂ ਦੇ ਖੁਰਾਕ ਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰਾਂ ਦੀ ਮੀਟਿੰਗ ਹੋਈ ਸੀ। ਇਸ ਦਾ ਪੰਜਾਬ ਸਮੇਤ ਸਾਰੇ ਰਾਜਾਂ ਨੇ ਵਿਰੋਧ ਕੀਤਾ ਹੈ ਜਿੱਥੋਂ ਝੋਨੇ ਤੇ ਕਣਕ ਦੀ ਵੱਡੀ ਮਾਤਰਾ ਵਿੱਚ ਖਰੀਦ ਕੀਤੀ ਜਾਂਦੀ ਹੈ। ਇਨ੍ਹਾਂ ਮਾਪਦੰਡਾਂ ਨੂੰ ਵੇਖਦਿਆਂ, ਇਹ ਸਪੱਸ਼ਟ ਹੁੰਦਾ ਹੈ ਕਿ ਜਿਨ੍ਹਾਂ ਖੇਤੀ ਵਿਗਿਆਨੀਆਂ ਨੇ ਇਸ ਦੇ ਮਾਪਦੰਡ ਤੈਅ ਕੀਤੇ ਹਨ ਉਨ੍ਹਾਂ ਨੂੰ ਖਰੀਦ ਦਾ ਵਿਹਾਰਕ ਗਿਆਨ ਨਹੀਂ।

 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਮਾਪਦੰਡ ਤੈਅ ਕਰਨ ਲਈ ਬਣਾਈ ਗਈ ਕਮੇਟੀ ਵਿੱਚ ਸਿਰਫ ਕੇਂਦਰੀ ਅਧਿਕਾਰੀ, ਕੇਂਦਰੀ ਸੰਸਥਾਵਾਂ ਦੇ ਵਿਗਿਆਨੀ ਸ਼ਾਮਲ ਕੀਤੇ ਗਏ ਸਨ। ਨਾ ਤਾਂ ਰਾਜਾਂ ਦੀਆਂ ਖਰੀਦ ਏਜੰਸੀਆਂ ਨੂੰ ਇਸ ਵਿੱਚ ਪ੍ਰਤੀਨਿਧਤਾ ਦਿੱਤੀ ਗਈ ਤੇ ਨਾ ਹੀ ਸਭ ਤੋਂ ਵੱਡੇ ਹਿੱਸੇਦਾਰ ਕਿਸਾਨਾਂ ਤੇ ਮਿੱਲ ਮਾਲਕਾਂ ਨੂੰ ਸ਼ਾਮਲ ਕੀਤਾ ਗਿਆ ਤੇ ਨਾ ਹੀ ਕਮੇਟੀ ਨੇ ਕੋਈ ਖੇਤਰ ਤੈਅ ਕੀਤਾ ਹੈ।


ਕੇਂਦਰੀ ਪੂਲ ਵਿੱਚ 50 ਫੀਸਦੀ ਹਿੱਸੇਦਾਰੀ ਦੇਣ ਵਾਲੇ ਪੰਜਾਬ ਨੂੰ ਵੀ ਨਹੀਂ ਪੁੱਛਿਆ ਗਿਆ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਿਲਿੰਗ ਦੇ ਮਾਪਦੰਡਾਂ ਨੂੰ ਹੋਰ ਸਖਤ ਬਣਾਇਆ ਜਾ ਰਿਹਾ ਹੈ, ਮਿਲਿੰਗ ਉਦਯੋਗ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗਾ। ਕੈਪਟਨ ਨੇ ਕਿਹਾ ਕਿ ਝੋਨੇ ਦੀ ਖਰੀਦ ਤੋਂ ਬਾਅਦ, ਜਦੋਂ ਪੰਜਾਬ ਦੀਆਂ ਏਜੰਸੀਆਂ ਇਸ ਨੂੰ ਮਿੱਲ ਕਰਦੀਆਂ ਹਨ, ਤਾਪਮਾਨ ਕਾਫੀ ਵੱਧ ਜਾਂਦਾ ਹੈ ਤੇ ਇਸ ਕਾਰਨ ਇਸ ਵਿੱਚ ਬ੍ਰੋਕੇਜ ਆਉਂਦੀ ਹੈ। ਨਵੇਂ ਪ੍ਰਸਤਾਵਿਤ ਮਾਪਦੰਡਾਂ ਵਿੱਚ, ਬ੍ਰੋਕੇਜ 25 ਪ੍ਰਤੀਸ਼ਤ ਤੋਂ ਘਟਾ ਕੇ 20 ਪ੍ਰਤੀਸ਼ਤ ਕੀਤੀ ਜਾ ਰਹੀ ਹੈ।

 

ਇਸੇ ਤਰ੍ਹਾਂ ਝੋਨੇ ਵਿੱਚ ਨਮੀ ਦੀ ਮਾਤਰਾ ਘਟਾ ਕੇ 17 ਕਰਨ ਦਾ ਪ੍ਰਸਤਾਵ ਹੈ। ਇਸ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਕਿਹਾ ਕਿ ਜਲਵਾਯੂ ਤਬਦੀਲੀ ਕਾਰਨ ਅਕਤੂਬਰ ਦੇ ਮਹੀਨੇ ਵਿੱਚ ਵੀ ਮੌਸਮ ਵਿੱਚ ਬਹੁਤ ਜ਼ਿਆਦਾ ਨਮੀ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਝੋਨੇ ਵਿੱਚ ਨਮੀ ਦੀ ਮਾਤਰਾ 17 ਤੋਂ ਘੱਟ ਕਰਨਾ ਸਹੀ ਨਹੀਂ ਹੈ। ਇਹ ਧਿਆਨ ਦੇਣ ਯੋਗ ਹੈ ਕਿ ਝੋਨੇ ਦੀ ਵਾਢੀ ਸਮੇਂ, ਇਨਔਰਗੈਨਿਕ ਮੈਟਰ ਵੀ ਆਉਂਦੇ ਹਨ ਅਤੇ ਇਸ ਦੀ ਮਾਤਰਾ 3 ਪ੍ਰਤੀਸ਼ਤ ਤੇ ਯਕੀਨੀ ਬਣਾਈ ਗਈ ਹੈ। ਕਮੇਟੀ ਨੇ ਇਸ ਨੂੰ ਤਿੰਨ ਫੀ ਸਦੀ ਤੋਂ ਘਟਾ ਕੇ ਦੋ ਫੀਸਦੀ ਕਰਨ ਦੀ ਸਿਫਾਰਸ਼ ਵੀ ਕੀਤੀ ਹੈ।

 

ਕੈਪਟਨ ਨੇ ਕਿਹਾ ਕਿ ਲਾਲ ਅਨਾਜ ਦੀ ਮਿਲਿੰਗ ਤੋਂ ਬਾਅਦ ਇੱਕ ਪ੍ਰਤੀਸ਼ਤ ਤੱਕ ਦੀ ਇਜਾਜ਼ਤ ਹੈ ਜਿਸ ਨੂੰ ਘਟਾ ਕੇ ਜ਼ੀਰੋ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਹੈ ਕਿ ਇਹ ਸੰਭਵ ਨਹੀਂ ਹੈ ਕਿਉਂਕਿ ਇਸ ਲਈ ਮਿਲਿੰਗ ਲਈ ਲਗਾਈ ਗਈ ਮਸ਼ੀਨਰੀ ਨੂੰ ਵੱਡੇ ਪੱਧਰ 'ਤੇ ਬਦਲਣਾ ਪਵੇਗਾ ਤੇ ਇਹ ਅਚਾਨਕ ਨਹੀਂ ਕੀਤਾ ਜਾ ਸਕਦਾ। ਇਸ ਲਈ, ਗੱਲਬਾਤ ਵਿੱਚ ਸਬੰਧਤ ਧਿਰਾਂ ਨੂੰ ਸ਼ਾਮਲ ਕਰਕੇ ਹੀ ਅਜਿਹਾ ਕਰਨਾ ਸਹੀ ਹੋਵੇਗਾ।

ਟਾਪ ਹੈਡਲਾਈਨ

MLA Passed Away: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਵਿਧਾਇਕ ਦੀ ਮੌਤ, ਹਾਰਟ ਅਟੈਕ ਕਾਰਨ ਹਸਪਤਾਲ 'ਚ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਵਿਧਾਇਕ ਦੀ ਮੌਤ, ਹਾਰਟ ਅਟੈਕ ਕਾਰਨ ਹਸਪਤਾਲ 'ਚ ਤੋੜਿਆ ਦਮ...
Congress News: ਕਾਂਗਰਸ ਹਾਈਕਮਾਨ ਵੱਲੋਂ ਵੱਡਾ ਫੇਰਬਦਲ, ਪੰਜਾਬ-ਹਰਿਆਣਾ ਤੋਂ ਲੈ ਕੇ ਕਈ ਸੂਬਿਆਂ ਦੇ ਇੰਚਾਰਜ ਬਦਲੇ, 81 ਨਵੇਂ AICC ਸਕੱਤਰ ਦੀ ਲਿਸਟ ਕੀਤੀ ਜਾਰੀ...
ਕਾਂਗਰਸ ਹਾਈਕਮਾਨ ਵੱਲੋਂ ਵੱਡਾ ਫੇਰਬਦਲ, ਪੰਜਾਬ-ਹਰਿਆਣਾ ਤੋਂ ਲੈ ਕੇ ਕਈ ਸੂਬਿਆਂ ਦੇ ਇੰਚਾਰਜ ਬਦਲੇ, 81 ਨਵੇਂ AICC ਸਕੱਤਰ ਦੀ ਲਿਸਟ ਕੀਤੀ ਜਾਰੀ...
Big News: ਵੱਡੀ ਵਾਰਦਾਤ, ਸੀਨੀਅਰ 'ਆਪ' ਆਗੂ ਦੇ ਦਫ਼ਤਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਸਿਆਸਤੀ ਹਲਕਿਆਂ 'ਚ ਫੈਲੀ ਦਹਿਸ਼ਤ...
ਵੱਡੀ ਵਾਰਦਾਤ, ਸੀਨੀਅਰ 'ਆਪ' ਆਗੂ ਦੇ ਦਫ਼ਤਰ 'ਤੇ ਅੰਨ੍ਹੇਵਾਹ ਚੱਲੀਆਂ ਗੋਲੀਆਂ; ਸਿਆਸਤੀ ਹਲਕਿਆਂ 'ਚ ਫੈਲੀ ਦਹਿਸ਼ਤ...
Punjab News : 2027 ਦੀਆਂ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਚੋਣ ਲੜਨ ਬਾਰੇ ਆਖੀ ਇਹ ਗੱਲ
Punjab News : 2027 ਦੀਆਂ ਚੋਣਾਂ ਨੂੰ ਲੈ ਕੇ ਰਾਜਾ ਵੜਿੰਗ ਦਾ ਵੱਡਾ ਬਿਆਨ, ਚੋਣ ਲੜਨ ਬਾਰੇ ਆਖੀ ਇਹ ਗੱਲ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
MLA Passed Away: ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਵਿਧਾਇਕ ਦੀ ਮੌਤ, ਹਾਰਟ ਅਟੈਕ ਕਾਰਨ ਹਸਪਤਾਲ 'ਚ ਤੋੜਿਆ ਦਮ...
ਸਿਆਸੀ ਜਗਤ 'ਚ ਪਸਰਿਆ ਮਾਤਮ, ਸੀਨੀਅਰ ਵਿਧਾਇਕ ਦੀ ਮੌਤ, ਹਾਰਟ ਅਟੈਕ ਕਾਰਨ ਹਸਪਤਾਲ 'ਚ ਤੋੜਿਆ ਦਮ...
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਨਵੰਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 20 ਨਵੰਬਰ 2026
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
 Milk Price Hike : ਦੁੱਧ ਖਰੀਦਣ ਵਾਲਿਆਂ ਨੂੰ ਵੱਡਾ ਝਟਕਾ! ਮੱਝ ਤੇ ਗਾਂ ਦੇ ਦੁੱਧ ਦੀਆਂ ਕੀਮਤਾਂ ਵਧੀਆਂ  
New PUC Rules : ਹੁਣ ਵਾਰ-ਵਾਰ ਨਹੀਂ ਬਣਵਾਉਣਾ ਪਵੇਗਾ PUC ਸਰਟੀਫਿਕੇਟ,  ਜਾਣੋ ਕੀ ਹੈ ਨਵਾਂ ਨਿਯਮ!  
New PUC Rules : ਹੁਣ ਵਾਰ-ਵਾਰ ਨਹੀਂ ਬਣਵਾਉਣਾ ਪਵੇਗਾ PUC ਸਰਟੀਫਿਕੇਟ,  ਜਾਣੋ ਕੀ ਹੈ ਨਵਾਂ ਨਿਯਮ!  
Punjab News : ਇਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲੇਗਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ? ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ
Punjab News : ਇਨ੍ਹਾਂ ਮਹਿਲਾਵਾਂ ਨੂੰ ਨਹੀਂ ਮਿਲੇਗਾ ਮਾਵਾਂ-ਧੀਆਂ ਸਤਿਕਾਰ ਯੋਜਨਾ ਦਾ ਲਾਭ ? ਹਾਈਕੋਰਟ ਦਾ ਪੰਜਾਬ ਸਰਕਾਰ ਨੂੰ ਨੋਟਿਸ
Child Labour Rules : ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਸਾਵਧਾਨ! ਰਾਤ 7 ਤੋਂ ਸਵੇਰੇ 8 ਵਜੇ ਤੱਕ ਲੱਗੀ ਪਾਬੰਦੀ  
Child Labour Rules : ਬੱਚਿਆਂ ਤੋਂ ਕੰਮ ਕਰਵਾਉਣ ਵਾਲੇ ਸਾਵਧਾਨ! ਰਾਤ 7 ਤੋਂ ਸਵੇਰੇ 8 ਵਜੇ ਤੱਕ ਲੱਗੀ ਪਾਬੰਦੀ  
Machhiwara ’ਚ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ , 2 ਮਾਸੂਮ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
Machhiwara ’ਚ ਨਸ਼ੇ ਦੀ ਓਵਰਡੋਜ਼ ਨਾਲ 32 ਸਾਲਾ ਨੌਜਵਾਨ ਦੀ ਮੌਤ , 2 ਮਾਸੂਮ ਬੱਚਿਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ
 Punjab 'ਚ CM ਚਿਹਰੇ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ, ਕਿਹਾ- ਸੂਬੇ ਨੂੰ ਚਾਹੀਦਾ ਫਾਈਟਰ ਮੁੱਖ ਮੰਤਰੀ
 Punjab 'ਚ CM ਚਿਹਰੇ ਨੂੰ ਲੈ ਕੇ ਪਰਗਟ ਸਿੰਘ ਦਾ ਵੱਡਾ ਬਿਆਨ, ਕਿਹਾ- ਸੂਬੇ ਨੂੰ ਚਾਹੀਦਾ ਫਾਈਟਰ ਮੁੱਖ ਮੰਤਰੀ
Embed widget