ਮੁਹਾਲੀ: ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ ਅਤੇ ਚੀਨ ਦੋਵਾਂ ਤੋਂ ਲਗਾਤਾਰ ਖ਼ਤਰੇ ਦੀ ਚੇਤਾਵਨੀ ਦਿੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਰਹੱਦਾਂ ‘ਤੇ ਦੁਸ਼ਮਣ ਨਾਲ ਲੜਨ 'ਚ ਪੰਜਾਬ ਹਮੇਸ਼ਾਂ ਸਭ ਤੋਂ ਅੱਗੇ ਰਹੇਗਾ। ਇਤਿਹਾਸਕ ਮੌਕੇ 'ਤੇ ਤਿਰੰਗਾ ਲਹਿਰਾਉਣ ਤੋਂ ਬਾਅਦ ਆਪਣੇ ਸੁਤੰਤਰਤਾ ਦਿਵਸ ਭਾਸ਼ਣ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸਰਹੱਦਾਂ 'ਤੇ ਤਣਾਅ ਜਾਰੀ ਰਹਿਣ ਕਾਰਨ ਭਾਰਤ ਨੂੰ ਕਿਸੇ ਵੀ ਘਟਨਾ ਨਾਲ ਨਜਿੱਠਣ ਲਈ ਤਿਆਰ ਰਹਿਣਾ ਪਏਗਾ।

ਚੀਨੀ ਫੌਜਾਂ ਵੱਲੋਂ ਭਾਰਤੀ ਸੈਨਿਕਾਂ ਉੱਤੇ ਹੋਏ ਤਾਜ਼ਾ ਹਮਲੇ ਨੂੰ ਯਾਦ ਕਰਦਿਆਂਕੈਪਟਨ ਅਮਰਿੰਦਰ ਨੇ ਕਿਹਾ ਕਿਜਿਥੇ ਪਾਕਿਸਤਾਨ ਹਰ ਰੋਜ਼ ਗੋਲੀਬਾਰੀ ਕਰਦਾ ਰਿਹਾ ਹੈ, ਦੂਜੇ ਪਾਸੇ ਚੀਨ ਦੋਸਤੀ ਦੀ ਗੱਲ ਕਰਦਾ ਹੈ ਪਰ ਸਾਡੀ ਕੌਮ ਲਈ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਹਮੇਸ਼ਾਂ ਹੀ ਪਾਕਿਸਤਾਨ ਨੂੰ ਢੁਕਵਾਂ ਜਵਾਬ ਦਿੱਤਾ ਹੈ, ਜੋ ਉਨ੍ਹਾਂ ਨਾਲ ਨਜਿੱਠਣ ਦਾ ਇਕੋ ਇਕ ਰਸਤਾ ਹੈ, ਉਨ੍ਹਾਂ ਕਿਹਾ ਕਿ ਚੀਨ ਨਾਲ ਵੀ ਉਸੇ ਮਜ਼ਬੂਤ ਹੱਥਾਂ ਨਾਲ ਨਜਿੱਠਣ ਦੀ ਲੋੜ ਹੈ।

ਆਜ਼ਾਦੀ ਸੰਗਰਾਮ ਵਿਚ ਲੱਖਾਂ ਭਾਰਤੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬੀਆਂ ਨੇ ਹਮੇਸ਼ਾ ਹੀ ਹਰ ਜੰਗ 'ਚ ਮੋਹਰੀ ਰਹਿੰਦੀਆਂ ਲੜਾਈਆਂ ਲੜੀਆਂ ਹਨ। ਕਾਲਾ ਪਾਨੀ (ਅੰਡੇਮਾਨ ਆਈਲੈਂਡਜ਼) ਦੀ ਸੈਲੂਲਰ ਜੇਲ੍ਹ 'ਚ ਸੈਂਕੜੇ ਪੰਜਾਬੀਆਂ ਦੇ ਨਾਮ ਅਮਰ ਹਨ।

ਆਜ਼ਾਦੀ ਦਿਹਾੜੇ ਮੌਕੇ ਕੈਪਟਨ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟਾਂ ਦਾ ਐਲਾਨ

ਉਨ੍ਹਾਂ ਕਿਹਾ, ਹਾਲਾਂਕਿ ਇਸ ਸਾਲ ਆਜ਼ਾਦੀ ਦਿਹਾੜੇ ਦੇ ਸਮਾਰੋਹ ਕੋਵਿਡ ਮਹਾਂਮਾਰੀ ਦੇ ਕਾਰਨ ਘੱਟ-ਮਹੱਤਵਪੂਰਨ ਸੀ, ਇਹ ਉਨ੍ਹਾਂ ਸਾਰਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਨ ਦਾ ਸਮਾਂ ਹੈ ਜਿਸ ਨੇ ਸਾਡੇ ਲਈ ਆਜ਼ਾਦੀ ਨੂੰ ਸੰਭਵ ਬਣਾਇਆ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸਮਾਂ ਹੈ ਕਿ ਉਹ ਦੁਸ਼ਮਣ ਤੋਂ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੀਆਂ ਰੱਖਿਆ ਬਲਾਂ ਨੂੰ ਸਲਾਮ ਕਰਨ।

74ਵਾਂ ਆਜ਼ਾਦੀ ਦਿਹਾੜਾ: ਮੋਦੀ ਨੇ 7ਵੀਂ ਵਾਰ ਲਾਲ ਕਿਲ੍ਹੇ 'ਤੇ ਤਿਰੰਗਾ ਲਹਿਰਾ ਕੇ ਬਣਾਇਆ ਨਵਾਂ ਰਿਕਾਰਡ

ਪੰਜਾਬ ਦੇ ਸੁਤੰਤਰਤਾ ਸੰਗਰਾਮੀਆਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ, ਕੈਪਟਨ ਅਮਰਿੰਦਰ ਨੇ ਆਜ਼ਾਦੀ ਘੁਲਾਟੀਆਂ ਦੇ ਸਾਰੇ ਲਾਭ ਉਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ (ਪੋਤੇ-ਪੋਤੀਆਂ) ਤੱਕ ਪਹੁੰਚਾਉਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਨੂੰ ਦੁਹਰਾਇਆ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ