ਪੜਚੋਲ ਕਰੋ
'ਮੁਹੱਲੇ ਦੀ ਕ੍ਰਿਕਟ ਟੀਮ ਬਣੀ ਕੈਪਟਨ ਸਰਕਾਰ', ਭਗਵੰਤ ਮਾਨ ਨੇ ਕੀਤੀਆਂ ਟਿੱਚਰਾਂ
ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ ‘ਤੇ ਤਨਜ਼ ਕਰਦੇ ਹੋਏ ਕਿਹਾ ਕਿ ਸਰਕਾਰ ਮੁੱਹਲੇ ਦੀ ਟੀਮ ਵਾਂਗ ਚੱਲ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਪੁੱਛਿਆ ਸੰਕਟ ਦੇ ਇਸ ਸਮੇਂ 'ਚ ਕਿੱਥੇ ਗ਼ਾਇਬ ਹਨ ਮੁੱਖ ਮੰਤਰੀ?
ਚੰਡੀਗੜ੍ਹ: ਪੰਜਾਬ ਸਰਕਾਰ (Punjab Government) ਦੀ ਵਰਤਮਾਨ ਸਥਿਤੀ 'ਤੇ ਚਿੰਤਾ ਤੇ ਡੂੰਘਾ ਅਫ਼ਸੋਸ ਜ਼ਾਹਿਰ ਕਰਦਿਆਂ ਆਮ ਆਦਮੀ ਪਾਰਟੀ (Aam Aadmi Party) ਪੰਜਾਬ ਦੇ ਪ੍ਰਧਾਨ ਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ (Bhagwant Mann) ਨੇ ਕਿਹਾ ਹੈ, “ਸੂਬੇ ਦੀ ਕਾਂਗਰਸ ਸਰਕਾਰ ਇਸ ਸਮੇਂ ਮੁਹੱਲੇ ਦੀ ਉਸ ਕ੍ਰਿਕਟ ਟੀਮ ਵਾਂਗ ਚੱਲ ਰਹੀ ਹੈ, ਜਿਸ ਦਾ ਕੋਈ 'ਕਪਤਾਨ' ਨਹੀਂ ਹੁੰਦਾ। ਬੈਟ ਜਿਸ ਦੇ ਹੱਥ 'ਚ ਹੁੰਦਾ ਹੈ, ਉਹ ਜਿੰਨੀ ਵਾਰ ਮਰਜ਼ੀ ਬੋਲਡ ਹੋ ਜਾਵੇ ਪਰ ਖ਼ੁਦ ਨੂੰ ਆਊਟ ਨਹੀਂ ਮੰਨਦਾ। ਜ਼ਿਆਦਾ ਦਬਾਅ ਪੈ ਜਾਵੇ ਤਾਂ ਬੈਟ ਨਾਲ ਲੈ ਕੇ ਹੀ ਖਿਸਕ ਜਾਂਦਾ ਹੈ। ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਗੈਰ ਹਾਜ਼ਰੀ ‘ਚ ਲੜ-ਝਗੜ ਰਹੇ ਵਜ਼ੀਰਾਂ ਤੇ ਅਫ਼ਸਰਾਂ ‘ਚ ਬੈਟ ਕਿਸ ਦੇ ਹੱਥ ਹੈ? ਪੰਜਾਬ ਦੇ ਸੂਝਵਾਨ ਲੋਕ ਇਸ ਡਰਾਮੇ ਨੂੰ ਚੰਗੀ ਤਰਾਂ ਦੇਖ ਰਹੇ ਹਨ ਤੇ ਭਲੀਭਾਂਤ ਸਮਝ ਰਹੇ ਹਨ।“
ਭਗਵੰਤ ਮਾਨ ਨੇ ਕਿਹਾ ਕਿ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਸ ਸੰਕਟ ਤੇ ਚੁਣੌਤੀ ਭਰੇ ਵਕਤ ‘ਚ ਆਪਣੇ ਕਿਹੜੇ ‘ਫਾਰਮ ਹਾਊਸ’ ‘ਚ ਤਮਾਸ਼ਬੀਨ ਬਣੇ ਬੈਠੇ ਹਨ? ਸਥਿਤੀ ਸਪੱਸ਼ਟ ਕਰਨ ਲਈ ਮੁੱਖ ਮੰਤਰੀ ਆਪਣੀ ‘ਲੋਕੇਸ਼ਨ’ ਜਨਤਕ ਕਰਨ।
ਇਸ ਦੇ ਨਾਲ ਹੀ ਮਾਨ ਨੇ ਕਿਹਾ ਕਿ ਬਾਦਲਾਂ ਵਾਂਗ ਕੈਪਟਨ ਅਮਰਿੰਦਰ ਸਿੰਘ ਦੇ ਕੁਸ਼ਾਸਨ 'ਚ ਬਹੁਭਾਂਤੀ ਮਾਫ਼ੀਆ ਪੰਜਾਬ ਤੇ ਪੰਜਾਬੀਆਂ ਨੂੰ ਦੋਵੇਂ ਹੱਥੀ ਲੁੱਟ ਰਹੀ ਹੈ। ਵਿਰੋਧੀ ਧਿਰ ਦਾ ਫ਼ਰਜ਼ ਨਿਭਾਉਂਦੇ ਹੋਏ ਅਸੀਂ ਸਿਆਸਤਦਾਨਾਂ ਤੇ ਅਫ਼ਸਰਾਂ ਦੀਆਂ ਹਿੱਸੇਦਾਰੀਆਂ ਨਾਲ ਚੱਲ ਰਹੇ ਤਮਾਮ ਤਰ੍ਹਾਂ ਦੇ ਮਾਫ਼ੀਏ ਵਿਰੁੱਧ ਧੜੱਲੇ ਨਾਲ ਬੋਲਦੇ ਆ ਰਹੇ ਹਾਂ, ਤਾਂ ਕਿ ਲੋਕ ਸੁਚੇਤ ਤੇ ਸਰਕਾਰਾਂ ਸੰਭਲ ਜਾਣ।
ਇੰਨਾ ਹੀ ਨਹੀਂ ‘ਆਪ’ ਸੰਸਦ ਨੇ ਮੰਗ ਕੀਤੀ ਕਿ ਪੰਜਾਬ ਨੂੰ ਮਾਫ਼ੀਆ ਮੁਕਤ ਕਰਕੇ ਵਿੱਤੀ ਤੌਰ ‘ਤੇ ਉਭਾਰਨ ਲਈ ਪੰਜਾਬ ਤੇ ਹਰਿਆਣਾ ਹਾਈਕੋਰਟ ਮੌਜੂਦਾ ਸਥਿਤੀ ਦਾ ਖੁਦ-ਬ-ਖੁਦ ਨੋਟਿਸ ਲਵੇ ਤੇ ਖ਼ਜ਼ਾਨੇ ਦੀ ਹੋ ਰਹੀ ਲੁੱਟ ਦੀ ਹਾਈਕੋਰਟ ਦੇ ਮੌਜੂਦਾ ਜੱਜਾਂ ਕੋਲੋਂ ਸਮਾਂਬੱਧ ਜਾਂਚ ਕਰਵਾਏ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
" ਮੈਨੂੰ ਹੈਰਾਨੀ ਅਤੇ ਅਚੰਭਾ ਇਸ ਗੱਲ ਦਾ ਹੈ ਕਿ ਪੰਜਾਬ ਦੀ ਸ਼ਰੇਆਮ ਹੁੰਦੀ ਆ ਰਹੀ ਲੁੱਟ ਬਾਰੇ ਮੰਤਰੀ ਸਹਿਬਾਨਾਂ ਦਾ ਹੁਣ ਅਚਾਨਕ ਦਰਦ ਕਿਵੇਂ ਜਾਗ ਆਇਆ ਹੈ? ਰੇਤ, ਬੱਜ਼ਰੀ, ਟਰਾਂਸਪੋਰਟ, ਲੈਂਡ ਆਦਿ ਮਾਫ਼ੀਆ ਕਾਰਨ ਖ਼ਜ਼ਾਨੇ ਨੂੰ ਲੱਗ ਰਹੀ ਅਰਬਾਂ ਰੁਪਏ ਦੀ ਚਪਤ ਵਿਰੁੱਧ ਵਜ਼ੀਰ ਸਾਹਿਬਾਨ ਹੁਣ ਤੱਕ ਕਿਉਂ ਚੁੱਪ ਰਹੇ ਹਨ? ਸਿੰਚਾਈ ਘੁਟਾਲੇ 'ਚ ਵੱਡੇ-ਵੱਡੇ ਅਫ਼ਸਰਾਂ ਦੇ ਨਾਮ ਵੱਜੇ ਸਨ, ਉਦੋਂ ਕੋਈ ਮੰਤਰੀ ਕਿਉਂ ਨਹੀਂ ਬੋਲਿਆ। ਬਿਜਲੀ ਮਾਫ਼ੀਆ, ਸ਼ਰਾਬ ਮਾਫ਼ੀਆ ਨਾਲੋਂ ਵੀ ਵੱਡੀ ਲੁੱਟ ਹੈ, ਉਸ ਖ਼ਿਲਾਫ਼ ਮੰਤਰੀ ਸਾਹਿਬਾਨ ਨੇ ਕੋਈ ਇੱਕਜੁੱਟ ਸਖ਼ਤ ਸਟੈਂਡ ਕਿਉਂ ਨਹੀਂ ਲਿਆ? "
-ਭਗਵੰਤ ਮਾਨ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਬਾਲੀਵੁੱਡ
ਪੰਜਾਬ
ਪੰਜਾਬ
Advertisement