ਪੜਚੋਲ ਕਰੋ

ਬਿਜਲੀ ਸੰਕਟ ਲਈ 'ਆਪ' ਨੇ ਪੰਜਾਬ ਅਤੇ ਮੋਦੀ ਸਰਕਾਰ ਨੂੰ ਦੱਸਿਆ ਬਰਾਬਰ ਦਾ ਜ਼ਿੰਮੇਵਾਰ, ਦੱਸੀ ਕੀ ਹੈ ਸਾਜਿਸ਼  

ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਲੇ ਦੀ ਘਾਟ ਕਾਰਨ ਪੰਜਾਬ ਅਤੇ ਦੇਸ਼ ’ਚ ਗਹਿਰਾਏ ਬਿਜਲੀ ਸੰਕਟ ਲਈ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਠਹਿਰਾਇਆ ਹੈ।

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੋਲੇ ਦੀ ਘਾਟ ਕਾਰਨ ਪੰਜਾਬ ਅਤੇ ਦੇਸ਼ ’ਚ ਗਹਿਰਾਏ ਬਿਜਲੀ ਸੰਕਟ ਲਈ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਨੂੰ ਬਰਾਬਰ ਦੀਆਂ ਜ਼ਿੰਮੇਵਾਰ ਠਹਿਰਾਇਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕਾਰਪੋਰੇਟ ਘਰਾਣਿਆਂ ਦੀਆਂ ਨਿੱਜੀ ਕੰਪਨੀਆਂ ਲਈ ਦੇਸ਼ ਦੇ ਬਚੇ- ਪੁਚੇ ਸਰਕਾਰੀ (ਜਨਤਕ) ਥਰਮਲ ਪਲਾਂਟਾਂ ਦੀ ਬਲੀ ਲਏ ਜਾਣ ਦੇ ਹੱਥਕੰਢੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਬਿਜਲੀ ਸੰਕਟ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪੈਦਾ ਕੀਤਾ ਹੋਇਆ ਸੰਕਟ ਹੈ। 

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਨੀਅਤ ਅਤੇ ਨੀਤੀ ਨਾਲ ਕੋਲੇ ਦਾ ਪ੍ਰਬੰਧ (ਮੈਨੇਜਮੈਂਟ) ਕਰੇ ਤਾਂ ਅਜਿਹਾ ਸੰਕਟ ਪੈਦਾ ਨਾ ਹੁੰਦਾ। ਸਰਕਾਰਾਂ ਦੀ ਅਜਿਹੀ ਮਾਰੂ ਨੀਤੀ ਅਤੇ ਨੀਅਤ ਕਾਰਨ ਜਿੱਥੇ ਘਰੇਲੂ ਬਿਜਲੀ ਖਪਤਕਾਰ ਅਣ-ਐਲਾਨੇ ਲੰਮੇ ਬਿਜਲੀ ਕੱਟਾਂ ਕਾਰਨ ਸੂਲੀ ’ਤੇ ਚੜਾ ਦਿੱਤੇ ਹਨ, ਉਥੇ ਹੀ ਕੋਰੋਨਾ ਕਾਲ ਦੀ ਮਾਰ ’ਤੋਂ ਉਭਰ ਰਹੇ ਵਪਾਰ ਅਤੇ ਉਦਯੋਗਿਕ ਖੇਤਰ ਨੂੰ ਇੱਕ ਵਾਰ ਫਿਰ ਵਿੱਤੀ ਸੰਕਟ ਵੱਲ ਧੱਕ ਰਹੀ ਹੈ। 

‘ਆਪ’ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਕਿਹਾ, ‘‘ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਕੋਲੇ ਦੀ ਪੂਰਤੀ ਕਰਨਾ ਕੇਂਦਰ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਮੋਦੀ ਸਰਕਾਰ ਇੱਕ ਸਾਜਿਸ਼ ਦੇ ਤਹਿਤ ਕੋਲਾ ਸਪਲਾਈ ਦੇਣ ਤੋਂ ਕੰਨੀਂ ਕਤਰਾ ਰਹੀ ਹੈ। ਪੰਜਾਬ ਸਮੇਤ ਦਿੱਲੀ ਆਦਿ ਰਾਜਾਂ ਦੇ ਥਰਮਲ ਪਲਾਂਟਾਂ ਨੂੰ ਕੋਲਾ ਦਿੱਤਾ ਨਹੀਂ ਜਾ ਰਿਹਾ ਹੈ, ਜਿਸ ਕਾਰਨ ਸੂਬਿਆਂ ’ਚ ਥਰਮਲ ਪਲਾਂਟ ਬੰਦ ਅਤੇ ਬਿਜਲੀ ਸਪਲਾਈ ਠੱਪ ਹੋਣ ਦਾ ਖ਼ਤਰਾ ਪੈਦਾ ਹੋ ਗਿਆ ਹੈ।’’ 

ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰੀ ਪਾਵਰ ਮੰਤਰੀ ਆਰਕੇ ਸਿੰਘ ਦਾਅਵਾ ਕਰਦੇ ਹਨ ਕਿ ਕੋਲੇ ਦਾ ਕੋਈ ਸੰਕਟ ਨਹੀਂ, ਪਰ ਦੂਜੇ ਪਾਸੇ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਕੋਲੇ ਦੀ ਪੂਰਤੀ ਲਈ ਚਿੱਠੀਆਂ ਲਿਖ ਰਹੇ ਹਨ। ਅਮਨ ਅਰੋੜਾ ਨੇ ਸ਼ੰਕੇ ਪ੍ਰਗਟਾਏ ਕਿ ਕੀ ਕੋਲੇ ਦਾ ਸੰਕਟ ਫ਼ਰਜੀ ਹੈ? ਤਾਂ ਕਿ ਕੋਲੇ ਅਤੇ ਬਿਜਲੀ ਦੇ ਕਾਰੋਬਾਰ ’ਚ ਸ਼ਾਮਲ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਮਨ-ਮਾਨੇ ਮੁੱਲ ਨਾਲ ਅੰਨ੍ਹੀ ਲੁੱਟ ਕਰਨ ਦਾ ਲਾਇਸੰਸ ਮਿਲ ਜਾਵੇ ਜਾਂ ਫਿਰ ਇਹ ਸਾਰਾ ਫ਼ਰਜੀ ਸੰਕਟ ਲਖੀਮਪੁਰ ਖੀਰੀ ਕਤਲੇਆਮ, ਸ਼ਿਲੌਂਗ ’ਚ ਸਿੱਖਾਂ ਦਾ ਉਜਾੜਾ ਅਤੇ ਜੰਮੂ- ਕਸ਼ਮੀਰ ’ਚ ਹਿੰਦੂ- ਸਿੱਖਾਂ ਨੂੰ ਨਿਸ਼ਾਨਾ ਬਣਾਏ ਜਾਣ ਦੀਆਂ ਅੱਤਵਾਦੀ ਘਟਨਾਵਾਂ ਤੋਂ ਦੇਸ਼ ਦਾ ਧਿਆਨ ਭਟਕਾਉਣ ਦੀ ਸਾਜ਼ਿਸ਼ ਹੈ?  

ਅਮਨ ਅਰੋੜਾ ਨੇ ਪੰਜਾਬ ਦੀ ਸੱਤਾ ’ਤੇ ਹੁਣ ਤੱਕ ਕਾਬਜ਼ ਰਹੀਆਂ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਦੀ ਅਲੋਚਨਾ ਕਰਦਿਆਂ ਕਿਹਾ, ‘‘ਕੈਪਟਨ ਅਤੇ ਬਾਦਲ ਸਰਕਾਰਾਂ ਨੇ ਪੰਜਾਬ ਦੇ ਸਰਕਾਰੀ ਥਰਮਲ ਪਲਾਂਟਾਂ ਨੂੰ ਬੰਦ ਕਰਕੇ ਬਿਜਲੀ ਦੀ ਪੂਰਤੀ ਲਈ ਪ੍ਰਾਈਵੇਟ ਥਰਮਲ ਪਲਾਂਟਾਂ ’ਤੇ ਨਿਰਭਰਤਾ ਵਧਾਈ ਦਿੱਤੀ ਹੈ, ਜੋ ਅੱਜ ਪੰਜਾਬੀਆਂ ਲਈ ਖ਼ਤਰਨਾਕ ਸਾਬਤ ਹੋ ਰਹੀ ਹੈ। ਬਾਦਲਾਂ ਵੱਲੋਂ ਕਾਰਪੋਰੇਟਰਾਂ ਨਾਲ ਕੀਤੇ ਬਿਜਲੀ ਸਮਝੌਤੇ ਜਿੱਥੇ ਬਿਜਲੀ ਸੰਕਟ ਪੈਦਾ ਕਰ ਰਹੇ ਹਨ, ਉਥੇ ਹੀ ਪੰਜਾਬ ਵਾਸੀਆਂ ਦੀ ਲੁੱਟ ਕਰ ਰਹੇ ਹਨ।’’  

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
Advertisement
ABP Premium

ਵੀਡੀਓਜ਼

Khanauri Morcha 'ਤੇ ਐਕਸ਼ਨ ਸਮੇਂ ਪੁਲਿਸ ਨੇ ਕੀਤੀ ਬੇਅਦਬੀ? ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਿਆ ਮਾਮਲਾਖਨੌਰੀ ਬਾਰਡਰ 'ਤੇ ਅਖੰਡ ਜਾਪ ਦੀ ਬੇਅਦਬੀ ? ਗ੍ਰੰਥੀ ਬੀਬੀ ਨੇ ਦੱਸੀ ਅੱਖੀਂ ਦੇਖੀ ਹਕੀਕਤਸਾਬਕਾ ਜਥੇਦਾਰਾਂ ਨੂੰ ਮਿਲੇਗਾ ਸੇਵਾ ਮੁਕਤੀ ਸਨਮਾਨ! SGPC ਦਾ ਵੱਡਾ ਫੈਸਲਾ !|Farmer Protest| ਅਖੰਡ ਜਾਪ ਦੀ ਬੇਅਦਬੀ 'ਤੇ ਭੜਕੇ SGPC ਮੈਂਬਰ ! ਕਿਸਾਨਾਂ ਨੂੰ ਦੱਸਿਆ ਅਸਲ ਦੋਸ਼ੀ| Abp Sanjha|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
Instagram ਅਤੇ Facebook ਡਾਊਨ, ਯੂਜ਼ਰਸ ਹੋ ਰਹੇ ਪਰੇਸ਼ਾਨ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਪੰਜਾਬ 'ਚ ਮਾਰੂਤੀ-ਹੋਂਡਾ ਦੇ ਸ਼ੋਅਰੂਮਾਂ ਨੂੰ ਲੱਗਿਆ ਤਾਲਾ, ਜਾਣੋ ਪੂਰਾ ਮਾਮਲਾ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਗਰਮੀਆਂ 'ਚ Aloe Vera ਜੂਸ ਪੀਣ ਦੇ ਬਿਹਤਰੀਨ ਫਾਇਦੇ, ਸਕਿਨ ਤੋਂ ਲੈਕੇ ਪੇਟ ਤੱਕ ਨੂੰ ਮਿਲੇਗਾ ਆਰਾਮ
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਕੁਨਾਲ ਕਾਮਰਾ ਨੇ ਮਾਫੀ ਮੰਗਣ ਤੋਂ ਕੀਤਾ ਇਨਕਾਰ, ਤਾਂ ਸ਼ਿਵਸੇਨਾ ਵਿਧਾਇਕ ਨੇ ਦਿੱਤੀ ਚੇਤਾਵਨੀ, ਕਿੱਥੇ ਲੁੱਕਿਆ ਹੋਇਆ...
ਦੇਸ਼ ਦੀ 'ਅਰਥਵਿਵਸਥਾ' ਚਲਾਉਣ ਵਾਲੇ ਸ਼ਰਾਬੀਆਂ ਲਈ ਵੱਡਾ ਤੋਹਫ਼ਾ ! 1 ਬੋਤਲ ਨਾਲ 1 ਮੁਫ਼ਤ, ਪਿਆਕੜਾਂ ਨੇ ਡੱਬੇ ਖ਼ਰੀਦ ਕੇ ਲਿਆਂਦੀ ਝੜੀ
ਦੇਸ਼ ਦੀ 'ਅਰਥਵਿਵਸਥਾ' ਚਲਾਉਣ ਵਾਲੇ ਸ਼ਰਾਬੀਆਂ ਲਈ ਵੱਡਾ ਤੋਹਫ਼ਾ ! 1 ਬੋਤਲ ਨਾਲ 1 ਮੁਫ਼ਤ, ਪਿਆਕੜਾਂ ਨੇ ਡੱਬੇ ਖ਼ਰੀਦ ਕੇ ਲਿਆਂਦੀ ਝੜੀ
ਛੋਟੇ ਕੱਪੜੇ ਪਾਉਣ ਨਾਲ ਸੱਪ ਅਤੇ ਬਿੱਛੂ...9 ਸਾਲ ਦੀ ਬੱਚੀ ਦੇ Science Project ਨੇ ਖੜ੍ਹਾ ਕਰ’ਤਾ ਹੰਗਾਮਾ, ਸਾਰੇ ਪਾਸੇ ਹੋ ਰਹੀ ਨਿੰਦਾ, ਪੜ੍ਹੋ ਪੂਰਾ ਮਾਮਲਾ
ਛੋਟੇ ਕੱਪੜੇ ਪਾਉਣ ਨਾਲ ਸੱਪ ਅਤੇ ਬਿੱਛੂ...9 ਸਾਲ ਦੀ ਬੱਚੀ ਦੇ Science Project ਨੇ ਖੜ੍ਹਾ ਕਰ’ਤਾ ਹੰਗਾਮਾ, ਸਾਰੇ ਪਾਸੇ ਹੋ ਰਹੀ ਨਿੰਦਾ, ਪੜ੍ਹੋ ਪੂਰਾ ਮਾਮਲਾ
32 ਲੱਖ ਮੁਸਲਮਾਨਾਂ ਨੂੰ ਈਦ ਦੇ ਮੌਕੇ ‘ਤੇ ਭਾਜਪਾ ਦਾ ਤੋਹਫਾ, ਕੀਤਾ ਵੱਡਾ ਐਲਾਨ
32 ਲੱਖ ਮੁਸਲਮਾਨਾਂ ਨੂੰ ਈਦ ਦੇ ਮੌਕੇ ‘ਤੇ ਭਾਜਪਾ ਦਾ ਤੋਹਫਾ, ਕੀਤਾ ਵੱਡਾ ਐਲਾਨ
ਪੰਜਾਬੀ ਨੌਜਵਾਨਾਂ ਦਾ ਕੁੱਲੂ 'ਚ ਨਵਾਂ ਕਾਂਡ ! ਅੱਧੀ ਰਾਤ ਨੂੰ ਖਾਣਾ ਨਾ ਮਿਲਣ ਕਰਕੇ ਹੋਟਲ ਮਾਲਕ ਦੀ ਕੀਤੀ ਕੁੱਟਮਾਰ, ਹਿਮਾਚਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ
ਪੰਜਾਬੀ ਨੌਜਵਾਨਾਂ ਦਾ ਕੁੱਲੂ 'ਚ ਨਵਾਂ ਕਾਂਡ ! ਅੱਧੀ ਰਾਤ ਨੂੰ ਖਾਣਾ ਨਾ ਮਿਲਣ ਕਰਕੇ ਹੋਟਲ ਮਾਲਕ ਦੀ ਕੀਤੀ ਕੁੱਟਮਾਰ, ਹਿਮਾਚਲ ਪੁਲਿਸ ਨੇ ਕੀਤੇ ਗ੍ਰਿਫ਼ਤਾਰ
Embed widget