ਚੀਨ ਨੇ ਵਧਾਈ ਭਾਰਤ ਦੀ ਚਿੰਤਾ, ਪੀਓਕੇ ਤੇ ਗਿਲਗਿਤ-ਬਾਲਿਟਸਤਾਨ 'ਚ ਚਲੇਗਾ ਚੀਨੀ ਕੰਪਨੀ ਦਾ 4G ਇੰਟਰਨੈੱਟ
ਚੀਨ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਚਾਈਨਾ ਮੋਬਾਈਲ ਦੇ ਪਾਕਿਸਤਾਨੀ ਵਿੰਗ CMPak ਨੂੰ PoK ਤੇ Gilgit Baltistan ਖੇਤਰਾਂ ਲਈ 1800 ਮੈਗਾਹਰਟਜ਼ ਦੀ ਰੇਂਜ ਦੇ ਕੁੱਲ 11.2 MHz 4G ਸਪੈਕਟ੍ਰਮ ਬੈਂਡਾਂ ਨੂੰ ਅਧਿਕਾਰ ਦੇਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਚੀਨ ਦੀ ਸਰਕਾਰੀ ਮਾਲਕੀ ਵਾਲੀ ਕੰਪਨੀ ਚਾਈਨਾ ਮੋਬਾਈਲ ਦੇ ਪਾਕਿਸਤਾਨੀ ਵਿੰਗ CMPak ਨੂੰ PoK ਤੇ Gilgit Baltistan ਖੇਤਰਾਂ ਲਈ 1800 ਮੈਗਾਹਰਟਜ਼ ਦੀ ਰੇਂਜ ਦੇ ਕੁੱਲ 11.2 MHz 4G ਸਪੈਕਟ੍ਰਮ ਬੈਂਡਾਂ ਨੂੰ ਅਧਿਕਾਰ ਦੇਣ ਦਾ ਫੈਸਲਾ ਕੀਤਾ ਹੈ। ਇਸ ਦਾ ਐਲਾਨ 28 ਸਤੰਬਰ ਨੂੰ ਕੀਤਾ ਗਿਆ ਹੈ। ਇਹ ਕਰਾਰ ਚੀਨੀ ਕੰਪਨੀ, ਜੋ Zong 4G ਦੇ ਨਾਂ ਤੇ ਸੇਵਾਵਾਂ ਪ੍ਰਦਾਨ ਕਰਦੀ ਹੈ, ਨੂੰ ਭਾਰਤੀ ਮੁਦਰਾ ਵਿੱਚ ਲਗਪਗ 114.18 ਕਰੋੜ ਰੁਪਏ ਵਿੱਚ ਦਿੱਤਾ ਗਿਆ।
ਇਸ 4G ਟੈਲੀਕਾਮ ਨੈਟਵਰਕ ਕੰਟਰੈਕਟ ਦੀ ਮਦਦ ਨਾਲ, ਚੀਨ ਨੂੰ CPEC ਪ੍ਰੋਜੈਕਟ ਵਿੱਚ ਆਪਣੀ ਪਕੜ ਨੂੰ ਹੋਰ ਮਜ਼ਬੂਤ ਕਰਨ ਦਾ ਮੌਕਾ ਮਿਲੇਗਾ ਜੋ ਭਾਰਤ ਲਈ ਬਹੁਤ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਇਨ੍ਹਾਂ ਦਿਨਾਂ ਵਿੱਚ ਚੀਨ ਬੈਲਟ ਐਂਡ ਰਾਡ ਇਨੀਸ਼ੀਏਟਿਵ ਦੇ ਅਧੀਨ ਡਿਜੀਟਲ ਸਿਲਕ ਰੂਟ ਪ੍ਰੋਜੈਕਟ ਉੱਤੇ ਵਿਸ਼ੇਸ਼ ਧਿਆਨ ਦੇ ਰਿਹਾ ਹੈ। ਇਸ ਵਿੱਚ, ਬੀਆਰਆਈ ਨਾਲ ਜੁੜੇ ਦੇਸ਼ਾਂ ਵਿੱਚ ਚੀਨੀ ਨੈਟਵਰਕ ਕਨੈਕਟੀਵਿਟੀ ਤੇ ਡਿਜੀਟਲ ਸਹੂਲਤਾਂ ਦੇ ਫੈਬਰਿਕ ਨੂੰ ਵਧਾਇਆ ਜਾ ਰਿਹਾ ਹੈ।
ਇਸ ਤੋਂ ਪਹਿਲਾਂ ਤੱਕ POK ਤੇ Gilgit Baltistan ਖੇਤਰ ਵਿੱਚ ਦੂਰਸੰਚਾਰ ਨੈੱਟਵਰਕ ਦਾ ਕਾਰੋਬਾਰ ਪਾਕਿਸਤਾਨੀ ਫੌਜ ਦੀ ਨਿਗਰਾਨੀ ਵਿੱਚ ਕੰਮ ਕਰਨ ਵਾਲੀ ਇੱਕ ਵਿਸ਼ੇਸ਼ ਸੰਚਾਰ ਸੰਗਠਨ ਦੀ ਨਿਗਰਾਨੀ ਵਿੱਚ ਚੱਲ ਰਿਹਾ ਸੀ। ਕਿਹਾ ਜਾਂਦਾ ਹੈ ਕਿ ਭਾਰੀ ਨਿਵੇਸ਼ ਅਤੇ ਸਹਾਇਤਾ ਦੇ ਬਾਵਜੂਦ, SCO ਦੇ ਦੂਰਸੰਚਾਰ ਕਾਰੋਬਾਰ ਵਿੱਚ ਕਰੋੜਾਂ ਰੁਪਏ ਦਾ ਸਾਲਾਨਾ ਨੁਕਸਾਨ ਹੋ ਰਿਹਾ ਸੀ।
ਦਿਲਚਸਪ ਗੱਲ ਇਹ ਹੈ ਕਿ ਪਾਕਿਸਤਾਨ ਦੀ ਪਹਿਲੀ ਮੋਬਾਈਲ ਨੈਟਵਰਕ ਕੰਪਨੀ Paktel ਨੂੰ ਖਰੀਦ ਕੇ ਦਾਖਲ ਹੋਈ ਚਾਈਨਾ ਨੇ ਲੰਮੇ ਸਮੇਂ ਤੱਕ ਨੁਕਸਾਨ ਝੱਲਣ ਦੇ ਬਾਵਜੂਦ ਵੀ ਕੰਮ ਕਰਨਾ ਜਾਰੀ ਰੱਖਿਆ। CMPak ਦੇ CEO ਵੈਂਗ ਹੁਆ ਨੇ ਚੀਨੀ ਮੀਡੀਆ ਨੂੰ ਦਿੱਤੇ ਇੰਟਰਵਿਊਂਜ਼ ਵਿੱਚ ਇਹ ਵੀ ਕਿਹਾ ਹੈ ਕਿ ZONG ਨੇ 2007 ਤੋਂ 2017 ਤੱਕ ਪਾਕਿਸਤਾਨ ਵਿੱਚ ਬਿਨਾਂ ਕੋਈ ਲਾਭ ਕਮਾਏ ਕੰਮ ਕੀਤਾ। ਪਰ 2018 ਵਿੱਚ ਇਮਰਾਨ ਖਾਨ ਦੀ ਸਰਕਾਰ ਆਉਣ ਤੋਂ ਬਾਅਦ, ਚੀਨੀ ਕੰਪਨੀ ਅਤੇ ਇਸਦਾ ਕਾਰੋਬਾਰ ਵੀ ਵਧਦਾ ਗਿਆ।
ਸਪੱਸ਼ਟ ਹੈ ਕਿ ਘਾਟਾ ਚੁੱਕ ਕੇ ਵੀ ਪਾਕਿਸਤਾਨ ਵਿੱਚ ਬਣੇ ਰਹਿਣ ਦੇ CMPak ਦੇ ਕਾਰੋਬਾਰੀ ਫੈਸਲੇ ਪਿੱਛੇ ਚੀਨ ਸਰਕਾਰ ਦੀ ਮਦਦ ਸੀ। ਆਪਣੀਆਂ ਕੰਪਨੀਆਂ ਨੂੰ ਖੇਤਰਾਂ ਵਿੱਚ ਚੱਲ ਰਹੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਆਪਣੀ ਭਾਗੀਦਾਰੀ ਬਣਾਈ ਰੱਖਣ ਲਈ ਪੂਰੀ ਵਿੱਤੀ ਸਹਾਇਤਾ ਪ੍ਰਦਾਨ ਕਰਦਾ ਹੈ।