ਹਰਿਆਣਾ 'ਚ ਮੁਕੰਮਲ ਤੇ ਪੰਜਾਬ 'ਚ ਮਿੰਨੀ ਲੌਕਡਾਊਨ, ਚੰਡੀਗੜ੍ਹ 'ਚ ਅੱਜ ਹੋ ਸਕਦਾ ਐਲਾਨ
ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਦੇਸ਼ ਭਰ 'ਚ ਸਖ਼ਤੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਪੰਜਾਬ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਉਧਰ, ਹਰਿਆਣਾ 'ਚ ਵੀ 7 ਦਿਨਾਂ ਲਈ ਪੂਰਨ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਸ ਨੂੰ ਦੇਖਦਿਆਂ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੀ ਸਖ਼ਤੀ ਦੀ ਤਿਆਰੀ 'ਚ ਹੈ। ਇਸ ਸਬੰਧ ਵਿੱਚ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਸੋਮਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲੈਣਗੇ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਦੇਸ਼ ਭਰ 'ਚ ਸਖ਼ਤੀ ਕੀਤੀ ਜਾ ਰਹੀ ਹੈ। ਬੀਤੇ ਦਿਨੀਂ ਪੰਜਾਬ 'ਚ ਲੌਕਡਾਊਨ ਵਰਗੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ। ਉਧਰ, ਹਰਿਆਣਾ 'ਚ ਵੀ 7 ਦਿਨਾਂ ਲਈ ਪੂਰਨ ਲੌਕਡਾਊਨ ਲਗਾ ਦਿੱਤਾ ਗਿਆ ਹੈ। ਇਸ ਨੂੰ ਦੇਖਦਿਆਂ ਹੁਣ ਚੰਡੀਗੜ੍ਹ ਪ੍ਰਸ਼ਾਸਨ ਵੀ ਸਖ਼ਤੀ ਦੀ ਤਿਆਰੀ 'ਚ ਹੈ। ਇਸ ਸਬੰਧ ਵਿੱਚ ਯੂਟੀ ਪ੍ਰਸ਼ਾਸਕ ਵੀਪੀ ਸਿੰਘ ਬਦਨੌਰ ਸੋਮਵਾਰ ਨੂੰ ਅਧਿਕਾਰੀਆਂ ਨਾਲ ਮੀਟਿੰਗ ਕਰਨ ਤੋਂ ਬਾਅਦ ਫੈਸਲਾ ਲੈਣਗੇ।
ਯੂਟੀ ਦੇ ਪ੍ਰਸ਼ਾਸਕ ਇਕੋ ਸਮੇਂ ਟ੍ਰਾਈਸਿਟੀ 'ਚ ਸਖਤੀ ਲਾਗੂ ਕਰਨ ਦੇ ਹੱਕ 'ਚ ਹਨ। ਮੰਨਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਚੰਡੀਗੜ੍ਹ ਵਿੱਚ ਇੱਕ ਹਫ਼ਤੇ ਲਈ ਲੌਕਡਾਊਨ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਤੋਂ ਪਹਿਲਾਂ ਪੰਜਾਬ ਤੇ ਹਰਿਆਣਾ ਸਰਕਾਰ ਵੱਲੋਂ ਮੁਹਾਲੀ ਤੇ ਪੰਚਕੂਲਾ ਵਿੱਚ ਵੀਕੈਂਡ ਕਰਫਿਊ ਲਾਏ ਜਾਣ ਤੋਂ ਬਾਅਦ ਯੂਟੀ ਪ੍ਰਸ਼ਾਸਨ ਨੇ ਚੰਡੀਗੜ੍ਹ ਵਿੱਚ ਵੀ ਵੀਕੈਂਡ ਲੌਕਡਾਊਨ ਲਾਉਣ ਦਾ ਫੈਸਲਾ ਕੀਤਾ ਸੀ। ਹੁਣ, ਪੰਜਾਬ ਤੇ ਹਰਿਆਣਾ ਦੇ ਨਵੇਂ ਆਦੇਸ਼ਾਂ ਦੀ ਪਾਲਣਾ ਕਰਦਿਆਂ ਯੂਟੀ ਪ੍ਰਸ਼ਾਸਨ ਵੀ ਟਰਾਈਸਿਟੀ ਵਿੱਚ ਸਖਤੀ ਲਈ ਕੋਈ ਫੈਸਲਾ ਲੈ ਸਕਦਾ ਹੈ।
ਇਸ ਸਬੰਧ 'ਚ ਪ੍ਰਸ਼ਾਸਨ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਯੂਟੀ ਪ੍ਰਸ਼ਾਸਨ ਹਰਿਆਣਾ ਤੋਂ ਤਾਲਾਬੰਦੀ ਅਤੇ ਪੰਜਾਬ ਤੋਂ ਸਖਤ ਪਾਬੰਦੀ ਤੋਂ ਬਾਅਦ ਚੰਡੀਗੜ੍ਹ 'ਚ ਨਵੀਆਂ ਪਾਬੰਦੀਆਂ ਬਾਰੇ ਵੀ ਵਿਚਾਰ ਕਰ ਰਿਹਾ ਹੈ ਤੇ ਸੋਮਵਾਰ ਨੂੰ ਹੋਣ ਵਾਲੀ ਵਾਰ-ਰੂਮ ਦੀ ਬੈਠਕ 'ਚ ਫੈਸਲਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੋਰੋਨਾ ਚੇਨ ਤੋੜਨ ਲਈ ਇਸ ਸਮੇਂ ਲੌਕਡਾਊਨ ਹੋਣਾ ਲਾਜ਼ਮੀ ਹੈ, ਪਰ ਇਸ ‘ਤੇ ਸਾਰਿਆਂ ਦੀ ਸਹਿਮਤੀ ਨਾ ਮਿਲਣ ਕਾਰਨ ਉਹ ਹੁਣ ਤੱਕ ਲੰਬਾ ਲੌਕਡਾਊਨ ਨਹੀਂ ਲਗਾ ਸਕੇ।
ਸ਼ਹਿਰ ਵਿੱਚ ਇਸ ਵੇਲੇ ਨਾਈਟ ਕਰਫਿਊ ਅਤੇ ਵੀਕੈਂਡ ਲੌਕਡਾਊਨ ਹੈ। ਸ਼ਹਿਰ 'ਚ ਰੋਜ਼ਾਨਾ ਸ਼ਾਮ 6 ਤੋਂ ਸਵੇਰੇ 5 ਵਜੇ ਤੱਕ ਕਰਫਿਊ ਲਾਗੂ ਹੁੰਦਾ ਹੈ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਹਰ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਵੀਕੈਂਡ ਲੌਕਡਾਊਨ ਦਾ ਐਲਾਨ ਕੀਤਾ ਹੋਇਆ ਹੈ।