ਪੜਚੋਲ ਕਰੋ
ਕਿਸਾਨਾਂ ਦੇ ਹੱਕ 'ਚ ਰਾਹੁਲ ਗਾਂਧੀ ਦੇ ਵਫਦ ਨੂੰ ਰੋਕਣ ਲਈ ਦਫਾ 144 ਲਾਗੂ
ਰਾਹੁਲ ਗਾਂਧੀ ਕਾਂਗਰਸ ਨੇਤਾਵਾਂ ਨਾਲ ਵਿਜੇ ਚੌਕ ਤੋਂ ਰਾਸ਼ਟਰਪਤੀ ਭਵਨ ਜਾਣਗੇ। ਹਾਲਾਂਕਿ ਕਾਂਗਰਸ ਨੂੰ ਰਾਸ਼ਟਰਪਤੀ ਭਵਨ ਜਾਣ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਹੁਣ ਦਿੱਲੀ ਪੁਲਿਸ ਨੇ ਕਾਂਗਰਸ ਦਫ਼ਤਰ ਦੇ ਆਸਪਾਸ ਧਾਰਾ 144 ਲਾ ਦਿੱਤੀ ਹੈ।
ਨਵੀਂ ਦਿੱਲੀ: ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਦਾ ਵਫ਼ਦ ਅੱਜ ਰਾਸ਼ਟਰਪਤੀ ਨੂੰ ਮਿਲੇਗਾ। ਕਾਂਗਰਸ ਦਫਤਰ 'ਚ ਦੋ ਬੱਸਾਂ ਬੁਲਾਈਆਂ ਗਈਆਂ ਹਨ, ਜਿਨ੍ਹਾਂ ਰਾਹੀਂ ਵਫ਼ਦ 'ਚ ਸ਼ਾਮਲ ਨੇਤਾ ਰਾਸ਼ਟਰਪਤੀ ਭਵਨ ਜਾਣਗੇ। ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਨੂੰ ਰਾਸ਼ਟਰਪਤੀ ਭਵਨ ਤੱਕ ਮਾਰਚ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਤੇ ਕਾਂਗਰਸ ਦਫ਼ਤਰ ਦੇ ਨੇੜੇ ਧਾਰਾ 144 ਲਾਗੂ ਕਰ ਦਿੱਤੀ ਗਈ ਹੈ।
ਰਾਹੁਲ ਗਾਂਧੀ ਨੇ ਟਵੀਟ ਕਰ ਕਿਹਾ ਕਿ ਭਾਰਤ ਦੇ ਕਿਸਾਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਅੰਦੋਲਨ ਕਰ ਰਹੇ ਹਨ। ਇਸ ਸੱਤਿਆਗ੍ਰਹਿ ਵਿੱਚ ਸਾਨੂੰ ਸਾਰਿਆਂ ਨੂੰ ਦੇਸ਼ ਦੇ ਅੰਨਦਾਤਾ ਦਾ ਸਾਥ ਦੇਣਾ ਪਏਗਾ। ਰਾਹੁਲ ਗਾਂਧੀ ਰਾਸ਼ਟਰਪਤੀ ਭਵਨ ਜਾਣ ਲਈ ਕਾਂਗਰਸ ਦੇ ਮੁੱਖ ਦਫਤਰ ਪਹੁੰਚ ਗਏ ਹਨ, ਰਾਹੁਲ ਨਾਲ ਭੈਣ ਪ੍ਰਿਅੰਕਾ ਗਾਂਧੀ ਵੀ ਮੌਜੂਦ ਹੈ।
ਉਧਰ, ਸਿਰਫ ਤਿੰਨ ਨੇਤਾਵਾਂ ਨੂੰ ਰਾਸ਼ਟਰਪਤੀ ਨੂੰ ਮਿਲਣ ਦੀ ਇਜਾਜ਼ਤ ਮਿਲੀ ਹੈ। ਨਵੀਂ ਦਿੱਲੀ ਦੇ ਖੇਤਰ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ ਤੇ ਰਾਸ਼ਟਰਪਤੀ ਭਵਨ ਨੇੜੇ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਿਜੇ ਚੌਕ ਵਿਖੇ ਵੱਡੀ ਗਿਣਤੀ ਵਿੱਚ ਪੁਲਿਸ ਬਲ ਤਾਇਨਾਤ ਹੈ। ਦਿੱਲੀ ਪੁਲਿਸ ਨੇ ਕਾਂਗਰਸ ਦਫ਼ਤਰ ਦੇ ਬਾਹਰ ਬੈਰੀਕੇਡ ਲਾ ਕੇ ਸਪੱਸ਼ਟ ਕਰ ਦਿੱਤਾ ਹੈ ਕਿ ਲੀਡਰਾਂ ਨੂੰ ਲੈਣ ਆਈ ਬੱਸ ਜਾਣ ਨਹੀਂ ਦਿੱਤੀ ਜਾਵੇਗੀ। ਕਾਂਗਰਸ ਦੇ ਸਾਂਸਦ ਜਸਬੀਰ ਸਿੰਘ ਗਿੱਲ ਨੇ ਕਿਹਾ ਕਿ ਰਾਹੁਲ ਗਾਂਧੀ ਦੀ ਅਗਵਾਈ ਹੇਠ ਸਾਰੇ ਸੰਸਦ ਅੱਜ ਰਾਸ਼ਟਰਪਤੀ ਨੂੰ ਮਿਲਣ ਜਾਣਗੇ ਤੇ ਉਨ੍ਹਾਂ ਮੰਗ ਪੱਤਰ ਨੂੰ ਸੌਂਪਣਗੇ ਜੋ ਅਸੀਂ ਇਨ੍ਹਾਂ ਕਾਨੂੰਨਾਂ ਵਿਰੁੱਧ ਢਾਈ ਕਰੋੜ ਦੇ ਕਰੀਬ ਦਸਤਖਤ ਦਾ ਮੈਮੋਰੈਂਡਮ ਰਾਸ਼ਟਰਪਤੀ ਨੂੰ ਸੌਂਪਣਗੇ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904Delhi: Congress leader Rahul Gandhi meets senior party leaders & MPs at party headquarters. He is scheduled to lead a march from Vijay Chowk to Rashtrapati Bhavan to submit to the President a memorandum containing 2 crore signatures seeking his intervention in farm laws issue. pic.twitter.com/0JaggZsWdM
— ANI (@ANI) December 24, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਲੁਧਿਆਣਾ
ਪੰਜਾਬ
ਸਿਹਤ
Advertisement