ਪੰਜਾਬ ਕਾਂਗਰਸ ਦਾ ਕਲੇਸ਼ ਨਿਬੇੜਨ ਲਈ ਦਿੱਲੀ 'ਚ ਅਹਿਮ ਮੀਟਿੰਗ
ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਅੱਜ ਹਾਈਕਮਾਨ ਦੀ ਦਿੱਲੀ ਵਿੱਚ ਅਹਿਮ ਮੀਟਿੰਗ ਚੱਲ ਰਹੀ ਹੈ। ਸੂਤਰਾਂ ਮੁਤਾਬਕ ਖੜਗੇ ਕਮੇਟੀ ਪੰਜਾਬ ਦੇ ਲੀਡਰਾਂ ਨਾਲ ਮਟਿੰਗਾਂ ਮਗਰੋਂ ਰਿਪੋਰਟ ਤਿਆਰ ਕਰ ਲਈ ਹੈ। ਇਹ ਰਿਪੋਰਟ ਬਾਰੇ ਹਾਈਕਮਾਨ ਚਰਚਾ ਕਰ ਰਹੀ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਅੰਦਰਲਾ ਕਲੇਸ਼ ਜਲਦ ਖਤਮ ਹੋ ਸਕਦਾ ਹੈ। ਇਸ ਬਾਰੇ ਅੱਜ ਹਾਈਕਮਾਨ ਦੀ ਦਿੱਲੀ ਵਿੱਚ ਅਹਿਮ ਮੀਟਿੰਗ ਚੱਲ ਰਹੀ ਹੈ। ਸੂਤਰਾਂ ਮੁਤਾਬਕ ਖੜਗੇ ਕਮੇਟੀ ਪੰਜਾਬ ਦੇ ਲੀਡਰਾਂ ਨਾਲ ਮਟਿੰਗਾਂ ਮਗਰੋਂ ਰਿਪੋਰਟ ਤਿਆਰ ਕਰ ਲਈ ਹੈ। ਇਹ ਰਿਪੋਰਟ ਬਾਰੇ ਹਾਈਕਮਾਨ ਚਰਚਾ ਕਰ ਰਹੀ ਹੈ।
ਪੰਜਾਬ ਦੇ ਲੀਡਰਾਂ ਦੀਆਂ ਨਜ਼ਰਾਂ ਹਾਈਕਮਾਨ ਦੇ ਫੈਸਲੇ ਉੱਪਰ ਹਨ। ਇਸ ਲਈ ਅਜੇ ਸਭ ਸ਼ਾਂਤ ਨਜ਼ਰ ਆ ਰਿਹਾ ਹੈ। ਬੇਸ਼ੱਕ ਕੈਪਟਨ ਧੜਾ ਸਰਗਰਮ ਹੈ ਪਰ ਕਾਂਗਰਸੀ ਲੀਡਰ ਨਵਜੋਤ ਸਿੱਧੂ ਤੇ ਵਜ਼ੀਰ ਸੁਖਜਿੰਦਰ ਰੰਧਾਵਾ ਫਿਲਹਾਲ ਚੁੱਪ ਵੱਟ ਕੇ ਮਾਹੌਲ ਵੇਖ ਰਹੇ ਹਨ।
ਸੂਤਰਾਂ ਮੁਤਾਬਕ ਖੜਗੇ ਕਮੇਟੀ ਦੇ ਮੈਂਬਰਾਂ ਨੇ ਮੰਗਲਵਾਰ ਦਿੱਲੀ ਵਿੱਚ ਦੇਰ ਸ਼ਾਮ ਮੀਟਿੰਗ ਕੀਤੀ ਜਿਸ ਵਿੱਚ ਪੰਜਾਬ ਕਾਂਗਰਸ ਦੇ ਵਿਵਾਦ ਬਾਰੇ ਰਿਪੋਰਟ ਨੂੰ ਅੰਤਿਮ ਛੋਹਾਂ ਦਿੱਤੀਆਂ ਗਈਆਂ। ਪਤਾ ਲੱਗਾ ਹੈ ਕਿ ਇਸ ਰਿਪੋਰਟ ਬਾਰੇ ਅੱਜ ਮੀਟਿੰਗ ਵਿੱਚ ਚਰਚਾ ਹੋ ਰਹੀ ਹੈ। ਖੜਗੇ ਕਮੇਟੀ ਨਵਜੋਤ ਸਿੱਧੂ ਦੀ ਉੱਪ ਮੁੱਖ ਮੰਤਰੀ ਤੇ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਸਿਫਾਰਸ਼ ਕਰ ਸਕਦੀ ਹੈ।
ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਸੁਨੀਲ ਜਾਖੜ ਨੂੰ ਲਾਂਭੇ ਕੀਤੇ ਜਾਣ ਦੀ ਵੀ ਚਰਚਾ ਹੈ। ਇਸ ਅਹੁਦੇ ਲਈ ਕਿਸੇ ਗੈਰ ਸਿੱਖ ਨੂੰ ਅੱਗੇ ਲਿਆਂਦਾ ਜਾ ਸਕਦਾ ਹੈ। ਇਸੇ ਦੌਰਾਨ ਕੈਪਟਨ ਖੇਮੇ ਨੇ ਸਰਗਰਮੀ ਵਿੱਢ ਦਿੱਤੀ ਹੈ। ਪੰਜਾਬ ਦੇ ਤਿੰਨ ਸੰਸਦ ਮੈਂਬਰਾਂ ਰਵਨੀਤ ਬਿੱਟੂ, ਗੁਰਜੀਤ ਔਜਲਾ ਤੇ ਜਸਬੀਰ ਡਿੰਪਾ ਤੋਂ ਇਲਾਵਾ ਵਜ਼ੀਰ ਰਾਣਾ ਸੋਢੀ ਨੇ ਪਿਛਲੇ ਦਿਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ’ਤੇ ਸਿਆਸੀ ਮਿਲਣੀ ਕੀਤੀ ਹੈ
ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 2022 ਦੀਆਂ ਚੋਣਾਂ ਵਿਚ ਅਗਵਾਈ ਕਰਨ ਲਈ ਆਖਿਆ ਹੈ ਤੇ ਸੰਸਦ ਮੈਂਬਰਾਂ ਨੇ ਕੈਪਟਨ ਨਾਲ ਖੜ੍ਹੇ ਹੋਣ ਦੀ ਗੱਲ ਆਖੀ ਹੈ। ਮਾਝੇ ਦੇ ਦੋ ਸੰਸਦ ਮੈਂਬਰ ਔਜਲਾ ਤੇ ਡਿੰਪਾ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਇਸ ਕਰਕੇ ਵੀ ਅਹਿਮ ਹੈ ਕਿਉਂਕਿ ਮਾਝੇ ਦੇ ਤਿੰਨ ਵਜ਼ੀਰਾਂ ਨੇ ਹਾਈਕਮਾਨ ਕੋਲ ਅਮਰਿੰਦਰ ਖ਼ਿਲਾਫ਼ ਆਪਣੀ ਸ਼ਿਕਾਇਤ ਦਰਜ ਕਰਾਈ ਹੈ।