ਪੜਚੋਲ ਕਰੋ
Advertisement
ਪੁਲਿਸ ਵਾਲਾ ਮਹਿੰਗੀਆਂ ਕਾਰਾਂ ਦਾ ਸ਼ੌਂਕੀਨ, ਕਈ ਸੂਬਿਆਂ ਤੋਂ ਚੋਰੀ ਕਰ ਲਿਆਂਦੀਆਂ ਪੌਣੀ ਦਰਜਨ ਗੱਡੀਆਂ
ਪੁਲਿਸ ਨੇ ਡੀਟੀਓ ਦਫ਼ਤਰ ਫਰੀਦਕੋਟ ਵਿੱਚ ਤਾਇਨਾਤ ਪੰਜਾਬ ਪੁਲਿਸ ਕਾਂਸਟੇਬਲ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ 9 ਲਗਜ਼ਰੀ ਕਾਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨੰਬਰ ਪਲੇਟਾਂ ਤੇ ਆਰਸੀ ਬਦਲਕੇ ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਲਗਜ਼ਰੀ ਕਾਰਾਂ ਚੋਰੀ ਕਰ ਅੱਗੇ ਵੇਚਦੇ ਸੀ।
ਤਰਨ ਤਾਰਨ: ਪੁਲਿਸ ਨੇ ਡੀਟੀਓ ਦਫ਼ਤਰ ਫਰੀਦਕੋਟ ਵਿੱਚ ਤਾਇਨਾਤ ਪੰਜਾਬ ਪੁਲਿਸ ਕਾਂਸਟੇਬਲ ਤੇ ਉਸ ਦੇ ਦੋ ਹੋਰ ਸਾਥੀਆਂ ਨੂੰ 9 ਲਗਜ਼ਰੀ ਕਾਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਨੰਬਰ ਪਲੇਟਾਂ ਤੇ ਆਰਸੀ ਬਦਲਕੇ ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਮੱਧ ਪ੍ਰਦੇਸ਼ ਤੋਂ ਲਗਜ਼ਰੀ ਕਾਰਾਂ ਚੋਰੀ ਕਰ ਅੱਗੇ ਵੇਚਦੇ ਸੀ। ਮੁਲਜ਼ਮ ਕੋਲੋਂ ਛੇ ਮੋਬਾਈਲ, ਕਰੀਬ ਦੋ ਦਰਜਨ ਜਾਅਲੀ ਆਰਸੀ, ਕਲਰ ਪ੍ਰਿੰਟ, ਲੈਪਟਾਪ ਤੇ ਡੀਟੀਓ ਦਫ਼ਤਰ ਫਰੀਦਕੋਟ ਦੇ ਸਟੈਂਪ ਬਰਾਮਦ ਹੋਏ ਹਨ।
ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਪਿੰਡ ਠੱਠਾ ਨੇੜੇ ਬਲਾਕ ਵਿਖੇ ਇਨੋਵਾ ਕ੍ਰਿਸਟਾ (ਪੀਬੀ04 ਜ਼ੈੱਡ 9580) ਨੂੰ ਰੋਕਿਆ ਤਾਂ ਦਸਤਾਵੇਜ਼ ਜਾਅਲੀ ਬਣ ਗਏ। ਗੱਡੀ 'ਚ ਰਛਪਾਲ ਸਿੰਘ ਨਿਵਾਸੀ ਆਕਾਸ਼ ਐਵੀਨਿਊ, ਨਿਰਮਲ ਸਿੰਘ ਨਿਵਾਸੀ ਮਿਲਪ ਐਵੀਨਿਊ ਤੇ ਰਮਨ ਕੁਮਾਰ ਨਿਵਾਸੀ ਗਲੀ ਨੰਬਰ 2 ਸੰਧੂ ਕਲੋਨੀ ਅੰਮ੍ਰਿਤਸਰ ਨੂੰ ਕਾਬੂ ਕੀਤਾ ਗਿਆ।
ਇਨ੍ਹਾਂ ਲੋਕਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਨ੍ਹਾਂ ਨੇ ਇਹ ਕਾਰ ਦਿੱਲੀ ਤੋਂ ਚੋਰੀ ਕੀਤੀ ਸੀ। ਡੀਟੀਓ ਦਫ਼ਤਰ ਫ਼ਰੀਦਕੋਟ ਤੋਂ ਜਾਅਲੀ ਦਸਤਾਵੇਜ਼ਾਂ ਤੇ ਆਰਸੀ ਤਿਆਰ ਕਰਕੇ ਝੱਬਾਲ ਕਸਬੇ 'ਚ ਵੇਚਣ ਜਾ ਰਿਹਾ ਸੀ। ਰਛਪਾਲ ਪੰਜਾਬ ਪੁਲਿਸ ਦਾ ਇੱਕ ਕਾਂਸਟੇਬਲ ਹੈ, ਉਸ ਦੀ ਡਿਊਟੀ ਡੀਟੀਓ ਦਫ਼ਤਰ ਫਰੀਦਕੋਟ 'ਚ ਹੈ। ਉਹ ਆਪਣੇ ਦੋ ਸਾਥੀ ਨਿਰਮਲ ਤੇ ਰਮਨ ਨਾਲ ਚੰਡੀਗੜ੍ਹ, ਦਿੱਲੀ, ਹਰਿਆਣਾ, ਮੱਧ ਪ੍ਰਦੇਸ਼ ਤੋਂ ਲਗਜ਼ਰੀ ਕਾਰਾਂ ਚੋਰੀ ਕਰਦਾ ਸੀ।
ਐਸਐਸਪੀ ਧਰੁਵ ਦਹੀਆ ਨੇ ਦੱਸਿਆ ਕਿ ਰਛਪਾਲ ਖ਼ਿਲਾਫ਼ ਫਰੀਦਕੋਟ 'ਚ ਚੋਰੀ ਦੇ ਦੋ ਕੇਸ ਦਰਜ ਹਨ। ਤਿੰਨਾਂ ਮੁਲਜ਼ਮਾਂ ਨੂੰ ਦੋ ਦਿਨਾਂ ਲਈ ਪੁਲਿਸ ਰਿਮਾਂਡ 'ਤੇ ਲਿਆ ਗਿਆ ਹੈ। ਰਛਪਾਲ ਖਾਕੀ ਵਰਦੀ ਦੀ ਆੜ 'ਚ ਚੰਡੀਗੜ੍ਹ, ਦਿੱਲੀ, ਹਰਿਆਣਾ ਤੇ ਮੱਧ ਪ੍ਰਦੇਸ਼ 'ਚ ਪਾਰਕਿੰਗ 'ਚ ਘੁੰਮਦੇ ਸੈਂਟਰ ਦਾ ਤਾਲਾ ਖੋਲ੍ਹ ਕੇ ਵਾਹਨ ਚੋਰੀ ਕਰਦਾ ਸੀ।
ਇਨ੍ਹਾਂ ਕੋਲੋ ਮਰਸਡੀਜ਼, ਸਕਾਰਪੀਓ, ਸਵਿਫਟ, ਇੰਡਿਕਾ ਵਿਸਟਾ, ਸਕੋਡਾ, ਵਰਨਾ, ਸਫਾਰੀ, ਇਨੋਵਾ, ਕਵਿੱਡ ਲਗਜ਼ਰੀ ਕਾਰਾਂ ਬਰਾਮਦ ਕੀਤੀਆਂ ਗਈਆਂ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਤਕਨਾਲੌਜੀ
Advertisement