ਵਿਧਾਨ ਸਭਾ ਚੋਣਾਂ ਕਰਕੇ ਪੱਛਮੀ ਬੰਗਾਲ 'ਚ ਕੋਰੋਨਾ ਬਲਾਸਟ! ਚੋਣ ਪ੍ਰਚਾਰ ਦੌਰਾਨ 1500 ਫੀਸਦੀ ਵਧੇ ਕੇਸ
ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਾਰੀ ਹਨ। ਚੋਣ ਕਮਿਸ਼ਨ ਨੇ ਇਸੇ ਸਾਲ ਫਰਵਰੀ ਵਿੱਚ ਅੱਠ ਪੜਾਵਾਂ 'ਚ ਬੰਗਾਲ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਾਰੀਆਂ ਰਾਜਨੀਤਕ ਪਾਰਟੀਆਂ ਤੇ ਲੀਡਰਾਂ ਨੇ ਵੱਡੇ ਪੱਧਰ ਉੱਤੇ ਰੈਲੀਆਂ ਤੇ ਜਨਤਕ ਪ੍ਰੋਗਰਾਮ ਕੀਤੇ।
ਕੋਲਕਾਤਾ: ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਜਾਰੀ ਹਨ। ਚੋਣ ਕਮਿਸ਼ਨ ਨੇ ਇਸੇ ਸਾਲ ਫਰਵਰੀ ਵਿੱਚ ਅੱਠ ਪੜਾਵਾਂ 'ਚ ਬੰਗਾਲ ਵਿਧਾਨ ਸਭਾ ਚੋਣਾਂ ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਸਾਰੀਆਂ ਰਾਜਨੀਤਕ ਪਾਰਟੀਆਂ ਤੇ ਲੀਡਰਾਂ ਨੇ ਵੱਡੇ ਪੱਧਰ ਉੱਤੇ ਰੈਲੀਆਂ ਤੇ ਜਨਤਕ ਪ੍ਰੋਗਰਾਮ ਕੀਤੇ। ਇਸ ਦਾ ਨਤੀਜਾ ਇਹ ਹੋਇਆ ਕਿ ਸੂਬੇ ਵਿੱਚ ਮਹੀਨੇ ਅੰਦਰ ਕੋਰੋਨਾ ਦੇ ਮਾਮਲੇ 1500 ਫੀਸਦੀ ਵੱਧ ਗਏ।
ਬੰਗਾਲ ਵਿੱਚ 11 ਮਾਰਚ ਨੂੰ ਕੋਰੋਨਾ ਸੰਕਰਮਨ ਦੇ ਮਾਮਲੇ ਘੱਟ ਕੇ 3110 ਹੋ ਗਏ ਸਨ। ਇਸ ਤੋਂ ਬਾਅਦ ਹੁਣ ਇਨ੍ਹਾਂ ਵਿੱਚ ਬੜ੍ਹਤ ਵੇਖਣ ਨੂੰ ਮਿਲ ਰਹੀ ਹੈ। 20 ਮਾਰਚ ਦੇ ਬਾਅਦ ਸੂਬੇ ਵਿੱਚ ਐਕਟਿਵ ਕੋਰੋਨਾ ਮਾਮਲਿਆਂ ਦੀ ਸੰਖਿਆ 53 ਹਜ਼ਾਰ ਤੋਂ ਜ਼ਿਆਦਾ ਹੈ। ਵੇਖਿਆ ਜਾਵੇ ਤਾਂ ਇਹ ਅੰਕੜੇ 1500 ਫੀਸਦੀ ਤੋਂ ਵੀ ਵੱਧ ਹਨ।
ਵੱਡੀ ਰੈਲੀਆਂ ਨੂੰ ਕੋਰੋਨਾ ਸੰਕਰਮਨ ਵਧਾਉਣ ਦਾ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ। ਹਾਲਾਂਕਿ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਕਿਹੜੀ ਰਾਜਨੀਤਕ ਰੈਲੀਆਂ ਸੁਪਰ ਸਪ੍ਰੈਡਰ ਦਾ ਕਾਰਨ ਹਨ, ਪਰ ਕੁਝ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਦੀ ਗੱਲ ਕਰਾਂਗੇ ਤੇ ਵੇਖਾਂਗੇ ਕਿ ਕਿਹੜੇ-ਕਿਹੜੇ ਕਾਰਨਾਂ ਨਾਲ ਕੋਰੋਨਾ ਦੇ ਮਾਮਲੇ ਵਧੇ ਹਨ। ਅੱਠ ਪੜਾਵਾਂ ਵਿੱਚੋਂ ਪੰਜ ਪੜਾਵਾਂ ਦੀਆਂ ਚੋਣਾਂ ਸਮਾਪਤ ਹੋ ਚੁੱਕੀਆਂ ਹਨ, ਇਨ੍ਹਾਂ ਵਿੱਚ ਸੂਬੇ ਦੇ 16 ਜ਼ਿਲ੍ਹੇ ਸ਼ਾਮਲ ਹਨ।
ਪੁਰਲੀਆ
29.3 ਲੱਖ ਤੋਂ ਵੱਧ ਆਬਾਦੀ ਵਾਲੇ ਪੁਰਲੀਆ ਜ਼ਿਲ੍ਹੇ ਵਿੱਚ ਦੋ ਪੜਾਵਾਂ 'ਚ ਵੋਟਾਂ ਪਈਆਂ ਸਨ। ਪਹਿਲੇ ਪੜਾਅ ਲਈ ਵੋਟਿੰਗ ਸੱਤ ਹਲਕਿਆਂ ਵਿੱਚ 27 ਮਾਰਚ ਨੂੰ ਹੋਈ ਅਤੇ ਦੂਜੇ ਪੜਾਅ ਲਈ ਨੌ ਹਲਕਿਆਂ ਵਿੱਚ 1 ਅਪ੍ਰੈਲ ਨੂੰ ਵੋਟਾਂ ਪਈਆਂ। 18 ਮਾਰਚ ਤੱਕ ਪੁਰਲੀਆ ਵਿੱਚ ਕੋਰੋਨਾ ਦੇ 35 ਐਕਟਿਵ ਮਾਮਲੇ ਸਨ। ਉਸੇ ਦਿਨ ਪੀਐਮ ਮੋਦੀ ਨੇ ਉੱਥੇ ਇੱਕ ਰੈਲੀ ਨੂੰ ਸੰਬੋਧਨ ਕੀਤਾ। ਚਾਰ ਦਿਨਾਂ ਵਿਚਾਲੇ ਮਾਮਲਿਆਂ 'ਚ ਵਾਧਾ ਹੋਣ ਲੱਗਿਆ। ਇੱਕ ਮਹੀਨੇ ਬਾਅਦ ਜ਼ਿਲ੍ਹੇ ਵਿੱਚ ਐਕਟਿਵ ਮਾਮਲੇ 1200 ਤੋ ਵੱਧ ਹਨ।
ਦੱਖਣੀ 24 ਪਰਗਨਾ
ਦੱਖਣੀ 24 ਪਰਗਨਾ ਵਿੱਚ ਤਿੰਨ ਪੜਾਵਾਂ 'ਚ ਵੋਟਾਂ ਪਈਆਂ। 1 ਅਪ੍ਰੈਲ, 6 ਅਪ੍ਰੈਲ ਤੇ 10 ਅਪ੍ਰੈਲ। ਪਹਿਲੇ ਪੜਾਅ ਦੀ ਵੋਟਿੰਗ ਤੋਂ ਦੋ ਹਫ਼ਤੇ ਪਹਿਲਾਂ 14 ਮਾਰਚ ਨੂੰ ਕੋਰੋਨਾ ਸੰਕਰਮਨ ਦੇ ਮਾਮਲੇ ਇਸ ਜ਼ਿਲ੍ਹੇ ਵਿੱਚ 126 ਸਨ। ਟੀਐਮਸੀ ਦੇ ਉਮੀਦਵਾਰ ਪਰੇਸ਼ ਰਾਮ ਦਾਸ ਨੇ ਕੈਨਿੰਗ ਸਟੇਸ਼ਨ ਤੋਂ ਸਿਆਲਦਾਹ ਤੱਕ ਟਰੇਨ ਵਿੱਚ ਪ੍ਰਚਾਰ ਕੀਤਾ ਸੀ। ਪਹਿਲੀ ਵੋਟਿੰਗ ਦੀ ਤਾਰੀਖ ਤੱਕ ਐਕਟਿਵ ਮਾਮਲਿਆਂ ਵਿੱਚ ਲਗਭਗ ਦੁੱਗਣਾ ਵਾਧਾ ਹੋਇਆ ਸੀ, ਕਿਉਂਕਿ ਜ਼ਿਲ੍ਹੇ ਵਿੱਚ ਚੋਣ ਰੈਲੀਆਂ ਜਾਰੀ ਸਨ।
ਹਾਵੜਾ ਤੇ ਹੁਗਲੀ
ਹਾਵੜਾ ਅਤੇ ਹੁਲਗੀ ਵਿੱਚ ਦੋ ਪੜਾਵਾਂ 'ਚ ਵੋਟਾਂ ਪਈਆਂ। 6 ਅਪ੍ਰੈਲ ਅਤੇ 10 ਅਪ੍ਰੈਲ। ਹਾਵੜਾ ਵਿੱਚ 17 ਫਰਵਰੀ ਤੋਂ ਕੋਰੋਨਾ ਦੇ ਮਾਮਲਿਆਂ 'ਚ ਵਾਧਾ ਵੇਖਣ ਨੂੰ ਮਿਲਿਆ। ਉਸ ਸਮੇਂ ਜ਼ਿਲ੍ਹੇ ਵਿੱਚ ਕੇਵਲ 84 ਐਕਟਿਵ ਕੇਸ ਸਨ। ਇਸੇ ਸਮੇਂ ਬੰਗਾਲ ਦੇ ਭਾਜਪਾ ਪ੍ਰਧਾਨ ਦਿਲੀਪ ਘੋਸ਼ ਨੇ ਸਰਸਵਤੀ ਪੂਜਾ ਦਾ ਆਯੋਜਨ ਕੀਤਾ ਸੀ। ਇਕ ਮਹੀਨੇ ਵਿਚਾਲੇ ਜ਼ਿਲ੍ਹੇ 'ਚ ਮਾਮਲੇ ਦੁੱਗਣੇ ਹੋ ਗਏ। ਜਿਸ ਸਮੇਂ ਜ਼ਿਲ੍ਹੇ ਵਿੱਚ ਵੋਟਾਂ ਪਈਆਂ, ਉਸ ਸਮੇਂ ਮਾਮਲੇ ਇਕ ਹਜ਼ਾਰ ਤੋਂ ਵੱਧ ਹੋ ਗਏ ਸਨ।
ਹੁਗਲੀ ਦੇ ਲਈ ਸੰਕਰਮਨ ਦਾ ਵਾਧਾ ਲਗਭਗ ਇਕ ਮਹੀਨੇ ਬਾਅਦ ਹੋਇਆ ਜਦੋਂ ਭਾਜਪਾ ਮੈਬਰਾਂ ਨੇ ਵਿਰੋਧ ਪ੍ਰਦਰਸ਼ਨ ਕੀਤਾ। 17 ਮਾਰਚ ਨੂੰ ਜ਼ਿਲ੍ਹੇ ਵਿੱਚ 81 ਐਕਟਿਵ ਮਾਮਲੇ ਸਨ। ਹਾਲਾਂਕਿ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਮਾਮਲਿਆਂ ਵਿੱਚ ਵਾਧਾ ਹੋਣ ਲੱਗਿਆ। ਵੋਟਿੰਗ ਦੀ ਤਾਰੀਖ ਤੱਕ ਕੇਸਾਂ ਦਾ ਅੰਕੜਾ 500 ਨੂੰ ਪਾਰ ਕਰ ਗਿਆ ਸੀ।
ਉੱਤਰ 24 ਪਰਗਨਾ
ਵਰਤਮਾਨ ਵਿੱਚ ਉੱਤਰ 24 ਪਰਗਨਾ ਸੱਭ ਤੋਂ ਵੱਧ ਕੋਰੋਨਾ ਪ੍ਰਭਾਵਿਤ ਜ਼ਿਲ੍ਹਾ (ਕੱਲਕਤਾ ਨੂੰ ਛੱਡ ਕੇ) ਹੈ। ਮੰਗਲਵਾਰ ਤੱਕ ਜ਼ਿਲ੍ਹੇ ਵਿੱਚ ਕੋਰੋਨਾ ਦੇ 14,220 ਐਕਟਿਵ ਮਾਮਲਿਆਂ ਦੀ ਸੂਚਨਾ ਹੈ। 22 ਮਾਰਚ ਨੂੰ ਜ਼ਿਲ੍ਹੇ ਨੇ ਇਸ ਸਾਲ ਐਕਟਿਵ ਮਾਮਲਿਆਂ ਦੀ ਨਿਊਨਤਮ ਸੰਖਿਆ 3420 ਦੱਸੀ ਸੀ, ਜਿਸ ਤੋਂ ਬਾਅਦ ਮਾਮਲੇ ਵੱਧਣ ਲੱਗੇ। ਹਾਲਾਂਕਿ ਮਾਮਲਿਆਂ ਵਿੱਚ ਉਛਾਲ 31 ਮਾਰਚ ਨੂੰ ਜ਼ਿਲ੍ਹੇ ਵਿਚ ਟੀਐਮਸੀ-ਬੀਜੇਪੀ ਵਰਕਰਾਂ ਵਿਚਾਲੇ ਝੜਪ ਦੇ ਤੁਰੰਤ ਬਾਅਦ ਆਈ ਸੀ। ਜ਼ਿਲ੍ਹੇ ਵਿੱਚ ਵੋਟਿੰਗ ਦੇ ਸਮੇਂ ਤੱਕ ਐਕਟਿਵ ਮਾਮਲੇ 12,526 ਤੱਕ ਪਹੁੰਚ ਗਏ ਸਨ।
ਕੋਲਕਾਤਾ
ਰਾਜਧਾਨੀ ਕੱਲਕਤਾ ਵਿੱਚ ਫਰਵਰੀ ਦੇ ਦੂਜੇ ਹਫ਼ਤੇ ਤੋਂ ਤਾਜ਼ਾ ਮਾਮਲਿਆਂ ਦੀ ਸੰਖਿਆ 200 ਤੋਂ ਨੀਚੇ ਗਿਰਨੀ ਸ਼ੁਰੂ ਹੋ ਗਈ ਸੀ। ਫਰਵਰੀ ਦੇ ਤੀਜੇ ਹਫ਼ਤੇ ਵਿਚ ਵੀ ਨਵੇਂ ਮਾਮਲੇ 200 ਤੱਕ ਹੀ ਪਹੁੰਚੇ ਸਨ। ਉੱਥੇ ਹੀ ਮੰਗਲਵਾਰ ਨੂੰ (20 ਅਪ੍ਰੈਲ) ਇਹ ਅੰਕੜਾ 2234 ਪਹੁੰਚ ਗਿਆ ਹੈ। ਦੱਸ ਦਈਏ ਕਿ ਕੱਲਕਤਾ ਵਿੱਚ ਵੋਟਿੰਗ ਹੋਣੀ ਅਜੇ ਬਾਕੀ ਹੈ। ਸਾਊਥ ਕੱਲਕਤਾ ਵਿੱਚ 26 ਅਪ੍ਰੈਲ ਨੂੰ ਵੋਟਿੰਗ ਹੋਣੀ ਹੈ। ਉੱਥੇ ਹੀ ਨਾਰਥ ਕੱਲਕਤਾ ਵਿੱਚ 29 ਅਪ੍ਰੈਲ ਨੂੰ ਵੋਟਿੰਗ ਹੋਵੇਗੀ।